ਨਕੋਦਰ ਗੋਲੀਕਾਂਡ ਦੇ ਸ਼ਹੀਦ ਪਰਿਵਾਰਾਂ ਨੇ ਕਿਹਾ ਦਰਬਾਰਾ ਸਿੰਘ ਗੁਰੂ ਨੂੰ ਉਮੀਦਵਾਰ ਵਜੋਂ ਨਕਾਰੋ
ਰਵਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਸਮੇਤ ਚਾਰੋਂ ਪੀੜਤ ਪਰਿਵਾਰਾਂ ਨੇ ਫਤਿਹਗੜ੍ਹ ਸਾਹਿਬ ਤੋਂ ਬਾਦਲ ਦਲ ਦੇ ਸੰਭਾਵੀ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ ਮੁੱਢੋਂ ਰੱਦ ਕਰਨ ਦੀ ਅਪੀਲ ਕੀਤੀ ਹੈ। ਅਖਬਾਰਾ ਰਾਂਹੀ ਬਾਦਲ ਦਲ ਨੇ ਸੰਕੇਤ ਦਿੱਤੇ ਹਨ ਕਿ ਸਾਬਕਾ ਨੌਕਰਸ਼ਾਹ ਦਰਬਾਰਾ ਸਿੰਘ ਗੁਰੂ ਨੂੰ ਫਤਿਹਗੜ੍ਹ ਸਾਹਿਬ ਤੋਂ ਸੰਭਾਵਤ ਨਾਮਜ਼ਦ ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਹੈ ਜਿਸਦਾ ਰਸਮੀ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ। ਦਰਬਾਰਾ ਸਿੰਘ ਖਿਲਾਫ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਨਕੋਦਰ ਵਿਖੇ ੧੯੮੬’ਚ ਪੁਲਿਸ ਵਲੋਂ ਅੰਨੇਵਾਹ ਕੀਤੀ ਗੋਲੀਬਾਰੀ ਵਿੱਚ ਕਤਲ ਕੀਤੇ ੪ ਸਿੱਖ ਨੌਜਵਾਨਾਂ ਦੇ ਮੁੱਖ ਦੋਸ਼ੀ ਵਜੋਂ ਅਰਜ਼ੀ ਤੇ ਬਹਿਸ ੨ ਅਪ੍ਰੈਲ ਨੂੰ ਹੋਣੀ ਹੈ।ਇਹ ਜਾਗਣ ਦਾ ਵੇਲਾ ਹੈ। ਇਸ ਲੇਖ ਵਿਚ ਪੀੜਾ ਹੈ ਪਰ ਜ਼ਰਨਾ ਤਾਂ ਪਵੇਗਾ ਹੀ।
ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਸਿੱਖ ਪੀੜਤ ਪਰਿਵਾਰਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਦੀ ਮਹਾਰਤ ਬਾਖੂਬੀ ਹਾਸਿਲ ਕਰ ਲਈ ਹੈ –ਕਦੀ ਭੁੱਲਣ ਦੀ ਬਿਮਾਰੀ ਵਜੋਂ, ਕਦੇ ਪੁਲਿਸ ਵਾਲਿਆਂ ਨੂੰ ਮਾਰਨ ਦੀ ਖੁੱਲ ਦੇ ਕੇ ਤੇ ਕਦੀ ਮਨੁੱਖੀ ਅਧਿਕਾਰਾਂ ਦੇ ਦੋਸ਼ੀਆਂ ਨੂੰ ਰਾਜਸੀ ਅਹੁਦਿਆਂ ਨਾਲ ਨਿਵਾਜ ਕੇ।
ਜੇ ਤੁਸੀਂ ਪੰਜਾਬ ਵਿਚ ਫਤਿਹਗੜ ਸਾਹਿਬ ਹਲਕੇ ਦੇ ਬਾਸ਼ਿੰਦੇ ਹੋ ਤੇ ਜਦੋਂ ਤੁਹਾਨੂੰ ਪਤਾ ਚੱਲੇਗਾ ਕਿ ਤੁਹਾਡੇ ਹਲਕੇ ਤੋਂ ਇੱਕ ਝੂਠੇ ਅਤੇ ਇਲਜ਼ਾਮਪੁਸ਼ਤ ਬੰਦੇ ਨੂੰ ਉਮੀਦਵਾਰ ਬਣਾਇਆ ਗਇਆ ਹੈ ਜੋ ਕਿ ੧੯੮੬ ਦੀ ਨਕੋਦਰ ਪੁਲਿਸ ਗੋਲੀਬਾਰੀ ਵਿੱਚ ੪ ਸਿੱਖ ਨੌਜਵਾਨਾਂ ਦੇ ਕਤਲ ਲਈ ਜਿੰਮੇਵਾਰ ਹੈ ਤਾਂ ਤੁਸੀਂ ਕੀ ਕਰੋਗੇ? ਜੇ ਤੁਸੀਂ ਪੰਜਾਬ ਵਿੱਚ ਕਿਧਰੇ ਹੋਰ ਰਹਿੰਦੇ ਹੋ ਤਾਂ ਤੁਸੀਂ ਕੀ ਕਰੋਗੇ? ਜੇ ਤੁਸੀਂ ਪੰਜਾਬ ਤੋਂ ਬਾਹਰ ਰਹਿੰਦੇ ਹੋ ਤਾਂ ਤੁਸੀਂ ਕੀ ਕਰੋਗੇ? ਜੇ ਤੁਸੀਂ ਸਿੱਖਾਂ ਦੇ ਮਿੱਤਰ ਹੋ ਤਾਂ ਕੀ ਕਰੋਗੇ? ਜੇ ਤੁਸੀਂ ਮਨੁੱਖੀ ਹੱਕਾਂ ਨਾਲ ਪਿਆਰ ਕਰਦੇ ਹੋ ਤਾਂ ਤੁਸੀਂ ਕੀ ਕਰੋਗੇ?
