ਅਕਾਲ ਤਖ਼ਤ ਵਲੋਂ ਤਖ਼ਤ ਪਟਨਾ ਸਾਹਿਬ ਬਾਰੇ ਸਰਕਾਰੀ ਦਖ਼ਲਅੰਦਾਜ਼ੀ ਖਿਲਾਫ ੧੯੭੭ ਦਾ ਅਹਿਮ ਪੰਥਕ ਫੈਸਲਾ
ਪਟਨਾ ਸਾਹਿਬ ਵਿੱਚ ਜਨਮੇ ਅਤੇ ਇਸ ਇਤਿਹਾਸਕ ਸ਼ਹਿਰ ਵਿੱਚ ਕਾਨੂੰਨ ਦੀ ਸਿੱਖਿਆ ਹਾਸਲ ਕਰਨ ਵਾਲੇ -ਵਕੀਲ, ਲੇਖਕ ਅਤੇ ਕਾਰਕੁਨ ਗੁਰਚਰਨਜੀਤ ਸਿੰਘ ਲਾਂਬਾ, ਅਜੋਕੇ ਸਮੇਂ ਵਿਚ ਤਖ਼ਤ ਪਟਨਾ ਸਾਹਿਬ ਵਿੱਚ ਹੋ ਰਹੀਆਂ ਘਟਨਾਵਾਂ ਤੋਂ ਦੁਖੀ ਹੋਕੇ,੧੯੭੭ ਵਿੱਚ ਹੋਈ ਇੱਕ ਇਤਿਹਾਸਕ ਪੰਥਕ ਬੈਠਕ ਨੂੰ ਯਾਦ ਕਰਦੇ ਹਨ, ਜਿਸ ਵਿੱਚ ਪ੍ਰਮੁੱਖ ਸਿੱਖ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਸੀ, ਜਿਸ ਵਿੱਚ ਜਥੇਦਾਰ ਅਕਾਲ ਤਖ਼ਤ ਸਾਧੂ ਸਿੰਘ ਭੌਰਾ ਅਤੇ ਗਿਆਨੀ ਕਰਤਾਰ ਸਿੰਘ ਸ਼ਾਮਿਲ ਸਨ। ਇਸ ਇਕੱਤਰਤਾ ਵਿਚ ਤਖ਼ਤ ਪਟਨਾ ਸਾਹਿਬ ਦੇ ਮਾਮਲਿਆਂ ਦੇ ਕੰਮਕਾਜ ਵਿੱਚ ਪੂਰੀ ਆਜ਼ਾਦੀ ਲਈ ਅਤੇ ਸਿਧੇ ਤੇ ਅਸਿਧੇ ਤਰੀਕੇ ਨਾਲ ਸਰਕਾਰੀ ਦਖ਼ਲਅੰਦਾਜ਼ੀ ਰੋਕਣ ਲਈ ਇੱਕ ਇਤਿਹਾਸਕ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ। ਉਹ ਇਹ ਦਸਤਾਵੇਜ਼ ਸਾਂਝੇ ਕਰਦੇ ਹਨ ਅਤੇ ਖਾਲਸਾ ਪੰਥ ਨੂੰ ਇਨ੍ਹਾਂ ਮਤਿਆਂ ਦੇ ਤੁਰੰਤ ਅਮਲ ਲਈ ਅਪੀਲ ਕਰਦੇ ਹਨ।
ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੇ ਸਫ਼ਰ ਨੂੰ ਇਹ ਸ਼ਬਦ ਬਿਆਨ ਕਰਦੇ ਹਨ –“ਗੰਗਾ ’ਚੋਂ ਉਠੀ ਲਹਿਰ ਗੋਦਾਵਰੀ ਵਿਚ ਸਮਾਈ।” ਗੰਗਾ ਤਟ ਦੇ ਕਦੀਮੀ ਸ਼ਹਿਰ ਪਟਨਾ ਸਾਹਿਬ ਵਿਚ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਅਤੇ ਗੋਦਾਵਰੀ ਦੇ ਕਿਨਾਰੇ ਹਜੂਰ ਸਾਹਿਬ ਵਿਚ ਜੋਤੀ ਜੋਤਿ ਸਮਾਏ। ਪੰਜਾਬ ਵਿਚ ਸਤਲੁਜ ਦੇ ਕੰਢੇ ਆਪ ਦਾ ਕਰਮ ਖੇਤਰ ਰਿਹਾ। ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬਧਤ ਦੋ ਤਖ਼ਤ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜੂਰ ਸਾਹਿਬ, ਨੰਦੇੜ ਪੰਜਾਬ ਤੋਂ ਬਾਹਰ ਬਿਹਾਰ ਅਤੇ ਮਹਾਰਾਸ਼ਟਰ ਵਿਚ ਹਨ। ਹਰ ਸਿੱਖ ਆਪਣੀ ਅਰਦਾਸ ਵਿਚ ਇਹਨਾਂ ਪਾਵਨ ਤਖ਼ਤ ਸਾਹਿਬਾਨ ਨੂੰ ਯਾਦ ਕਰਦਾ ਹੈ।
ਪਰ ਕੇਵਲ ਦਰਸ਼ਨ ਦੀਦਾਰ ਨਾਲ ਹੀ ਕੌਮੀ ਮਸਲੇ ਪੂਰੇ ਨਹੀਂ ਹੁੰਦੇ।
ਅਲਾਮਾ ਇਕਬਾਲ ਨੇ ਇਕ ਵਾਰ ਲਿਖਿਆ ਸੀ, ਮੁੱਲਾਂ ਕੋ ਜੋ ਹੈ ਹਿੰਦ ਮੇਂ ਸਿਜਦੇ ਕੀ ਇਜਾਜ਼ਤ। ਨਾਦਾਂ ਯੇਹ ਸਮਝਤਾ ਹੈ ਕਿ ਇਸਲਾਮ ਹੈ ਆਜਾਦ। ਸੋ ਗੱਲ ਕੇਵਲ ਦਰਸ਼ਨ ਦੀਦਾਰ ਤਕ ਹੀ ਮਹਿਦੂਦ ਨਹੀਂ ਹੁੰਦੀ ਬਲਕਿ ਕੌਮੀ ਅਰਦਾਸ ਦਾ ਹਿੱਸਾ ਹੈ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਮਿਲੇ। ਪਰ ਇਹ ਮੰਗ ਅਤੇ ਜੋਦੜੀ ਵੀ ਪੂਰੀ ਹੁੰਦੀ ਨਜ਼ਰ ਨਹੀਂ ਆਂਦੀ।
ਪਟਨਾ ਸਾਹਿਬ ਨੂੰ ਸਿੱਖ ਪੰਥ ਦਾ ਪੰਘੂੜਾ ਵੀ ਕਿਹਾ ਜਾਂਦਾ ਹੈ। ਇਸ ਪਾਵਨ ਨਗਰੀ ਨੂੰ ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦੁਰ ਜੀ ਅਤੇ ਗੁਰੂ ਗੋਬਿੰਧ ਸਿੰਘ ਜੀ ਨਾਲ ਸੰਬੰਧਤ ਹੋਣ ਦਾ ਮਾਣ ਪ੍ਰਾਪਤ ਹੈ। ਇਸ ਦੇ ਇਲਾਵਾ ਗੁਰੂ ਸਾਹਿਬਾਨ ਨੇ ਇੱਥੋਂ ਦੀ ਸੰਗਤ ਦੇ ਨਾਮ ਖਾਸ ਹੁਕਮਨਾਮੇ ਭੇਜ ਕੇ ਸੰਗਤਾਂ ਨੂੰ ਕ੍ਰਿਤਾਰਥ ਕੀਤਾ। ਗੁਰੂ ਸਾਹਿਬ ਜੀ ਦੇ ਪਾਵਨ ਸ਼ਸਤ੍ਰ ਅਤੇ ਹੋਰ ਯਾਦਗਾਰਾਂ ਇੱਥੇ ਸੁਰਖਿਅਤ ਹਨ। ਇਸ ਲਈ ਵੀ ਇੱਥੋਂ ਦਾ ਪ੍ਰਬੰਧ ਖਾਲਸਾ ਜੀ da ਹੱਕ ਵੀ ਹੈ ਅਤੇ ਫ਼ਰਜ਼ ਵੀ ਹੈ।
