ਪੰਜਾਬ ਤੋਂ ਦੁਨੀਆਂ ਭਰ ਵਿਚ, ਸਿੱਖ ਆਗੂ ਅਤੇ ਸਿੱਖ ਅਗਵਾਈ ਹੋਈ ਖੇਰੂੰ ਖੇਰੂੰ

 -  -  201


ਵਰਲਡ ਸਿੱਖ ਨਿਊਜ਼ ਨੂੰ ਇੰਟਰਨੈਟ ਤੇ ਦੋ ਸਾਲ ਪੂਰੇ ਹੋ ਗਏ ਹਨ।  ਹੁਣ ਸਮਾਂ ਆ ਗਿਆ ਹੈ ਕਿ ਸਿੱਖ ਜਗਤ ਦੀ ਸਵੈ-ਪੜਚੋਲ ਕੀਤੀ ਜਾਵੇ। ਪੰਜਾਬ ਵਿੱਚ ਚੋਣਾਂ ਦੇ ਮੱਦੇਨਜ਼ਰ, ਬੜੇ ਭਰੇ ਮਨ ਪਰ ਸੱਚਾਈ ਨਾਲ ਸਿੱਖਾਂ ਦੀ ਅਗਵਾਈ ਦੇ ਹਾਲਾਤਾਂ ‘ਤੇ ਜਗਮੋਹਨ ਸਿੰਘ ਇਕ ਤਿੱਖੀ ਪੜਚੋਲ ਪੇਸ਼ ਕਰ ਰਹੇ ਹਨ। ਅਸੀਂ ਸਮਝਦੇ ਹਾਂ ਕਿ ਇਸ ਦਾ ਸਮਾਂ ਹੁਣ ਆ ਗਿਆ ਹੈ। ਅਸੀਂ ਛੇਤੀ ਹੀ ਸਿੱਖਾਂ ਦੇ ਸਮਾਜਕ ਤੇ ਧਾਰਮਕ ਅਦਾਰਿਆਂ ਦੀ ਵੀ ਡੂੰਗੀ ਪੜਚੋਲ ਕਰਾਂਗੇ।

ਭਾਰਤਚੋਣਾਂ ਵੱਲ ਵੱਧ ਰਿਹਾ ਹੈ, ਅਗਵਾਈ ਦੀ ਲੋੜ ਹੈ ਪਰ ਪੰਜਾਬ ਤੋਂ ਲੈ ਕੇ ਦੁਨੀਆ ਵਿੱਚ ਸਿੱਖ ਅਗਵਾਈ ਬਿਲਕੁਲ ਬਿਖਰ ਗਈ ਹੈ। ਖੇਰੂੰ ਖੇਰੂੰ ਹੋਈ ਪਈ ਹੈ। ਕੋਈ ਜੱਥੇਬੰਦੀ ਜਾਂ ਹਸਤੀ ਅਜਿਹੀ ਨਹੀਂ ਹੈ ਜੋ ਕੌਮ ਨੂੰ ਸੂਈ ਮਾਤਰ ਵੀ ਅਗਾਂਹ ਵਧਣ ਲਈ ਸੇਧ ਦੇ ਸਕੇ। ਧਾਰਮਕ, ਸਿਆਸੀ, ਧਾਰਮਕ-ਸਿਆਸੀ ਅਗਵਾਈ, ਰਵਾਇਤੀ ਤੇ ਇਨਕਲਾਬੀ ਦਲ -ਸਭ ਗਵਾਚੇ ਫਿਰਦੇ ਹਨ। ਕਿਸੇ ਕਰਿਸ਼ਮੇ ਜਾਂ ਅਰਸ਼ੀ ਫਰਿਸ਼ਤੇ ਦੀ ਉਡੀਕ ਕਰਦੇ ਜਾਪਦੇ ਹਨ।

ਕਿਸੇ ਪਾਰਟੀ, ਹਸਤੀ ਜਾਂ ਸਾਂਝੇ ਤੌਰ ‘ਤੇ ਕਿਸੇ ਨੇ ਕੋਈ ਸਿੱਖ ਮੁੱਦੇ ਬਣਾ ਕੇ ਚੋਣ ਲੜ ਰਹੇ ਸਿਆਸੀ ਦਲਾਂ ਦੇ ਖੇਮੇ ਵਿੱਚ ਨਹੀ ਸੁੱਟੇ ਹਨ। ਵੱਡੇ ਬੋਲ ਬੋਲਣ ਵਾਲੇ ਸੜਕਾਂ ਤੇ ਨਹੀਂ ਉਤਰੇ ਹਨ।

ਇੱਕ ਸਮਾਂ ਸੀ ਜਦ ਅਕਾਲੀ ਆਗੂਆਂ ਨੂੰ ਹੀ ਸਿੱਖ ਆਗੂ ਸਮਝਿਆ ਜਾਂਦਾ ਸੀ। ਸ਼੍ਰੋਮਣੀ ਅਕਾਲੀ ਦਲ ਪਿਛਲੇ ਦਹਾਕਿਆਂ ਦੌਰਾਨ ਫੋਕੀ ਧਰਮ-ਨਿਰਪੇਖਤਾ ਦੀ ਆੜ ਵਿੱਚ ਸਿਰਫ ਨਾਮ ਦੀ ਪੰਜਾਬੀ ਪਾਰਟੀ ਬਣੀ ਤੇ ਅੱਜ ਸਿਰਫ ਇੱਕ ਮੋਕਾਪ੍ਰਸਤ ਸਿਆਸੀ ਦਲ ਬਣ ਕੇ ਰਹਿ ਗਈ ਹੈ। ਅੱਜ ਬਾਦਲ ਦਲ ਦੇ ਆਗੂਆਂ ਦਾ ਟੋਲਾ ਪੰਥ ਤੇ ਭਾਜਪਾ ਵਿਚਾਲੇ ਗੋਤੇ ਖਾ ਰਿਹਾ ਹੈ, ਪਰ ਨਾਲ ਹੀ ਆਪਣੀ ਖੁਦਗਰਜ਼, ਦੋ-ਮੂੰਹੀਂ ਚਾਲਾਂ ਨਾਲ ਭਰੀ ਜਗੀਰਦਾਰੀ ਸਿਆਸਤ ਬੇਰੋਕ ਚਲਾ ਰਹੇ ਹਨ ਤੇ ਦਲ ਦੇ ਆਗੂ ਅਤੇ ਵਰਕਰ ਕੌਮੀ ਮੁਫਾਦ ਨੂੰ ਟਿਚ ਸਮਝਦੇ ਹਨ।

ਕਿਸੇ ਪਾਰਟੀ, ਹਸਤੀ ਜਾਂ ਸਾਂਝੇ ਤੌਰ ‘ਤੇ ਕਿਸੇ ਨੇ ਕੋਈ ਸਿੱਖ ਮੁੱਦੇ ਬਣਾ ਕੇ ਚੋਣ ਲੜ ਰਹੇ ਸਿਆਸੀ ਦਲਾਂ ਦੇ ਖੇਮੇ ਵਿੱਚ ਨਹੀ ਸੁੱਟੇ ਹਨ। ਵੱਡੇ ਬੋਲ ਬੋਲਣ ਵਾਲੇ ਸੜਕਾਂ ਤੇ ਨਹੀਂ ਉਤਰੇ ਹਨ।