ਭਾਰਤ ਦੇ ਸੂਬਿਆਂ ਵਿੱਚ ਸਾਬਕਾ ਨੌਕਰਸ਼ਾਹਾਂ, ਸਾਬਕਾ ਕ੍ਰਿਕਟ ਖਿਡਾਰੀਆਂ, ਸਾਬਕਾ ਫੌਜੀ ਅਫਸਰਾਂ ਅਤੇ ਸਾਬਕਾ ਫ਼ਿਲਮੀ ਐਕਟਰਾਂ ਨੂੰ ਸਿਆਸਤ ਵਿੱਚ ਲਿਆ ਕੇ ਲੋਕਾਂ ਨੂੰ ਆਪਣੇ ਪੱਖ ਵਿੱਚ ਕਰਨ ਦੀ ਤਰਤੀਬ ਵਰਤੀ ਜਾ ਰਹੀ ਹੈ। ਅਜਿਹੇ ਲੋਕਾਂ ਦੇ ਪਿਛੋਕੜ ਨੂੰ ਜਾਣੇ ਬਿਨਾ ਜਾਂ ਜਾਣ-ਬੁੱਝ ਕੇ ਪੰਜਾਬ ਵੀ ਇਸ ਭੇਡ ਚਾਲ ਵਿੱਚ ਸ਼ਾਮਿਲ ਹੋ ਗਿਆ ਹੈ।
ਮਈ ੨੦੧੯ ਵਿੱਚ ਫਤਿਹਗੜ੍ਹ ਸਾਹਿਬ ਹਲਕੇ ਦੇ ਵੋਟਰਾਂ ਨੂੰ ਵੀ ਕੁਝ ਅਜਿਹਾ ਮਹੌਲ ਦੇਖਣ ਨੂੰ ਮਿਲੇਗਾ। ਬਹੁਤੀਆਂ ਸਿਆਸੀ ਪਾਰਟੀਆਂ ਵਲੋਂ ਕਈ “ਸਾਬਕਾ” ਉਮੀਦਵਾਰ ਦੇਖੇ ਜਾਣਗੇ। ਇਹ ਇੱਕ ਹੋਰ ਕਹਾਣੀ ਹੈ ਕਿ ਪਿਛਲੀ ਬਾਰ ਮੈਂਬਰ ਪਾਰਲੀਮੈਂਟ ਬਣਨ ਵਾਲੇ ਹਰਿੰਦਰ ਸਿੰਘ ਖਾਲਸਾ ਜੋ ਕਿ ਸਾਬਕਾ ਸਫੀਰ ਸਨ, ਪਿਛਲੀ ਪਾਰਲੀਮੈਂਟ ਦੇ ਪੂਰੇ ੫ ਸਾਲ ਨਜ਼ਰ ਹੀ ਨਹੀ ਆਏ। ਇਸ ਹਲਕੇ ਦੇ ਕੁਝ ਵੋਟਰਾਂ ਨੇ ਸ਼ੋਸ਼ਲ ਮੀਡੀਏ ਤੇ ਮਜ਼ਾਕ ਵਿੱਚ ਟਿੱਪਣੀਆਂ ਕੱਸੀਆਂ ਸਨ, “ਸਾਡਾ ਐਮ ਪੀ ਗੁਆਚ ਗਿਆ ਹੈ, ਲੱਭਣ ਵਿੱਚ ਸਾਡੀ ਮਦਦ ਕਰੋ। ਲੱਭਣ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ।
ਪੰਜਾਬ ਅਸੰਬਲੀ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੋਰਾਨ ਜਦ ਸਾਬਕਾ ਐਸ. ਐਸ. ਪੀ. ਇਜਹਾਰ ਆਲਮ ਦਾ ਨਾਮ ਬਾਦਲ ਦਲ ਨੇ ਅੱਗੇ ਰਖਿਆ ਸੀ ਤਾਂ ਸਿੱਖ ਸੰਗਤਾਂ ਨੇ ਵਾ-ਵੇਲਾ ਮਚਾ ਦਿੱਤਾ ਸੀ। ਸੰਗਤਾਂ ਦੇ ਅਸਰ ਹੇਠ ਉਨ੍ਹਾਂ ਦੀ ਟਿਕਟ ਉਨ੍ਹਾਂ ਦੀ ਘਰਵਾਲੀ ਨੂੰ ਦੇ ਦਿੱਤੀ ਗਈ ਸੀ। ਕੀ ਇਤਿਹਾਸ ਦੋਹਰਾਇਆ ਜਾਏਗਾ?
