ਸਿੱਖ ਸੋਚ ਦੀ ਤਰਜ਼ਮਾਨੀ ਕਰਦਿਆਂ ਦਿੱਲੀ ਵਿੱਚ ਦਿੱਲੀ ਵਿੱਚ ਮੁੜ ਸੁਰਜੀਤ ਹੋਇਆ ਇਤਿਹਾਸ

 -  -  180


ਅਸੀਂ ਬਚਪਨ ਤੋਂ ਇਸ ਇਤਿਹਾਸ ਨੂੰ ਸੁਣਦੇ-ਪੜਦੇ ਆ ਰਹੇ ਹਾਂ ਕਿ ਸਰਦਾਰ ਬਘੇਲ ਸਿੰਘ ਨੇ ਲਾਲ ਕਿਲੇ ਤੇ ਖਾਲਸਈ ਨਿਸ਼ਾਨ ਝੂਲਾਏ, ਸਿੱਖਾਂ ਨੇ 18 ਵਾਰ ਦਿੱਲੀ ਫਤਿਹ ਕੀਤੀ ਤਾਂ ਦਿਲ ਵਿੱਚ ਇਹ ਤੀਬਰ ਤਾਂਘ ਉੱਠਦੀ ਸੀ ਕਿ ਕਾਸ਼! ਕਦੇ ਅਸੀਂ ਵੀ ਇਹ ਨਜ਼ਾਰਾ ਵੇਖ ਸਕੀਏ। ਸ਼ਾਇਦ ਹਰ ਸਿੱਖ ਦੇ ਦਿਲ ਵਿੱਚ ਇਹ ਖਾਹਿਸ਼ ਪਲਦੀ ਹੋਵੇਗੀ। ਪ੍ਰੋਫੈਸਰ ਡਾ. ਸੁਰਿੰਦਰ ਕੌਰ ਨੇ ਇਸ ਲੇਖ ਵਿਚ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੁਲਾਉਣ ਦੀ ਸਿੱਖਾਂ ਦੀ ਸੋਚ ਨੂੰ ਆਪਣੇ ਸ਼ਬਦਾਂ ਵਿੱਚ ਉਜਾਗਰ ਕੀਤਾ ਹੈ।

ਕਾਲ ਪੁਰਖ ਦਾ ਤਹਿ ਦਿਲੋਂ ਸ਼ੁਕਰ ਹੈ ਕਿ ਕਿਸੇ ਵੀ ਕਾਰਣ ਨਾਲ ਇਹ ਤਾਂਘ ਪੂਰੀ ਹੋ ਗਈ ਹੈ। ਹੁਣ ਮਾਣ ਕਰੀਏ ਉਸ ਵਿਰਸੇ ਦਾ ਜਿਸਨੇ ਸਿੱਖਾਂ ਦਾ ਉੱਚ ਕਿਰਦਾਰ ਘੜਿਆ ਤੇ ਪਰਗਟ ਕੀਤਾ। ਸਾਡੇ ਤਾਂ ਦੁਸ਼ਮਨ ਜਿਹੜੇ ਸਾਨੂੰ ਸਗ (ਕੁੱਤਾ) ਕਹਿਕੇ ਸੰਬੋਧਿਤ ਕਰਦੇ ਸਨ ਓਹ ਵੀ ਕਹਿਂਦੇ ਸਨ ਕਿ ਇਹ ਕਿਸੇ ਮਾਂ-ਭੈਣ ਵਲ ਮਾੜੀ ਨਿਗਾਹ ਨਹੀਂ ਮਾਰਦੇ, ਇਹ ਕਿਸੇ ਕੋਲੋਂ ਲੁੱਟ ਖੋਹ ਨਹੀਂ ਕਰਦੇ, ਖੁੱਲੇ ਅਸਮਾਨ ਦੀ ਛੱਤ ਥੱਲੇ ਇਹ ਘੋੜਿਆਂ ਦੀਆਂ ਕਾਠੀਆਂ ਨੂੰ ਹੀ ਘਰ ਬਣਾ ਲੈਂਦੇ ਹਨ।