ਕਾਂਗਰਸ ਪਾਰਟੀ ਨੂੰ ਸਿੱਖਾਂ ਨੇ ਕਈ ਵਾਰੀ ਵੋਟਾਂ ਪਾ ਕੇ ਚੋਣਾਂ ਜਿੱਤਾ ਕੇ ਸਿਆਸੀ ਤਾਕਤ ਦਿੱਤੀ ਪਰ ਇੱਕ ਗੱਲ ਸਾਫ ਹੈ ਕਿ ਸਿੱਖਾਂ ਨੇ ਕਦੀ ਵੀ ਪਾਰਟੀ ਦੇ ਆਗੂਆਂ ਨੂੰ ਸਿੱਖ ਆਗੂ ਵਜੋਂ ਨਹੀਂ ਕਬੂਲਿਆ। ਕਬੂਲਣ ਵੀ ਕਿਵੇਂ ? ਉਹ ਕਿਸੇ ਸੂਰਤ ਵਿੱਚ ਵੀ ਅਜਿਹੇ ਮਾਣ ਦੇ ਕਾਬਲ ਨਹੀਂ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲਈ, ਪੰਜਾਬ ਸੰਗਰੂਰ ਤੋਂ ਅਰੰਭ ਹੋ ਕੇ ਉੱਥੇ ਹੀ ਖਤਮ ਹੋ ਜਾਂਦਾ ਹੈ। ਬੇਸ਼ਕ ਇਹ ਪਾਰਟੀ ਸਿੱਖਾਂ ਦੇ ਕਈ ਮਸਲੇ ਤੇ ਮੁਫਾਦ ‘ਤੇ ਪਹਿਰਾ ਦਿੰਦੀ ਹੈ ਪਰ ਇਨਾਂ ਦੀ ਸਮੁੱਚੀ ਅਗਵਾਈ ਦੀ ਕਮੀ ਅਤੇ ਕਮਜ਼ੋਰੀ ਕਦੋਂ ਪੂਰੀ ਹੋਵੇਗੀ ਪਤਾ ਨਹੀਂ।

ਕੁਝ ਨਵੇਂ ਬਣੇ ਧਨਾਢ ਸਿੱਖ, ਬਾਦਲ ਦਲ ਦੀ ਸ਼ਹਿ ਨਾਲ ਭਾਰਤੀ ਜਨਤਾ ਪਾਰਟੀ ਰਾਹੀਂ ਪੰਜਾਬ ਦੇ ਸਿਆਸੀ ਤਾਣੇ-ਬਾਣੇ ਵਿੱਚ ਘੁਸਪੈਠ ਕਰਨ ਵਿੱਚ ਕਾਮਯਾਬ ਹੋਏ ਹਨ ਪਰ ਉਹ ਇਸ ਗੱਲ ਦਾ ਸੁਪਨਾ ਵੀ ਨਾ ਲੈਣ ਕਿ ਉਨ੍ਹਾਂ ਨੂੰ ਸਿੱਖ ਕੌਮ ਸਿੱਖ ਆਗੂ ਵਜੋਂ ਪੰਸਦ ਕਰੇਗੀ ਜਾਂ ਮੰਨੇਗੀ ਵੀ।

ਚੰਡੀਗੜ੍ਹ ਦੇ ਸਿਰਮੋਰ ਸਿੱਖਾਂ ਦੇ ਕਲੱਬ ਦਾ ਪੰਜਾਬ ਬਚਾਓ ਮੋਰਚਾ ਕੋਈ ਨਵੀਂ ਸੋਚ, ਕਾਰਜ਼ਸ਼ਾਲੀ ਜ਼ਾ ਪੈਂਤੜਾ ਕੌਮ ਨੂੰ ਦੇਣ ਲਈ ਬੁਰੀ ਤਰ੍ਹਾਂ ਨਾ-ਕਾਮਯਾਬ ਰਿਹਾ ਹੈ। ਉਹ ਬਾਦਲ ਦਲ ਦੇ ਵਿਰੋਧੀ ਬਿਆਨ ਦੇ ਕੇ ਬਹੁਤ ਖੁਸ਼ ਨਜ਼ਰ ਆਉਂਦੇ ਹਨ। ਉਨਾਂ ਨੇ ਹਾਲੇ ਵੀ ਚੰਡੀਗੜ ਦੇ ਇਨਕਲਾਬੀ ਕਵੀ ਗਜਿੰਦਰ ਸਿੰਘ ਦੀ ਕਵੀਤਾ ਦੀ ਸੱਤਰਾਂ ਨੂੰ ਚੰਗੀ ਤਰ੍ਹਾਂ ਨਹੀਂ ਵਿਚਾਰਿਆ, “ਬਦਲਾਅ ਤੇ ਇਨਕਲਾਬ ਘਰਾਂ ਦੇ ਬੈਠਕਾਂ ਵਿੱਚ ਬੇਅੰਤ ਚਾਹ ਦੀਆਂ ਚੁਸਕੀਆਂ ਨਾਲ ਨਹੀਂ ਆਇਆ ਕਰਦੇ।”

ਆਮ ਆਦਮੀ ਪਾਰਟੀ ਵਿੱਚ ਨਾ ਤਾਂ ਪਾਰਟੀ ਵਲੋਂ ਨਾ ਹੀ ਆਗੂਆਂ ਵਲੋਂ ਸਿੱਖਾਂ ਦੀ ਅਗਵਾਈ ਦਾ ਕੋਈ ਦਾਅਵਾ ਕੀਤਾ ਗਿਆ ਹੈ। ਹੱਲੇ ਤੇ ਉਹ ਇਹ ਹੀ ਫੈਸਲਾ ਨਹੀਂ ਕਰ ਪਾਏ ਹਨ ਕਿ ਉਹ ਪੰਜਾਬ ਦੇ ਲੋਕਾਂ ਨਾਲ ਰਾਬਤਾ ਬਣਾਉਣ ਕਿ ਦਿੱਲੀਪ੍ਰਸਤ ਆਪਣੀ ਪਾਰਟੀ ਦੇ ਡਾਵਾਂਡੋਲ ਆਗੂਆਂ ਨਾਲ।

ਟਕਸਾਲੀ ਅਕਾਲੀ ਦਲ ਬੁੱਲ ਲਟਕਾ ਆਪਣੀ ਮਾਂ-ਪਾਰਟੀ ਵਿੱਚੋਂ ਨਕਾਰੇ ਅਤੇ ਛੱਡ ਕੇ ਆਏ ਆਗੂਆਂ ਦੀ ਆਸ ‘ਤੇ ਟਿਕ-ਟਿਕੀ ਲਗਾਏ ਖੜ੍ਹਾ ਹੈ। ਉਹ ਹਾਲੇ ਫੈਸਲਾ ਨਹੀਂ ਕਰ ਪਾਇਆ ਹੈ ਕਿ ਉਸਨੇ ਪੰਜਾਬ ਪੱਖੀ ਜਾਂ ਪੰਥਕ ਹਿਤੈਸ਼ੀ ਜਾਂ ਸਿਰਫ ਬਾਦਲ-ਵਿਰੋਧੀ ਬਣਨਾ ਹੈ।

ਪੰਜਾਬ ਏਕਤਾ ਪਾਰਟੀ ਬੇਸ਼ਕ ਪੰਜਾਬੀ ਵੀ ਹੋਣਾਂ ਚਾਹੁੰਦੀ ਹੈ ਪਰ ਚਿਹਰਾ-ਮੋਰਾ ਧਰਮ-ਨਿਰਪੇਖ ਰੱਖਣ ਦਾ ਮਨ ਲਗਦਾ ਹੈ। ਪਾਰਟੀ ਦੀ ਅਗਵਾਈ ਹਾਲੇ ਸਿਰਫ ਉਭਰ ਹੀ ਰਹੀ ਹੈ ਤੇ ਮਸਾਂ ਹੀ ਉਨਾਂ ਨੇ ਆਪਣੀ ਜਨਕ, ਆਮ ਆਦਮੀ ਪਾਰਟੀ ਨਾਲੋਂ ਅਪਣੇ ਆਪ ਨੂੰ ਨਿਖੇੜਿਆ ਹੈ। ਉਹ ਹਾਲੇ ਕਿਸੇ ਠੋਸ ਮੁੱਦੇ ਦੀ ਭਾਲ ਵਿੱਚ ਹੈ। ਕਈ ਪਾਸੇ ਪਸਰੇ ਹੋਏ ਹਨ।

ਲੋਕ ਇਨਸਾਫ ਪਾਰਟੀ ਹਾਲੇ ਮਾਹੌਲ ਹੀ ਪਰਖ ਰਹੀ ਹੈ ਤੇ ਆਪਣੇ ਸਾਹਸੀ ਸਿਆਸੀ ਰਵੱਈਏ ਕਰਕੇ ਲੁਧਿਆਣੇ ਤੋਂ ਨਿਕਲ ਬਾਕੀ ਸੂਬੇ ਵਿੱਚ ਫੈਲ ਰਹੀ ਹੈ। ਹਾਲੇ ਇਸ ਪਾਰਟੀ ਨੂੰ ਪੰਜਾਬ ਪੱਧਰ ਅਤੇ ਸਿੱਖ ਜਗਤ ਵਿੱਚ ਸਿੱਖ ਆਗੂ ਵਜੋਂ ਆਪਣਾ ਵਜੂਦ ਬਨਾਉਣ ਵਿਚ ਸਮਾਂ ਲੱਗੇਗਾ।

ਬਹੁਜਨ ਸਮਾਜ ਪਾਰਟੀ ਨੇ ਬਹੁਤ ਪਹਿਲਾਂ ਹੀ ਨਿਰਣਾਂ ਕਰ ਲਿਆ ਸੀ ਕਿ ਪੰਜਾਬ ਦੀਆਂ ੧੩ ਪਾਰਲੀਮਾਨੀ ਸੀਟਾਂ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਬਿਹਾਰ ਦੇ ਮੁਕਾਬਲੇ ਕੋਈ ਅਹਿਮੀਅਤ ਨਹੀਂ ਰੱਖਦੀਆਂ ਹਨ, ਕਿਉਂਕਿ ਇਨ੍ਹਾਂ ਸੂਬਿਆਂ ਦੀ ਵੱਡੀ ਗਿਣਤੀ ਦੀਆਂ ਸੀਟਾਂ ਤੇ ਭਾਰਤੀ ਪਾਰਲੀਮੈਂਟ ਦੀਆਂ 543 ਸੀਟਾਂ ਦੀ ਫੈਸਲਾਕੁੰਨ ਲੜਾਈ ਹੁੰਦੀ ਹੈ। ਪਾਰਟੀ ਨੂੰ ਪੰਜਾਬ ਵਿੱਚ ਬਹੁਤ ਘੱਟ ਦਿਲਚਸਪੀ ਹੈ।

ਕਮਿਉਨਿਸਟ ਪਾਰਟੀ ਆਫ ਇੰਡੀਆ, ਕਮਿਉਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਤੇ ਹੋਰ ਗਰਮ-ਖਿਆਲੀ ਅਖਵਾਉਣ ਵਾਲੀਆਂ ਖੱਬੇ-ਪੱਖੀਆਂ ਪਾਰਟੀਆਂ ਅੱਜ ਵੀ ਆਪਣੀ ੭੦ ਸਾਲ ਪੁਰਾਣੀ ਨੀਤੀ ਤਹਿਤ ਸਿਰਫ ਵੋਟਾਂ ਦੀ ਗਿਣਤੀ-ਮਿਣਤੀ ਵਧਾਉਣ ਵਾਲੀਆਂ ਖੇਡਾਂ ਖੇਡ ਰਹੀਆਂ ਹਨ ਜਿਸਦਾ ਕੋਈ ਅਸਰ ਨਾ ਹੋਇਆ ਨਾ ਹੀ ਹੋਣਾ ਹੈ। ਹਾਂ ਸਿੱਖ ਸੋਚ ਅਤੇ ਮੁਫਾਦ ਦੇ ਖਿਲਾਫ ਸਰਕਾਰੀ ਪੱਖ ਪੂਰਨ ਵਿੱਚ ਉਹ ਹੁਣ ਵੀ ਕਸਰ ਨਹੀਂ ਛੱਡਦੀਆਂ ਹਨ।

ਚੰਡੀਗੜ੍ਹ ਦੇ ਸਿਰਮੋਰ ਸਿੱਖਾਂ ਦੇ ਕਲੱਬ ਦਾ ਪੰਜਾਬ ਬਚਾਓ ਮੋਰਚਾ ਕੋਈ ਨਵੀਂ ਸੋਚ, ਕਾਰਜ਼ਸ਼ਾਲੀ ਜ਼ਾ ਪੈਂਤੜਾ ਕੌਮ ਨੂੰ ਦੇਣ ਲਈ ਬੁਰੀ ਤਰ੍ਹਾਂ ਨਾ-ਕਾਮਯਾਬ ਰਿਹਾ ਹੈ। ਉਹ ਬਾਦਲ ਦਲ ਦੇ ਵਿਰੋਧੀ ਬਿਆਨ ਦੇ ਕੇ ਬਹੁਤ ਖੁਸ਼ ਨਜ਼ਰ ਆਉਂਦੇ ਹਨ। ਉਨਾਂ ਨੇ ਹਾਲੇ ਵੀ ਚੰਡੀਗੜ ਦੇ ਇਨਕਲਾਬੀ ਕਵੀ ਗਜਿੰਦਰ ਸਿੰਘ ਦੀ ਕਵੀਤਾ ਦੀ ਸੱਤਰਾਂ ਨੂੰ ਚੰਗੀ ਤਰ੍ਹਾਂ ਨਹੀਂ ਵਿਚਾਰਿਆ, “ਬਦਲਾਅ ਤੇ ਇਨਕਲਾਬ ਘਰਾਂ ਦੇ ਬੈਠਕਾਂ ਵਿੱਚ ਬੇਅੰਤ ਚਾਹ ਦੀਆਂ ਚੁਸਕੀਆਂ ਨਾਲ ਨਹੀਂ ਆਇਆ ਕਰਦੇ।”

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਲਈ ਆਗੂਆਂ ਦਾ ਬੈਂਕ ਹੁੰਦਾ ਸੀ, ਹੁਣ ਉਹ ਕੰਗਾਲ ਹੋ ਗਿਆ ਹੈ। ਹੁਣ ਜੱਥੇਬੰਦੀ ਵਿੱਚ ਕੋਈ ਸਾਹ-ਸਤ ਨਹੀਂ ਹੈ, ਨਾ ਕੋਈ ਆਗੂ ਹਨ ਨਾ ਕੋਈ ਸਿਖਿਆਰਥੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਦੀ ਧਾਰਮਿਕ-ਸਿਆਸੀ ਅਗਵਾਈ ਸਿਰਫ ਬਾਦਲ ਦਲ ਦੇ ਉਮੀਦਵਾਰਾਂ ਤੇ ਸਮਰਥਕਾਂ ਨੂੰ ਲੰਗਰ ਛਕਾਉਣ, ਚੋਰੀ-ਛਿੱਪੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਇਸ ਸਿਆਸੀ ਦਲ ਦੇ ਹਿੱਤ ਲਈ ਕਾਰਕੂੰਨ ਬਣਾ ਕੇ ਭੇਜਣ ਤੋਂ ਇਲਾਵਾ ਹੋਰ ਕੋਈ ਰੁੱਚੀ ਨਹੀਂ ਹੈ। ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਵਿੱਚ ਸ਼ਾਇਦ ਹੀ ਕੋਈ ਭੇਦ ਹੈ ਅਤੇ ਇਸੇ ਕਰਕੇ ਹੀ ਸਿੱਖ ਸੰਗਤ ਦੋਹਾਂ ਨੂੰ ਇੱਕ ਨਜ਼ਰ ਨਾਲ ਵੇਖਦੀ ਹੈ।

ਬਰਗਾੜੀ ਇੰਸਾਫ ਮੋਰਚਾ ਇਸ ਦਹਾਕੇ ਦਾ ਸਭ ਤੋਂ ਵੱਧ ਪੀੜਾ ਦੇਣ ਵਾਲਾ ਮੋਰਚਾ ਸਾਬਤ ਹੋਇਆ ਹੈ। ਹੁਣ ਇਸ ਮੋਰਚੇ ਦੇ ਜੋ ਥੋੜ੍ਹੇ ਬਹੁਤ ਪੈਰੋਕਾਰ ਬਚੇ ਹਨ ਉਨ੍ਹਾਂ ਨੂੰ ਬਰਗਾੜੀ ਨਾਲ ਕੋਈ ਲਗਾਅ ਨਹੀਂ, ਨਾ ਇਨਸਾਫ ਦੀ ਮੰਗ ਕਰਦੇ ਹਨ ਤੇ ਮੋਰਚਾ ਤਾਂ ਪਹਿਲਾਂ ਹੀ ਖਿੱਲਰ ਗਿਆ ਸੀ। ਆਪਣੀ ਸਿਆਸੀ ਧੁੰਨ ਵਿੱਚ ਚੋਣਾਂ ਲੜਨ ਦੇ ਚਾਅ ਨੂੰ ਪਹਿਲਕਦਮੀ ਦਿੰਦੇ ਹੋਏ, ਉਹ ਬਰਗਾੜੀ ਤੇ ਬਹਿਬਲ ਕਲਾਂ ਵਿੱਚ ਪੁਲਿਸ ਗੋਲੀਬਾਰੀ ਵਿੱਚ ਸ਼ਾਮਿਲ ਪੁਲਸੀਆਂ ਦੇ ਮੁਕੱਦਮਿਆਂ ਦੀਆਂ ਪੇਸ਼ੀਆਂ ਤੇ ਪਹੁੰਚਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਜਮਾਨਤਾਂ ਮਿਲ ਰਹੀਆਂ ਹਨ। ਇਹ ਮੋਰਚਾ ਸਿੱਖਾਂ ਲਈ ਬਹਤੁ ਦੁਖਦਾਈ  ਸਾਬਤ ਹੋਇਆ, ਖਾਸਕਰ ਉਨ੍ਹਾਂ ਲਈ ਜਿਨ੍ਹਾਂ ਨੂੰ ਲੋੜੋਂ ਵੱਧ ਉਮੀਦਾਂ ਸਨ।

