ਵਰਲਡ ਸਿੱਖ ਨਿਊਜ਼ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ
ਵਰਲਡ ਸਿੱਖ ਨਿਊਜ਼ ਵੱਲੋਂ ਮਾਝਾ-ਮਾਲਵਾ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੂੰ ਕੇ ਪੀ ਐਸ ਗਿੱਲ ਤੇ ਉਸ ਦੇ ‘ਕੈਟਾਂ’ ਵੱਲੋਂ ਸ਼ਹੀਦ ਕੀਤੇ ਮਨੁੱਖੀ ਅਧਿਕਾਰਾਂ ਦੇ ਮਸੀਹਾ ਭਾਈ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ।
ਜੇਕਰ ਪੰਜਾਬ ਵਿੱਚ ਲੋਕ ਸਭਾ ਸੀਟ ਤੋਂ ਜਿੱਤ ਦਾ ਅਸਲ ਦਾਅਵੇਦਾਰ ਹੈ ਤਾਂ ਉਹ ਸਾਬਕਾ ਸਿੱਖਿਆ ਮੰਤਰੀ ਸੁਖਿਜੰਦਰ ਸਿੰਘ ਦੇ ਪੁੱਤਰ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਵੱਲੋਂ ਖਡੂਰ ਸਾਹਿਬ ਹਲਕੇ ਤੋਂ ਚੋਣ ਲੜ ਰਹੀ ਬੀਬੀ ਪਰਮਜੀਤ ਕੌਰ ਖਾਲੜਾ ਹੈ। ਵਰਲਡ ਸਿੱਖ ਨਿਊਜ਼ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਖਡੂਰ ਸਾਹਿਬ ਦੀ ਪਿਵੱਤਰ ਧਰਤੀ ਤੇ ਨਤਮਸਤਕ ਹੋਣ ਲਈ ਜਾਣ ਅਤੇ ਨਾਲ ਹੀ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ।
ਬਹੁਤ ਲੰਬੇ ਅਰਸੇ ਬਾਅਦ ਅਜਿਹਾ ਵਾਪਰ ਰਿਹਾ ਹੈ ਕਿ ਮਨੁੱਖੀ ਅਧਿਕਾਰ ਚੋਣਾਂ ਦਾ ਮੁੱਖ ਮੁੱਦਾ ਹਨ। ਮਨੁੱਖੀ ਅਧਿਕਾਰਾਂ ਨੂੰ ਮੁੱਖ ਮੁੱਦਾ ਬਣਾ ਕੇ ਬੀਬੀ ਖਾਲੜਾ ਉਸ ਮਿਸ਼ਨ ਨੂੰ ਅੱਗੇ ਲਿਜਾ ਰਹੇ ਹਨ ਜਿਸਨੂੰ ਪੁਲਿਸ ਵੱਲੋਂ ਨਾਜਾਇਜ਼ ਕਤਲ ਕੀਤੇ ਉਹਨਾਂ ਦੇ ਪਤੀ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਅੰਮ੍ਰਿਤਸਰ ਤੇ ਤਰਨਤਾਰਨ ਜਿਲ੍ਹਿਆਂ ਦੀਆਂ ਲਾਵਾਰਸ ਲਾਸ਼ਾਂ ਦੀ ਗਿਣਤੀ ਲੋਕਾਂ ਸਾਹਮਣੇ ਲਿਆ ਕੇ ਸ਼ੁਰੂ ਕੀਤਾ ਸੀ।