ਇਹ ਸੁਣ ਕੇ ਲਗਦਾ ਸੀ ਸ਼ਾਇਦ ਉਹ ਸਮਾਂ ਪੁਰਾਤਨ ਸੀ ਪਰ ਕਿਸਾਨ ਅੰਦੋਲਨ ਦੇ ਹਰ ਦ੍ਰਿਸ਼ ਨੇ ਇਸ ਆਦਰਸ਼ ਨੂੰ 21ਵੀਂ ਸਦੀ ਵਿੱਚ ਵੀ ਸੱਚ ਕਰ ਵਿਖਾਇਆ। ਸਿੰਘੂ, ਟਿਕਰੀ, ਗਾਜ਼ੀਪੁਰ ਤੇ ਹੋਰ ਸਰਹੱਦਾਂ ਤੇ ਬੈਠੇ ਖਾਲਸੇ ਨੇ ਖੁੱਲੇ ਅਸਮਾਨ ਦੀ ਛੱਤ ਵੀ ਸ਼ੁਕਰ ਕਰ ਕੇ ਪ੍ਰਵਾਨ ਕਰ ਲਈ। ਨਿਹੰਗ ਸਿੰਘਾਂ ਨੇ ਮੁੜ ਘੋੜਿਆਂ ਦੀਆਂ ਕਾਠੀਆਂ ਨੂੰ ਵਸੇਬਾ ਬਣਾਇਆ।

ਜਦੋਂ 26 ਜਨਵਰੀ ਮਾਰਚ ਤੁਰਿਆ ਤਾਂ ਦਿੱਲੀ ਦੇ ਵਸਨੀਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਉਨਾਂ ਨੂੰ ਜੀ ਆਇਆਂ ਆਖਿਆ, ਕਿਸੇ ਨੇ ਕਿਸੇ ਆਮ ਬੰਦੇ ਨੂੰ ਚਪੇੜ ਤਕ ਨਹੀਂ ਮਾਰੀ, ਕਿਸੇ ਗੱਡੀ ਦੇ ਸ਼ੀਸ਼ੇ ਨਹੀਂ ਤੋੜੇ, ਕਿਸੇ ਨੂੰ ਅੱਗ ਲਾਉਣਾ ਤਾਂ ਦੂਰ ਦੀ ਗੱਲ ਹੈ ਕਿਸੇ ਆਮ ਬੰਦੇ ਵਲ ਕਿਸੇ ਸਿੱਖ ਜਾਂ ਨਿਹੰਗ ਨੇ ਘੂਰੀ ਤਕ ਨਹੀਂ ਵੱਟੀ।

Nishan Sahib near Red Fort

ਜਿਵੇਂ ਕਿ ਹਮੇਸ਼ਾਂ ਤੋਂ ਹੁੰਦਾ ਆਇਆ ਹੈ ਸਿੱਖਾਂ ਦਾ ਮੱਥਾ ਸੱਤਾ ਨਾਲ ਲਗਦਾ ਹੀ ਰਿਹਾ ਹੈ। ਉਹੀ ਇੱਥੇ ਵੀ ਹੋਇਆ। ਸਿੱਖਾਂ ਦਾ ਸਾਹਮਣਾ ਪੁਲੀਸ ਨਾਲ ਹੋਇਆ ਤੇ ਜਦੋਂ ਅਸਲ ਖਾਲਸਾ ਰਾਹ ਵਿੱਚ ਹੀ ਜੂਝ ਰਿਹਾ ਸੀ, ਉੱਥੇ ਲਾਲ ਕਿਲੇ ਤੇ ਖਾਲਸੇ ਨੇ ਨਿਸ਼ਾਨ ਸਾਹਿਬ ਝੁਲਾ ਦਿੱਤਾ।