ਪੰਥਕ ਤਾਲਮੇਲ ਸੰਗਠਨ ਪਿਛਲੇ ਇੱਕ ਦਹਾਕੇ ਤੋਂ ਕੰਮ ਕਰ ਰਹੀ ਹੈ। ਪੰਥਕ ਹੋਣ ਦਾ ਕੋਈ ਸ਼ੱਕ ਨਹੀਂ ਹੈ ਪਰ ਤਾਲਮੇਲ ਤੇ ਹੱਲੇ ਹੋਇਆ ਨਹੀਂ ਹੈ ਤੇ ਕੌਮੀ ਸੰਗਠਨ ਹੱਲੇ ਬਣਿਆ ਨਹੀਂ। ਇੱਕਾ-ਦੁੱਕਾ ਉਮੀਦਵਾਰਾਂ ਦੀ ਪਹਿਚਾਣ ਜਾਂ ਨਵੀਆਂ ਪਾਰਟੀਆਂ ਨੂੰ ਇਮਦਾਦ ਕਰ ਉਮੀਦਾਂ ਦਾ ਪਹਾੜ ਬਣਾ ਕੇ ਕਿੰਨਾ ਚਿਰ ਗੁਜ਼ਾਰਾ ਕਰਾਂਗੇ?

ਸਿੱਖ ਸੇਵਕ ਆਰਮੀ ਇਕ ਗੈਰ ਸਿਆਸੀ ਦਲ ਹੋਣ ਦਾ ਦਾਅਵਾ ਕਰਦਾ ਹੈ ਪਰ ਸ਼੍ਰੋਮਣੀ ਕਮੇਟੀ ਦੇ ਕੰਮ ਕਾਜ ਵਿੱਚ ਬਦਲਾਅ ਲਈ ਕੋਈ ਕੰਮ ਕਾਜ, ਕੋਈ ਰੋਲਾ-ਰੱਪਾ? ਮਿੱਠੀਆਂ ਚੂਰੀਆਂ ਵੰਡਣ ਨਾਲ ਜਾਂ ਸੰਭਾਵੀ ਸਬਜ਼ਬਾਗਾਂ ਨਾਲ ਤੇ ਢਿੱਡ ਨਹੀਂ ਭਰਨਾ!

ਦੂਸਰੇ ਪਾਸੇ ਜਿਹੜੇ ਦਲ ਧਾਰਮਕ ਅਤੇ ਧਾਰਮਕ-ਸਿਆਸੀ ਹੋਣ ਦਾ ਦਾਅਵਾ ਕਰਦੇ ਹਨ ਤੇ ਸਿੱਧੇ ਚੋਣਾਂ ਵਿੱਚ ਸ਼ਾਮਿਲ ਨਹੀਂ ਹਨ, ਉਹ ਵੀ ਨਾਕਾਮ ਹੀ ਰਹੇ ਹਨ।

ਮਿੱਠੀਆਂ ਚੂਰੀਆਂ ਵੰਡਣ ਨਾਲ ਜਾਂ ਸੰਭਾਵੀ ਸਬਜ਼ਬਾਗਾਂ ਨਾਲ ਤੇ ਢਿੱਡ ਨਹੀਂ ਭਰਨਾ!

ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਦੀ ਧਾਰਮਿਕ-ਸਿਆਸੀ ਅਗਵਾਈ ਸਿਰਫ ਬਾਦਲ ਦਲ ਦੇ ਉਮੀਦਵਾਰਾਂ ਤੇ ਸਮਰਥਕਾਂ ਨੂੰ ਲੰਗਰ ਛਕਾਉਣ, ਚੋਰੀ-ਛਿੱਪੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਇਸ ਸਿਆਸੀ ਦਲ ਦੇ ਹਿੱਤ ਲਈ ਕਾਰਕੂੰਨ ਬਣਾ ਕੇ ਭੇਜਣ ਤੋਂ ਇਲਾਵਾ ਹੋਰ ਕੋਈ ਰੁੱਚੀ ਨਹੀਂ ਹੈ। ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਵਿੱਚ ਸ਼ਾਇਦ ਹੀ ਕੋਈ ਭੇਦ ਹੈ ਅਤੇ ਇਸੇ ਕਰਕੇ ਹੀ ਸਿੱਖ ਸੰਗਤ ਦੋਹਾਂ ਨੂੰ ਇੱਕ ਨਜ਼ਰ ਨਾਲ ਵੇਖਦੀ ਹੈ।

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਆਗੂਆਂ ਨੇ ਆਪਣਾ ਤਨ, ਮਨ ਤੇ ਆਤਮਾ ਨੂੰ ਭਾਰਤੀ ਜਨਤਾ ਪਾਰਟੀ ਕੋਲ ਗਿਰਵੀ ਨਹੀਂ ਰੱਖਿਆ ਪੂਰੀ ਤਰ੍ਹਾਂ ਵੇਚ ਦਿੱਤਾ ਹੈ। ਜੇ ਸਿੱਖਾਂ ਵਿੱਚੋਂ ਕੋਈ ਭਾਰਤੀ ਜਨਤਾ ਪਾਰਟੀ ਤੋਂ ਵੱਧ ਬੋਲੀ ਲਗਾ ਵਾਪਸ ਲਿਆ ਸਕਦਾ ਹੋਵੇ ਇਹ ਅਚੰਬਾ ਹੀ ਹੋਵੇਗਾ। ਉਨਾਂ ਕੋਲੋਂ ਕਿਸੇ ਗੱਲ ਦੀ ਉਮੀਦ ਰੱਖਣਾ ਬੇਵਕੂਫੀ ਹੋਵੇਗੀ।

ਤਖਤ ਹਰਮੰਦਰ ਸਾਹਿਬ ਪਟਨਾ ਕਮੇਟੀ ਅਤੇ ਤਖਤ ਹਜ਼ੂਰ ਸਾਹਿਬ ਨਾਂਦੇੜ ਕਮੇਟੀ ਨੂੰ ਜਾਂ ਤਾਂ ਵਕਤ ਦੀਆਂ ਸਰਕਾਰਾਂ ਭਰਮਾ ਲੈਂਦੀਆਂ ਹਨ ਜਾਂ ਫਿਰ ਸ਼੍ਰੋਮਣੀ ਕਮੇਟੀ। ਆਪਣਾ ਤਾਂ ਉਨ੍ਹਾਂ ਦਾ ਵਜੂਦ ਬਸ ਤਖਤ ਸਾਹਿਬ ਤੇ ਹੀ ਸੀਮਤ ਹੋ ਕੇ ਰਹਿ ਗਿਆ ਹੈ।ਉਹ ਕੌਮੀ ਅਗਵਾਈ ਦੇਣ ਬਾਬਤ ਸੋਚਦੇ ਹੀ ਨਹੀਂ।

