ਦਿੱਲੀ ਚੋਣਾਂ ਵਿੱਚ ਸਿੱਖ, ਮੁਸਲਮਾਨ, ਤਾਮਿਲ, ਦਲਿਤ ਅਤੇ ਜਿੰਮੇਂਵਾਰ ਹਿੰਦੂ, ਭਾਜਪਾ ਨੂੰ ਹਰਾਉਣ

 -  -  172


ਲੜਾਈ ਸੱਚ ਖਿਲਾਫ ਝੂਠ ਦੀ, ਪਿਆਰ ਬਨਾਮ ਨਫਰਤ ਦੀ, ਇੱਜ਼ਤ ਬਨਾਮ ਝੂਠੀ ਤਰੱਕੀ ਦੀ, ਵਿਰੋਧ ਬਨਾਮ ਦਬਾਅ ਦੀ, ਵੱਖਰੇ ਵਿਚਾਰ ਬਨਾਮ ਜ਼ੋਰ ਜਬਰਦਸਤੀ ਦੀ। ਹੁਣ ਉਨ੍ਹਾਂ ਨੇ ਬਣਾ ਦਿੱਤੀ ਹੈ ਸ਼ਾਹੀਨ ਬਾਗ ਬਨਾਮ ਅਯੋਧਿਆ ਮੰਦਿਰ ਦੀ। ਅੱਜ ਰਾਤ ਤੁਸੀਂ ਸੋਚਣਾ ਹੈ ਤੇ ਫੈਸਲਾ ਕਰਨਾ ਹੈ। ਆਪਣੇ ਦਿੱਲ, ਦਿਮਾਗ ਤੋਂ ਕੰਮ ਲੈ ਕੇ ਹੋਸ਼ ਨਾਲ ਨਫਰਤ ਦੇ ਇਸ ਤੁਫਾਨ ਨੂੰ ਰੋਕਣ ਲਈ ਫੈਸਲਾ ਕਰਨਾ। ਸਾਰੀਆਂ ਘੱਟ-ਗਿਣਤੀਆਂ ਸਿੱਖ, ਮੁਸਲਮਾਨ, ਤਾਮਿਲ, ਦਲਿਤ ਅਤੇ ਜ਼ਿੰਮੇਵਾਰ ਹਿੰਦੂ ਭਾਜਪਾ ਨੂੰ ਚਲਦਾ ਕਰਨ।

ਵੀ ਐਮ ਦਾ ਬਟਨ ਇੰਨੇ ਜ਼ੋਰ ਨਾਲ ਦਬਾਉ ਕਿ ਉਸ ਦਾ ਕਰੰਟ ਸ਼ਾਹੀਨ ਬਾਗ ਤੋਂ ਉਠ ਕੇ ਦਿੱਲੀ ਦੇ ਰਾਜ ਸੱਤਾ ਦੇ ਗਲਿਆਰਿਆਂ ਤੱਕ ਪਹੁੰਚੇ, ਜਿਸ ਨਾਲ ਭਾਰਤੀ ਜਨਤਾ ਪਾਰਟੀ ਦੀ ਹਾਰ ਹੋਵੇ। ਸਾਰੇ ਸਿੱਖ, ਮੁਸਲਮਾਨ, ਤਾਮਿਲ ਅਤੇ ਦਲਿਤ ਇਕਸੁਰਤਾ ਨਾਲ ਵੋਟ ਪਾਉਣ ਤਾਂ ਜੋ ਭਾਜਪਾ ਦੀ ਵੰਡਣ ਦੀ ਸਿਆਸਤ ਦਾ ਭੋਗ ਪਾਇਆ ਜਾ ਸਕੇ।

ਜੂਨ 1984 ਦੇ ਪੰਜਾਬ, ਨਵੰਬਰ 1984 ਦੀ ਦਿੱਲੀ, 1992-1993 ਦੀ ਮੁੰਬਈ, 2002 ਦਾ ਗੁਜਰਾਤ, 2020 ਦਾ ਜਾਮੀਆ ਮੁੜ ਨਾ ਵਾਪਰਨ, ਇਸ ਲਈ ਇਕੱਠੇ ਹੋ ਕੇ ਦਿੱਲੀ ਚੋਣਾਂ ਵਿੱਚ ਭਾਜਪਾ ਨੂੰ ਹਰਾਉਣਾ ਜਰੂਰੀ ਹੈ।