ਹਾਲਾਂਕਿ ਤਵਾਰੀਖ ਦੇ ਪੰਨਿਆਂ ਨੇ ਸਿਖਾਂ ਦੇ ਦਿਲਾਂ ਵਿੱਚ ਦਿੱਲੀ ਲਈ ਨਫਰਤ ਹੀ ਭਰੀ ਹੈ ਫਿਰ ਵੀ ਖਾਲਸੇ ਨੇ ਭਾਈ ਘਨੱਈਆ ਜੀ ਦੇ ਵਾਰਿਸ ਹੋਣ ਦਾ ਹੱਕ ਨਿਭਾਂਉਂਦਿਆਂ ਹੋਇਆਂ ਪੁਲਿਸ ਵਾਲੀ ਬੀਬੀ ਨੂੰ ਵੀ ਬਚਾਇਆ ਤੇ ਦੁਸ਼ਮਨਾਂ ਤੇ ਵੀ ਮਿਹਰ ਵਾਲੀ ਨਿਗਾਹ ਰੱਖੀ।

ਹੋ ਗਏ ਖੜੇ ਰਾਸ਼ਟ੍ਰਵਾਦ ਦੇ ਨਾਂ ਤੇ ਅਪਣੀ ਹੀ ਕੌਮ ਦੇ ਗੱਦਾਰ, ਇਸ ਦੇਸ਼ ਭਗਤੀ ਦੇ ਕੀੜੇ ਨੇ ਡਿਗਰੀਧਾਰੀ ਕਾਇਰ ਵਿਦਵਾਨ, ਫਿਲਮੀ ਹੀਰੋ ਵਾਲੀ ਨੌਜਵਾਨੀ, ਖੁਦਗਰਜ਼ ਵਪਾਰੀ, ਝੋਲੀ ਚੁੱਕ ਮੀਡੀਆ, ਬੇਵਕੁਫ ਵੋਟਰ, ਵਿਹੱਲੜ ਗੁੰਡੇ, ਬੇਸ਼ਰਮ ਤੇ ਨਾਮਰਦ ਅਹਿੰਸਾ ਦੇ ਪੁਜਾਰੀ, ਸੁਆਰਥੀ ਬ੍ਰਾਹਮਣ, ਮਜਬੂਰ ਦਲਿਤ, ਮਤਲਬੀ ਅਦਾਕਾਰ-ਖਿਡਾਰੀ-ਕਲਾਕਾਰ ਤੇ ਹੋਰ ਵੀ ਬਹੁਤ ਵੱਡੇ ਵਰਗ ਨੂੰ ਡੰਗ ਲਿਆ।

ਇਸ ਉੱਚ ਕਿਰਦਾਰ ਨੂੰ ਵੀ ਸਰਕਾਰ ਨੇ ਨਫਰਤ ਦੀ ਨਿਗਾਹ ਨਾਲ ਵੇਖਿਆ ਕਿਂਉਕਿ ਕਿਸਾਨੀ ਅੰਦੋਲਨ ਨੇ ਸਰਕਾਰ ਨੂੰ ਸਾਰੀ ਦੁਨੀਆ ਦੇ ਸਾਹਮਣੇ ਬਹੁਤ ਹੀ ਘਟੀਆ ਕਿਰਦਾਰ ਵਾਲੀ ਸਾਬਿਤ ਕਰ ਦਿੱਤਾ ਸੀ।

ਸਿੱਖਾਂ ਨੂੰ ਬਦਨਾਮ ਕਰਣ ਵਾਲਾ ਪਾਸਾ (ਜੋ ਕਿ ਮੀਡੀਆ ਨੇ ਪਿਛਲੇ ਚਾਰ ਮਹੀਨੇ ਦੀ ਮਿਹਨਤ ਨਾਲ ਕੀਤਾ) ਪੁੱਠਾ ਪੈ ਗਿਆ। ਇਹ ਅੰਦੋਲਨ ਇਨਾਂ ਲਈ ਸੱਪ ਦੇ ਗੱਲ ਅਟਕਿਆ ਡੱਡੂ ਬਣ ਗਿਆ ਜਿਸਨੂੰ ਹਰ ਹੀਲੇ ਖਤਮ ਕਰਨਾ ਇਨਾਂ ਦੀ ਮਜਬੂਰੀ ਬਣ ਗਈ।