ਇਸ ਗੱਲ ਦੀ ਖੁਸ਼ੀ ਹੈ ਕਿ ਹੋਰ ਪੰਥਕ ਤੇ ਮਨੁੱਖੀ ਅਧਿਕਾਰਾਂ ਲਈ ਜੂਝਣ ਵਾਲੀਆਂ ਧਿਰਾਂ ਬੀਬੀ ਦੇ ਹੱਕ ਵਿੱਚ ਖੜ ਫਾਸੀਵਾਦੀ ਤੇ ਘੱਟ ਗਿਣਤੀਆਂ ਦੀ ਕਾਤਲ ਬੀ ਜੇ ਪੀ-ਅਕਾਲੀ ਤੇ ਕਾਂਗਰਸ ਪਾਰਟੀਆਂ ਦੇ ਉਮੀਦਵਾਰ ਜਗੀਰ ਕੌਰ ਤੇ ਜਸਬੀਰ ਸਿੰਘ ਡਿੰਪਾ ਨੂੰ ਹਰਾਉਣ ਲਈ ਤੱਤਪਰ ਹਨ।
ਨਵੇ ਹੋਂਦ ਵਿੱਚ ਆਏ ਅਕਾਲੀ ਦਲ ਟਕਸਾਲੀ ਵੱਲੋਂ ਆਪਣੇ ਉਮੀਦਵਾਰ ਜਰਨਲ ਜੇ ਜੇ ਸਿੰਘ ਨੂੰ ਵਾਪਸ ਲੈ ਸਿਆਣਪ ਦਾ ਮੁਜਾਹਰਾ ਕੀਤਾ ਹੈ। ਔਨਲਾਈਨ ਤੇ ਸ਼ੋਸ਼ਲ ਮੀਡੀਆ ਤੇ ਚੱਲਣ ਵਾਲੇ ਨਿਊਜ਼ ਪੋਰਟਲ ਵੀ ਬੀਬੀ ਦੀ ਹਿਮਾਇਤ ਵਿੱਚ ਹਨ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਵੱਲੋਂ ਵੀ ਬੀਬੀ ਦੀ ਭਰਪੂਰ ਮਦਦ ਕੀਤੀ ਜਾ ਰਹੀ ਹੈ। ਅਜੇ ਵੀ ਸਮਾਂ ਹੈ ਕਿ ਸਭ ਵੱਲੋਂ ਰਲ ਕੇ ਇੱਕ ਜੋਰਦਾਰ ਹੰਭਲਾ ਬੀਬੀ ਦੇ ਹੱਕ ਵਿਚ ਮਾਰਿਆ ਜਾਵੇ। ਜੇਕਰ ਤਰਨਤਾਰਨ, ਖਡੂਰ ਸਾਹਿਬ, ਬਾਬਾ ਬਕਾਲਾ ਸਾਹਿਬ, ਕਪੂਰਥਲਾ, ਸੁਲਤਾਨਪੁਰ ਲੋਧੀ ਆਦਿ ਹਲਿਕਆਂ ਵਿੱਚ ਤੁਹਾਡੇ ਰਿਸ਼ਤੇਦਾਰ ਜਾਂ ਜਾਣਕਾਰ ਹਨ ਤਾਂ ਉਨਾਂ ਨੂੰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਅਪੀਲ ਜਰੂਰ ਕਰੋ।
ਵੋਟਿੰਗ ਮਸ਼ੀਨ ਉਪਰ ‘ਚਾਬੀ’ ਦੇ ਨਿਸ਼ਾਨ ਵਾਲਾ ਬਟਨ ਦਬਾ ਕੇ ਬੀਬੀ ਖਾਲੜਾ ਦੀ ਜਿੱਤ ਯਕੀਨੀ ਬਣਾਓ। ਉਹਨਾਂ ਦੀ ਜਿੱਤ ਮਨੁੱਖੀ ਅਧਿਕਾਰਾਂ ਲਈ ਜੂਝ ਰਹੀਆਂ ਤਾਕਤਾਂ ਦੀ ਆਵਾਜ਼ ਨੂੰ ਹੋਰ ਬੁਲੰਦ ਕਰੇਗੀ। ਆਪਣੀ ਜਿੰਦਗੀ ਵਿੱਚ ਮਿਲੇ ਇਸ ਮੌਕੇ ਨੂੰ ਅਜਾਈਂ ਨਾ ਜਾਣ ਦਿੱਤਾ ਜਾਵੇ।
ਬੀਬੀ ਪਰਮਜੀਤ ਕੌਰ ਖਾਲੜਾ ਦਾ ਕਹਿਣਾ ਹੈ ” ਮੈਂ ਭਾਰਤ ਦੀ ਪਾਰਲੀਮੈਂਟ ਵਿੱਚ ਜਾ ਕੇ ਹਜਾਰਾਂ ਦੀ ਗਿਣਤੀ ਵਿੱਚ ਕਤਲ ਕੀਤੇ ਬੇਗੁਨਾਹ ਸਿੱਖ ਨੌਜਵਾਨਾਂ ਦਾ ਹਿਸਾਬ ਪੁੱਛਾਂਗੀ।