ਦਰਬਾਰਾ ਸਿੰਘ ਗੁਰੂ ੧੯੮੬ ਵਿੱਚ ਜਲੰਧਰ ਦੇ ਕਾਰਜਕਾਰੀ ਡਿਪਟੀ ਕਮਿਸ਼ਨਰ/ਜ਼ਿਲ੍ਹਾ ਮੈਜਿਸਟ੍ਰੇਟ ਵੀ ਸਨ ਕਿਉਂਕਿ ਜ਼ਿਲ੍ਹਾ ਡਿਪਟੀ ਕਮਿਸ਼ਨਰ/ਜ਼ਿਲ੍ਹਾ ਮੈਜਿਸਟਰੇਟ ਫਰਵਰੀ ਦੇ ਪਹਿਲੇ ਹਫਤੇ ਛੁੱਟੀ ਤੇ ਸਨ।
੨ ਫਰਵਰੀ ਨੂੰ ਗੁਰਦਵਾਰਾ ਗੁਰੂ ਅਰਜਨ ਸਾਹਿਬ ਨਕੋਦਰ ਵਿਖੇ ਸ਼ਰਾਰਤੀ ਹਿੰਦੂ ਅਨਸਰਾਂ ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ। ੩ ਫਰਵਰੀ ੧੯੮੬ ਨੂੰ ਨਕੋਦਰ ਸ਼ਹਿਰ ਵਿੱਚ ਕਰਫਿਊ ਲਾਉਣ ਦੇ ਹੁਕਮ ‘ਤੇ ਦਰਬਾਰਾ ਸਿੰਘ ਗੁਰੂ ਦੇ ਦਸਤਖ਼ਤ ਹਨ। ਰੋਸ ਪ੍ਰਗਟ ਕਰ ਰਹੀਆਂ ਸੰਗਤਾਂ ਨੂੰ ਸ਼ਹਿਰ ਦੇ ਦੂਜੇ ਪਾਸੇ ਭੇਜਣ ਦਾ ਹੁਕਮ ਵੀ ਦਰਬਾਰਾ ਸਿੰਘ ਗੁਰੂ ਨੇ ਦਿੱਤਾ ਸੀ। ਪੁਲਿਸ ਨੇ ਉਨ੍ਹਾਂ ਤੇ ਅੰਨੇਵਾਹ ਗੋਲੀਬਾਰੀ ਕੀਤੀ ਜਿਸ ਵਿੱਚ ਚਾਰ ਸਿੱਖ ਨੋਜਵਾਨ ਸ਼ਹੀਦ ਹੋ ਗਏ। ਦਰਬਾਰਾ ਸਿੰਘ ਗੁਰੂ ਦੀ ਰਹਿਨੁਮਾਈ ਹੇਠ ਸ਼ਰਾਰਤੀ ਤੱਤਾਂ ਨੂੰ ਬਚਾਇਆ ਗਿਆ ਅਤੇ ਮੌਕੇ ਦਾ ਅਫਸਰ ਹੁੰਦਿਆਂ ਪੁਲਿਸ ਕਰਮਚਾਰੀਆਂ ਨੂੰ ਵੀ ਜ਼ਖਮੀ ਹੋਣ ਦਾ ਝੂਠਾ ਰਿਕਾਰਡ ਬਣਾਉਣ ਦੀ ਖੁੱਲ ਦਿੱਤੀ।
੪ ਫ਼ਰਵਰੀ ੧੯੮੬ ਨੂੰ ਚਾਰ ਸਿੱਖ ਨੌਜਵਾਨਾਂ ਜਿਨ੍ਹਾਂ ਨੂੰ ਪੁਲਿਸ ਨੇ ਕਤਲ ਕੀਤਾ, ਉਹ ਸਨ ਭਾਈ ਰਵਿੰਦਰ ਸਿੰਘ ਸਪੁੱਤਰ ਸ. ਬਲਦੇਵ ਸਿੰਘ, ਭਾਈ ਹਰਮਿੰਦਰ ਸਿੰਘ ਸਪੁੱਤਰ ਸ. ਸ਼ੰਕਰ ਸਿੰਘ, ਭਾਈ ਬਲਧੀਰ ਸਿੰਘ ਸਪੁੱਤਰ ਸ. ਕਰਤਾਰ ਸਿੰਘ ਅਤੇ ਭਾਈ ਝਿਲਮਣ ਸਿੰਘ ਸਪੁੱਤਰ ਸ. ਮਹਿੰਦਰ ਸਿੰਘ।
ਅਮਨਪਸੰਦ ਸਿੱਖ ਸੰਗਤ ਜੋ ਕਿ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਕੇ ਗੋਇੰਦਵਾਲ ਸਾਹਿਬ ਜਲ ਪ੍ਰਵਾਹ ਕਰਨ ਲਈ ਲਿਜਾਣਾ ਚਾਹੁੰਦੀ ਸੀ, ਉਨ੍ਹਾਂ ਤੇ ਪੁਲਿਸ ਨੂੰ ਗੋਲੀ ਬਾਰੀ ਕਰਨ ਦਾ ਹੁਕਮ ਦਰਬਾਰਾ ਸਿੰਘ ਗੁਰੂ ਨੇ ਹੀ ਦਿੱਤਾ ਸੀ ਜੋ ਕਿ ਮੌਕੇ ਦਾ ਅਫਸਰ ਸੀ। ੪ ਸਿੱਖ ਨੌਜਵਾਨਾ ਨੂੰ ਕਤਲ ਕਰ ਦਿੱਤਾ ਗਿਆ ਸੀ, ਜਿਨ੍ਹਾਂ ਵਿਚੋਂ ਇਕ ਨੂੰ ਮੂੰਹ ਵਿੱਚ ਬਿਲਕੁਲ ਨੇੜਿਉ ਗੋਲੀ ਮਾਰੀ ਗਈ ਸੀ। ਅਫਸੋਸ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਦਰਬਾਰਾ ਸਿੰਘ ਗੁਰੂ ਨੇ ੪-੫ ਫਰਵਰੀ ਦੀ ਅੱਧੀ ਰਾਤ ਨੂੰ ਚਾਰ ਸਿੱਖ ਨੌਜਵਾਨਾਂ ਦੇ ਪੋਸਟ ਮਾਰਟਮ ਦਾ ਹੁਕਮ ਦਿੱਤਾ ਸੀ।
