ਦਰਬਾਰਾ ਸਿੰਘ ਗੁਰੂ ਨੂੰ ਬਾਦਲ ਦਲ ਵਲੋਂ ਫਹਿਤਗੜ੍ਹ ਸਾਹਿਬ ਤੋਂ ਚੋਣ ਲੜਵਾਉਣ ਦਾ ਤਿੱਖਾ ਵਿਰੋਧ

 -  -  70


ਜਦ ਬਾਦਲ ਦਲ ਮੁੱਖੀ ਸੁਖਬੀਰ ਸਿੰਘ ਬਾਦਲ ਖੰਨੇ ਵਿਖੇ ਆਪਣੀ ਪਹਿਲੀ ਚੋਣ ਰੈਲੀ ਵਿਚ ਫਤਿਹਗੜ੍ਹ ਸਾਹਿਬ ਤੋਂ ੧੯੮੬ ਦੇ ਨਕੋਦਰ ਗੋਲੀ ਕਾਂਡ ਵਿਚ ਕਥਿਤ ਦੋਸ਼ੀ ਦਰਬਾਰਾ ਸਿੰਘ ਗੁਰੂ ਨੂੰ ਸ਼੍ਰੋਮਣੀ ਅਕਾਲੀ ਦਲਅਤੇ ਭਾਜਪਾ ਦਾ ਸਾਂਝਾ ਉਮੀਦਵਾਰ ਐਲਾਨ ਰਹੇ ਸਨ ਤਾਂ ਲਗਭਗ ਉਸੇ ਸਮੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਚ ਉਨ੍ਹਾਂ ਅਤੇ ਹੋਰਾਂ ਖਿਲਾਫ ਦਰਜ ਪਟੀਸ਼ਨ ਦੀ ਸੁਣਵਾਈ ਨੂੰ ੮ ਮਈ ਤੱਕ ਅੱਗੇ ਪਾ ਦਿੱਤਾ।

ਕੋਦਰ ਗੋਲੀ ਕਾਂਡ ਵਿਚ ੧੯੮੬ ਵਿਚ ਚਾਰ ਸਿੱਖ ਨੌਜਵਾਨਾਂ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਉਸ ਵੇਲੇ ਦਰਬਾਰਾ ਸਿੰਘ ਗੁਰੂ ਜਲੰਧਰ ਦੇ ਕਾਰਜਕਾਰੀ ਡਿਪਟੀ ਕਮਿਸ਼ਨਰ ਸਨ। ਸ਼ਹਿਰ ਵਿਚ ਕਰਫਿਉ ਦਾ ਹੁਕਮ ਤੇ ਰਾਤੋ ਰਾਤ ਪੋਸਟ-ਮਾਰਟਮ ਦਾ ਹੁਕਮ ਵੀ ਇਨ੍ਹਾਂ ਨੇ ਹੀ ਦਿੱਤਾ ਸੀ।

‘ਲੋਕਾਂ ਦੀਆਂ ਭਾਵਨਾਵਾ ਦੀ ਬੇਕਦਰੀ ਕਰ ਕੇ ਬਾਦਲ ਦਲ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਉਮੀਦਵਾਰ ਬਣਾਇਆ ਹੈ ਜੋ ਕਿ ਬਹੁਤ ਮੰਦਭਾਗਾ ਹੈ’ ਇਹ ਵਿਚਾਰ ਬਲਦੇਵ ਸਿੰਘ ਦੇ ਹਨ ਜਿਨ੍ਹਾਂ ਦਾ ਸਪੁੱਤਰ  ਰਵਿੰਦਰ ਸਿੰਘ ਗੋਲੀ ਕਾਂਡ ਵਿਚ ਮਾਰਿਆ ਗਿਆ ਸੀ। ਇਨ੍ਹਾਂ ਨੇ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਪਾਈ ਹੋਈ ਹੈ।