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਕਮੇਟੀ ਲਯੀ ਮੁਖ ਨੁਕਤਾ ਹੈ ਕਿ ਚੋਣਾਂ ਅਤੇ ਸਿੱਖ ਸੰਸਥਾਵਾਂ ਰਾਹੀਂ 11 ਮੈਂਬਰ ਆਂਦੇ ਹਨ। ਹੁਣ ਇਸ ਵਿਚ ਜ਼ਿਲਾ ਜੱਜ, ਪਟਨਾ 3 ਮੈਂਬਰ ਆਪਣੇ ਵਲੋਂ ਨਾਮਜ਼ਦ ਕਰਦਾ ਹੈ। ਇਸ ਤਰ੍ਹਾਂ ਹਾਊਸ ਦੇ 14 ਮੈਂਬਰ ਹੋ ਜਾਂਦੇ ਹਨ। ਹੁਣ ਇਹ 14 ਮੈਂਬਰ ਮਿਲ ਕੇ ਇਕ ਮੈਂਬਰ ਕੋ-ਆਪਟ ਕਰਦੇ ਹਨ।
ਕੇਵਲ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਹਵਾਲੇ ਨਾਲ ਗੱਲ ਕਰੀਏ ਤਾਂ ਇਸ ਦਾ ਆਪਣਾ ਬਹੁਤ ਪੁਰਾਣਾ ਇਤਿਹਾਸ ਹੈ। ਮੌਜੂਦਾ ਨਿਜ਼ਾਮ ਵਿਚ ਇਹ ਹਿੰਦੂ ਰੇਲੀਜਿਸ ਐੰਡੋਅਮੈਂਟ ਐਕਟ ਦੇ ਅਧੀਨ ਹੈ। ਇਸ ਵਿਚ ਪ੍ਰਬੰਧਕ ਕਮੇਟੀ ਦੇ ਕੁਲ 15 ਮੈਂਬਰ ਹਨ। ਇਹ ਹਾਊਸ ਚੋਣ, ਨਾਮਜ਼ਦਗੀ ਅਤੇ ਕੋ-ਆਪਸ਼ਨ ਨਾਲ ਪੂਰਾ ਹੁੰਦਾ ਹੈ। ਪਰ ਇਸ ਵਿਚ ਮੁਖ ਨੁਕਤਾ ਹੈ ਕਿ ਚੋਣਾਂ ਅਤੇ ਸਿੱਖ ਸੰਸਥਾਵਾਂ ਰਾਹੀਂ 11 ਮੈਂਬਰ ਆਂਦੇ ਹਨ। ਹੁਣ ਇਸ ਵਿਚ ਜ਼ਿਲਾ ਜੱਜ, ਪਟਨਾ 3 ਮੈਂਬਰ ਆਪਣੇ ਵਲੋਂ ਨਾਮਜ਼ਦ ਕਰਦਾ ਹੈ। ਇਸ ਤਰ੍ਹਾਂ ਹਾਊਸ ਦੇ 14 ਮੈਂਬਰ ਹੋ ਜਾਂਦੇ ਹਨ। ਹੁਣ ਇਹ 14 ਮੈਂਬਰ ਮਿਲ ਕੇ ਇਕ ਮੈਂਬਰ ਕੋ-ਆਪਟ ਕਰਦੇ ਹਨ।