ਸ਼ਹੀਨ ਬਾਗ ਦੀਆਂ ਮਾਤਾਵਾਂ ਅਤੇ ਭੈਣਾਂ ਦਾ ਕਰਜ਼ਾ ਚੁਕਾਉਣਾ ਪਵੇਗਾ। ਜਾਮੀਆਂ ਦੇ ਉਨ੍ਹਾਂ ਵਿਦਿਆਰਥੀਆਂ ਦੇ ਦਰਦ ਨਾਲ ਸਾਂਝ ਪਾਉਣੀ ਪਵੇਗੀ ਜਿਨ੍ਹਾਂ ਨੂੰ ਪੁਲਿਸ ਵਹਿਸ਼ੀਅਤ ਦਾ ਸ਼ਿਕਾਰ ਬਣਾਇਆ ਗਿਆ। ਤੁਹਾਨੂੰ ਯਾਦ ਕਰਨਾ ਪਵੇਗਾ ਕਿ ਸੈਂਕੜੇ ਮੁਸਲਮਾਨਾ ਨੂੰ ਉਤਰ ਪ੍ਰਦੇਸ਼ ਵਿੱਚ ਬਿਨਾਂ ਵਜ੍ਹਾ ਤੋਂ ਨਜ਼ਰਬੰਦ ਕੀਤਾ ਗਿਆ ਹੈ। ਤੁਹਾਡੀ ਅਵਾਜ਼ ਇੰਨੀ ਤਗੜੀ ਹੋਣੀ ਚਾਹੀਦੀ ਹੈ ਕਿ ਉਹ ਕਰਨਾਟਕਾ ਵਿੱਚ ਬਿਦਰ ਪਹੁੰਚੇ, ਜਿੱਥੇ ਇੱਕ 11 ਸਾਲਾਂ ਦੀ  ਮੁਸਲਮਾਨ ਬੱਚੀ ਦੀ ਮਾਂ ਨੂੰ ਇਸ ਲਈ ਬਗਾਵਤ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਕਿ ਉਸ ਬੱਚੀ ਨੇ ਸ਼ਾਹੀਨ ਸਕੂਲ ਬਿਦਰ ਵਿੱਚ ਨਾਗਰਿਕਤਾ ਤਰਮੀਮ ਕਨੂੰਨ ਦੇ ਖਿਲਾਫ ਇੱਕ ਡਰਾਮੇ ਵਿੱਚ ਹਿੱਸਾ ਲਿਆ ਸੀ। ਜਾਮੀਆਂ ਦੇ ਉਸ ਵਿਦਿਆਰਥੀ ਨੂੰ ਯਾਦ ਕਰਨਾ ਹੋਵੇਗਾ ਜਿਸ ਨੇ ਪੁਲਿਸ ਤਸ਼ੱਦਦ ਵਿੱਚ ਅੱਖ ਗਵਾਈ ਅਤੇ ਜਾਮੀਆਂ ਦੇ ਉਸ ਕਸ਼ਮੀਰੀ ਵਿਦਿਆਰਥੀ ਨੂੰ ਵੀ ਜ਼ਹਿਨ ਵਿੱਚ ਰੱਖਣਾ ਜਿਸ ਨੂੰ ਭਾਜਪਾ ਦੇ ਗੁੰਡਿਆਂ ਨੇ ਗੋਲੀ ਮਾਰੀ।

25 ਲੱਖ ਮੁਸਲਮਾਨ, 5 ਲੱਖ ਸਿੱਖ, 4 ਲੱਖ ਪੰਜਾਬੀ, 30 ਲੱਖ ਦਲਿਤ ਅਤੇ 21 ਲੱਖ ਤਾਮਿਲ ਇਕੱਠੇ ਹੋ ਕੇ ਟਾਕਰਾ ਕਰ ਲੈਣ ਤਾਂ ਇਸ ਮੁਲਕ ਦੀ ਸਿਆਸਤ ਨੂੰ ਬਦਲਣ ਵੱਲ ਪਹਿਲਾ ਕਦਮ ਹੋਵੇਗਾ।

ਸਾਰੇ ਹਿੰਦੁਸਤਾਨ ਨੂੰ ਬਦਲਾਅ ਲਈ 2024 ਤੱਕ ਸ਼ਾਇਦ ਇੰਤਜਾਰ ਕਰਨਾ ਪਵੇ ਪਰ ਦਿੱਲੀ ਵਾਲੇ ਕੱਲ ਫੈਸਲਾ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਕਿਹੋ ਜਿਹਾ ਭਵਿੱਖ ਚਾਹੀਦੀ ਹੈ।

ਸਾਰੇ ਹਿੰਦੁਸਤਾਨ ਦਾ ਸੱਜੇ-ਪੱਖੀ ਟੋਲਾ ਦਿੱਲੀ ਵਿੱਚ ਪ੍ਰਚਾਰ ਕਰ ਰਿਹਾ ਹੈ। ਤੁਹਾਨੂੰ ਤੇ ਉਹ ਆਪਣਾ ਸਮਝਦੇ ਹੀ ਨਹੀਂ। ਤੁਹਾਡਾ ਹੋਰ ਨੁਕਸਾਨ ਹੀ ਕਰਨਗੇ।

25 ਲੱਖ ਮੁਸਲਮਾਨ, 5 ਲੱਖ ਸਿੱਖ, 4 ਲੱਖ ਪੰਜਾਬੀ, 30 ਲੱਖ ਦਲਿਤ ਅਤੇ 21 ਲੱਖ ਤਾਮਿਲ ਇਕੱਠੇ ਹੋ ਕੇ ਟਾਕਰਾ ਕਰ ਲੈਣ ਤਾਂ ਇਸ ਮੁਲਕ ਦੀ ਸਿਆਸਤ ਨੂੰ ਬਦਲਣ ਵੱਲ ਪਹਿਲਾ ਕਦਮ ਹੋਵੇਗਾ।

8 ਫਰਵਰੀ 2020 -ਭਾਜਪਾ ਨੂੰ ਹਰਾਉ।

172 recommended
2110 views
bookmark icon

Write a comment...

Your email address will not be published. Required fields are marked *