ਚਰਨਜੀਤ ਸਿੰਘ ਚੰਨੀ – ਬੀਤੇ 100 ਘੰਟੇ ਅਤੇ ਸਾਡੀ ਰਾਜਨੀਤੀ

 -  -  155


ਆਪਣੀ ਪਿੱਛਲੇ ਹਫ਼ਤੇ ਤਕ ਦੀ ਸਮਝ ‘ਤੇ ਝਾਤ ਮਾਰੋ – ਚਰਨਜੀਤ ਸਿੰਘ ਚੰਨੀ ਕੌਣ ਸੀ? ਉਹੀ ਵਿਧਾਇਕ ਜਿਸ ਨੂੰ ਚੱਜ ਨਾਲ ਅਸੈਂਬਲੀ ‘ਚ ਬੋਲਣਾ ਨਹੀਂ ਸੀ ਆਉਂਦਾ? ਜਿਹੜਾ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵਿੱਚ ਸੜਕਾਂ ਨੂੰ ਟਾਕੀਆਂ ਲਾਉਣ ਨੂੰ ਪ੍ਰਮੁੱਖ ਦੱਸਦਾ ਸੀ? ਜਿਹੜਾ ਸ਼ਾਇਦ ਆਪਣੀ ਜਾਤਿ ਕਾਰਨ ਵਿਧਾਇਕ ਸੀ?

ਤੇ ਹਫਤਾ ਪਹਿਲਾਂ ਤੱਕ ਨਵਜੋਤ ਸਿੰਘ ਸਿੱਧੂ ਕੌਣ ਸੀ? ਤਾਬੜਤੋੜ ਲੱਛੇਦਾਰ ਭਾਸ਼ਣ ਕਲਾ ਦਾ ਮਾਹਿਰ? ਮਾਈਕ ‘ਤੇ ਨਜ਼ਾਰੇ ਲਿਆ ਦੇਣ ਵਾਲਾ? ਦੇ ਸ਼ੇਅਰ ‘ਤੇ ਸ਼ੇਅਰ ਸੁਣਾਉਣ ਵਾਲਾ? ਵਿਰੋਧੀ ਦਾ ਠੱਠਾ ਕਰ ਕੇ ਉਹਦੀ ਤਹਿ ਲਾਉਣ ਵਾਲਾ? ਜੱਟ ਦੇ “ਹਾਸੇ ਦੀ ਕੰਬਾਈਨ ਚੱਲਦੀ, ਤੁਸੀਂ ਵੇਖੋ ਤੇ ਬੱਸ ਠੋਕੋ ਤਾਲੀ” ਵਾਲੀ ਤਰਜ਼ ਤੇ ਰਾਜਨੀਤੀ ਕਰਨ ਵਾਲਾ?

ਪਿਛਲੇ 100 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਜਿਹੜੇ ਦ੍ਰਿਸ਼, ਖ਼ਬਰਾਂ, ਘਟਨਾ ਚੱਕਰ ਅਸਾਂ ਵੇਖਿਆ ਸੁਣਿਆ ਹੈ, ਉਸ ਤੋਂ ਸਾਨੂੰ ਸਮਝ ਆ ਜਾਣਾ ਚਾਹੀਦਾ ਹੈ ਕਿ ਸੋਸ਼ਲ ਮੀਡਿਆ ਅਤੇ ਵੀਡੀਓ ਟੁਕੜਿਆਂ ਤੋਂ ਹਾਸਲ ਕੀਤੀ ਅਕਲ ਬੜੀ ਸ਼ੱਕੀ ਹੁੰਦੀ ਹੈ, ਇਹਨੂੰ ਹੋਰਨਾਂ ਕਸਵੱਟੀਆਂ ਉੱਤੇ ਪਰਖਣਾ ਜ਼ਰੂਰੀ ਹੁੰਦਾ ਹੈ ਅਤੇ ਕਿਸੇ ਦੀ ਸ਼ਖ਼ਸੀਅਤ ਅਤੇ ਜ਼ਾਤ ਬਾਰੇ ਕੁੱਝ ਸਕਿੰਟਾਂ ਜਾਂ ਇੱਕ-ਦੋ ਸੁਰਖ਼ੀਆਂ ਤੋਂ ਹੀ ਅੰਦਾਜ਼ਾ ਲਗਾ ਕੇ ਇਹ ਸਮਝ ਲੈਣਾ ਕਿ ਤੁਸੀਂ ਉਸ ਵਿਅਕਤੀ ਨੂੰ ਜਾਣ ਗਏ ਹੋ, ਆਪਣੇ ਆਪ ਨੂੰ ਭਰਮ ਵਿੱਚ ਰੱਖਣਾ ਹੁੰਦਾ ਹੈ