ਇਸ ਤਰ੍ਹਾਂ ਵੇਖਿਆ ਜਾ ਸਕਦਾ ਹੈ ਕਿ ਪ੍ਰਬੰਧਕ ਕਮੇਟੀ ਬਣਾਣ ਵਿਚ ਜ਼ਿਲਾ ਜੱਜ, ਪਟਨਾ ਦਾ ਪ੍ਰਭਾਵੀ ਰੋਲ ਹੁੰਦਾ ਹੈ। ਇਤਨਾ ਹੀ ਨਹੀਂ ਕੋਈ ਵੀ ਮੈਂਬਰ ਚੁਣੇ ਜਾਣ ਜਾਂ ਨਾਮਜ਼ਦ ਹੋਣ ਦੇ ਬਾਵਜੂਦ ਮੈਂਬਰ ਤਾਂ ਮੰਨਿਆ ਜਾਏਗਾ ਜਦੋਂ ਜ਼ਿਲਾ ਜੱਜ, ਪਟਨਾ ਉਸ ਦੀ ਪ੍ਰਵਾਨਗੀ ਦਏਗਾ। ਇਸ ਤਰ੍ਹਾਂ ਪ੍ਰਬੰਧ ਵਿਚ ਸਰਕਾਰੀ ਦਖ਼ਲ ਅੰਦਾਜੀ ਦੀ ਪੈਠ ਬਹੁਤ ਡੂੰਘੀ ਹੋ ਜਾਂਦੀ ਹੈ। ਇਸ ਦੇ ਅਲਾਵਾ ਵੀ ਪ੍ਰਬੰਧਕ ਮਾਮਲਿਆਂ ਵਿਚ ਜ਼ਿਲਾ ਜੱਜ ਦੇ ਅਧਿਕਾਰ ਇਸ ਨੂੰ ਸਰਕਾਰੀ ਦਖ਼ਲਅੰਦਾਜੀ ਤੋਂ ਮੁਕਤ ਨਹੀਂ ਕਰਦੇ ਅਤੇ ਪ੍ਰਬੰਧ ਨੂੰ ਨਿਰੋਲ ਪੰਥਕ ਰੂਪ ਦੇਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਤਰ੍ਹਾਂ ਵੇਖਿਆ ਜਾ ਸਕਦਾ ਹੈ ਕਿ ਪ੍ਰਬੰਧਕ ਕਮੇਟੀ ਬਣਾਣ ਵਿਚ ਜ਼ਿਲਾ ਜੱਜ, ਪਟਨਾ ਦਾ ਪ੍ਰਭਾਵੀ ਰੋਲ ਹੁੰਦਾ ਹੈ। ਇਤਨਾ ਹੀ ਨਹੀਂ ਕੋਈ ਵੀ ਮੈਂਬਰ ਚੁਣੇ ਜਾਣ ਜਾਂ ਨਾਮਜ਼ਦ ਹੋਣ ਦੇ ਬਾਵਜੂਦ ਮੈਂਬਰ ਤਾਂ ਮੰਨਿਆ ਜਾਏਗਾ ਜਦੋਂ ਜ਼ਿਲਾ ਜੱਜ, ਪਟਨਾ ਉਸ ਦੀ ਪ੍ਰਵਾਨਗੀ ਦਏਗਾ।
ਪਟਨਾ ਸਾਹਿਬ ਦੇ ਸੰਵਿਧਾਨ ਅਤੇ ਚੋਣਾਂ ਦੇ ਨਿਯਮਾਂ ਨੂੰ ਜਦੋਂ ਵਾਚਿਆ ਜਾਂਦਾ ਹੈ ਤਾਂ ਇਕ ਸੁਖਦ ਮਦ ਨਜ਼ਰ ਆਂਦੀ ਹੈ ਕਿ ਚੋਣਾਂ ਵਿਚ ਹਿੱਸਾ ਲੈਣ ਵਾਲੇ ਮੈਂਬਰਾਂ ਤਕ ਹੀ ਨਹੀਂ ਬਲਕਿ ਵੋਟਰ ਬਣਨ ਲਈ ਵੀ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ। ਜਦੋਂ ਕੋਈ ਮਦ ਕਾਨੂੰਨ ਦਾ ਹਿੱਸਾ ਬਣ ਜਾਏ ਤਾਂ ਫਿਰ ਲਾਗੂ ਕਰਵਾਣ ਵਾਲਾ ਚਾਹੀਦਾ ਹੈ, ਇਹ ਲਾਗੂ ਵੀ ਹੋ ਜਾਂਦੀ ਹੈ। ਪਟਨਾ ਸਾਹਿਬ ਚੋਣਾਂ ਦੇ ਦੌਰਾਨ ਪੰਜ ਧਨਾਢ ਅਤੇ ਪਤਵੰਤੇ ਸੱਜਣ ਜੋ ਬਾਅਦ ਵਿਚ ਪ੍ਰਬੰਧਕ ਕਮੇਟੀ ਵਿਚ ਆਣਾ ਚਾਹੁੰਦੇ ਸਨ ਪਰ ਉਹ ਅੰਮ੍ਰਿਤਧਾਰੀ ਨਹੀਂ ਸੰਨ ਅਤੇ ਤਨਖਾਹੀਏ ਸਨ। ਉਹਨਾਂ ਦੇ ਵੋਟਰ ਫਾਰਮ ਤੇ ਬਾਕਾਇਦਾ ਇਤਰਾਜ਼ ਦਰਜ ਕਰ ਦਿੱਤਾ ਗਿਆ। ਚੋਣ ਕਮਿਸ਼ਨਰ ਸਰਦਾਰ ਗਰੇਵਾਲ ਆਈ. ਏ. ਐਸ ਸਨ। ਬਾਕਾਇਦਾ ਸੁਣਵਾਈ ਹੋਈ ਅਤੇ ਉਹਨਾਂ ਦੇ ਨਾਮ ਵੋਟਰ ਲਿਸਟ ਵਿਚੋਂ ਹੀ ਕਟ ਦਿੱਤੇ ਗਏ। ਗੁਰਦੁਆਰਾ ਪ੍ਰਬੰਧ ਵਿਚ ਸੁਧਾਰ ਲਈ ਇਹ ਮਦ ਬਹੁਤ ਅਹਿਮ ਹੈ।
ਇਹ ਸਹੀ ਹੈ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੰਵਿਧਾਨ ਦੀ ਧਾਰਾ 79 ਵਿਚ ਵੀ ਸਪਸ਼ਟ ਤਰੀਕੇ ਨਾਲ ਦਰਜ਼ ਕੀਤਾ ਗਿਆ ਹੈ ਕਿ ਧਾਰਮਿਕ ਮਾਮਲਿਆਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਦ ਨਿਰਣਾ ਅੰਤਿਮ ਹੈ।
Dispute relating to religious matters:
- If any dispute relating to religious matters other than existing Maryada, Ritual and Doctrines, of the Gurdwara arises, the Committee shall refer the same to Sri Akal Takht Saheb, Amritsar, whose opinion shall be final. This, however, will not act as a bar to the filing of any regular petition in the court of the District Judge, Patna, in this connection, under the Religious Endowments Act (Act XX of 1863).
Article79 of Constitution and By-laws of Takhat Sri Harimandir ji, Patna Sahib.
