ਸਿੰਘ ਸਭਾ ਰਾਇਪੁਰ ਨੇ ਗਿਆਨੀ ਅਮਰੀਕ ਸਿੰਘ `ਤੇ ਹਮਲੇ ਮਾਮਲੇ ‘ਚ ਅਕਾਲ ਤਖਤ ਦੀ ਦਖਲਅੰਦਾਜੀ ਮੰਗੀ
ਪਿਛਲੇ 3 ਦਿਨਾਂ ਤੋਂ ਸਿੱਖਾਂ ਦੀਆਂ ਸਿਰਮੋਰ ਜਥੇਬੰਦੀਆਂ ਵੱਲੋਂ ਧਾਰੀ ਚੁੱਪੀ ਤੋਂ ਤੰਗ ਆ ਕੇ ਸਿੰਘ ਸਭਾ ਰਾਇਪੁਰ ਛਤੀਸਗੜ੍ ਦੇ ਪ੍ਧਾਨ ਨਿਰਮਲ ਸਿੰਘ ਨੇ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ `ਤੇ ਹਾਲ ਹੀ ਵਿੱਚ ਹੋਏ ਲੰਡਨ ਵਿਖੇ ਹਮਲੇ ਦੇ ਮਾਮਲੇ ਵਿੱਚ ਅਕਾਲ ਤਖਤ ਸਾਹਿਬ ਦੀ ਤੁਰਤ ਦਖਤ ਅੰਦਾਜੀ ਦੀ ਮੰਗ ਕੀਤੀ ਹੈ।
ਸਿੱਖਾਂ ਦੀਆਂ ਨਾਮਵਰ ਜਥੇਬੰਦੀਆਂ ਨੂੰ ਪਿੱਛੇ ਛੱਡਦੇ ਹੋਏ ਸਿੰਘ ਸਭਾ ਰਾਇਪੁਰ ਛਤੀਸਗੜ੍ਹ ਦੇ ਪ੍ਧਾਨ ਨਿਰਮਲ ਸਿੰਘ ਨੇ ਗਿਆਨੀ ਅਮਰੀਕ ਸਿੰਘ ਚੰਡੀਗੜ੍ ਵਾਲਿਆਂ `ਤੇ ਹੋਏ ਹਮਲੇ ਦੇ ਜਿੰਮੇਂਵਾਰ ਸਿੱਖਾਂ ਨੂੰ ਮੀਰ ਮੰਨੂੰ ਨਾਲ ਜੋੜ ਕੇ ਕਿਹਾ ਹੈ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਅੱਜ ਮੀਰ ਮੰਨੂੰ ਦੀ ਰੂਹ ਕੁਝ ਸਿੱਖਾਂ ਵਿੱਚ ਪ੍ਰਵੇਸ਼ ਕਰ ਗਈ ਹੈ।
ਸਿੱਖ ਕੌਮ ਦੇ ਹਰਮਨ ਪਿਆਰੇ ਪ੍ਰਚਾਰਕ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸੇਧ ਲੈ ਕੇ ਪ੍ਰਚਾਰ ਕਰਦੇ ਹਨ, ਉਨ੍ਹਾਂ ਉਤੇ ਕੁਝ ਸਵੈ ਸਥਾਪਿਤ ਆਗੂਆਂ ਨੇ ਸ੍ਰੀ ਗੁਰੂ ਸਿੰਘ ਸਭਾ ਪਾਰਕ ਐਵਿਨਿਊ ਲੰਡਨ ਦੇ ਗੁਰਦੁਆਰਾ ਸਾਹਿਬ ਦੇ ਚੋਗਿਰਦੇ ਵਿੱਚ ਹਮਲਾ ਕਰਕੇ ਉਨ੍ਹਾਂ ਦੀ ਦਸਤਾਰ ਉਤਾਰੀ ਇੱਥੇ ਇਹ ਦੱਸਣਯੋਗ ਹੈ ਕਿ ਇਸ ਗੁਰਦੁਆਰਾ ਸਾਹਿਬ ਵਿੱਚ 1998 ਤੋਂ ਗਿਆਨੀ ਅਮਰੀਕ ਸਿੰਘ ਜੀ ਸਮੇਂ-ਸਮੇਂ ਸਿਰ ਪ੍ਰਚਾਰ ਕਰਦੇ ਆ ਰਹੇ ਹਨ।