ਕਾਨੂੰਨ ਅਤੇ ਅਮਨ ਦੇ ਨਾਂ ‘ਤੇ ਪੁਲਿਸ ਕਰਮੀਆਂ ਨੂੰ ਬਚਾਉਣ ਲਈ ਦਰਬਾਰਾ ਸਿੰਘ ਗੁਰੂ ਹੀ ਸੀ, ਜਿਸਨੇ ਲਾਸ਼ਾਂ ਦੇ ਅੰਤਿਮ ਸੰਸਕਾਰ ਕਰਨ ਦਾ ਹੁਕਮ ਵੀ ਦਿੱਤਾ ਸੀ –ਬਿਨਾ ਸ਼ਮਸ਼ਾਨ ਘਾਟ, ਨਾਂ ਜਾਂ ਕੋਈ ਹੋਰ ਪਰਿਵਾਰਕ ਵੇਰਵਾ ਦਰਜ ਕੀਤਿਆਂ। ੪ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੀ ਅਖੀਰਲੀ ਝਲਕ ਦੀ ਵੀ ਇਜ਼ਾਜ਼ਤ ਨਾ ਦਿੱਤੀ ਗਈ। ਹੈਰਾਨੀ ਤਾਂ ਇਸ ਗੱਲ ਦੀ ਵੀ ਹੈ ਕਿ ਨਕੋਦਰ ਵਿਖੇ ੧੩ ਦਿਨ ਕੁਰਫਿਉ ਰਿਹਾ ਤੇ ਇਨ੍ਹਾਂ ੧੩ ਦਿਨਾਂ ਵਿੱਚ ਕੋਈ ਵੀ ਮੌਤ ਸ਼ਮਸ਼ਾਨ ਘਾਟ ਵਿੱਚ ਰਜਿਸਟਰ ਜਾਂ ਦਰਜ ਨਹੀ ਕੀਤੀ ਗਈ ਹੈ। ਸ਼ਹਿਰ ਵਿੱਚ ਸ਼ਮਸ਼ਾਨ ਭੂਮੀ ਦਾ ਪ੍ਰਬੰਧ ਕਰਨ ਵਾਲੀ ਮਿਊਂਸਪਲ ਕਮੇਟੀ ਦਾ ਇਸ ਸਮੇਂ ਦੌਰਾਨ ਰਜਿਸਟਰ ਪੂਰਾ ਖਾਲੀ ਹੈ!
ਭਾਈ ਰਵਿੰਦਰ ਸਿੰਘ ਦੇ ਪਿਤਾ ਸ. ਬਲਦੇਵ ਸਿੰਘ ਇਕਲੌਤਾ ਅਜਿਹਾ ਵਿਅਕਤੀ ਸੀ ਜੋ ਹਸਪਤਾਲ ਵਿੱਚ ਦਾਖ਼ਲ ਹੋਣ ਵਿੱਚ ਕਾਮਯਾਬ ਹੋਇਆ ਹੋਇਆ ਜਿੱਥੇ ਰਾਤ ਨੂੰ ਪੋਸਟ ਮਾਰਟਮ ਕੀਤਾ ਗਿਆ ਸੀ। ਸ਼ਹਿਰ ਵਿੱਚ ਕਰਫਿਊ ਹੋਣ ਦੇ ਬਾਵਜੂਦ ਜ਼ਿਦ ਕਰਨ ‘ਤੇ ਉਸ ਨੂੰ ਇੱਕ ਪੁਲਿਸ ਜੀਪ ਵਿਚ ਹਸਪਤਾਲ ਲਿਜਾਇਆ ਗਿਆ। ਉੱਥੇ ਪਹੁੰਚ ਕੇ ਉਹ ਅੜ ਗਏ ਕਿ ਉਹ ਆਪਣੇ ਬੇਟੇ ਦੀ ਲਾਸ਼ ਅਤੇ ਮਰਨ ਵਾਲੇ ਹੋਰ ਨੌਜਵਾਨਾਂ ਤੋਂ ਬਿਨਾਂ ਵਾਪਿਸ ਨਹੀਂ ਜਾਣਗੇ। ਪੁਲਿਸ ਨੇ ਪ੍ਰਸ਼ਾਸਨ ਦੀਆਂ ਹਦਾਇਤਾਂ ‘ਤੇ ਜਾਂ ਇਉ ਕਿਹਾ ਜਾਵੇ ਕਿ ਦਰਬਾਰਾ ਸਿੰਘ ਗੁਰੂ ਦੇ ਕਹਿਣ ‘ਤੇ ਉਸ ਨੂੰ ਧੋਖਾ ਦਿੱਤਾ। ਉਨ੍ਹਾਂ ਨੂੰ ਕਿਹਾ ਕਿ ਜਾ ਕੇ ਪੁਲਿਸ ਮਨਜ਼ੂਰੀ ਲੈ ਆਉ। ਸ. ਬਲਦੇਵ ਸਿੰਘ ਪੁਲਿਸ ਸਟੇਸ਼ਨ ਵੱਲ ਤੁਰ ਪਏ ਪਰ ਇਸ ਦੌਰਾਨ ਚਾਰੇ ਲਾਸ਼ਾਂ ਨੂੰ ਸੀ. ਆਰ. ਪੀ. ਐਫ. ਦੇ ਟਰੱਕ ਵਿੱਚ ਸੁੱਟਿਆਂ ਗਿਆ ਅਤੇ ਸ਼ਮਸ਼ਾਨ ਘਾਟ ਲਿਜਾ ਕੇ ਚਾਰੋਂ ਸਰੀਰਾਂ ਨੂੰ ਇੱਕ ਹੀ ਚਿਤਾ ‘ਤੇ ਲਾਂਬੂ ਲਗਾ ਦਿੱਤਾ ਗਿਆ। ਜਦ ਸ. ਬਲਦੇਵ ਸਿੰਘ ਸ਼ਮਸ਼ਾਨ ਘਾਟ ਪਹੁੰਚੇ ਤਾਂ ਉਨ੍ਹਾਂ ਦਾ ਦਿਲ ਡੁੱਬ ਗਿਆ, ਚਾਰੇ ਲਾਸ਼ਾਂ ਇੱਕ ਚਿਖਾ ‘ਤੇ ਦੇਖ ਉਹ ਧਾਹਾਂ ਮਾਰ ਰੋ ਪਏ ਪਰ ਕੁੱਝ ਕਰ ਨਾ ਸਕੇ।
