ਬਿਅੰਤ ਸਿੰਘ ਦੇ ਪੁਜਾਰੀ, ਪੰਜਾਬ ਦੀ ਰਾਜਨੀਤੀ, ਨਵਜੋਤ ਸਿੰਘ ਸਿੱਧੂ ਅਤੇ ਸ਼ਾਂਤੀ ਵਾਲੀ ਦਲੀਲ

 -  -  193


‘ਪੰਜਾਬ ਦੀ ਆਸ’, ‘ਇਮਾਨਦਾਰੀ ਦੇ ਪੁੰਜ’ ਅਤੇ ਅਮਰਿੰਦਰ ਸਿੰਘ ਦੀ ਮਾੜੀ ਕਾਰਗੁਜ਼ਾਰੀ ਖ਼ਿਲਾਫ਼ ਝੰਡਾ ਚੁੱਕ ਕੇ ਬਗ਼ਾਵਤ ਕਰ ਰਹੇ ਸਰਦਾਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਅੱਜ “ਮਨੁੱਖੀ ਅਧਿਕਾਰਾਂ ਦੇ ਮਹਾਨ ਘੁਲਾਟੀਏ” ਅਤੇ ਸੂਬੇ ਦੇ ਮਰਹੂਮ ਮੁੱਖਮੰਤਰੀ ਬਿਅੰਤ ਸਿੰਘ ਦੀ ਫੋਟੋ ਅੱਗੇ ਮੱਥਾ ਟੇਕਿਆ, ਉਹਨਾਂ ਨੂੰ ਪੰਜਾਬ ਵਿਚ ਸ਼ਾਂਤੀ ਅਤੇ ਖੁਸ਼ਹਾਲੀ ਲਿਆਉਣ ਵਾਲੀ ਸ਼ਖ਼ਸੀਅਤ ਦੱਸਿਆ ਅਤੇ ਘੱਟੋ-ਘੱਟ ਸੱਤ ਵਾਰੀ “ਮਹਾਨ” ਘੋਸ਼ਿਤ ਕੀਤਾ। ਪੰਜਾਬ ਦੀ ਵਜਾਰਤ ਵੀ ਗੈਰ ਹਾਜ਼ਰ ਹੀ ਰਹੀ। ਸਪਸ਼ਟ ਹੈ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦੀਆਂ ਦੋ ਧਿਰਾਂ ਦੀ ਖਿਛੋ-ਤਾਣ ਜਗ ਜਾਹਿਰ ਹੈ। ਇਸ ਸਾਰੇ ਵਰਤਾਰੇ ਵਿਚ ਪੰਜਾਬ ਦੀਆਂ ਸਫ਼ਾ ਤੇ ਉਬਾਰ ਰਹੇ ਆਗੂ ਆਪਣੀ ਅੰਦਰਲੀ ਸੋਚ ਦਾ ਮੁਜਾਹਰਾ ਬੇਸ਼ਰਮੀ ਨਾਲ ਕਰ ਰਹੇ ਹਨ। ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੁੱਖ ਵੰਡਾਉਣ ਨਾ ਪਹੁੰਚੇ। ਇਸ ਸਾਰੇ ਦਾ ਕਿ ਮਤਲਬ ਹੈ ਤੇ ਇਸਦਾ ਪੰਜਾਬ ਦੀ ਸਿਆਸਤ ਵਾਸਤੇ ਕੀ ਸੁਨੇਹਾ ਹੈ, ਇਸਤੇ ਇਕ ਝਾਤ ਮਾਰਦੀ ਵਰਲਡ ਸਿੱਖ ਨਿਊਜ਼ ਦੇ ਸੰਪਾਦਕ ਜਗਮੋਹਨ ਸਿੰਘ ਦੀ ਟਿੱਪਣੀ।

ਬਿਅੰਤ ਸਿੰਘ, ਜਿਸ ਨੂੰ ਕਾਮਰੇਡੀ ਅਖਬਾਰਾਂ ਨੇ ਉਹਦਾ ਅਸਲੀ ਨਾਮ ਬਦਲ ਕੇ ਸ਼ਰਧਾ ਅਤੇ ਸਤਿਕਾਰ ਵਜੋਂ ਬੇਅੰਤ ਸਿੰਘ ਬਣਾ ਦਿੱਤਾ ਹੈ, ਨੇ ਇਹ ਸ਼ਾਂਤੀ ਕਿਵੇਂ ਲਿਆਉਂਦੀ, ਇਹਦੇ ਬਾਰੇ ਪੰਜਾਬ ਤੋਂ ਲੈਕੇ ਸਿੰਘੂ ਬਾਰਡਰ ਤੱਕ ਚੁੱਪ ਪਸਰੀ ਹੋਈ ਹੈ। ਜਿਹੜੇ ਦਰਜਨ ਭਰ ਵਜ਼ੀਰ ਹੁਮਹੁਮਾ ਕੇ ਬਿਅੰਤ ਸਿੰਘ ਦੀ ਫੋਟੋ ਪੂਜਣ ਪਹੁੰਚੇ, ਇਹ ਉਹਨਾਂ ਸਾਰਿਆਂ ਦੀ ਰਾਜਨੀਤੀ ਦਾ ਖੁਲ੍ਹਮ ਖੁੱਲ੍ਹਾ ਐਲਾਨ ਹੈ।