ਜਿਨ੍ਹਾਂ ਨੇ ਹੁਣ ਤੱਕ ਮੁੱਖਮੰਤਰੀ ਚਰਨਜੀਤ ਚੰਨੀ ਨੂੰ ਸੁਣਿਆ ਹੈ, ਅਤੇ ਇੱਕ objective approach ਰੱਖਦੇ ਹਨ, ਉਹਨਾਂ ਨੇ ਵੇਖਿਆ ਹੈ ਕਿ ਅੱਜ ਉਸ ਸ਼ਖਸ ਦਾ connect ਲੋਕਾਂ ਨਾਲ ਨਵਜੋਤ ਸਿੱਧੂ ਤੋਂ ਕਿਤੇ ਵਧੇਰੇ ਹੈ। ਉਹ ਆਪਣੇ ਜੀਵਨ ਨਾਲ ਆਪਣੀ ਰਾਜਨੀਤੀ ਨੂੰ, ਆਪਣੇ ਅਤੀਤ ਨਾਲ ਆਪਣੇ ਅੱਜ ਦੇ ਮੁਕਾਮ ਨੂੰ, ਆਪਣੀ ਨਿਰਮਾਣਤਾ ਨਾਲ ਆਪਣੇ ਔਹਦੇ ਦੀ ਮਹੱਤਤਾ ਨੂੰ ਜਿਵੇਂ ਜੋੜ ਰਹੇ ਹਨ, ਇਹ ਬਿਰਤਾਂਤ ਲੋਕਾਂ ਤੱਕ ਪੁੱਜ ਰਿਹਾ ਹੈ। ਬਹੁਤੇ ਲੋਕ ਇਹ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਦਾ ਅਸਲ ਬੋਲ ਰਿਹਾ ਹੈ। ਉਹ ਗਰੀਬੀ ਦੀ ਗੱਲ ਕਰ ਰਹੇ ਹਨ, ਗਰੀਬੀ ਦਾ ਵਿਖਾਵਾ ਨਹੀਂ।

