1986 ਨਕੋਦਰ ਗੋਲੀ ਕਾਂਡ -ਫਤਿਹਗੜ੍ਹ ਸਾਹਿਬ ਅਤੇ ਜਲੰਧਰ ਦੇ ਵੋਟਰਾਂ ਲਈ ਵੰਗਾਰ

 -  -  157


ਕੀ ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੇ 1986 ਦੀ ਨਕੋਦਰ ਫਾਇਰਿੰਗ, ਜਿਸ ਵਿੱਚ 4 ਸਿੱਖ ਨੌਜਵਾਨ ਮਾਰੇ ਗਏ ਸਨ, ਵਿੱਚ ਕੋਈ ਭੂਮਿਕਾ ਨਿਭਾਈ ਸੀ? ਕੀ ਜਲੰਧਰ ਦੇ ਅਕਾਲੀ ਉਮੀਦਵਾਰ-ਚਰਨਜੀਤ ਸਿੰਘ ਅਟਵਾਲ ਨੇ 2001 ਵਿੱਚ ਪੰਜਾਬ ਵਿਧਾਨ ਦਾ ਸਪੀਕਰ ਹੁੰਦਿਆਂ ਨਕੋਦਰ ਕਤਲੇਆਮ ਅਤੇ ਬੇਅਦਬੀ ਬਾਰੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਬਾਦਲ ਦਲ ਦੇ ਦਬਾਅ ਹੇਠ, ਐਕਸ਼ਨ ਟੇਕਨ ਰਿਪੋਰਟ ਤੋਂ ਬਿਨਾਂ ਪੰਜਾਬ ਵਿਧਾਨ ਸਭਾ ਵਿੱਚ ਰੱਖੀ ਸੀ? ਕੀ ਬਾਦਲ ਦਲ ਰਿਪੋਰਟ ਨੂੰ ਦਬਾਉਣ ਅਤੇ ਮੁਲਜ਼ਮਾਂ ਨੂੰ ਉੱਚ ਅਹੁਦਿਆਂ ‘ਤੇ ਰੱਖਣ ਨਾਲ ਉਨ੍ਹਾਂ ਨੂੰ ਬਚਾਉਣ ਲਈ ਦੋਸ਼ੀ ਨਹੀਂ ਹੈ?  ਵਰਲਡ ਸਿੱਖ ਨਿਊਜ਼ ਦੀ ਇਹ ਵੱਡੀ ਕਹਾਣੀ ਪੜ੍ਹੋ, ਜਿਸ ਵਿੱਚ ਅਸੀਂ ਬੜੀ ਡੁੰਘਾਈ ਨਾਲ ਜਸਟਿਸ ਗੁਰਨਾਮ ਸਿੰਘ ਰਿਪੋਰਟ ਦੀ ਪੜਚੋਲ ਕੀਤੀ ਹੈ ਅਤੇ ਹਾਲ ਦੇ ਸਮੇਂ ਬਾਦਲ ਦਲ ਦੀ ਲੀਡਰਸ਼ਿਪ ਦੇ ਜਵਾਬਾਂ ‘ਤੇ ਆਧਾਰਤ ਪੈੜ ਨੱਪ ਰਹੇ ਹਾਂ।

ੇਤੀ ਸਾਲ ਪਹਿਲਾਂ, ਚਾਰ ਸਿੱਖ ਨੌਜਵਾਨ -ਰਵਿੰਦਰ ਸਿੰਘ ਲਿੱਤਰਾਂ, ਬਲਧੀਰ ਸਿੰਘ ਰਾਮਗੜ੍ਹ, ਝਿਲਮਣ ਸਿੰਘ ਗੋਰਸੀਆਂ ਅਤੇ ਹਰਮਿੰਦਰ ਸਿੰਘ ਚਲੂਪਰ ਨੂੰ 4 ਫਰਵਰੀ, 1986 ਨੂੰ ਨਕੋਦਰ ਵਿਖੇ ਬਿਨਾ ਕਿਸੇ ਭੜਕਾਹਟ ਦੇ ਚਲਾਈ ਗਈ ਪੁਲਿਸ ਗੋਲੀਬਾਰੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਇਹ ਗੋਲੀਬਾਰੀ ਗੁਰਦੁਆਰਾ ਗੁਰੂ ਅਰਜਨ ਸਾਹਿਬ ਮਹੱਲਾ ਗੁਰੂ ਨਾਨਕਪੁਰਾ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਹੋਈ ਸੀ।  ਜਨਤਕ ਦਬਾਅ ਅੱਗੇ ਝੁਕਦਿਆਂ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਾਇਆ ਗਿਆ, ਜਿਸਨੇ ਆਪਣੀ ਰਿਪੋਰਟ ਵਿੱਚ “ਬੇਲੋੜੀ ਗੋਲੀਬਾਰੀ ਲਈ ਪੁਲਿਸ ਨੂੰ ਦੋਸ਼ੀ ਅਤੇ ਪ੍ਰਸ਼ਾਸਨ ਨੂੰ ਸਹੀ ਫੈਸਲਿਆਂ ਦੀ ਘਾਟ ਅਤੇ ਅਯੋਗਤਾ ਲਈ ਦੋਸ਼ੀ ਕਰਾਰ ਦਿੱਤਾ”। ਇਹ ਰਿਪੋਰਟ ਅਕਤੂਬਰ 1986 ਵਿਚ ਹੀ ਸਰਕਾਰ ਨੂੰ ਸੌਂਪ ਦਿੱਤੀ ਗਈ ਸੀ।