ਪੰਜਾਬ ਦੇ  ਲੋਕਾਂ ਨੂੰ ਸਪਸ਼ਟ ਹੋਣਾ ਚਾਹੀਦਾ ਹੈ ਕਿ ਸਾਡੇ ਮੌਜੂਦਾ ਹਾਕਮਾਂ ਅਤੇ ਹਕੂਮਤ ਕਰਨ ਦਾ ਖ਼ਵਾਬ ਵੇਖਣ ਵਾਲਿਆਂ ਦਾ ਪੰਜਾਬ ਦੇ ਦਰਦ ਨਾਲ, ਇਹਦੀ ਜਵਾਨੀ ਦੇ ਘਾਣ ਨਾਲ, ਇਹਦੇ ਹਨ੍ਹੇਰੇ ਦਿਨਾਂ ਦੀ ਦਾਸਤਾਨ ਨਾਲ, ਅਤੇ ਮਨੁੱਖੀ ਅਤੇ ਨਾਗਰਿਕ ਅਧਿਕਾਰਾਂ ਦੇ ਕਾਤਲਾਂ ਬੁੱਚੜਾਂ ਦੀ ਵਿਰਾਸਤ ਨਾਲ ਕੀ ਸਬੰਧ ਹੈ।

ਨਵਜੋਤ ਸਿੰਘ ਸਿੱਧੂ ਉੱਤੇ ਇਹ ਆਇਦ ਹੈ ਕਿ ਉਹ ਬਿਅੰਤ ਸਿੰਘ ਦੀ ਰਾਜਨੀਤੀ, ਨੀਤੀ ਅਤੇ ਕਾਰਿਆਂ ਬਾਰੇ ਆਪਣੀ ਲਾਈਨ ਸਪਸ਼ਟ ਕਰਨ। ਨਹੀਂ ਤਾਂ ਕੋਈ ਕਿਵੇਂ ਵਿਸ਼ਵਾਸ ਕਰੇ ਕਿ ਉਹਨਾਂ ਨੇ ਆਪਣੇ ਬਟੂਏ ਵਿਚ ਕੇਪੀਐੱਸ ਗਿੱਲ ਜਾਂ ਸੁਮੇਧ ਸੈਣੀ ਜਾਂ ਇਜ਼ਹਾਰ ਆਲਮ ਜਾਂ ਕਿਸੇ ਅਜਿਹੇ ਹੋਰ “ਸ਼ਾਂਤੀ” ਲਿਆਉਣ ਵਾਲੇ ਦੀ ਫੋਟੋ ਨਹੀਂ ਰੱਖੀ ਹੋਈ? ਅੰਗਰੇਜ਼ੀ ਟ੍ਰਿਬਿਊਨ ਇੱਕ ਲੰਮੇ ਸਮੇਂ ਤੋਂ ਇੱਕ ਬਿਰਤਾਂਤ ਵੇਚ ਰਿਹਾ ਹੈ — that a Beant Singh or a KPS Gill did­n’t just de­feat the Khal­is­tani ter­ror in Pun­jab, they re­stored the pride and ho­n­our of the Sikhs and brought peace to Pun­jab.

Is Navjot Singh Sidhu a votary of that peace of the grave­yard? Is that why Rahul Gandhi, son of Ra­jiv Gandhi, sent him to Pun­jab to lead his party? 

Is Navjot Singh Sidhu a votary of that peace of the grave­yard? Is that why Rahul Gandhi, son of Ra­jiv Gandhi, sent him to Pun­jab to lead his party?

ਬਾਕੀ ਅੱਜਕਲ ਕਿਸਾਨ ਮੋਰਚਾ ਲੱਗਾ ਹੋਇਆ ਹੈ, ਸੁਣਿਆ ਹੈ ਸਾਰੀ ਹੱਕ ਸੱਚ ਦੀ ਗੱਲ ਤਾਂ ਓਥੇ ਹੀ ਹੁੰਦੀ ਹੈ।

ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਤੁਰਦੀ ਹੈ ਤਾਂ ਸਟੈਨ ਸਵਾਮੀ, ਗੌਤਮ ਨਵਲੱਖਾ ਤੋਂ ਲੈਕੇ ਨਤਾਸ਼ਾ ਨਰਵਾਲ ਤਕ ਸਾਰੇ ਯਾਦ ਆਉਂਦੇ ਹਨ, ਮੋਦੀ ਨੂੰ ਮਨੁੱਖੀ ਅਧਿਕਾਰਾਂ ਦਾ ਕਾਤਲ ਵੀ ਕਿਹਾ ਜਾਂਦਾ ਹੈ ਪਰ ਮਜਾਲ ਹੈ ਕਿ ਪੰਜਾਬ ‘ਚ ਕਿਸੇ ਖਿਲਾਫ ਯੂਏਪੀਏ ਬਾਰੇ ਵੀ ਗੱਲ ਹੋ ਜੇ।