Charanjeet-Singh-Channi- doing bhangra

ਉਹ ਵਿਦਿਆਰਥੀਆਂ ਨਾਲ ਗੱਲ ਕਰ ਰਹੇ ਹਨ ਤਾਂ ਪੀ.ਐੱਚ.ਡੀ ਸਕੌਲਰ ਵਾਲੇ ਮੁਕਾਮ ਤੋਂ ਸੰਬੋਧਿਤ ਹੋ ਰਹੇ ਹਨ। ਭੰਗੜੇ ਵਾਲੀ ਸਟੇਜ ਤੋਂ ਕੁੱਝ ਪਲ ਜੋ ਵੇਖਣ ਨੂੰ ਮਿਲਿਆ, ਉਹ ਕਿਸੇ ਵੀ ਆਮ ਵਿਅਕਤੀ ਦੀ ਦਿਲੀ ਇੱਛਾ ਵਾਂਗ ਹੀ ਵਿਚਰ ਰਹੇ ਸਨ। ਕਦਮ ਨਾਲ ਕਦਮ ਮਿਲਾ ਕੇ, ਢੋਲ ਦੀ ਥਾਪ ਤੇ ਜਿਵੇਂ ਪੈਰ ਥਿਰਕੇ ਹਨ, ਪਤਾ ਲੱਗਦਾ ਹੈ ਕਿ ਉਸ ਨੇ ਇਸ ਕਲਾ ਵਿਚ ਵੀ ਘੰਟੇ ਦਿਨ ਪਾਏ ਹੋਏ ਹਨ। ਉਹਨਾਂ ਦਿਮਾਗ ਅਤੇ ਸਰੀਰ, ਦੋਹਾਂ ਦੀ ਚੰਗੀ ਸਿਹਤ ਦੀ ਗੱਲ ਕੀਤੀ ਹੈ। ਪੰਜਾਬ ਦੇ ਭਵਿੱਖ ਦੀ ਗੱਲ ਕੀਤੀ ਹੈ; ਜਿਨ੍ਹਾਂ ਦੇ ਭਾਂਡੇ ਖ਼ਾਲੀ ਹਨ, ਉਹਨਾਂ ਦੀ ਬਾਤ ਪਾਈ ਹੈ

ਬਿਨਾਂ ਸ਼ੱਕ, ਚਰਨਜੀਤ ਚੰਨੀ ਕੋਲ ਕੋਈ ਮੂਲੋਂ ਵੱਖਰੀ ਵਿਓਂਤਬੰਦੀ ਨਹੀਂ। ਉਹ ਉਸੇ ਹੀ ਚੌਖਟੇ ਦੇ ਕੈਦੀ ਹਨ ਜਿਹੜਾ ਨਿਜ਼ਾਮ ਨੇ ਸਿਰਜ ਰੱਖਿਆ ਹੈ। ਕਿਸੇ ਇਕ ਧਿਰ ਦੇ ਨੌਜਵਾਨਾਂ ਨੂੰ ਸ਼ਾਇਦ ਵਜ਼ੀਫੇ ਦਵਾ ਦੇਣਗੇ ਪਰ ਇਹ ਪੰਜਾਬ ਦੇ ਵਡੇਰੇ ਮਸਲਿਆਂ ਦਾ ਹੱਲ ਨਹੀਂ। ਚੌਂਹ ਮਹੀਨਿਆਂ ਵਿਚ ਵਡੇਰਾ ਬਹੁਤ ਕੁੱਝ ਕਰ ਗੁਜ਼ਰਨ ਦੀ ਗੱਲ ਕਰਨਾ ਵੀ ਸ਼ੋਭਾ ਨਹੀਂ ਦੇਂਦਾ। ਅੱਜ ਲੋਕ ਸਮੂਹ ਜਾਗਿਆ ਹੋਇਆ ਹੈ, ਪੰਜਾਬ ਰੋਹ ਵਿਚ ਹੈ ਅਤੇ ਕਿਤੇ ਕਿਤੇ ਗੁੱਸੇ ਵਿਚ ਵੀ ਵਿਖਾਈ ਦੇ ਰਿਹਾ ਹੈ। ਇਹ ਹੋ ਸਕਦਾ ਹੈ ਕਿ ਅੱਜ ਖ਼ਲਕਤ ਦਾ ਕੋਈ ਹਿੱਸਾ ਗੱਲ ਵਿੱਚੋਂ ਅਸਲ ਪਛਾਨਣ ਵਿਚ ਗ਼ਲਤੀ ਕਰ ਦੇਵੇ, ਪਰ ਹੁਣ ਖ਼ਲਕਤ ਦੰਭ ਨੂੰ ਦੂਰੋਂ ਪਛਾਣਦੀ ਹੈ। ਇਸੇ ਕਰ ਕੇ ਨਵਜੋਤ ਸਿੱਧੂ ਦੀਆਂ ਭੜਥੂ-ਪਾਊ ਤਕਰੀਰਾਂ ਦੀ ਥਾਂ ਚੰਨੀ ਦੀਆਂ ਸਿੱਧੀਆਂ ਸਾਦੀਆਂ ਨੂੰ ਵਧੇਰੇ ਤਵੱਜੋਂ ਨਾਲ ਸੁਣਿਆ ਪਰਖਿਆ ਜਾ ਰਿਹਾ ਹੈ