ਵਰਲਡ ਸਿੱਖ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਬੜੇ ਦੁਖੀ ਹਿਰਦੇ ਨਾਲ ਬਲਦੇਵ ਸਿੰਘ ਨੇ ਨੂੰ ਕਿਹਾ, “ਕੋਈ ਬੇਦਿਲ ਇਨਸਾਨ ਹੀ ਇਸ ਸੱਚਾਈ ਨੂੰ ਸੁਣ ਕੇ ਇਹ ਕਹਿ ਸਕੇਗਾ ਕਿ ਦਰਬਾਰਾ ਸਿੰਘ ਗੁਰੂ ਬੇਕਸੂਰ ਹੈ। ਉਹ ਨਾ ਸਿਰਫ ਕਤਲਾਂ ਦੀ ਸਾਜਸ਼ ਦਾ ਜ਼ਿੰਮੇਵਾਰ ਹੈ ਬਲਕਿ ਉਸਨੇ ਮਾਮਲੇ ਨੂੰ ਰਫਾ-ਦਫਾ ਕਰਨ ਦੀਆਂ ਵੀ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਹਨ।”
ਬਲਦੇਵ ਸਿੰਘ ਲਈ ਦੁੱਖ ਇਥੇ ਹੀ ਨਹੀਂ ਸੀ ਖਤਮ ਹੋਇਆ। ਉਨ੍ਹਾਂ ਨੂੰ ਇਹ ਵੀ ਪਤਾ ਚੱਲਿਆ ਕਿ ਇੱਕ ਲਾਸ਼ ਨੂੰ ਬਿਨਾ ਜਾਣ-ਪਹਿਚਾਣ ਕਰਵਾਏ ਅਗਨ ਭੇਟ ਕੀਤਾ ਗਿਆ ਸੀ। ਹੋ ਸਕਦਾ ਹੈ ਕਿ ਕਿਸੇ ਹੋਰ ਦਾ ਹੀ ਸੰਸਕਾਰ ਕਰ ਦਿੱਤਾ ਗਿਆ ਹੋਵੇ।
ਇੰਜੀਨਿਅਰ ਬਣਨ ਦੇ ਇਛੁੱਕ ਰਵਿੰਦਰ ਸਿੰਘ ਦਾ ਪਰਿਵਾਰ ਪਿਛਲੇ ਤਿੰਨ ਦਹਾਕਿਆਂ ਤੋਂ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਪੰਜਾਬ ਅਸੰਬਲੀ ਦੇ ਮੈਂਬਰ ਕੰਵਰ ਸੰਧੂ, ਹਰਵਿੰਦਰ ਸਿੰਘ ਫੂਲਕਾ, ਗੁਰਪਰਤਾਪ ਸਿੰਘ ਵਡਾਲਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਦਾ ਸਾਥ ਵੀ ਦਿੱਤਾ, ਸਹਿਯੋਗ ਵੀ ਤੇ ਧਰਾਸ ਵੀ। ਪੰਜਾਬ ਐਸੈਂਬਲੀ ਵਿੱਚ ਇਸ ਮੁੱਦੇ ਨੂੰ ਚੁੱਕਿਆ ਅਤੇ ਸਰਕਾਰ ਨੂੰ ਚਿੱਠੀਆਂ ਵੀ ਲਿਖੀਆਂ। ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਭਾਰਤ ਦੇ ਗ੍ਰਿਹ ਮੰਤਰੀ ਰਾਜਨਾਥ ਸਿੰਘ ਕੋਲ ਇਹ ਮੁੱਦਾ ਉਠਾਇਆ। ਪਰ ਬਾਦਲ ਦਲ ਚੁੱਪ ਰਿਹਾ। ਅਮਰਿੰਦਰ ਸਿੰਘ ਸਰਕਾਰ ਤੇ ਅਨਗਿਣਤ ਅਰਜ਼ੀਆਂ ਦੇ ਬਾਵਜੂਦ ਵੀ ਉਹ ਗੁੰਗੇ ਬੋਲੇ ਹੀ ਬਣੇ ਰਹੇ।
ਪਿਛਲੇ ਪੰਜਾਬ ਅਸੈਂਬਲੀ ਸੈਸ਼ਨ ਦੌਰਾਨ ਸਪੀਕਰ ਨੇ ਅਸੈਂਬਲੀ ਨੂੰ ਦੱਸਿਆ ਕਿ ਸੰਨ ੨੦੦੧ ਵਿੱਚ ੫ ਮਾਰਚ ਨੂੰ ਉਸ ਵੇਲੇ ਦੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਰਿਪੋਰਟ ਜੋ ਕਿ ਨਕੋਦਰ ਗੋਲੀ ਕਾਂਡ ਦੀ ਤਫਤੀਸ਼ ਕਰਨ ਲਈ ਬਣਾਈ ਸੀ, ਨੂੰ ੫ ਮਾਰਚ ੨੦੦੧ ਵਿਚ ਹੀ ਅਸੈਂਬਲੀ ਵਿੱਚ ਪੇਸ਼ ਕਰ ਦਿੱਤਾ ਗਿਆ ਸੀ। ਇਹ ਗੱਲ ਵੀ ਸਾਹਮਣੇ ਆਈ ਕਿ ਇਹ ਸਭ ਕੁਝ ਚੋਰੀ-ਚੋਰੀ ਕੀਤਾ ਗਿਆ, ਕਿਉਂਕਿ ਨਾ ਤਾਂ ਐਕਸ਼ਨ ਟੇਕਨ ਰਿਪੋਰਟ ਹੀ ਦਰਜ ਕੀਤੀ ਗਈ ਨਾ ਹੀ ਰਿਪੋਰਟ ‘ਤੇ ਬਹਿਸ ਕੀਤੀ ਗਈ। ਸਾਫ ਜਾਹਿਰ ਹੈ ਕਿ ਬਾਦਲ ਦਲ ਦੀ ਨੀਤ ਵਿੱਚ ਖੋਟ ਸੀ। ਦਰਬਾਰਾ ਸਿੰਘ ਗੁਰੂ ਬਾਦਲਕਿਆਂ ਦੇ ਨੇੜੇ ਹੋ ਚੁੱਕੇ ਸਨ ਅਤੇ ਉਸਨੂੰ ਬਚਾਉਣ ਲਈ ਇਤਨਾ ਤਾ ਕਰਨਾ ਹੀ ਸੀ। ਕਾਂਗਰਸ ਜੋ ਉਸ ਸਮੇਂ ਵਿਰੋਧੀ ਧਿਰ ਸੀ ਦਾ ਸਦਾ ਵਾਂਗ ਚੁੱਪ ਰਹਿਣਾ ਕੋਈ ਅਚੰਭੇ ਦੀ ਗੱਲ ਨਹੀ ਹੈ ਕਿਉਂਕਿ ਕਾਂਗਰਸ ਕਦੇ ਵੀ ‘ਪੁਲਿਸ ਦਾ ਮਨੋਬਲ ਡੇਗਣ ਵਾਲੀ ਕੋਈ ਕਾਰਵਾਈ ਨਹੀ ਕਰਦੀ’ ਅਤੇ ਮਨੁੱਖੀ ਅਧਿਕਾਰਾਂ ਦੇ ਹਮਾਮ ਵਿੱਚ ਤਾਂ ਉਹ ਪੂਰੀ ਤਰ੍ਹਾਂ ਨੰਗੀ ਹੈ। ਇਸ ਕਰਕੇ ਉਨ੍ਹਾਂ ਨੇ ਵੀ ਇਸ ਰਿਪੋਰਟ ‘ਤੇ ਬਹਿਸ ਲਈ ਜ਼ੋਰ ਨਹੀ ਪਾਇਆ। ਹੁਣ ਵੀ ਅਮਰਿੰਦਰ ਸਿੰਘ ਸਰਕਾਰ ਨੇ ਇਸ ‘ਤੇ ਕੋਈ ਬਹਿਸ ਜਾਂ ਕਰਵਾਈ ਨਹੀਂ ਕੀਤੀ। ਜੇ ੨੦੧੫ ਦੇ ਬਹਿਬਲ ਕਲਾਂ ਕਾਂਡ ਲਈ ਖਾਸ ਤਫਤੀਸ਼ ਟੀਮ ਬਣ ਸਕਦੀ ਹੈ ਤੇ ਸਨ ੧੯੮੬ ਦੇ ਨਕੋਦਰ ਕਾਂਡ ਲਈ ਕਿਉਂ ਨਹੀ ਬਣ ਸਕਦੀ?
ਵਰਲਡ ਸਿੱਖ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਬੜੇ ਦੁਖੀ ਹਿਰਦੇ ਨਾਲ ਬਲਦੇਵ ਸਿੰਘ ਨੇ ਨੂੰ ਕਿਹਾ, “ਕੋਈ ਬੇਦਿਲ ਇਨਸਾਨ ਹੀ ਇਸ ਸੱਚਾਈ ਨੂੰ ਸੁਣ ਕੇ ਇਹ ਕਹਿ ਸਕੇਗਾ ਕਿ ਦਰਬਾਰਾ ਸਿੰਘ ਗੁਰੂ ਬੇਕਸੂਰ ਹੈ। ਉਹ ਨਾ ਸਿਰਫ ਕਤਲਾਂ ਦੀ ਸਾਜਸ਼ ਦਾ ਜ਼ਿੰਮੇਵਾਰ ਹੈ ਬਲਕਿ ਉਸਨੇ ਮਾਮਲੇ ਨੂੰ ਰਫਾ-ਦਫਾ ਕਰਨ ਦੀਆਂ ਵੀ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਹਨ।”
ਜਸਟਿਸ ਗੁਰਨਾਮ ਸਿੰਘ ਕਮਿਸ਼ਨ ਰਿਪੋਰਟ ੩੧ ਅਕਤੂਬਰ ੧੯੮੬ ਨੂੰ ਪੰਜਾਬ ਸਰਕਾਰ ਨੂੰ ਦਿੱਤੀ ਗਈ ਸੀ। ਰਿਪੋਰਟ ਵਿੱਚ ਸਾਫ ਕੀਤਾ ਗਿਆ ਹੈ ਕਿ ਪੁਲਿਸ ਰਿਕਾਰਡ ਨਾਲ ਛੇੜਖਾਨੀ ਕੀਤੀ ਗਈ ਸੀ, ਜਿੱਥੇ ਸੰਗਤਾਂ ਰੋਸ ਪ੍ਰਗਟ ਕਰਨ ਆਈਆਂ ਸਨ, ਉਨ੍ਹਾਂ ਨੂੰ ਗੈਰ-ਕਾਨੂੰਨੀ ਨਹੀਂ ਸੀ ਗਰਦਾਨਿਆ, ਤਿੱਤਰ-ਬਿਤਰ ਹੋਣ ਦਾ ਕੋਈ ਹੁਕਮ ਨਹੀਂ ਸੀ ਦਿੱਤਾ ਗਿਆ, ਕਾਰਜਕਾਰੀ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਵੱਲੋਂ ਹਾਲਾਤ ‘ਤੇ ਕਾਬੂ ਪਾਉਣ ਲਈ ਕੋਈ ਅਸਰਦਾਇਕ ਕਦਮ ਨਹੀਂ ਸੀ ਚੁੱਕੇ ਗਏ ਅਤੇ ਦਰਬਾਰਾ ਸਿੰਘ ਗੁਰੂ ਨੇ ਪੋਸਟ ਮਾਰਟਮ ਦਾ ਹੁਕਮ ਬਿਨਾ ਲਾਸ਼ਾਂ ਦੀ ਜਾਣ ਪਹਿਚਾਣ ਦਿੱਤਾ ਸੀ। ਇਹ ਹੀ ਨਹੀਂ, ਜਿਹੜੇ ਹਿੰਦੂ ਫਿਰਕਾਪ੍ਰਸਤ ਕਾਰਕੁੰਨ ਲੈਸ ਹੋ ਕੇ ਆਏ ਸਨ ਉਨ੍ਹਾਂ ਖਿਲਾਫ ਵੀ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਨਾ ਹੀ ਉਨ੍ਹਾਂ ਨੂੰ ਆਰਜ਼ੀ ਤੋਰ ‘ਤੇ ਵੀ ਗ੍ਰਿਫਤਾਰ ਕੀਤਾ ਗਿਆ। ਇਹ ਸਾਰੇ ਦਸਤਾਵੇਜ ਅਸੀਂ ਨਸ਼ਰ ਕਰ ਰਹੇ ਹਾਂ ।
ਜਸਟਿਸ ਗੁਰਨਾਮ ਸਿੰਘ ਕਮਿਸ਼ਨ ਨੇ ਇੱਕ ਹੋਰ ਅਹਿਮ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ “ਸਰਕਾਰੀ ਹੁਕਮਾਂ ‘ਤੇ ਅਣਦੇਖੀ ਕਰਦੇ ਹੋਏ, ਨੌਜਵਾਨਾਂ ਤੇ ਗੋਲੀਆਂ ਧੜ ਦੇ ਉਪਰਲੇ ਹਿੱਸੇ ਵਿੱਚ ਮਾਰੀਆਂ ਗਈਆਂ ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਪੁਲਿਸ ਵਾਲਿਆਂ ਨੇ ਮੌਕਾ ਸੰਭਾਲਣ ਲਈ ਨਹੀਂ ਬਲਕਿ ਸਿੱਖ ਨੌਜਵਾਨਾਂ ਨੂੰ ਉਨ੍ਹਾਂ ਦੇ ਸਰੀਰਾਂ ਦੇ ਅਹਿਮ ਅੰਗਾਂ ‘ਤੇ ਗੋਲੀ ਮਾਰ ਕੇ ਉਨ੍ਹਾਂ ਨੂੰ ਮਾਰਨ ਲਈ ਗੋਲੀਆਂ ਚਲਾਈਆਂ ਸਨ।”
ਰਵਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਦੀ ਅਰਜ਼ੀ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਗਲੀ ਸੁਣਵਾਈ ੨ ਅਪ੍ਰੈਲ ੨੦੧੯ ਨੂੰ ਹੋਣੀ ਹੈ ਜਿਸ ਵਿੱਚ ਹੋਰਾਂ ਦੇ ਨਾਲ-ਨਾਲ ਦਰਬਾਰਾ ਸਿੰਘ ਗੁਰੂ ਦੇ ਖਿਲਾਫ ਵੀ ਧਾਰਾ ੩੦੭ ਤਹਿਤ ਇਰਾਦੇ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ।
ਗਮ ਵਿਚ ਡੁੱਬੇ ਪਰ ਦ੍ਰਿੜ ਇਰਾਦੇ ਵਾਲੇ ਬਲਦੇਵ ਸਿੰਘ ਨੇ ਵਰਲਡ ਸਿੱਖ ਨਿਉਜ਼ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ “ਦਰਬਾਰਾ ਸਿੰਘ ਗੁਰੂ ਜਾਂ ਇਸ ਵਰਗੇ ਕਿਸੇ ਹੋਰ ਨੂੰ ਕਿਸੀ ਵੀ ਕੀਮਤ ‘ਤੇ ਪੰਜਾਬ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਪੰਜਾਬ ਦੇ ਲੋਕਾਂ ਵੱਲੋਂ ਬਾਦਲਕਿਆਂ ਨੂੰ ਮੂੰਹ-ਤੋੜਵਾਂ ਜਵਾਬ ਦੇਣਾ ਬਣਦਾ ਹੈ।ਫਤਿਹਗੜ ਸਾਹਿਬ ਹਲਕੇ ਦੇ ਲੋਕਾਂ ਨੂੰ ਇਸਨੂੰ ਮੂਹ ਨਹੀ ਲਾਉਣਾ ਚਾਹੀਦਾ।”