ਕਲ ਅਦਾਲਤ ਵਿਚ ਪੇਸ਼ੀ ਤੋਂ ਬਾਅਦ ਜਦ ਬਲਦੇਵ ਸਿੰਘ ਨੂੰ ਦਰਬਾਰਾ ਸਿੰਘ ਗੁਰੂ ਦੀ ਟਿਕਟ ਮਿਲਣ ਵਾਲੀ ਖਬਰ ਮਿਲੀ ਤਾਂ ਉਨ੍ਹਾਂ ਨੇ ਪਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਬੜੇ ਹੀ ਭਰੇ ਮਨ ਨਾਲ ਕਿਹਾ ਕਿ, ‘ਹੁਣ ਫਤਿਹਗੜ੍ਹ ਸਾਹਿਬ, ਜਲੰਧਰ ਅਤੇ ਖਡੂਰ ਸਾਹਿਬ ਦੇ ਵੋਟਰਾਂ ਦੀ ਪਰਖ ਦੀ ਘੜੀ ਹੈ। ਜੇ ਉਹ ਆਪਣੀ ਨੈਤਕਤਾ ਨੂੰ ਪਹਿਚਾਣ ਕੇ ਪੰਜਾਬ ਦਾ ਭਲਾ ਸੋਚਣਗੇ ਤਾਂ ਅਜਿਹੇ ਲੋਕਾਂ ਨੂੰ ਜਰੂਰ ਪਛਾੜਨਗੇ।’

ਫਰਵਰੀ ੧੯੮੬ ਵਿਚ ਚਾਰ ਸਿੱਖ ਨੌਜਵਾਨਾਂ ਦੀ ਹੱਤਿਆ ਵਿਚ ਕਥਿਤ ਸ਼ਮੂਲੀਅਤ ਦਾ ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਪਾਰਟੀ ਦੀ ਖੂਬ ਭੰਡੀ ਦੇ ਬਾਵਜੂਦ ਬਾਦਲ ਦਲ ਨੇ ਦਰਬਾਰਾ ਸਿੰਘ ਗੁਰੂ ਨੂੰ ਫਤਿਹਗੜ ਸਾਹਿਬ ਰਾਖਵੇਂ ਹਲਕੇ ਦੇ ਉਮੀਦਵਾਰ ਵਜੋਂ ਐਲਾਨ ਕੀਤਾ ਹੈ।

ਨਾਮਜ਼ਦ ਹੋਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਦਰਬਾਰਾ ਸਿੰਘ ਨੇ ਨਕੋਦਰ ਕਤਲੇਆਮ ਨਾਲ ਕਿਸੇ ਵੀ ਤਰ੍ਹਾਂ ਦੇ ਸੰਬੰਧ ਤੋਂ ਇਨਕਾਰ ਕੀਤਾ  ਤੇ ਕਿਹਾ ਕਿ ਇਹ  ‘ਝੂਠਾ ਪ੍ਰਚਾਰ’ ਹੈ।

ਉੱਚ  ਅਦਾਲਤ ਵਿਚ ਮੁਢਲੀ ਸੁਣਾਈ ਵੇਲੇ ਜਸਟਿਸ ਮਹਾਬੀਰ ਸਿੰਘ ਸਿੰਧੂ ਨੇ ਕਿਹਾ, “ਇਹ ਬਹੁਤ ਗੰਭੀਰ ਮਾਮਲਾ ਹੈ, ਅਦਾਲਤ ਜਾਂਚ ਕਮਿਸ਼ਨ ਰਿਪੋਰਟ ਦੇ ਭਾਗ-ਦੂਜਾ ਨੂੰ ਦੇਖਣਾ ਜਰੂਰੀ ਸਮਝਦੀ ਹੈ”।

ਦਰਬਾਰਾ ਸਿੰਘ ਗੁਰੂ ਤੇ ਹੋਰਨਾਂ ਦੇ ਖਿਲਾਫ ਦਾਇਰ ਪਟੀਸ਼ਨ ਨੂੰ ੮ ਮਈ ਤਕ ਅੱਗੇ ਪਾ ਦਿੱਤਾ ਗਿਆ ਹੈ ਕਿਉਂਕਿ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਰਿਪੋਰਟ ਦਾ ਭਾਗ ਦੂਜਾ ਹੱਲੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਿਕਾਰਡ ਦਾ ਹਿੱਸਾ ਨਹੀਂ ਬਣਿਆ ਹੈ।