ਸਰਕਾਰ ਨੂੰ ਖੁਸ਼ ਕਰਣ ਲਈ ਕਿਸਾਨ ਯੂਨੀਅਨ ਦੇ ਕਈ ਲੀਡਰ ਵੀ ਸਿੱਖਾਂ ਦੀ (ਸਿਖਾਂ ਦਾ ਵਰਤਾਇਆ ਲੰਗਰ ਤੇ ਕੀਤੀ ਸੇਵਾ ਨੂੰ ਭੁਲਾ ਕੇ) ਗੋਦੀ ਮੀਡੀਆ ਦੀ ਬੋਲੀ ਬੋਲ ਰਹੇ ਹਨ। ਉਨਾਂ ਨੇ ਇੱਕ ਤਰਾਂ ਨਾਲ ਇਸ ਦੁਹਰਾਇ ਗਏ ਇਤਿਹਾਸ ਨੂੰ ਸਿਰ ਨਿਵਾਣ ਦੀ ਥਾਂ ਮੀਡੀਆ ਦੀ ਨਫਰਤ ਅੱਗੇ ਸਿਰ ਨਿਵਾ ਦਿੱਤਾ।

ਹੁਣ ਜੋ ਵੀ ਭੁਗਤਣਾ ਹੈ ਉਹ ਸਿੱਖਾਂ ਨੇ ਹੀ ਹੈ, ਅਸੀ ਲੱਖ ਤਰਲੇ ਲੈ ਲਈਏ ਤੇ ਕਹਿ ਲਈਏ ਕਿ ਤਿੰਰਗੇ ਦਾ ਅਪਮਾਨ ਨਹੀਂ ਹੋਇਆ, ਇਹ ਸਾਡਾ ਪਵਿੱਤਰ ‘ਨਿਸ਼ਾਨ ਸਾਹਿਬ’ ਹੈ, ਦਿੱਲੀ ਵਿੱਚ ਸਿੱਖਾਂ ਨੇ ਕਿਸੇ ਨਾਲ ਹਿੰਸਾ ਨਹੀਂ ਕੀਤੀ……, ਉਨਾਂ ਨੇ ਨਹੀਂ ਸੁਣਨਾ, ਕਿਉਂਕਿ ਸਿੱਖਾਂ ਖਿਲਾਫ ਨਵੀਂ ਸਫਬੰਧੀ ਦੀ ਤਿਆਰੀ ਪੂਰੇ ਮਿੱਥੇ ਹੋਏ ਢੰਗ ਨਾਲ ਕੀਤੀ ਜਾ ਰਹੀ ਹੈ।

ਕਿਉਂਕਿ ਸਿੱਖ ਤੇ ਸਿਰਫ ਸਿੱਖ ਹੀ ਹਨ ਜੋ 2024 ਤੋਂ ਪਹਿਲਾਂ ਇਸ ਦੇਸ਼ ਨੂੰ ਹਿੰਦੂ ਰਾਸ਼ਟ੍ਰ ਐਲਾਨੇ ਜਾਣ ਵੇਲੇ ਰਾਹ ਦਾ ਰੋੜਾ ਬਣਨਗੇ, ਤੇ ਇਹ ਕੋਈ ਆਮ ਰੋੜਾ ਵੀ ਨਹੀਂ, ਝੱਖੜਾਂ ਨੂੰ ਮੂੰਹ ਚਿੜਾਂਦੀ ਅਹਿੱਲ ਚੱਟਾਨ ਹਨ। ਸਾਰੇ ਦੇਸ਼ ਨੂੰ ਸਿੱਖਾਂ ਖਿਲਾਫ ਖੜਾ ਕਰਣ ਲਈ ਇਨਾਂ ਕੋਲ ਇੱਕੋ ਇੱਕ ਘਿੱਸਿਆ ਪਿਟੀਆ ਫਾਰਮੂਲਾ ਹੈ, ਕੋਝੀ ਦੇਸ਼ਭਗਤੀ ਦਾ, ਸੋ ਇਨਾਂ ਵਰਤ ਲਿਆ।