ਪੀੜਤ ਪਰਿਵਾਰ ਅਤੇ ਪੰਜਾਬ ਦੇ ਲੋਕ ਦੰਦ ਪੀੜ ਕੇ ਇੰਤਜ਼ਾਰ ਕਰ ਰਹੇ ਹਨ ਕਿ, ਕੀ ਦਰਬਾਰਾ ਸਿੰਘ ਗੁਰੂ ਫਤਿਹਗੜ੍ਹ ਸਾਹਿਬ ਤੋਂ ਪਾਰਲੀਮਾਨੀ ਸੀਟ ਲਈ ਕਾਗਜ਼ ਦਾਖਲ ਕਰਨਗੇ ਜਾਂ ਅਗਾਊ ਜ਼ਮਾਨਤ ਦੀ ਅਰਜ਼ੀ ਦੇਣਗੇ ਜਾਂ ੨ ਅਪ੍ਰੈਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਿਨਾ ਜ਼ਮਾਨਤ ਦੇ ਐਫ. ਆਈ. ਆਰ ਦਰਜ ਕਰਕੇ ਉਨ੍ਹਾਂ ਦੀ ਗਿਰਫਤਾਰੀ ਦੇ ਹੁਕਮ ਦੇ ਦੇਵੇਗੀ।
ਹਾਲ ਹੀ ਵਿੱਚ ਗਲੋਬਲ ਟੀ. ਵੀ ਨੇ ਜਦ ਉਨ੍ਹਾਂ ਦੇ ਸਾਕਾ ਨਕੋਦਰ ਦੇ ਗੋਲੀ ਕਾਂਡ ਵਿੱਚ ਰੋਲ ਬਾਰੇ ਪੁੱਛਿਆ ਤੇ ਉਹ ਸਾਫ ਮੁੱਕਰ ਗਏ। ਕਿਹਾ ਕਿ ਮੈਂ ਤਾਂ ਉੱਥੇ ਹੈ ਹੀ ਨਹੀਂ ਸੀ। ਅਜੀਤ ਅਖਬਾਰ ਦੇ ਅਖਬਾਰ ਨਵੀਸ ਦੇ ਪੁੱਛਣ ‘ਤੇ ਵੀ ਇਹ ਹੀ ਜਵਾਬ ਦਿੱਤਾ। ਪ੍ਰਤੱਖ ਨੂੰ ਪਰਮਾਣ ਦੀ ਲੋੜ ਹੈ? ਤੁਸੀਂ ਵੀਡੀਉ ਜਰੂਰ ਦੇਖਣਾ। ਇੱਕ ਸ਼ਖਸ ਜੋ ਪ੍ਰਿੰਸੀਪਲ ਸਕੱਤਰ ਰਿਹਾ ਹੋਵੇ, ਜਿਸਨੂੰ ਹਾਲ ਹੀ ਵਿਚ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੁਨੀਵਰਸਿਟੀ ਦਾ ਮੈਂਬਰ ਸਕੱਤਰ ਬਣਾਇਆ ਗਿਆ ਹੋਵੇ, ਤੇ ਉਹ ਸ਼ਰੇ ਆਮ ਝੂਠ ਬੋਲੇ, ਇਸ ਤੋਂ ਗਿਰੀ ਕੋਈ ਗੱਲ ਹੋ ਸਕਦੀ ਹੈ? ਬਾਦਲ ਦਲ ਵਾਲੇ ਸਮਝਦੇ ਹਨ ਕਿ ਅਸੀਂ ਜਾਂ ਤੇ ਸਿਰੇ ਦੇ ਕਮਲੇ ਹਾਂ ਜਾਂ ਬੇਵਕੂਫ ਹਾਂ। ਫਤਿਹਗੜ੍ਹ ਸਾਹਿਬ ਅਤੇ ਪੰਜਾਬ ਦੇ ਲੋਕਾਂ ਨੂੰ ਸਾਬਤ ਕਰਨਾ ਹੋਵੇਗਾ ਕਿ ਇਹ ਧਾਰਨਾ ਗਲਤ ਹੈ।
ਦਰਬਾਰਾ ਸਿੰਘ ਗੁਰੂ ਨੂੰ ਉਮੀਦਵਾਰ ਬਣਾ ਕੇ ਕੀ ਬਾਦਲ ਦਲ ਸਿੱਖਾਂ ਨਾਲ ਕੀਤੀਆਂ ਵਧੀਕੀਆਂ ਅਤੇ ਬੇਇੱਜ਼ਤਿਆਂ ਵਿੱਚ ਵਾਧਾ ਕਰੇਗਾ?
ਪੰਜਾਬ ਅਸੰਬਲੀ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੋਰਾਨ ਜਦ ਸਾਬਕਾ ਐਸ. ਐਸ. ਪੀ. ਇਜਹਾਰ ਆਲਮ ਦਾ ਨਾਮ ਬਾਦਲ ਦਲ ਨੇ ਅੱਗੇ ਰਖਿਆ ਸੀ ਤਾਂ ਸਿੱਖ ਸੰਗਤਾਂ ਨੇ ਵਾ-ਵੇਲਾ ਮਚਾ ਦਿੱਤਾ ਸੀ। ਸੰਗਤਾਂ ਦੇ ਅਸਰ ਹੇਠ ਉਨ੍ਹਾਂ ਦੀ ਟਿਕਟ ਉਨ੍ਹਾਂ ਦੀ ਘਰਵਾਲੀ ਨੂੰ ਦੇ ਦਿੱਤੀ ਗਈ ਸੀ। ਕੀ ਇਤਿਹਾਸ ਦੋਹਰਾਇਆ ਜਾਏਗਾ?