ਭਾਈ ਵੀਰ ਸਿੰਘ ਦੀ ਅਗਵਾਈ, ਸੋਚ ਅਤੇ ਇਤਿਹਾਸਕ ਕਾਰਜਾ ਨੂੰ ਨਜ਼ਰਅੰਦਾਜ ਕਰਕੇ ਚੀਫ ਖਾਲਸਾ ਦੀਵਾਨ ਅੱਜ ਅੰਮ੍ਰਿਤਸਰ ਦੇ ਕੁਝ ਅਮੀਰ ਸਿੱਖਾਂ ਦੀ ਨਿੱਜੀ ਕੰਪਨੀ ਬਣ ਕੇ ਰਹਿ ਗਿਆ ਹੈ। ਆਪਣੇ ਨਾਮ ਬਦਲਣ ਅਤੇ ਜਥੇਬੰਦੀ ਦੇ ਨਾਮ ਚੜ੍ਹੀਆਂ ਜਮੀਨਾਂ ਅਤੇ ਜਾਇਦਾਦਾਂ ਨੂੰ ਕਿਵੇਂ ‘ਸਾਂਭਣਾ’ ਹੈ ਬਸ ਇਹੀ ਖੇਡ ਹੋ ਰਹੀ ਹੈ। ਸਿੱਖ ਕੌਮੀ ਅਗਵਾਈ ਬਾਰੇ ਤੇ ਉਨ੍ਹਾਂ ਨੇ ਕਦ ਦਾ ਰਾਹ ਛੱਡ ਦਿੱਤਾ ਹੈ।

ਅਖੰਡ ਕੀਰਤਨੀ ਜੱਥੇ ਤੇ ਦਮਦਮੀ ਟਲਸਾਲ ਨੇ ਅਪਣੀ ਸਿਆਸੀ ਹੋਂਦ, ਸੋਚ ਅਤੇ ਅਹਿਮੀਅਤ ਨੂੰ ਤਿਲਾਂਜਲੀ ਦੇ ਦਿੱਤੀ ਹੈ। ਉਹ ਜਾਂ ਖਾਮੋਸ਼ ਹਨ ਜਾਂ ਇੱਧਰ-ਉੱਧਰ ਹੱਥ-ਪੈਰ ਮਾਰਦੇ ਫਿਰਦੇ ਹਨ।

ਗੁਰਮਤਿ ਮਿਸ਼ਨਰੀ ਕਾਲਜ ਲੋੜ ਅਤੇ ਸਮੇਂ ਮੁਤਾਬਕ ਪੈਂਤੜਾ ਬਦਲ ਲੈਂਦੇ ਹਨ। ਕਦੀ ਉਹ ਧਾਰਮਕ ਜੱਥੇਬੰਦੀ ਹੁੰਦੇ ਹਨ, ਕਦੀ ਸਿਆਸੀ ਤੇ ਕਦੀ ਨੀਮ-ਸਿਆਸੀ। ਉਹ ਆਪਣੇ ਕੁੱਜੇ ਵਿੱਚ ਖੁਸ਼ ਦਿਖਦੇ ਹਨ ਅਤੇ ਕੌਮੀ ਅਗਵਾਈ ਬਾਰੇ ਵਿਚਾਰ ਚਰਚਾ ਜਰੂਰ ਕਰਦੇ ਹਨ। ਬਹੁਤੀ ਵਾਰੀ ਉਹ ਧਾਰਮਕ ਮਸਲਿਆਂ ‘ਤੇ ਮਸਲਾ ਸੁਲਝਾਉਂਦੇ-ਸੁਲਝਾਉਂਦੇ ਆਪ ਹੀ ਦੁਬਿਧਾ ਦਾ ਕਾਰਨ ਬਣ ਜਾਂਦੇ ਹਨ।

ਪੰਜਾਬ ਵਿੱਚ ਸਿੱਖਾਂ ਦੀ ਖੁਦਮੁਖਤਿਆਰੀ ਨੂੰ ਸਮਰਪਤ ਪੰਜਾਬ ਤੇ ਪੰਜਾਬ ਤੋਂ ਬਾਹਰ ਸਿਆਸੀ ਦਲ ਪੰਜਾਬ ਦੀਆਂ ਚੋਣਾਂ ਵਿੱਚ ਸਿੱਖਾਂ ਲਈ ਕੁਝ ਨਹੀਂ ਵੇਖਦੇ। ਇੰਝ ਉਨ੍ਹਾਂ ਦਾ ਸੋਚਣਾ ਹੈ।

ਦਲ ਖਾਲਸਾ ਤਿੰਨ ਮਹੀਨਿਆਂ ਦੀ ਛੁੱਟੀ ‘ਤੇ ਹੈ। ਉਨ੍ਹਾਂ ਦੇ ਕਾਡਰਾਂ ਦੀ ਲਗਾਮ ਖੁੱਲੀ ਹੈ, ਜਿਸ ਮਰਜ਼ੀ ਦਲ ਜਾਂ ਉਮੀਦਵਾਰ ਦੀ ਚੋਣਾਂ ਵਿੱਚ ਮਦਦ ਕਰਨ ਜ਼ਾ ਸਾਂਝ ਰੱਖਣ। ਦਲ ਖਾਲਸਾ ਨੇ ਕੁਝ ਸਮਾਂ ਪਹਿਲਾਂ ਭਾਰਤੀ ਚੋਣਾਂ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੋਇਆ ਹੈ।

ਭੁਲੇਖਾ ਪਾਊ ਸਿੱਖ ਰੈਫਰੈਂਡਮ 2020 ਦੀ ਟੀਮ ਬੇਸਬਰੀ ਨਾਲ ਸੰਨ 2019 ਦੇ ਲੰਘਣ ਦੀ ਉੜੀਕ ਵਿੱਚ ਹੈ। ਜੇ ਤੁਸੀਂ ਉਨਾਂ ਤੇ ਭਰੋਸਾ ਕਰ ਸਕਦੇ ਹੋ ਤਾਂ ਉਨ੍ਹਾਂ ਵੱਲੋਂ ਪੇਸ਼ ਕੀਤੀ ਜਾ ਰਹੀ ਤਸਵੀਰ ਬਹੁਤ ਸਾਫ ਤੇ ਲੁਭਾਵਣੀ ਹੈ। 2020 ਆਉਂਦਿਆਂ ਹੀ, ਜਿਹੋ ਜਿਹਾ ਵੀ ਰੈਫਰੈਂਡਮ ਉਹ ਕਰਵਾਉਣ ਵਿੱਚ ਕਾਮਯਾਬ ਹੋਣਗੇ, 2020 ਵਿੱਚ ਸਿੱਖਾਂ ਦੇ ਸਾਰੇ ਮਸਲੇ ਸੁਲਝ ਜਾਣਗੇ। ਸਿੱਖ ਸੱਤਵੇਂ ਅਸਮਾਨ ਤੇ ਹੋਣਗੇ ਤੇ 29 ਮਾਰਚ 1849 ਨੂੰ ਗੁਆਚੀ ਸਿੱਖ ਅਜ਼ਾਦੀ ਮੁੜ ਬਹਾਲ ਹੋ ਜਾਇਗੀ। ਕੀ ਉਨਾਂ ਦੀ ਟੀਮ ਦੇ ਆਗੂ ਸਿੱਖ ਆਗੂਆ ਵਾਂਗ ਦਿੱਖਦੇ ਹਨ, ਬੋਲਦੇ ਹਨ ਜਾਂ ਕੰਮ ਕਰਦੇ ਹਨ? ਥੋੜ੍ਹਾ ਸੋਚਿਆ ਜੇ ਜਰੂਰ।

ਸਿੱਖ ਫੈਡਰੇਸ਼ਨ ਯੂਕੇ, ਅਮਰੀਕਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, “ਜੂਨ 1984 ਦੇ ਨਾਂ ਤੇ ਬਣੇ ਦਲ’ ਤੇ ਵਰਲਡ ਸਿੱਖ ਆਗੇਨਾਇਜ਼ੇਸ਼ਨ ਆਫ ਕੈਨੇਡਾ ਹੁਣ ਪੰਜਾਬ ਵਿੱਚ ਧਾਰਮਕ-ਸਿਆਸੀ ਕਾਰਗੁਜ਼ਾਰੀਆਂ ਤੇ ਡੁੰਘਾਈ ਨਾਲ ਧਿਆਨ ਨਹੀਂ ਦੇ ਰਹੀਆਂ ਹਨ। ਕੁਝ ਸਮਾਂ ਪਹਿਲਾਂ ਬਹੁਤ ਦਿਲਚਸਪੀ ਲੈਂਦੀਆਂ ਸਨ। ਹੁਣ ਪੰਜਾਬ ਦੇ ਸਿੱਖਾਂ ਨੂੰ ਉਨ੍ਹਾਂ ਨੇ ਆਪਣੇ ਹਾਲ ‘ਤੇ ਛੱਡ ਦਿੱਤਾ ਹੈ। ਕਦੀ-ਕਦਾਈਂ ਪੰਜਾਬ ਵਿੱਚ ਇੱਕਾ-ਦੁੱਕਾ ਮਨੁਖੀ ਹੱਕਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਆਵਾਜ਼ ਬੁਲੰਦ ਹੁੰਦੀ ਹੈ ਜੋ ਕਿ ਚੰਗੀ ਗੱਲ ਹੈ ਪਰ ਹੁਣ ਉਨ੍ਹਾਂ ਕੋਲ ਆਪਣੇ ਮੁਲਕ ਵਿੱਚ ਵੱਸਦੇ ਸਿੱਖਾਂ ਦੇ ਇੰਨੇ ਮਸਲੇ ਹਨ ਕਿ ਉਨ੍ਹਾਂ ਕੋਲ ਪੰਜਾਬ ਲਈ ਸਮਾਂ ਹੀ ਨਹੀਂ ਬਚਦਾ।