ਬਿਨਾਂ ਸ਼ੱਕ, ਚਰਨਜੀਤ ਚੰਨੀ ਕੋਲ ਕੋਈ ਮੂਲੋਂ ਵੱਖਰੀ ਵਿਓਂਤਬੰਦੀ ਨਹੀਂ। ਉਹ ਉਸੇ ਹੀ ਚੌਖਟੇ ਦੇ ਕੈਦੀ ਹਨ ਜਿਹੜਾ ਨਿਜ਼ਾਮ ਨੇ ਸਿਰਜ ਰੱਖਿਆ ਹੈ। ਕਿਸੇ ਇਕ ਧਿਰ ਦੇ ਨੌਜਵਾਨਾਂ ਨੂੰ ਸ਼ਾਇਦ ਵਜ਼ੀਫੇ ਦਵਾ ਦੇਣਗੇ ਪਰ ਇਹ ਪੰਜਾਬ ਦੇ ਵਡੇਰੇ ਮਸਲਿਆਂ ਦਾ ਹੱਲ ਨਹੀਂ।

ਵਕ਼ਤ ਚਰਨਜੀਤ ਚੰਨੀ ਨੂੰ ਸਫ਼ਲ ਹੋਣ ਦਾ ਕਿੰਨਾ ਮੌਕਾ ਦੇਂਦਾ ਹੈ, ਇਹ ਤਾਂ ਬਾਬਾ-ਏ-ਵਕ਼ਤ ਆਪ ਹੀ ਦੱਸੇਗਾ, ਪਰ ਇਹ ਪੱਕਾ ਹੈ ਕਿ ਚਰਨਜੀਤ ਚੰਨੀ ਨੂੰ ਫੇਲ੍ਹ ਹੋਣ ਦਾ ਹਰ ਮੌਕਾ ਮਿਲੇਗਾ।* ਖਿਜਰ ਜਿੱਡੀ ਉਮਰ ਤਾਂ ਮਿਲਦੀ ਨਹੀਂ ਸਿਆਸਤਦਾਨ ਨੂੰ, ਚੰਦ ਘੜੀਆਂ ਹੀ ਹੁੰਦੀਆਂ ਹਨ। ਹਾਸ਼ੀਏ ਤੋਂ ਉੱਠੇ ਅੱਜ ਉਹ ਸੱਤਾ ਦੇ ਕੇਂਦਰ ਵਿਚ ਹਨ। ਅੱਗੋਂ ਕੀ ਹੋਵੇਗਾ? ਉਹਨਾਂ ਦੀ ਗੰਭੀਰਤਾ, ਹਕ਼ੀਕ਼ਤ ਦੇ ਨੇੜੇ ਰਹਿਣ ‘ਚ ਸਫ਼ਲਤਾ, ਅਤੇ ਇੱਕ sincere ਪਹੁੰਚ ਇਹ ਤੈਅ ਕਰੇਗੀ ਕਿ ਇਸ given ਨਿਜ਼ਾਮ ਵਿਚ ਵੀ ਉਹ ਕਿੰਨੀ ਦੇਰ-ਚਿਰੀ ਰਾਜਨੀਤਕ ਸਫਲਤਾ ਤੱਕ ਪਹੁੰਚਦੇ ਹਨ। ਇਹ ਸਪਸ਼ਟ ਹੈ ਕਿ ਨਵਜੋਤ ਸਿੱਧੂ ਹੁਣ ਤੱਕ ਇਹ ਜਾਣ ਗਏ ਹੋਣਗੇ ਕਿ ਛੇ ਮਹੀਨਿਆਂ ਬਾਅਦ ਕੋਈ ਕੁਰਸੀ ਹੁਣ ਉਹਨਾਂ ਦਾ ਉਵੇਂ ਇੰਤਜ਼ਾਰ ਨਹੀਂ ਕਰ ਰਹੀ ਹੋਵੇਗੀ ਜਿਵੇਂ ਸੋਸ਼ਲ ਮੀਡੀਏ ਉੱਤੇ ਅਕਲਸਾਜ਼ੀ ਕਰਦਾ ਸਾਰਾ ਪੰਜਾਬ ਪਹਿਲੋਂ ਸਮਝ ਰਿਹਾ ਸੀ। ਪਿੱਛਲੇ 100 ਘੰਟਿਆਂ ਵਿੱਚ ਬਹੁਤ ਕੁੱਝ ਬਦਲ ਗਿਆ ਹੈ। ਪੰਜਾਬ ਦੀ ਬਾਹਲੀ ਉਲਾਰ ਹੋਈ ਸੋਸ਼ਲ ਮੀਡਿਆ ਫੌਜ ਨੂੰ ਵੀ ਇਹ ਜਾਣ ਲੈਣਾ ਚਾਹੀਦਾ ਹੈ ਕਿ ਕਿਸੇ ਸਾਧਾਰਣ ਨੂੰ ਕਿਸੇ ਜੋਤਸ਼ੀ ਨਜੂਮੀ ਦੇ ਕਹਿਣ ਉੱਤੇ ਹਾਥੀ ਦੀ ਸਵਾਰੀ ਕਰਨ ਵਾਲਾ ਅਤੇ ਸੜਕਾਂ ਨੂੰ ਟਾਕੀਆਂ ਲਾਉਣ ਵਾਲਾ ਹੀ ਸਮਝ ਲੈਣਾ ਅਤੇ ਉਸ ਵਾਇਰਲ ਵੀਡੀਓ ਟੁਕੜੇ ਤੋਂ ਬਿਨਾਂ ਦੇ ਬਾਕੀ ਦੇ ਵਿਅਕਤੀ ਨੂੰ ਸਮਝਣ ਤੋਂ ਕੋਰੇ ਰਹਿ ਜਾਣਾ ਤੁਹਾਡੇ ਖ਼ਾਸੇ ਬਾਰੇ ਵੀ ਕੁੱਝ ਕਹਿੰਦਾ ਹੈ

Politics requires a much serious discourse. Let us weigh in on the basis of a considered application of mind, not jump at the next viral snippet.

ਲੋੜ ਗੰਭੀਰਤਾ ਦੀ ਹੈ। ਵਾਇਰਲ ਵੀਡੀਓ ਅਤੇ ਟੋਟਕੇਬਾਜ਼ੀਆਂ ਰਾਜਨੀਤੀ ਤੈਅ ਨਹੀਂ ਕਰਦੀਆਂ। Politics requires a much serious discourse. Let us weigh in on the basis of a considered application of mind, not jump at the next viral snippet. ਚੰਨੀ ਪੰਜਾਬ ਨਾਲ ਗੱਲ ਕਰ ਰਿਹਾ ਹੈ, ਪਰ ਉਸ patronising tone ਤੋਂ ਬਿਨਾਂ ਜਿਹੜੀ ਸਿੰਘੂ ਦੀ ਸਟੇਜ ਤੋਂ ਲੈ ਕੇ ਸਿੱਧੂ ਅਤੇ ਬਾਦਲਾਂ ਨੂੰ ਹੀ ਨਹੀਂ ਬਲਕਿ ਕਾਮਰੇਡੀ ਸਫ਼ਾਂ ਨੂੰ ਵੀ ਚਿਮੜੀ ਹੋਈ ਹੈ। ਸਾਰੇ ਹੱਲ ਆਪਣੀ ਜੇਬ੍ਹ ਵਿਚ ਪਾਈ ਫਿਰਦੀ  ਸਿਆਸਤ ਦੀ ਥਾਂ ਇੱਕ ਸਾਦਾ ਲੋਹ ਸ਼ਖਸ ਬਾਤ ਪਾ ਰਿਹਾ ਹੈ, ਪੰਜਾਬ ਸੁਣ ਰਿਹਾ ਹੈ।  ਇਹ ਕੁੱਝ ਚੰਗੇ ਦਾ ਪ੍ਰਤੀਕ ਹੈ। ਗੱਲ ਕਰਨਾ, ਗੱਲ ਦਾ ਹੁਸਨ ਕਾਇਮ ਰੱਖਣਾ ਇੱਕ ਨਾਯਾਬ ਜਿਹਾ ਖ਼ਵਾਬ ਹੋ ਗਿਆ ਸੀ। ਹੁਣ ਇਹ ਸੁਫ਼ਨਾ ਫਿਰ ਵੇਖਣਾ ਚੰਗਾ ਲੱਗ ਰਿਹਾ ਹੈ