“ਅਸੀਂ ਪਹਿਲਾਂ ਵੀ ਅਕਾਲ ਤਖਤ ਸਾਹਿਬ ਨੂੰ ਵੱਖ-ਵੱਖ ਮੁੱਦਿਆਂ `ਤੇ ਦੋ ਵਾਰੀ ਖਤ ਲਿਖ ਚੁੱਕੇ ਹਾਂ। ਕੱਲ੍ਹ ਦੀ ਇਕੱਤਰਤਾ ਤੋਂ ਬਾਅਦ ਅਸੀਂ ਅਕਾਲ ਤਖਤ ਸਾਹਿਬ ਨੂੰ ਲਿਖਤੀ ਰੂਪ ਵਿੱਚ ਬੇਨਤੀ ਕਰਾਂਗੇ ਕਿ ਉਹ ਗਿਆਨੀ ਅਮਰੀਕ ਸਿੰਘ `ਤੇ ਹੋਏ ਹਮਲੇ ਦਾ ਬਿਨਾਂ ਦੇਰੀ ਤੋਂ ਨੋਟਿਸ ਲੈਣ ਅਤੇ ਹਮਲਾਵਰਾਂ ਦੇ ਖਿਲਾਫ ਤੁਰਤ ਕਾਰਵਾਈ ਕਰਨ ਤਾਂ ਜੋ ਅਜਿਹੇ ਹਾਦਸੇ ਦੁਬਾਰਾ ਨਾ ਹੋਣ।”
ਇਸ ਗੱਲ ਦਾ ਅਫਸੋਸ ਹੈ ਕਿ ਭਾਵੇਂ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਮਰੇਲ ਸਿੰਘ ਮੱਲ੍ਹੀ ਨੇ ਬਾਅਦ ਵਿੱਚ ਗਿਆਨੀ ਅਮਰੀਕ ਸਿੰਘ ਤੋਂ ਲਿਖਤੀ ਰੂਪ ਵਿੱਚ ਮਾਫੀ ਮੰਗ ਲਈ ਹੈ ਅਤੇ ਆਪਣੇ ਹੀ ਗੁਰਦੁਆਰੇ ਵਿੱਚ ਵਾਪਰੇ ਹਾਦਸੇ ਨੂੰ ਮੰਦਭਾਗਾ ਕਿਹਾ ਹੈ ਪਰ ਮੌਕੇ `ਤੇ ਪੁਲਿਸ ਬੁਲਾ ਕੇ ਉਚੇਚੇ ਤੌਰ `ਤੇ ਬਰਮਿੰਘਮ ਤੋਂ ਆਏ 100 ਤੋਂ ਵੀ ਵੱਧ ਸਵੈ ਪ੍ਮਾਣਿਕ ਸਿੱਖ ਆਗੂ ਜੋ ਆਪਣੇ ਆਪ ਨੂੰ ਟਕਸਾਲ ਦੇ ਸਮਰਥਕ ਦੱਸਦੇ ਹਨ ਅਤੇ ਜਿਨ੍ਹਾਂ ਦੇ ਪ੍ਮੁੱਖ ਆਗੂਆਂ ਨੇ ਹਮਲਾ ਕੀਤਾ ਉਨ੍ਹਾਂ ਖਿਲਾਫ ਪੁਲਸ ਕਾਰਵਾਈ ਲਈ ਕੋਈ ਯਤਨ ਨਹੀਂ ਕੀਤੇ ਗਏ।
ਗਿਆਨੀ ਅਮਰੀਕ ਸਿੰਘ `ਤੇ ਹਮਲੇ ਬਾਰੇ ਸਿੱਖਾਂ `ਚ ਬਹੁਤ ਰੋਸ ਹੈ। ਇਸ ਤੋਂ ਵੀ ਵੱਧ ਰੋਸ ਇਸ ਗੱਲ `ਤੇ ਹੈ ਕਿ ਉਨ੍ਹਾਂ ਦੀ ਦਸਤਾਰ ਉਤਾਰੀ ਗਈ। ਜੋ ਕਿ ਕਿਸੇ ਵੀ ਸਿੱਖ ਲਈ ਬਹੁਤ ਹੀ ਵੱਡਾ ਦੁੱਖਦਾਈ ਅਪਮਾਨ ਹੈ।
ਸਿੱਖ ਕੌਮ ਦੇ ਆਗੂਆਂ ਨੂੰ ਇਸ ਮਾਮਲੇ ਬਾਰੇ ਜਿਵੇਂ ਸੱਪ ਸੁੰਘ ਗਿਆ ਹੈ ਪਰ ਸਿੱਖ ਸੰਗਤ ਦਲੇਰੀ ਨਾਲ ਅਤੇ ਪੁਰਜ਼ੋਰ ਸ਼ਬਦਾਂ ਵਿੱਚ ਨਾ ਕੇਵਲ ਨਿਖੇਧੀ ਹੀ ਕਰ ਰਹੀ ਹੈ ਬਲਕਿ ਦੋਸ਼ੀਆਂ ਨੂੰ ਤਨਖਾਹੀਆ ਕਰਾਰ ਦੇਣ ਦੀ ਮੰਗ ਵੀ ਕਰਦੀ ਹੈ।
“ਇਹ ਨਾ-ਕਾਬਲੇ ਬਰਦਾਸ਼ਤ ਹੈ। ਸਾਡੇ ਲੱਖ ਵਖਰੇਵੇਂ ਹੋ ਸਕਦੇ ਹਨ ਪਰ ਏਨਾ ਨੀਵਾਂ ਡਿੱਗ ਜਾਣਾ ਕਿ ਕਿਸੇ ਸਿੱਖ ਦੀ ਅਤੇ ਉਹ ਵੀ ਇੱਕ ਮਾਣਯੋਗ ਵਿਦਵਾਨ ਪ੍ਰਚਾਰਕ ਦੀ ਦਸਤਾਰ ਉਤਾਰਨੀ ਬਹੁਤ ਹੀ ਘਿਨੌਣੀ ਅਤੇ ਮੰਗਭਾਗੀ ਕਾਰਵਾਈ ਹੈ ਜਿਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਘੱਟ ਹੈ।”