ਹੋਰ ਦੇਸ਼ਾਂ ਵਿੱਚ ਜਿੱਥੇ ਸਿੱਖ ਕੁਝ ਠੀਕ-ਠਾਕ ਗਿਣਤੀ ਵਿੱਚ ਹਨ ਤੇ ਕਿਉਂਕਿ ਸਿੱਖਾਂ ਦਾ ਦੇਸ ਪੰਜਾਬ ਛੱਡ ਕੇ ਪਲਾਇਨ ਵੱਧ ਰਿਹਾ ਹੈ, ਇਸ ਲਈ ਉਨ੍ਹਾਂ ਕੋਲ ਵੀ ਪੰਜਾਬ ਲਈ ਕੋਈ ਸਮਾਂ ਨਹੀਂ ਹੈ।

ਭੁਲੇਖਾ ਪਾਊ ਸਿੱਖ ਰੈਫਰੈਂਡਮ 2020 ਦੀ ਟੀਮ ਬੇਸਬਰੀ ਨਾਲ ਸੰਨ 2019 ਦੇ ਲੰਘਣ ਦੀ ਉੜੀਕ ਵਿੱਚ ਹੈ। ਜੇ ਤੁਸੀਂ ਉਨਾਂ ਤੇ ਭਰੋਸਾ ਕਰ ਸਕਦੇ ਹੋ ਤਾਂ ਉਨ੍ਹਾਂ ਵੱਲੋਂ ਪੇਸ਼ ਕੀਤੀ ਜਾ ਰਹੀ ਤਸਵੀਰ ਬਹੁਤ ਸਾਫ ਤੇ ਲੁਭਾਵਣੀ ਹੈ। 2020 ਆਉਂਦਿਆਂ ਹੀ, ਜਿਹੋ ਜਿਹਾ ਵੀ ਰੈਫਰੈਂਡਮ ਉਹ ਕਰਵਾਉਣ ਵਿੱਚ ਕਾਮਯਾਬ ਹੋਣਗੇ, 2020 ਵਿੱਚ ਸਿੱਖਾਂ ਦੇ ਸਾਰੇ ਮਸਲੇ ਸੁਲਝ ਜਾਣਗੇ। ਸਿੱਖ ਸੱਤਵੇਂ ਅਸਮਾਨ ਤੇ ਹੋਣਗੇ ਤੇ 29 ਮਾਰਚ 1849 ਨੂੰ ਗੁਆਚੀ ਸਿੱਖ ਅਜ਼ਾਦੀ ਮੁੜ ਬਹਾਲ ਹੋ ਜਾਇਗੀ। ਕੀ ਉਨਾਂ ਦੀ ਟੀਮ ਦੇ ਆਗੂ ਸਿੱਖ ਆਗੂਆ ਵਾਂਗ ਦਿੱਖਦੇ ਹਨ, ਬੋਲਦੇ ਹਨ ਜਾਂ ਕੰਮ ਕਰਦੇ ਹਨ? ਥੋੜ੍ਹਾ ਸੋਚਿਆ ਜੇ ਜਰੂਰ।

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਵਿਰਾਸਤ ਦੇ ਮਾਹਿਰਾਂ ਦੇ ਨਕਸ਼ੇ ਕਦਮ ਤੇ ਤੁਰ ਕੇ ਸਿੱਖ ਵਿਰਸੇ ਦੇ ਵੱਡੇ ਦਾਇਰੇ ਵੱਲ ਤੱਕਦਿਆਂ ਹੋਇਆਂ ਉਸ ਦੇਸ਼ ਵਿੱਚ ਸਿੱਖ ਵਿਰਸੇ ਨੂੰ ਸਾਂਭਣ ਵਿੱਚ ਧਿਆਨ ਲਾਵੇ। ਉੱਥੇ ਅਤੇ ਅਫਗਾਨਿਸਤਾਨ ਵਿੱਚ ਵਸਦੇ ਗਰੀਬ ਸਿੱਖਾਂ ਦੀ ਸਾਰ ਲਵੇ। ਇਹ ਅਗਵਾਈ ਵੀ ਬਹੁਤ ਜ਼ਰੂਰੀ ਹੈ।

ਬੀਬੀ ਪਰਮਜੀਤ ਕੌਰ ਖਾਲੜਾ ਦੀ ਉਮੀਦਵਾਰੀ ਨੇ ਸਿੱਖ ਦਲਾਂ ਵੱਲੋਂ ਪਸਾਰੇ ਖਾਲੀਪਨ ਨੂੰ ਮਨੂੱਖੀ ਹੱਕਾਂ ਦੇ ਏਜੰਡੇ ਨਾਲ ਭਰਣ ਦਾ ਮੌਕਾ ਮਿਲ ਗਿਆ ਹੈ। ਨਹੀਂ ਤਾਂ ਯੂਕੇ ਤੋਂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਲੈ ਕੇ ਅਮਰੀਕਾ ਤੱਕ ਸਾਰੇ ਖਾਮੋਸ਼ ਸਨ। ਜਦ ਪੰਜਾਬ ਵਿੱਚ ਕੁਝ ਵਾਪਰਦਾ ਹੈ ਤੇ ਫਿਰ 30 ਸਾਲ ਪੁਰਾਣਾ ਰਾਗ, “ਦੇਖਿਆ ਅਸੀਂ ਤੇ ਪਹਿਲਾਂ ਹੀ ਕਿਹਾ ਸੀ ਹਿੰਦੂ ਭਾਰਤ ਵਿੱਚ ਇਹ ਹੀ ਕੁਝ ਹੋਣਾ ਹੈ।” ਅਸੀਂ ਇਹ ਸੁਣ-ਸੁਣ ਕੇ ਅੱਕ ਗਏ ਹਾਂ ਪਰ aਹ ਬੋਲ ਬੋਲ ਕੇ ਹੱਲੇ ਵੀ ਨਹੀਂ ਥੱਕੇ। ਪਾਣੀ ਵਿੱਚ ਮਦਾਣੀ ਮਾਰੀ ਜਾਂਦੇ ਨੇ, ਮਾਰੀ ਜਾਂਦੇ ਨੇ। ਮਾਰੀ ਜਾਉ।

ਭਾਰਤ ਤੋਂ ਬਾਹਰ ਪਸਰੇ ਸਿੱਖ ਭਾਈਚਾਰੇ ਨੇ ਪਿਛਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਬਾਰੇ ਰਾਇ ਬਨਾਉਣ ਲੱਗਿਆਂ ਵੱਡੀਆਂ ਗਲਤੀਆਂ ਕੀਤੀਆਂ। ਬੁੱਕਾਮੁੰਈਂ ਪੈਸੇ ਭੇਜੇ ਤੇ ਉਨ੍ਹਾਂ ਦੇ ਕਈ ਆਗੂਆਂ ਨੂੰ ਮੁੱਖ ਮੰਤਰੀ ਦੇ ਨਜ਼ਾਰੇ ਵਿਖਾਏ। ਸੱਚ ਸਾਮ੍ਹਣੇ ਆਉਣ ਤੇ ਥੋੜ੍ਹੀ ਸ਼ਰਮ ਆਉਂਦੀ ਹੈ ਪਰ ਕਿਉਂਕਿ ਤਿਆਰੀ ਜਾਂ ਸਮਝਕੇ ਜਾਂ ਤਾਲਮੇਲ ਨਾਲ ਕੰੰੰਮ ਕਰਨ ਦੀ ਆਦਤ ਨਹੀਂ ਪਾਈ ਨਾ ਪਾਉਂਦੇ ਨਜ਼ਰ ਆਉਂਦੇ ਹਨ, ਹੁਣ ਫਿਰ ਕਿਸੇ ਮਸੀਹੇ ਦੀ ਤਲਾਸ਼ ਵਿੱਚ ਹਨ। ਕਿਤੇ ਨਾ ਕਿਤੇ ਤੇ ਪੈਸੇ ਲਗਾਉਣੇ ਹੀ ਹਨ।