ਕਲ ਅਦਾਲਤ ਵਿਚ ਪੇਸ਼ੀ ਤੋਂ ਬਾਅਦ ਜਦ ਬਲਦੇਵ ਸਿੰਘ ਨੂੰ ਦਰਬਾਰਾ ਸਿੰਘ ਗੁਰੂ ਦੀ ਟਿਕਟ ਮਿਲਣ ਵਾਲੀ ਖਬਰ ਮਿਲੀ ਤਾਂ ਉਨ੍ਹਾਂ ਨੇ ਪਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਬੜੇ ਹੀ ਭਰੇ ਮਨ ਨਾਲ ਕਿਹਾ ਕਿ, ‘ਹੁਣ ਫਤਿਹਗੜ੍ਹ ਸਾਹਿਬ, ਜਲੰਧਰ ਅਤੇ ਖਡੂਰ ਸਾਹਿਬ ਦੇ ਵੋਟਰਾਂ ਦੀ ਪਰਖ ਦੀ ਘੜੀ ਹੈ। ਜੇ ਉਹ ਆਪਣੀ ਨੈਤਕਤਾ ਨੂੰ ਪਹਿਚਾਣ ਕੇ ਪੰਜਾਬ ਦਾ ਭਲਾ ਸੋਚਣਗੇ ਤਾਂ ਅਜਿਹੇ ਲੋਕਾਂ ਨੂੰ ਜਰੂਰ ਪਛਾੜਨਗੇ।’

ਇਸ ਕੇਸ ਦਾ ਇਕ ਹੋਰ ਦਿਲਚਸਪ ਮੋੜ ਵੀ ਹੈ। ਜਦ ਵੀ ਕਮਿਸ਼ਨ ਆਫ ਇਨਕੁਆਰੀ ਐਕਟ ਦੇ ਤਹਿਤ ਕੇਸ ਦਰਜ ਹੁੰਦਾ ਹੈ ਤੇ ਹਲਫੀਆ ਬਿਆਨ ਸਮੇਤ ਹੋਰ ਨੱਥੀ ਕੀਤੇ ਜਰੂਰੀ ਦਸਤਾਵੇਜ ਅਤੇ ਤਫਤੀਸ਼ ਦਾ ਸਾਮਾਨ ਨਾਲ ਅਸੇੰਬਲੀ   ਦੀ ਪਟਲ ਤੇ ਨਹੀ ਰੱਖੇ ਜਾਂਦੇ। ਪਰ ਪਹਿਲਾ ਭਾਗ ਰਖਣ ਲਗਿਆਂ ਵੀ ਐਕਸ਼ਨ ਟੇਕਨ ਰਿਪੋਰਟ ਨਾਲ ਹੋਣੀ ਜਰੂਰੀ ਹੈ।

ਨੋਟ ਕਰਨ ਵਾਲੀ ਗਲ ਹੈ ਕਿ ੫ ਮਾਰਚ ੨੦੦੧ ਨੂੰ ਜਦ ਰਿਪੋਰਟ ਨੂੰ ਕਿਹਾ ਜਾਂਦਾ ਹੈ ਹਾਊਸ ਵਿਚ ਰਖਿਆ ਗਿਆ ਤਾਂ ਐਕਸ਼ਨ ਟੇਕਨ ਰਿਪੋਰਟ ਨਾਲ ਨਹੀ ਸੀ। ਇੰਜ ਜਾਪਦਾ ਹੈ ਕਿ ਉਸ ਦਿਨ ਪੰਜਾਬ ਵਿਧਾਨ ਦੇ ਸਪੀਕਰ, ਜੋ ਕਿ ਹੁਣ ਜਲੰਧਰ ਤੋਂ ਬਾਦਲ ਦਲ-ਭਾਜਪਾ ਦੇ ਉਮੀਦਵਾਰ ਹਨ, ਉਨ੍ਹਾਂ ਨੇ ਗ਼ਲਤ  ਢੰਗ ਨਾਲ ਰਿਪੋਰਟ ਦਾਖਲ ਕੀਤੀ। ਇਹ ਕਿਹਾ ਜਾਏ ਕਿ ਉਨ੍ਹਾਂ ਨੇ ਦਾਖਲ ਹੀ ਨਹੀ ਕੀਤੀ ਬਸ ਰਿਕਾਰਡ ਵਿਚ ਰੱਖ ਲਿਆ ਤਾਂ ਵੀ ਗਲਤ ਨਹੀ ਹੋਵੇਗਾ ਕੁਂਂਕਿ ਉਸ ਦਿਨ ਜਾਂ ਉਸ ਦਿਨ ਤੋਂ ਬਾਅਦ ਅਗਲੇ ਦਿਨਾਂ ਵਿਚ ਅਸੰਬਲੀ ਵਿਚ ਇਸ ਰਿਪੋਰਟ ਤੇ ਕੋਈ ਬਹਿਸ ਹੀ ਨਹੀ ਹੋਈ।