ਭਾਵੇਂ ਕਿਸੇ ਦੇ ਮੂੰਹ ਦੰਦੀਆਂ ਕੱਢ ਕੱਢ ਬਰਫ਼ੀ ਖਵਾ ਖਵਾ ਮੂੰਹ ਮਿੱਠਾ ਕਰਦੇ ਕਰਵਾਂਦੇ ਰਹੋ, ਕੋਈ ਹੋਰ ਬੋਲੇ ਤਾਂ ਓਥੇ ਸਟੇਜ ਤੋਂ ਖੁਲ੍ਹਮ ਖੁਲ੍ਹਾ ਗਾਲ੍ਹਾਂ ਕੱਢੀਆਂ ਜਾ ਸਕਦੀਆਂ ਹਨ, ਧਮਕੀਆਂ ਦਿੱਤੀਆਂ ਜਾ ਸਕਦੀਆਂ ਹਨ, ਇਸ ਲਈ ਉਹ ਤਾਂ ਬਹਾਦਰਾਂ ਸੱਚੇ ਸੂਰਬੀਰਾਂ ਦਾ ਮੋਰਚਾ ਹੈ। ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਤੁਰਦੀ ਹੈ ਤਾਂ ਸਟੈਨ ਸਵਾਮੀ, ਗੌਤਮ ਨਵਲੱਖਾ ਤੋਂ ਲੈਕੇ ਨਤਾਸ਼ਾ ਨਰਵਾਲ ਤਕ ਸਾਰੇ ਯਾਦ ਆਉਂਦੇ ਹਨ, ਮੋਦੀ ਨੂੰ ਮਨੁੱਖੀ ਅਧਿਕਾਰਾਂ ਦਾ ਕਾਤਲ ਵੀ ਕਿਹਾ ਜਾਂਦਾ ਹੈ ਪਰ ਮਜਾਲ ਹੈ ਕਿ ਪੰਜਾਬ ‘ਚ ਕਿਸੇ ਖਿਲਾਫ ਯੂਏਪੀਏ ਬਾਰੇ ਵੀ ਗੱਲ ਹੋ ਜੇ।

1991 ਤਕ ਪਿੱਛੇ ਜਾਂਦੇ ਹਨ, ਡਬਲਿਯੂ.ਟੀ.ਓ ਦੀ ਗੱਲ ਕਰਨਗੇ ਪਰ ਉਸੇ ਵੇਲੇ ਪੰਜਾਬ ‘ਚ ਕੌਣ ਕੀ ਕਰ ਰਿਹਾ ਸੀ, ਅਤੇ ਬਿਅੰਤ ਸਿੰਘ ਕਿਹੜੀ ਸੂਰਮਤਾਈ ਵਿਖਾ ਰਿਹਾ ਸੀ, ਇਹਦੇ ਬਾਰੇ ਕੋਈ ਗੱਲ ਨਹੀਂ ਕਰਨਗੇ। ਅੱਜ 9 ਮਹੀਨੇ ਹੋ ਗਏ ਹਨ ਅੰਦੋਲਨ ਚਲਦਿਆਂ, ਮਜਾਲ ਹੈ ਬਿਅੰਤ ਸਿੰਘ ਦੀ ਗੱਲ ਹੋ ਜਾਵੇ! ਕਾਹਨੂੰ ਝਿਜਕਦੇ ਹੋ, ਨਵਜੋਤ ਸਿੱਧੂ ਫੁੱਲ ਵਰਖਾ ਕਰ ਆਇਆ ਹੈ ਫੋਟੋ ਤੇ, ਤੁਸੀਂ ਵੀ ਸਟੈਂਡ ਲੈ ਲਵੋ। ਪੰਜਾਬ ਵਿਚ ਸ਼ਾਂਤੀ ਦਾ ਪੁੰਜ ਲੱਭ ਗਿਆ ਹੈ ਕੁਝ ਲੋਕਾਂ ਨੂੰ – ਇਸ ਪਛਾਣ ਵਾਲੀ ਅੱਖ ਅਤੇ ਸੋਚ ਤੇ ਨਜ਼ਰ ਰਹੇਗੀ ਪੰਜਾਬੀਆਂ ਦੀ।

193 rec­om­mended
1739 views

2 thoughts on “ਬਿਅੰਤ ਸਿੰਘ ਦੇ ਪੁਜਾਰੀ, ਪੰਜਾਬ ਦੀ ਰਾਜਨੀਤੀ, ਨਵਜੋਤ ਸਿੰਘ ਸਿੱਧੂ ਅਤੇ ਸ਼ਾਂਤੀ ਵਾਲੀ ਦਲੀਲ

    Write a com­ment...

    Your email ad­dress will not be pub­lished. Re­quired fields are marked *

    Oldest
    Newest
    Most Upvoted