ਪੰਜਾਬ ਤੇ ਪੰਜਾਬ ਤੋਂ ਬਾਹਰ ਇੰਟਰਨੈਟ ਦੀ ਦੁਨੀਆਂ ਦੇ ਸਾਂਝੇ ਰੰਗਮੰਚ ਤੇ ਸੋਸ਼ਲ ਮੀਡੀਆ ਸੂਰਮਿਆਂ ਦਾ ਇੱਕ ਵਕਫ ਉਭਰਿਆ ਹੈ ਜੋ ਸਿੱਖ ਮਸਲਿਆਂ ਨੂੰ ਲੈ ਕੇ ਪੰਜਾਬ ਅਤੇ ਭਾਰਤੀ ਕੇਂਦਰ ਸਰਕਾਰ ਵਲੋਂ ਨਾਇਨਸਾਫੀਆਂ ਤੇ ਅਵਾਜ਼ ਬੁਲੰਦ ਕਰਨ ਦਾ ਕੋਈ ਮੌਕਾ ਨਹੀਂ ਛੱਡਦਾ। ਉਹ ਲਗਾਤਾਰ ਕੌਮੀ ਖੇਮੇ ਵਿੱਚ ਸਰਕਾਰੀ ਪੜਪੰਚ ਨੂੰ ਬੇਨਕਾਬ ਕਰ ਰਿਹਾ ਹੈ। ਪਰ ਉਹ ਆਪਣੀ ਇਸ  ਕੋਲ-ਬਲੋਲ ਵਿੱਚ ਸੰਤੁਸ਼ਟ ਹਨ ਤੇ ਸਿੱਖ ਕੌਮ ਦੇ ਆਗੂ ਨਾ ਬਣਨਾ ਚਾਹੁੰਦੇ ਹਨ ਨਾ ਕਿਸੇ ਨੂੰ ਬਨਾਉਣ ਦੀ ਰੁੱਚੀ ਰੱਖਦੇ ਹਨ।

ਸ਼੍ਰੋਮਣੀ ਕਮੇਟੀ ਤੇ ਸਰਬੱਤ ਖਾਲਸਾ ਵੱਲੋਂ ਵਰੋਸਾਏ ਜੱਥੇਦਾਰਾਂ ਤੇ ਸਰਬੱਤ ਖਾਲਸੇ ਵੱਲੋਂ ਥਾਪੇ ਪਰ ਹੁਣ ਨਕਾਰੇ ਜੱਥੇਦਾਰਾਂ ਵੱਲੋਂ ਮੌਜੂਦਾ ਸਿਆਸੀ ਦਲਾਂ ਨੂੰ ਜਾਂ ਪੰਜਾਬ ਦੀ ਲੁਕਾਈ ਨੂੰ ਸੇਧ ਦੇਣ ਦੀ ਕੋਈ ਕੋਸ਼ਸ਼ ਨਹੀਂ ਹੋ ਰਹੀ। ਉਹ ਆਪਣੀ ਦੁਨੀਆ ਵਿੱਚ ਆਪਣੇ ਮੁੱਦਿਆਂ ਵਿੱਚ ਰੁੱਝੇ ਹੋਏ ਹਨ। ਕੋਈ ਜੱਥੇਦਾਰ ਕਾਰਜਕਾਰੀ ਹੈ, ਕੋਈ ਗੁਲਾਮ ਸੋਚ ਦੇ ਪਹਿਰੇ ਥੱਲੇ ਹੈ, ਕੋਈ ਗੁਲਾਮੀ ਦੀਆਂ ਜੰਜੀਰਾਂ ਵਿੱਚ ਨਜ਼ਰਬੰਦ ਹੈ ਤੇ ਕੋਈ ਫੈਸਲਾ ਨਹੀ ਕਰ ਪਾ ਰਹੇ ਕਿ ਉਹ ਜੱਥੇਦਾਰ ਵਾਂਗੂੰ ਵਿਚਰਣ ਜਾਂ ਸਿਆਸੀ ਆਗੂ ਦੀ ਤਰ੍ਹਾਂ। ਇਤਨੇ ਦਰਦਨਾਕ ਹਾਲਾਤਾਂ ਵਿੱਚੋਂ ਕੌਮ ਨੂੰ ਨਵਾਬ ਕਪੂਰ ਸਿੰਘ ਮਿਲੇਗਾ?

ਸਾਰੇ ਸਿਆਸੀ ਦਲਾਂ ਵਿੱਚੋਂ ਕੋਈ ਸ਼ਖਸ਼ ਜਾਂ ਆਗੂ ਨਹੀਂ ਹੈ ਜੋ ਪੰਜਾਬ ਵਿੱਚ ਪੁਰਾਣੇ ਸਿਆਸੀ ਤੰਤਰ ਨੂੰ ਜੜੋਂ ਪੁੱਟ ਸੁੱਟੇ ਤੇ ਕਈ ਦਹਾਕੇ ਪਹਿਲਾਂ ਪੰਜਾਬ ਦੇ ਸਿਆਸੀ ਮਾਹੋਲ ਬਾਰੇ ਜੋ ਆਇਰਲੈਂਡ ਦੀ ਮਾਨਵ-ਸ਼ਾਸ਼ਤਰ ਗਿਆਨ ਦੀ ਲਿਖਾਰੀ ਜੌਇਸ ਪੈਟਿਗ੍ਰਿਊ ਨੂੰ ਗਲਤ ਸਾਬਿਤ ਕਰੇ। ਪਿਛਲੀ ਸਦੀ ਦੇ ਛੇਵੇਂ ਦਹਾਕੇ ਵਿੱਚ, ਪੈਟਿਗ੍ਰਿਊ ਨੇ ਆਪਣੀ ਕਿਤਾਬ “ਰੌਬਰਮੈਨ ਨੋਬਲਮੈਨ” ਵਿੱਚ ਪੰਜਾਬ ਦੀ ਸਿਆਸਤ ਦੀ ਡੂੰਗੀ ਖੋਜ ਤੋਂ ਬਾਅਦ ਲਿਖਿਆ ਸੀ ਕਿ ਪੰਜਾਬ ਵਿੱਚ ਸਿਆਸਤ ਸਿਰਫ ‘ਪਾਲਟੀਬਾਜੀ’ ਹੈ। “ਪੰਥ” ਨਾਲੋਂ ਵੱਧ “ਦਲ” ਅਹਿਮੀਅਤ ਰੱਖਦਾ ਹੈ। “ਧੜਾ” ਪਿਆਰਾ ਹੈ “ਧਰਮ” ਨਹੀਂ। ਪੰਜਾਬ ਤੋਂ ਕੀ ਲੈਣਾ ਹੈ ਪਾਰਟੀ ਦਾ ਮੁਫਾਦ ਪੂਰਾ ਹੋਣਾ ਚਾਹੀਦਾ ਹੈ। ਸਿੱਖ ਸੰਗਤ ਦਾ ਕੀ ਹੈ ਪਾਰਟੀ ਆਗੂ ਜ਼ਿਆਦਾ ਜ਼ਰੂਰੀ ਹਨ। ਕੀ ਇਸ ਸੋਚ ਵਿੱਚ ਕੋਈ ਬਦਲਾਅ ਆਇਆ ਹੈ? ਜਰਾ ਸੋਚਿਆਂ ਜੇ ਜਰੂਰ।