ਇਹ ਸਪਸ਼ਟ ਹੈ ਕਿ ਨਵਜੋਤ ਸਿੱਧੂ ਹੁਣ ਤੱਕ ਇਹ ਜਾਣ ਗਏ ਹੋਣਗੇ ਕਿ ਛੇ ਮਹੀਨਿਆਂ ਬਾਅਦ ਕੋਈ ਕੁਰਸੀ ਹੁਣ ਉਹਨਾਂ ਦਾ ਉਵੇਂ ਇੰਤਜ਼ਾਰ ਨਹੀਂ ਕਰ ਰਹੀ ਹੋਵੇਗੀ ਜਿਵੇਂ ਸੋਸ਼ਲ ਮੀਡੀਏ ਉੱਤੇ ਅਕਲਸਾਜ਼ੀ ਕਰਦਾ ਸਾਰਾ ਪੰਜਾਬ ਪਹਿਲੋਂ ਸਮਝ ਰਿਹਾ ਸੀ। ਪਿੱਛਲੇ 100 ਘੰਟਿਆਂ ਵਿੱਚ ਬਹੁਤ ਕੁੱਝ ਬਦਲ ਗਿਆ ਹੈ।

ਬਾਕੀ ਹਕੀਕਤ ਤਾਂ ਕਿਧਰੇ ਦੂਰ ਨਹੀਂ ਗਈ। 24×7 ਸੱਚ ਦਾ ਪ੍ਰਚਾਰ ਜਾਰੀ ਹੈ – ਸਿਆਸਤ ਵਿਚ ਹੁਣ ਇਹਨਾਂ ਦੀ ਵਾਰੀ ਹੈ – ਲਗਾਤਾਰ ਸਰਵਣ ਕਰੋ ਕਿ “ਸਾਥੀਓ, ਇਹ ਸਾਰੇ ਰਲੇ ਹੋਏ ਹਨ, ਲੋਟੂਆਂ ਦਾ ਟੋਲਾ ਹੈ, ਸਾਮਰਾਜੀ ਲਾਣਾ ਹੈ, ਕਾਂਗਰਸ-ਅਕਾਲੀ-ਆਮ ਪਾਰਟੀ ਇੱਕੋ ਜਿਹੇ ਚੱਟੇ ਵੱਟੇ ਹਨ, ਸਾਰਾ ਸੱਚ ਦਿੱਲੀ ਬਾਰਡਰ ਵਾਲੀਆਂ ਟਰਾਲੀਆਂ ਵਿੱਚ ਲੱਦਿਆ ਪਿਆ ਹੈ। ਉਹ ਤਾਂ ਸ਼ਾਇਦ ਇਹ ਵੀ ਕਹਿਣਗੇ ਕਿ ਚੰਨੀ ਦੇ 100 ਘੰਟਿਆਂ ਦੀ ਪੜਚੋਲ ਕਰਨ ਵਾਲੇ ਵੀ ਖ਼ਤਾ ਖਾਣਗੇ। ਪਤਾ ਉਦੋਂ ਲੱਗੂ ਜਦੋਂ ਕਿਸਾਨ ਆਪਣੀ ਪਾਰਟੀ ਬਣਾਉਣਗੇ, ਕਿਸਾਨ ਕ੍ਰਾਂਤੀ ਲਿਆਉਣਗੇ।”