ਇਸ ਧਾਰਾ ਦੀ ਵਿਆਖਿਆ ਵਿਚ ਨਾ ਜਾਂਦਿਆਂ ਹੋਇਆ ਸਪਸ਼ਟ ਹੈ ਕਿ ਧਾਰਮਿਕ ਮਾਮਲਿਆਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਰਾਇ ਦੇਣ ਦੇ ਅਧਿਕਾਰ ਦੇ ਬਾਵਜੂਦ ਮਾਮਲਾ ਮੁੜ ਅਦਾਲਤਾਂ ਦੀ ਘੁੱਮਣ ਘੇਰੀ ਵਿਚ ਪਾਇਆ ਜਾ ਸਕਦਾ ਹੈ। ਇਹ ਕੇਵਲ ਖ਼ਦਸ਼ਾ ਹੀ ਨਹੀਂ ਬਲਕਿ ਜ਼ਮੀਨੀ ਹਕੀਕਤ ਹੈ ਕਿ ਤਖ਼ਤ ਸਾਹਿਬ ਅਤੇ ਇਸਦੇ ਅਧੀਨ ਵਿਦਿਅਕ ਸੰਸਥਾਵਾਂ ਦੇ ਮੁਕੱਦਮੇ ਅਦਾਲਤਾਂ ਵਿਚ ਲਿਜਾਏ ਜਾਂਦੇ ਰਹੇ ਹਨ ਜਿਸ ਨਾਲ ਗੁਰੂ ਕੀ ਗੋਲਕ ਅਤੇ ਸਿਖ ਮਾਨਸਿਕਤਾ ਤੇ ਉਲਟ ਪ੍ਰਭਾਵ ਪੈਂਦੇ ਹਨ।
ਇਸ ਪਿਛੋਕੜ ਵਿਚ 13 ਫਰਵਰੀ, 1977 ਨੂੰ ਸਿੰਘ ਸਾਹਿਬ ਜਥੇਦਾਰ ਸਾਧੂ ਸਿੰਘ ਭੌਰਾ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਧਾਨਗੀ ਹੇਠ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਇਕ ਪੰਥਕ ਕਨਵੈਨਸ਼ਨ ਹੋਈ। ਇਸ ਵਿਚ ਪਟਨਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਸਾਹਿਬ ਭਾਈ ਮਾਨ ਸਿੰਘ ਜੀ, ਸਚਿਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ, ਸੰਤ ਕਰਤਾਰ ਸਿੰਘ ਜੀ ਅਤੇ ਹੋਰ ਉੱਘੀਆਂ ਹਸਤੀਆਂ ਸ਼ਾਮਲ ਹੋਈਆਂ।
ਇਕੱਤਰਤਾ ਵਿਚ ਐਲਾਨ ਕੀਤਾ ਗਿਆ ਕਿ ਪਟਨਾ ਸਾਹਿਬ ਦੇ ਪ੍ਰਬੰਧ ਵਿਚ ਕਿਸੇ ਵੀ ਕਿਸਮ ਦਾ ਸਰਕਾਰੀ ਦਖ਼ਲ ਪ੍ਰਵਾਨ ਨਹੀਂ ਕੀਤਾ ਜਾਵੇਗਾ ਪਰ ਇਸ ਅਹਿਮ ਨਿਰਣੇ ਦੀ ਪੈਰਵਾਈ ਜਾਂ ਕਾਰਵਾਈ ਨਹੀਂ ਹੋਈ, ਜਿਵੇਂ ਸਾਡੀ ਅਣਗਹਿਲੀ ਦੀ ਹਾਲਤ ਹੈ। ਇਸ ਪੰਥਕ ਕਨਵੈਨਸ਼ਨ ਦੇ ਗੁਰਮਤੇ ਦੀ ਫੋਟੋ ਕਾਪੀ ਹੇਠ ਦਿੱਤੀ ਗਈ ਹੈ।