Nishan Sahib atop Red Fort

ਹੋ ਗਏ ਖੜੇ ਰਾਸ਼ਟ੍ਰਵਾਦ ਦੇ ਨਾਂ ਤੇ ਅਪਣੀ ਹੀ ਕੌਮ ਦੇ ਗੱਦਾਰ, ਇਸ ਦੇਸ਼ਭਗਤੀ ਦੇ ਕੀੜੇ ਨੇ ਡਿਗਰੀ ਕਾਇਰ ਵਿਦਵਾਨ, ਫਿਲਮੀ ਹੀਰੋ ਵਾਲੀ ਨੌਜਵਾਨੀ, ਖੁਦਗਰਜ਼ ਵਪਾਰੀ, ਝੋਲੀਚੁੱਕ ਮੀਡੀਆ, ਬੇਵਕੁਫ ਵੋਟਰ, ਵਿਹੱਲੜ ਗੁੰਡੇ, ਬੇਸ਼ਰਮ ਤੇ ਨਾਮਰਦ ਅਹਿੰਸਾ ਦੇ ਪੁਜਾਰੀ, ਸੁਆਰਥੀ ਬ੍ਰਾਹਮਣ, ਮਜਬੂਰ ਦਲਿਤ, ਮਤਲਬੀ ਅਦਾਕਾਰ-ਖਿਡਾਰੀ-ਕਲਾਕਾਰ ਤੇ ਹੋਰ ਵੀ ਬਹੁਤ ਵੱਡੇ ਵਰਗ ਨੂੰ ਡੰਗ ਲਿਆ।

ਹੁਣ ਸਾਰੇ ਭੁਖੇ ਗਿੱਧਾਂ ਵਾਂਗ ਖਾਲਸੇ ਦੀ ਬੋਟੀਆਂ ਨੋਚੱਣ ਲਈ ਤਿਆਰ ਹਨ। ਫਿਰ ਕੀ ਫਰਕ ਪੈਂਦਾ ਹੈ ਕਿ ਨਿਸ਼ਾਨ ਝੂਲਾਣ ਵਾਲੇ ਹੱਥ ਕਿਸਦੇ ਸਨ? ਵੇਖੋ ਅੱਜ ਸਾਡੇ ਨਿਸ਼ਾਨ ਦੇ ਚਰਚੇ ਸਾਰੀ ਦੁਨੀਆ ਵਿੱਚ ਹੋ ਰਹੇ ਹਨ। ਭੱਭਾਂ ਭਾਰ ਟੱਪਦਾ ਗੋਦੀ ਮੀਡੀਆ ਕਹਿ ਰਿਹਾ ਹੈ ਕਿ ਸਾਰੇ ਦੇਸ਼ ਕੋ ਦਹਿਲਾ  ਦੀਆ, ਫਿਰ ਇਹ ਤਾਂ ਸਾਡੀ ਤਾਰੀਫ ਹੈ।

ਹੁਣ ਸਾਰੇ ਭੁਖੇ ਗਿੱਧਾਂ ਵਾਂਗ ਖਾਲਸੇ ਦੀ ਬੋਟੀਆਂ ਨੋਚੱਣ ਲਈ ਤਿਆਰ ਹਨ। ਫਿਰ ਕੀ ਫਰਕ ਪੈਂਦਾ ਹੈ ਕਿ ਨਿਸ਼ਾਨ ਝੂਲਾਣ ਵਾਲੇ ਹੱਥ ਕਿਸਦੇ ਸਨ? ਵੇਖੋ ਅੱਜ ਸਾਡੇ ਨਿਸ਼ਾਨ ਦੇ ਚਰਚੇ ਸਾਰੀ ਦੁਨੀਆ ਵਿੱਚ ਹੋ ਰਹੇ ਹਨ।

ਜੇ ਅਸੀ ਕੁਝ ਸੌ ਹੀ (ਬਿਨਾਂ ਰਾਫੇਲ ਤੇ ਬ੍ਰਹਮੋਜ਼ ਦੀ ਤਾਕਤ ਤੋਂ), 130 ਕਰੋੜ ਨੂੰ ਦਹਿਲਾ ਸਕਦੇ ਹਾਂ ਤਾਂ (ਜਿਨਾਂ ਨੇ ਕੁਝ ਘੰਟਿਆਂ ਪਹਿਲਾਂ ਹੀ ਦੇਸ਼ ਦੀ ਮਹਾਨ ਸ਼ਕਤੀ ਦਾ ਪ੍ਰਦਰਸ਼ਨ ਰਾਜਪਥ ਤੇ ਕੀਤਾ ਸੀ) ਸੋਚੋ ਉਦੋਂ ਕੀ ਹੋਵੇਗਾ ਜਦੋਂ ਸਾਰਾ ਪੰਥ ਇਕੱਠਾ ਹੋਵੇਗਾ!!