ਸ਼੍ਰੋਮਣੀ ਕਮੇਟੀ ਤੇ ਸਰਬੱਤ ਖਾਲਸਾ ਵੱਲੋਂ ਵਰੋਸਾਏ ਜੱਥੇਦਾਰਾਂ ਤੇ ਸਰਬੱਤ ਖਾਲਸੇ ਵੱਲੋਂ ਥਾਪੇ ਪਰ ਹੁਣ ਨਕਾਰੇ ਜੱਥੇਦਾਰਾਂ ਵੱਲੋਂ ਮੌਜੂਦਾ ਸਿਆਸੀ ਦਲਾਂ ਨੂੰ ਜਾਂ ਪੰਜਾਬ ਦੀ ਲੁਕਾਈ ਨੂੰ ਸੇਧ ਦੇਣ ਦੀ ਕੋਈ ਕੋਸ਼ਸ਼ ਨਹੀਂ ਹੋ ਰਹੀ। ਉਹ ਆਪਣੀ ਦੁਨੀਆ ਵਿੱਚ ਆਪਣੇ ਮੁੱਦਿਆਂ ਵਿੱਚ ਰੁੱਝੇ ਹੋਏ ਹਨ। ਕੋਈ ਜੱਥੇਦਾਰ ਕਾਰਜਕਾਰੀ ਹੈ, ਕੋਈ ਗੁਲਾਮ ਸੋਚ ਦੇ ਪਹਿਰੇ ਥੱਲੇ ਹੈ, ਕੋਈ ਗੁਲਾਮੀ ਦੀਆਂ ਜੰਜੀਰਾਂ ਵਿੱਚ ਨਜ਼ਰਬੰਦ ਹੈ ਤੇ ਕੋਈ ਫੈਸਲਾ ਨਹੀ ਕਰ ਪਾ ਰਹੇ ਕਿ ਉਹ ਜੱਥੇਦਾਰ ਵਾਂਗੂੰ ਵਿਚਰਣ ਜਾਂ ਸਿਆਸੀ ਆਗੂ ਦੀ ਤਰ੍ਹਾਂ। ਇਤਨੇ ਦਰਦਨਾਕ ਹਾਲਾਤਾਂ ਵਿੱਚੋਂ ਕੌਮ ਨੂੰ ਨਵਾਬ ਕਪੂਰ ਸਿੰਘ ਮਿਲੇਗਾ?

ਐਸੇ ਸਮੇਂ, ਐਸੇ ਹਾਲਾਤਾਂ ਵਿੱਚ ਹੁਣ ਕੀ ਹੋਵੇਗਾ? ਕੁਝ ਨਹੀਂ। ਮੌਜੂਦਾ ਹਾਲਾਤ ਵਿੱਚ ਕਿਸੇ ਸ਼ਖਸ ਜਾਂ ਪਾਰਟੀ ਕੋਲ ਇੰਨੀ ਤਾਕਤ, ਕਾਬਲੀਅਤ ਜਾਂ ਲਮੇਰੀ ਸੋਚ ਨਹੀਂ ਹੈ ਕਿ ਉਹ ਸਿੱਖ ਅਗਵਾਈ ਨੂੰ ਪ੍ਰਫੁੱਲਤ ਕਰ ਸਕੇ।

ਉਪਰੋਕਤ ਵਿਚੋਂ ਕਈ ਦਲ ਤੇ ਆਗੂ ਦਿਲੋਂ ਪੰਜਾਬ ਤੇ ਪੰਥ ਦਾ ਹਿੱਤ ਚਾਹੁੰਦੇ ਹਨ। ਬਾਹਰਹਾਲ ਇੰਨਾ ਕਾਫੀ ਨਹੀਂ ਹੈ। ਹਾਲਾਤ ਤੇ ਨਜ਼ਰੀਆ ਦੋਵੇਂ ਬਦਲਣ ਦੀ ਲੋੜ ਹੈ। ਬਾਰ-ਬਾਰ ਉਹੀ ਗੱਲਾਂ ਤੇ ਤਰਕ ਦਹੁਰਾਉਣ ਨਾਲ ਤੇ ਮਾਇਕ ਸਹਾਇਤਾ ਲਈ ਅਰਜੋਈਆਂ ਕਰਨ ਨਾਲ ਕੁਝ ਨਹੀਂ ਸਰਨਾ। ਭਾਰਤੀ ਲੋਕਤੰਤਰ ਦੇ ਦੈਂਤ ਨੂੰ ਸਿਰਫ ਨਾਅਰੇਬਾਜੀਆਂ ਤੇ ਅਰਲ-ਬਰਲ ਬਕਣ ਨਾਲ ਠੱਲ ਨਹੀਂ ਪਾਈ ਜਾ ਸਕਦੀ।

ਪੱੱਛਮ ਵਿੱਚ ਵਸਦੇ ਸਿੱਖਾਂ ਨੂੰ ਜੋ ਅਜ਼ਾਦੀ ਤੇ ਮੌਕਾ ਮਿਲਿਆ ਹੋਇਆ ਹੈ, ਉਹ ਉਸਨੂੰ ਪੰਜਾਬ ਤੇ ਪੰਥ ਲਈ ਹੋਰ ਰਹਿਮਦਿਲ, ਦੂਰਅੰਦੇਸ਼ ਤੇ ਪ੍ਰਭਾਵੀ ਵਿਚਾਰ-ਵਟਾਂਦਰੇ ਰਾਹੀਂ ਕੋਈ ਨਵਾਂ ਤੰਤਰ ਜਾਂ ਰਿਵਾਇਤੀ ਸਿੱਖ ਤੰਤਰ ਉਭਾਰਣ ਵਿੱਚ ਸਹਾਈ ਹੋਣ ਨਾ ਕਿ ਸਿਰਫ ਧਾਰਮਿਕ ਸਿਧਾਂਤ ‘ਤੇ ਲੜਾਈਆਂ ਤੱਕ ਸੀਮਤ ਰਹਿਣ।

ਕੱਚੀ ਰੋਟੀ ਨਾਲ ਤੇ ਢਿੱਡ ਪੀੜ ਹੀ ਹੋਵੇਗੀ।

ਆਤਮਾ ਦੀ ਪੜਚੋਲ, ਨਵੀਆਂ ਤਕਨੀਕਾਂ ਦੀ ਵਰਤੋਂ, ਨਵੀਂ ਦੁਨੀਆਂ ਦੀ ਉਭਰਦੀ ਸਿਆਸੀ ਸੋਚ ਅਪਨਾਉਣੀ, ਮੁੱਢ ਤੋਂ ਨੌਜਵਾਨ ਪੀੜੀ ਵਿੱਚੋਂ ਸਿੱਖ ਅਗਵਾਈ ਉਭਾਰਣੀ, ਪੁਰਾਣੀਆਂ ਡੀਂਗਾ ਛੱਡਣ, ਪੁਰਾਣੇ ਰੋਣੇ ਅਤੇ ਗੁੱਸਾ ਮਨ ਵਿੱਚ ਪਾਲ ਅੱਗੇ ਵੱਧਣ ਦੇ ਰਾਹ ਲੱਭਣ, ਹਰ ਤਰ੍ਹਾਂ ਦੇ ਭੇਦ-ਭਾਵ ਜਾਤ-ਪਾਤ, ਜਮਾਤ ਤੇ ਰੰਗ ਦੇ ਲੋਕਾਂ ਨਾਲ ਮਿਲਵਰਤਣ ਵਧਾਉਣ, ਗੁਰੂ ਸਾਹਿਬਾਨ ਦੀ ਸਿੱਖਿਆ ਨੂੰ ਜ਼ਿੰਦਗੀ ਦਾ ਹਿੱਸਾ ਬਨਾਉਣ, ਸਾਡੀ ਜ਼ਿੰਦਗੀਆਂ ਤੇ ਧਾਰਮਿਕ ਢਾਂਚੇਂ ਨੂੰ ਹੋਰ ਖੁੱਲਾ ਕਰਨ, ਮੱਨੁਖੀ ਅਤੇ ਮਾਇਆ ਦੇ ਸਾਧਨ ਬਣਾਏ ਜਾਣ –ਅਜਿਹੇ ਹੀ ਕੁਝ ਕਦਮਾਂ ਨਾਲ ਸ਼ੁਰੂਆਤ ਕੀਤੀ ਜਾਵੇ। ਕੱਚੀ ਰੋਟੀ ਨਾਲ ਤੇ ਢਿੱਡ ਪੀੜ ਹੀ ਹੋਵੇਗੀ।

ਇਹ ਜਿਤਨੀ ਜਲਦੀ ਹੋਵੇ ਚੰਗਾ ਹੈ।

201 recommended
2002 views
bookmark icon

Write a comment...

Your email address will not be published. Required fields are marked *