ਇਸ ਕਨਵੈਨਸ਼ਨ ਵਿਚ ਪਾਸ ਕੀਤੇ ਮਤੇ ਕੋਈ ਵਕਤੀ ਨਹੀਂ ਹਨ। ਇਹ ਇਕ ਪੰਥਕ ਦਸਤਾਵੇਜ਼ ਹੈ। ਇਸ ਦੀ ਇਬਾਰਤ ਇਸ ਤਰ੍ਹਾਂ ਹੈ,
੧੩/੨/੭੭ – ਜੱਥੇਦਾਰ ਸਾਧੂ ਸਿੰਘ ਜੀ ਭੌਰਾ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਹੋਈ ਅੱਜ ਦੀ ਇਹ ਕਨਵੈਨਸ਼ਨ ਬੜੇ ਹੀ ਪੁਰਜੋਰ ਸ਼ਬਦਾਂ ਨਾਲ ਪ੍ਰਗਟ ਕਰਦੀ ਹੈ ਕਿ ਸਿੱਖ ਗੁਰਦੁਆਰੇ ਤੇ ਹੋਰ ਧਾਰਮਿਕ ਸੰਸਥਾਵਾਂ ਦੇ ਪ੍ਰਬੇਧ ਕਰਨ ਦਾ ਅਧਿਕਾਰ ਕੇਵਲ ਕੌਮ ਦੇ ਪ੍ਰਤਿਨਿਧਾਂ ਨੂੰ ਹੀ ਹੈ। ਅਤੇ ਇਸ ਮੁਤਾਬਿਕ ਤਖਤ ਸ੍ਰੀ ਹਰਿਮੰਦਿਰ ਜੀ ਪਟਨਾ ਸਾਹਿਬ ਦੇ ਪ੍ਰਬੰਧ ਦਾ ਪੂਰਾ ਅਤੇ ਨਿਰੋਲ ਅਧਿਕਾਰ ਕੇਵਲ ਸਿਖਾਂ ਦੀ ਨੁਮਾਇੰਦਾ ਕਮੇਟੀ ਨੂੰ ਹੀ ਹੈ। ਇਹ ਕਨਵੈਨਸ਼ਨ ਹਰ ਸੰਬਧਿਤ ਅਧਿਕਾਰੀ ਨੂੰ ਸਪਸ਼ਟ ਤੌਰ ਤੇ ਪ੍ਰਗਟ ਕਰ ਦੇਣਾ ਚਾਹੁੰਦੀ ਹੈ ਕਿ ਸਿਖ ਕੌਮ ਸਰਕਾਰੀ ਜਾਂ ਹੋਰ ਕਿਸੇ ਵੀ ਪ੍ਰਕਾਰ ਦੀ ਬਾਹਰਲੀ ਮੁਦਾਖਲਤ ਤਖਤ ਸਾਹਿਬ ਦੇ ਪ੍ਰਬੰਧ ਵਿਚ ਕਤਈ ਬਰਦਾਸ਼ਤ ਨਹੀਂ ਕਰੇਗੀ ਅਤੇ ਅਜ ਦੀ ਇਹ ਕਨਵੈਨਸ਼ਨ ਸਰਬ ਸੰਮਤੀ ਨਾਲ ਪ੍ਰਵਾਨ ਕਰਦੀ ਹੈ ਕਿ ਤਖਤ ਸਾਹਿਬ ਦੇ ਮੌਜੂਦਾ ਵਿਧਾਨ ਨੂੰ ਬਦਲੇ ਹੋਏ ਸਮੇਂ ਅਨੁਸਾਰ ਇਸ ਪ੍ਰਕਾਰ ਤਰਮੀਮ ਕੀਤਾ ਜਾਵੇ ਕਿ ਤਖਤ ਸਾਹਿਬ ਦਾ ਪ੍ਰਬੰਧ ਨਿਰੋਲ ਸਿਖ ਕੌਮ ਦੇ ਨੁਮਾਇੰਦਿਆਂ ਰਾਹੀ ਹੀ ਕੀਤਾ ਜਾ ਸਕੇ ਅਤੇ ਇਸ ਵਿਚ ਕਿਸੇ ਕਿਸਮ ਦੀ ਸਰਕਾਰੀ ਜਾਂ ਹੋਰ ਬਾਹਰਲੀ ਮੁਦਾਖ਼ਲਤ ਹੋਣ ਦੀ ਸੰਭਾਵਨਾਂ ਹੀ ਖਤਮ ਹੋ ਜਾਵੇ। ਇਸ ਮੰਤਵ ਲਈ, ਪ੍ਰਬੰਧਕ ਕਮੇਟੀ, ਤਖ਼ਤ ਸ੍ਰੀ ਹਰਿਮੰਦਰ ਜੀ ਦੀ ਇਕੱਤ੍ਰਤਾ ਮਿਤੀ ੬-੨-੭੭ ਵਿਚ ਕਾਂਸਟੀਚਯੂਸ਼ਨ ਸਬ ਕਮੇਟੀ ਬਣਾਏ ਜਾਣ ਦੀ ਪ੍ਰੋੜ੍ਹਤਾ ਕੀਤੀ ਜਾਂਦੀ ਹੈ ਤੇ ਤਖਤ ਸਾਹਿਬ ਦੇ ਵਿਧਾਨ ਦੀ ਉਪ੍ਰੋਕਤ ਫੈਸਲੇ ਅਨੁਸਾਰ ਤਰਮੀਮ ਲਈ ਲੋੜੀਂਦੀ ਕਾਰਵਾਈ ਕਰਨ ਲਈ ਉਕਤ ਕਮੇਟੀ ਨੂੰ ਪੂਰੇ ਪੂਰੇ ਅਧਿਕਾਰ ਦਿਤੇ ਜਾਂਦੇ ਹਨ।
ਇਸ ਕਨਵੈਨਸ਼ਨ ਵਿਚ ਇਹ ਵੀ ਪ੍ਰਵਾਨ ਹੋਇਆ ਕਿ ਹੇਠ ਲਿਖੇ ਮੈਂਬਰਾਂ ਦਾ ਇਕ ਵਫਦ ਬਣਾਇਆ ਜਾਵੇ:
1. ਸ੍ਰ. ਜੋਗਿੰਦਰ ਸਿੰਘ ਜੋਗੀ, ਕਨਵੀਨਰ, 2. ਸ੍ਰ. ਗੁਰਚਰਨਜੀਤ ਸਿੰਘ ਲਾਂਬਾ, 3. ਸ੍ਰ. ਹਰਸੇਵ ਸਿੰਘ ਧੂਪੀਆ, 4. ਸ੍ਰੀ. ਬਖਸ਼ੀਸ਼ ਸਿੰਘ ਢਿਲੋਂ, 5. ਸ੍ਰ. ਕਰਨਲ ਡੀ. ਐਸ. ਗੁਮਾਨਪੁਰੀ, 6. ਸ੍ਰ. ਮੌਲੀਸ਼ਵਰ ਪ੍ਰਸਾਦਿ ਸਿੰਘ, 7. ਸ੍ਰ. ਹਰਚਰਨ ਸਿੰਘ ਬਿੰਦਰਾ, 8. ਸ੍ਰ. ਪ੍ਰੀਤਮ ਸਿੰਘ ਸੋਹੀ, 9. ਸ੍ਰ. ਬਾਬਾ ਜਸਵੰਤ ਸਿੰਘ ਅਤੇ ਇਸ ਵਫ਼ਦ ਨੂੰ ਅਧਿਕਾਰ ਦਿਤੇ ਗਏ ਕਿ ਇਸ ਦੇ ਮੈਂਬਰ ਜ਼ਿਲਾ ਜਜ ਪਟਨਾ, ਰਾਜਪਾਲ ਬਿਹਾਰ ਸਰਕਾਰ, ਮੁਖ ਮੰਤ੍ਰੀ ਬਿਹਾਰ ਸਰਕਾਰ ਅਤੇ ਸੰਬਧਿਤ ਅਧਿਕਾਰੀਆਂ ਨੂੰ ਮਿਲ ਕੇ ਇਸ ਕਨਵੈਨਸ਼ਨ ਦੇ ਫੈਸਲੇ ਤੋਂ ਜਾਣੂ ਕਰਵਾਉਣ।
ਦਸਤਖ਼ਤ
ਪ੍ਰਸਤਾਵ ਕਰਤਾ
ਚੇਤ ਸਿੰਘ 13-2-77 |
ਪ੍ਰੋੜਤਾ ਕਰਤਾ
ਸਾਧੂ ਸਿੰਘ 13.2.77 |
ਕਰਤਾਰ ਸਿੰਘ (ਸੰਤ)
|
ਭਾਈ ਮਾਨ ਸਿੰਘ
14.2.77 |
ਜੋ ਕੁਝ ਅੱਜ ਤਖ਼ਤ ਪਟਨਾ ਸਾਹਿਬ ਹੋ ਰਿਹਾ ਹੈ, ਅੱਜ ਸਖਤ ਜ਼ਰੂਰਤ ਹੈ ਇਸ ਅਹਿਮ ਪੰਥਕ ਦਸਤਾਵੇਜ਼ ਨੂੰ ਸਾਂਭਿਆ ਜਾਵੇ ਅਤੇ ਇਸ ਤੇ ਅਮਲ ਕੀਤਾ ਜਾਏ।