ਚਰਨਜੀਤ ਸਿੰਘ ਅਟਵਾਲ ਅਤੇ ਉਨ੍ਹਾਂ ਦੀ ਟੀਮ ਪਹਿਲਾਂ ਹੀ ਨਾਮਜ਼ਦਗੀ ਤੋਂ ਬਾਅਦ ਮੀਡੀਆ ਦੇ ਸਵਾਲ ਪੁੱਛਣ ਤੇ ਇਹ ਕਹਿਣਾ ਕਿ, ‘ਬਹੁਤ ਸਮਾਂ ਪਹਿਲਾਂ ਹੋਇਆ ਸੀ, ਮੈਨੂੰ ਇਹ ਯਾਦ ਨਹੀਂ ਹੈ ਅਤੇ ਇਸਦੇ ਪਿੱਛੇ ਇਕ ਹੋਰ ਝੂਠ ਬੋਲਿਆ ਕਿ ਕੋਈ ਰਿਪੋਰਟ ਐਕਸ਼ਨ ਟੇਕਨ ਰਿਪੋਰਟ ਦੇ ਬਿਨਾਂ ਸਦਨ ਵਿਚ ਪੇਸ਼ ਹੀ ਨਹੀਂ ਕੀਤੀ ਜਾ ਸਕਦੀ।’ ਨੋਟ ਕਰਨ ਵਾਲੀ ਗਲ ਹੈ ਕਿ ਦਿਧਰੇ ਗਲਤੀ ਨਾਲ ਸੱਚ ਤਾਂ ਨਹੀ ਬੋਲ ਦਿੱਤਾ?

ਰਵਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ ਇਕ ਵੱਡਾ ਸਵਾਲ ਖੜਾ ਕੀਤਾ ਹੈ।ਸਵਾਲ ਇਹ ਬਣਦਾ ਹੈ ਕਿ ਕੀ ਅਸਲ ਵਿੱਚ ਵਿਧਾਨ ਸਭਾ ਵਿੱਚ ਰਿਪੋਰਟ ਪੇਸ਼ ਹੋਈ ਵੀ ਸੀ ਕਿ ਨਹੀ? ਲੁਧਿਆਣੇ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਸਕੱਤਰ ਵਿਧਾਨ ਸਭਾ ਦੁਆਰਾ ਮਿਲੇ ਆਪਣੇ ਪੱਤਰ  ਦੇ ਜੁਆਬ ਵਿਚ ਕਿਹਾ ਗਿਆ ਹੈ ਕਿ  ੫ ਮਾਰਚ ੨੦੦੧ ਨੂੰ ਕੋਈ ਚਰਚਾ ਨਹੀਂ ਹੋਈ ਜਦ ਇਹ ਰਿਪੋਰਟ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ।ਸਾਨੂੰ ਖਦਸ਼ਾ ਹੈ ਕਿ ਸਿਰਫ ਖਾਨਾ ਪੂਰਤੀ ਕਰਨ ਲਈ ਰਿਕਾਰਡਾਂ ਵਿੱਚ ਸ਼ਾਮਲ ਕੀਤਾ ਸੀ ਅਤੇ ਸਾਰੇ ਮੈਂਬਰਾਂ ਨੂੰ ਹਨੇਰੇ ਵਿੱਚ ਰੱਖ ਕੇ ਸਪੀਕਰ ਨਾਲ ਸਾਜ਼ਿਸ਼ ਕਰਨ ਵਿੱਚ ਬਾਦਲ ਦਲ ਨੇ ਇਹ ਕੀਤਾ। ਵਰਲਡ ਸਿੱਖ ਨਿਉਜ਼ ਮੁਤਾਬਕ ਇਸ ਦੀ ਵੀ ਖੋਜ ਕਰਨੀ ਬਣਦੀ ਹੈ।

ਮਨੁੱਖੀ ਅਧਿਕਾਰਾਂ ਦੇ ਰਾਖੇ  ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਇਕ ਫੇਸਬੁੱਕ ਪੋਸਟ ਵਿਚ ਦਰਬਾਰਾ ਸਿੰਘ ਗੁਰੂ ਦੀ ਨਾਮਜ਼ਦਗੀ ਦੀ ਭਰਪੂਰ ਨਿਖੇਧੀ ਕੀਤੀ ਹੈ।

ਪੀੜਤ ਪਰਿਵਾਰ ਦੇ ਵਕੀਲ ਹਰੀ ਚੰਦ ਅਰੋੜਾ ਨੇ ਸੂਚਨਾ ਦਿੱਤੀ ਹੈ ਕਿ ਜਸਟਿਸ ਗੁਰਨਾਮ ਸਿੰਘ ਰਿਪੋਰਟ ਦੇ ਭਾਗ ੨ ਲਈ ਆਰ.ਟੀ.ਆਈ. ਦੀ ਅਰਜ਼ੀ ਹੱਲੇ ਵੀ ਗ੍ਰਹਿ ਵਿਭਾਗ ਕੋਲ ਪਈ ਹੈ ਅਤੇ ਉਨ੍ਹਾਂ ਦੇ ਜਵਾਬ ਦੀ ਉਡੀਕ ਹੈ। ਉਨ੍ਹਾਂ ਨੇ ਦਸਿਆ ਕਿ “ਇਹ ਇੱਕ ਜਨਤਕ ਦਸਤਵੇਜ ਹੈ ਅਤੇ ਜਿਹੜੇ ਲੋਕ ਚਾਹੁਣ, ਇਜਾਜ਼ਤ ਲੈਣ ਤੋਂ ਬਾਅਦ ਪ੍ਰਾਪਤ ਕਰ ਸਕਦੇ ਹਨ। ਇਹ ਜਾਣਨਾ ਦਿਲਚਸਪ ਹੋਵੇਗਾ ਕਿ ਕਿਵੇਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਗ੍ਰਹਿ ਵਿਭਾਗ ਇਸ ਦਾ ਜਵਾਬ ਦਿੰਦਾ ਹੈ।

ਮਨੁੱਖੀ ਅਧਿਕਾਰਾਂ ਦੇ ਰਾਖੇ  ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਇਕ ਫੇਸਬੁੱਕ ਪੋਸਟ ਵਿਚ ਦਰਬਾਰਾ ਸਿੰਘ ਗੁਰੂ ਦੀ ਨਾਮਜ਼ਦਗੀ ਦੀ ਭਰਪੂਰ ਨਿਖੇਧੀ ਕੀਤੀ ਹੈ।

ਫਤਿਹਗੜ ਸਾਹਿਬ ਹਲਕੇ ਦੇ ਵੋਟਰ ਹੱਲੇ ਇਹ ਫੈਸਲਾ ਤੇ ਨਾ ਕਰ ਸਕਣ ਕਿ ਵੋਟ ਕਿਸਨੂੰ ਪਾਉਣਗੇ, ਇਹ ਤਾਂ ਸਮਝ ਆਉਂਦਾ ਹੈ ਪਰ ਉਹ ਇਹ ਤਾਂ ਫੈਸਲਾ ਕਰ ਹੀ ਸਕਦੇ ਹਨ ਕਿ ਉਹ ਵੋਟ ਕਿਸਦੇ ਹੱਕ ਵਿਚ ਨਹੀ ਪਾਉਣਗੇ।ਦਰਬਾਰਾ ਸਿੰਘ ਗੁਰੂ ਉਸ ਸੂਚੀ ਵਿਚ ਆਉਂਦਾ ਹੈ।

 

70 recommended
1530 views
bookmark icon

Write a comment...

Your email address will not be published. Required fields are marked *