ਇਸ ਅਉਖੇ ਵੇਲੇ, ਪੜੀਏ, ਵਿਚਾਰੀਏ ਤੇ ਸਿਰ ਜੋੜਕੇ ਕੌਮੀ ਰਣਨੀਤੀ ਘੜੀਏ
ਸਿੱਖ ਸੋਚ ਦੇ ਪਹਿਰੇਦਾਰ, ਇਤਿਹਾਸਕ ਦਸਤਾਵੇਜ਼ਾ ਨਾਲ ਪਿਆਰ ਕਰਨ ਵਾਲੇ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਆਗੂ ਤੇ ਪੰਥਕ ਏਕਤਾ ਦੀ ਤਾਂਘ ਨਾਲ ਭਰੇ ਹਰਵਿੰਦਰ ਸਿੰਘ ਖਾਲਸਾ ਇਨ੍ਹਾਂ ਨਾਜ਼ੁਕ ਸਮਿਆਂ ਵਿਚ ਸਿਰਜੋੜ ਕੇ ਕੌਮੀ ਰਣਨੀਤੀ ਘੜਨ ਲਈ ਪ੍ਰੇਰ ਰਹੇ ਹਨ। ਹੁਣ ਸੋਚ ਕੇ ਕੋਈ ਬਾਨਣੂ ਬੰਨ ਲਵੋਗੇ ਤਾਂ ਕੋਮ ਦਾ ਕੁੱਝ ਸਵਰ ਜਾਉਗਾ।
ਗੁਰੂ ਰੂਪ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ! ਬੇਨਤੀ ਹੈ ਕਿ ਸਿੱਖ ਰਾਜ ਜਾਣ ਤੋਂ ਬਾਅਦ ਆਪ ਸਭ ਨੂੰ ਘਰ ਬੈਠਣ ਦਾ ਕਦੇ ਇੰਨ੍ਹਾਂ ਸਮਾਂ ਨਹੀਂ ਮਿਲਿਆ ਜਿੰਨਾਂ ਸਮਾਂ ਹੁਣ ਕਾਰੋਨਾ ਕਰਕੇ ਮਿਲ ਗਿਆ ਹੈ । ਇਸ ਸਮੇਂ ਨੂੰ ਖਰਾਬ ਨਾ ਕਰਦੇ ਹੋਏ ਕੁੱਝ ਤਾਂ ਸੋਚੋ ਕਿ 29 ਮਾਰਚ 1849 ਈ. ਤੋਂ ਅੱਜ ਤੱਕ ਕੀ ਕੀ ਵਾਪਰਿਆ ਅਤੇ ਕਿਸ ਕਾਰਨ ਵਾਪਰਿਆ । ਤੁਸੀ਼ ਕਹੋਗੇ ਸਾਡੇ ਸੋਚਣ ਨਾਲ ਕੀ ਹੋਣਾ ਇਹ ਭੁਲੇਖਾ ਹੈ , ਤੁਹਾਡੇ ਅੰਦਰ ਬਹੁਤ ਤਾਕਤ ਹੈ । ਤੁਸੀਂ ਸੋਚਦੇ ਨਹੀਂ ਜੇ ਸੋਚ ਲਵੋਂ ਤਾਂ ਸਭ ਕੁੱਝ ਕਰ ਸਕਦੇ ਹੋ ।
ਇਤਿਹਾਸ ਗਵਾਹ ਹੈ ਕਿ ਸੋਚਣ ਵਾਲੇ ਤਾਂ ਗਿਣਤੀ ਦੇ ਹੀ ਹੁੰਦੇ ਹਨ ਸਾਰੇ ਸੋਚਣ ਵਾਲੇ ਜਾਂ ਇੱਕ ਸੋਚ ਦੇ ਨਹੀਂ ਹੁੰਦੇ। ਜਿੰਨੀ ਮਾੜੀ ਹਾਲਤ ਇਸ ਸਮੇਂ ਸਿੱਖ ਕੌਮ ਦੀ ਹੈ ਅਤੇ ਖਾਸ ਕਰਕੇ ਪਿਛਲੇ 30 ਸਾਲ ਦੇ ਸਮੇ਼ ਦੌਰਾਨ ਹੋਈ ਹੈ ਪਹਿਲਾਂ ਕਦੇ ਨਹੀਂ ਹੋਈ ।
ਜਿਹੜੇ ਪੈਸੇ ਦੇ ਮਗਰ ਪਏ ਹਨ ਪਏ ਰਹਿਣ , ਪੈਸੇ ਨੇ ਨਾਲ ਨਹੀ਼ ਜਾਣਾ । ਜਦੋਂ ਕੌਮ ਵਿੱਚ 1% ਵੀ ਪੰਥਕ ਉਸਾਰੂ ਸੋਚ ਪੈਦਾ ਹੋ ਜਾਵੇਗੀ ਕੌਮ ਲਈ ਰਾਹ ਲੱਭ ਪਵੇਗਾ । ਦੁਖਾਂਤ ਇਹ ਹੈ ਕਿ ਭਾਵਕ ਜਰੂਰ ਹੋ ਜਾਂਦੇ ਹਾਂ ਪਰ ਗੰਭੀਰਤਾ ਨਾਲ ਸੋਚਦੇ ਨਹੀਂ ।
ਬੇਨਤੀ ਕਿ ਇਹ 8-9 ਦਿਨ ਦੇ ਸਮੇਂ ਦੌਰਾਨ ਗੁਰੂ ਅੱਗੇ ਅਰਦਾਸ ਕਰਕੇ ਗੰਭੀਰਤਾ ਨਾਲ ਸੋਚੋ ਫਿਰ ਇੱਕ ਸੋਚ ਵਾਲੇ ਇਮਾਨਦਾਰੀ ਨਾਲ ਜੁੜ ਬੈਠੋ ਰਾਹ ਨਿਕਲੇਗਾ ਗੁਰੂ ਪਾਤਸ਼ਾਹ ਮੇਹਰ ਕਰਨਗੇ। ਮੇਰੀ ਬੇਨਤੀ ਨੂੰ ਮੰਨਦੇ ਹੋਏ ਇੱਕ ਵਾਰ ਅੰਦਰ ਝਾਤੀ ਮਾਰ ਕੇ ਸੋਚ ਕੇ ਤਾਂ ਦੇਖੋ ਜੇ ਨਹੀਂ ਫਿਰ ਤੁਹਾਡੀ ਮਰਜ਼ੀ । ਇਹ ਸਮਾਂ ਪਤਾ ਨਹੀਂ ਕਿਵੇਂ
ਅਕਾਲ ਪੁਰਖ ਵਾਹਿਗੁਰੂ ਨੇ ਦਿਤਾ ਹੈ, ਇਸ ਦਾ ਲਾਹਾ ਲੈਣਾ ਚਾਹੀਦਾ ਹੈ । ਹੁਣ ਸੋਚ ਕੇ ਕੋਈ ਬਾਨਣੂ ਬੰਨ ਲਵੋਗੇ ਤਾਂ ਕੋਮ ਦਾ ਕੁੱਝ ਸਵਰ ਜਾਉਗਾ ਨਹੀਂ ਤਾਂ ਫਿਰ ਰੱਬ ਰਾਖਾ ।
ਗੁਰੂ ਪੰਥ ਦਾ ਦਾਸ ਹਰਵਿੰਦਰ ਸਿੰਘ ਖਾਲਸਾ