ਬੱਸ, ਉਸੇ ਕ੍ਰਾਂਤੀ ਦਾ ਇੰਤਜ਼ਾਰ ਹੈ। ਅਮਰੀਕਾ ਕਨੇਡਾ ਰਹਿੰਦੇ ਕਿਸਾਨ ਭਰਾਵਾਂ ਨੂੰ ਪੁੱਛ ਕੇ ਵੇਖੋ – ਸੱਚ ਤਾਂ ਸੱਤ ਸਮੁੰਦਰੋਂ ਪਾਰ ਹੈ। ਇਹ ਫਿਜ਼ੂਲ ਲਿਖਤ ਤਾਂ ਐਵੇਂ ਕਿਸੇ ਹਾਸ਼ੀਏ ਤੋਂ ਕੇਂਦਰ ‘ਚ ਧੱਕੇ ਦਾ ਇਸ਼ਤਿਹਾਰ ਹੈ। ਇਲਾਜ ਤਾਂ ਅਸਲੀ ਸਿਰਫ਼ ਸੋਸ਼ਲ ਮੀਡੀਏ ਉੱਤੇ ਕਰਨ ਦਾ ਇਸਰਾਰ ਹੈ। ਸਿੰਘੂ ਬਾਰਡਰ ਪਰ ਆਪ ਕਾ ਇੰਤਜ਼ਾਰ ਹੈ। ਅਗੰਮੀ ਕਿਰਸਾਨੀ ਸੱਚ ਨਾਲ ਰਿਸ਼ਤੇ ਹੀ ਰਿਸ਼ਤੇ – ਏਕ ਬਾਰ ਮਿਲ ਤੋਂ ਲੇਂ ! ਪੰਜਾਬ ਮੇਰਾ ਬਿਮਾਰ ਹੈ – ਚੰਨੀ ਕਿਹੜੇ ਪਾਸੇ ਦਾ ਡਾਕਦਾਰ ਹੈ? ਸੋਸ਼ਲ ਮੀਡਿਆ ਹੀ ਸਰਦਾਰ ਹੈ। ਚੰਨੀ ਤਾਂ ਐਵੇਂ ਕਿਸੇ ਡਰਾਮੇ ਜਿਹਾ ਕਿਰਦਾਰ ਹੈ। ਤੁਸਾਂ ਉਹ ਵਾਲੀ ਵੀਡਿਓ ਨਹੀਂ ਵੇਖੀ ਸੜਕਾਂ ਨੂੰ ਪੈਚ ਲਾਉਣ ਵਾਲੀ? ਇਹ ਤਾਂ ਜਾਖੜ ਰੰਧਾਵੇ ਨੂੰ ਕੂਹਣੀ ਮਾਰ ਡੰਗ ਟਪਾਊ ਛੇ ਮਹੀਨਿਆਂ ਦਾ ਹੱਕਦਾਰ ਹੈ। ਬਾਹਰ ਸੜਕਾਂ ਕੰਡੇ ਲੱਗੇ ਸੱਚ ਦੇ ਐਲਾਨਨਾਮੇ ਵੇਖੋ – ਖਿਦਮਦਦਾਰ ਹੀ ਅਸਲੀ ਸਰਦਾਰ ਹੈ।

155 recommended
1231 views
bookmark icon

Write a comment...

Your email address will not be published. Required fields are marked *