ਵਿਰੋਧੀ ਆਪਣੀ ਸਭ ਤੋਂ ਵੱਡੀ ਕਮਜ਼ੋਰੀ ‘ਡਰ’ ਆਪ ਹੀ ਪਰਗਟ ਕਰ ਰਿਹਾ ਹੈ। ਸਾਡਾ ਕੰਮ ਸੌਖਾ ਹੋ ਗਿਆ। ਉਨਾਂ ਆਪ ਸਾਬਿਤ ਕਰ ਦਿੱਤਾ,

ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ।
ਡਰਤਾ ਨਹੀਂ ਹੈ ਅਕਾਲ ਸ਼ਹਿਨਸ਼ਾਹ ਕੀ ਸ਼ਾਨ ਸੇ।
(ਜੋਗੀ ਅੱਲਾ ਯਾਰ ਖਾਨ, ਗੰਜ ਸ਼ਹੀਦਾਂ)

ਸੋ, ਇਹ ਅਕਾਲ ਪੁਰਖ ਵਾਹਿਗੁਰੂ ਦੀ ਰਮਜ਼ ਸੀ ਜਿਸਨੂੰ ਰਜ਼ਾ ਕਰਕੇ ਖਿੜੇ ਮੱਥੇ ਕਬੂਲ ਕਰੀਏ। ਇਹ ਸਾਡੀ ਮੂਰਖਤਾ ਤੇ ਅਕਿਰਤਘਣਤਾ ਹੋਵੇਗੀ ਕਿ ਜਿਨਾਂ ਨੇ ਇਸ ਮੁਸ਼ਕਿਲ ਘੜੀ ਵਿੱਚ ਵੀ ਸਾਡੀ ਕੌਮ ਦਾ ਸਾਥ ਦਿੱਤਾ ਤੇ ਹਾਅ ਦਾ ਨਾਅਰਾ ਮਾਰਿਆ ਅਸੀਂ ਉਨ੍ਹਾਂ ਨੂੰ ਸਨਮਾਨਤ ਕਰਨ ਦੀ ਬਜਾਏ ਸਰਕਾਰੀ ਕਟਹਿਰੇ ਵਿਚ ਖੜਾ ਕਰੀਏ।

ਆਓ ਫਿਰ ਨਿਰਭੈ ਖਾਲਸੇ ਬਣ, ਅਪਣੇ ਗੁਰੂ ਸਾਹਿਬਾਨ ਤੇ ਇਤਿਹਾਸ ਦੇ ਨਾਇਕਾਂ ਦੇ ਉੱਚ ਚਰਿੱਤਰ ਵਾਲੀ ਵੰਗਾਰ ਵੈਰੀ ਨੂੰ ਪਾਈਏ,

ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ॥
(ਗੁਰੂ ਗ੍ਰੰਥ ਸਾਹਿਬ ਜੀ, ਅੰਗ 968)

ਹਰ ਅੰਜਾਮ ਲਈ ਤਿਆਰ ਹੁੰਦਿਆ ਫਿਰ ਇਕ ਵਾਰੀ ਇਸ ਇਤਿਹਾਸਿਕ ਨਜ਼ਾਰੇ ਨੂੰ ਰੱਜ਼ ਕੇ ਮਾਣ ਲਈਏ ਜਿਸਨੇ ਮੁੜ ਇਤਿਹਾਸ ਸੁਰਜੀਤ ਕਰ ਦਿੱਤਾ।

180 recommended
2202 views
bookmark icon

One thought on “ਸਿੱਖ ਸੋਚ ਦੀ ਤਰਜ਼ਮਾਨੀ ਕਰਦਿਆਂ ਦਿੱਲੀ ਵਿੱਚ ਦਿੱਲੀ ਵਿੱਚ ਮੁੜ ਸੁਰਜੀਤ ਹੋਇਆ ਇਤਿਹਾਸ

    Write a comment...

    Your email address will not be published. Required fields are marked *