ਵਰਲਡ ਸਿੱਖ ਨਿਊਜ਼ ਨਾਲ ਸਿੱਧੀ ਗੱਲਬਾਤ ਕਰਦੇ ਹੋਏ ਨਿਰਮਲ ਸਿੰਘ ਨੇ ਕਿਹਾ “ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਅਸੀਂ ਕੱਲ੍ ਸਿੰਘ ਸਭਾ ਰਾਇਪੁਰ ਵਿਖੇ ਸੰਗਤਾਂ ਅਤੇ ਰਾਇਪੁਰ ਆਗੂਆਂ ਦੀ ਇਕੱਤਰਤਾ ਬੁਲਾਈ ਹੈ”। ਨਿਰਮਲ ਸਿੰਘ ਬਹੁਤ ਹੀ ਦੁਖੀ ਦਿਸੇ ਅਤੇ ਉਨ੍ਹਾਂ ਨੇ ਕਿਹਾ “ਅਸੀਂ ਪਹਿਲਾਂ ਵੀ ਅਕਾਲ ਤਖਤ ਸਾਹਿਬ ਨੂੰ ਵੱਖ-ਵੱਖ ਮੁੱਦਿਆਂ `ਤੇ ਦੋ ਵਾਰੀ ਖਤ ਲਿਖ ਚੁੱਕੇ ਹਾਂ। ਕੱਲ੍ਹ ਦੀ ਇਕੱਤਰਤਾ ਤੋਂ ਬਾਅਦ ਅਸੀਂ ਅਕਾਲ ਤਖਤ ਸਾਹਿਬ ਨੂੰ ਲਿਖਤੀ ਰੂਪ ਵਿੱਚ ਬੇਨਤੀ ਕਰਾਂਗੇ ਕਿ ਉਹ ਗਿਆਨੀ ਅਮਰੀਕ ਸਿੰਘ `ਤੇ ਹੋਏ ਹਮਲੇ ਦਾ ਬਿਨਾਂ ਦੇਰੀ ਤੋਂ ਨੋਟਿਸ ਲੈਣ ਅਤੇ ਹਮਲਾਵਰਾਂ ਦੇ ਖਿਲਾਫ ਤੁਰਤ ਕਾਰਵਾਈ ਕਰਨ ਤਾਂ ਜੋ ਅਜਿਹੇ ਹਾਦਸੇ ਦੁਬਾਰਾ ਨਾ ਹੋਣ।”
ਉਨ੍ਹਾਂ ਨੇ ਕੌਮ ਦੀਆਂ ਸਿਰਮੋਰ ਜਥੇਬੰਦੀਆਂ ਅਤੇ ਆਗੂਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਅਜਿਹੇ ਮੰਦਭਾਗੇ ਹਾਦਸੇ ਜੋ ਸਿੱਖ ਕੌਮ ਨੂੰ ਠੇਸ ਪਹੁੰਚਾਉਂਦੇ ਹਨ, ਉਨ੍ਹਾਂ ਨੂੰ ਤੁਰਤ ਰੋਕਿਆ ਜਾਵੇ। ਰਾਇਪੁਰ ਦੇ ਪ੍ਮੁੱਖ ਆਗੂ ਗੁਰਮਿੰਦਰ ਸਿੰਘ ਛੋਟੂ ਜੀ ਨੇ ਕਿਹਾ ਕਿ, “ਇਹ ਨਾ-ਕਾਬਲੇ ਬਰਦਾਸ਼ਤ ਹੈ। ਸਾਡੇ ਲੱਖ ਵਖਰੇਵੇਂ ਹੋ ਸਕਦੇ ਹਨ ਪਰ ਏਨਾ ਨੀਵਾਂ ਡਿੱਗ ਜਾਣਾ ਕਿ ਕਿਸੇ ਸਿੱਖ ਦੀ ਅਤੇ ਉਹ ਵੀ ਇੱਕ ਮਾਣਯੋਗ ਵਿਦਵਾਨ ਪ੍ਰਚਾਰਕ ਦੀ ਦਸਤਾਰ ਉਤਾਰਨੀ ਬਹੁਤ ਹੀ ਘਿਨੌਣੀ ਅਤੇ ਮੰਗਭਾਗੀ ਕਾਰਵਾਈ ਹੈ ਜਿਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਘੱਟ ਹੈ।
ਕੋਈ ਸੁਣ ਰਿਹਾ ਹੈ?