ਆਮ ਤੌਰ ‘ਤੇ ਲੋਕਾਂ ਦੀ ਯਾਦ ਨੂੰ ਛੋਟਾ ਮੰਨਿਆ ਜਾਂਦਾ ਹੈ। ਇਸ ਮਾਮਲੇ ਵਿਚ ਇਹ ਗਲਤ ਸਾਬਤ ਹੋ ਰਿਹਾ ਹੈ ਅਤੇ ੧੯੮੬ ਦੇ ਨਕੋਦਰ ਪੁਲਿਸ ਗੋਲੀਬਾਰੀ ਕੇਸ ਬਾਰੇ ਲੋਕਾਂ ਦੀ ਯਾਦਾਸ਼ਤ ਕੱਲ੍ਹ ਜਿੰਨੀ ਤਾਜ਼ੀ ਹੈ, ਜਦੋਂ ਕਿ ਅਕਾਲੀ ਆਗੂ ਭੁਲੱਕੜ ਹੋਣ ਦਾ ਸਬੂਤ ਦੇ ਰਹੇ ਹਨ।

Nakodar firing martyrs
੪ ਸਿੱਖ ਨੌਜਵਾਨ ਜੋ ਨਕੋਦਰ ਗੋਲੀਕਾਂਡ ਫਰਵਰੀ ੧੯੮੬ ਵਿਚ ਸ਼ਹੀਦ ਹੋਏ

੩੧ ਅਕਤੂਬਰ ੧੯੮੬ ਨੂੰ ਪੰਜਾਬ ਸਰਕਾਰ ਨੂੰ ਸੌਂਪੀ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਪੜ੍ਹਦਿਆਂ ਵਰਲਡ ਸਿੱਖ ਨਿਊਜ਼ ਨੇ ਇਹ ਸਿੱਟਾ ਕੱਢਿਆ ਹੈ ਕਿ ਦਰਬਾਰਾ ਸਿੰਘ ਗੁਰੂ ਫਰਵਰੀ ੧੯੮੬ ਵਿੱਚ ਵੱਖ-ਵੱਖ ਕਾਰਵਾਈਆਂ ਕਰਨ ਅਤੇ ਕਈ ਕਾਰਵਾਈਆਂ ਨਾ ਕਰਨ ਦੇ ਦੋਸ਼ੀ ਹਨ। ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਮੁਤਾਬਕ ਉਹ ਚਾਰ ਸਿੱਖ ਨੌਜਵਾਨਾਂ ਦੀ ਗੈਰ-ਕਾਨੂੰਨੀ ਹੱਤਿਆ ਦੀ ਸਾਜਿਸ਼ ਦਾ ਦੋਸ਼ੀ ਹੈ।

ਜਿਸ ਢੰਗ ਨਾਲ ਚਾਰ ਸਿੱਖ ਜਵਾਨਾਂ ਦੀ ਹੱਤਿਆ ਦੇ ਬਾਬਤ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਚਰਨਜੀਤ ਸਿੰਘ ਅਟਵਾਲ ਨੇ ਪੰਜਾਬ ਅਸੈਂਬਲੀ ਦੇ ਸਪੀਕਰ ਦੇ ਤੌਰ ‘ਤੇ ਪੇਸ਼ ਕੀਤੀ, ਉਹ ਸਾਨੂੰ ਦਰਸਾਉਂਦਾ ਹੈ ਕਿ ਸਪੀਕਰ ਅਤੇ ਉਨ੍ਹਾਂ ਦਾ ਦਫ਼ਤਰ, ਬਾਦਲ ਦਲ ਦੇ ਨਾਲ ਦਸਤਾਵੇਜ਼ ਨੂੰ ਦਬਾਉਣ ਵਿੱਚ ਸ਼ਾਮਲ ਸੀ। ਇਸ ਰਿਪੋਰਟ ਨੂੰ ੫ ਮਾਰਚ ੨੦੦੧ ਨੂੰ ਬਹਿਸ ਅਤੇ ਵਿਚਾਰ ਕੀਤੇ ਤੋਂ ਬਿਨਾਂ ਹੀ, ਐਕਸ਼ਨ ਟੇਕਨ ਰਿਪੋਰਟ ਦੀ ਅਣਹੋਂਦ ਵਿਚ ਹੀ, ਚੋਰੀ-ਛਿੱਪੇ ਰੱਖ ਦਿੱਤਾ ਗਿਆ ਸੀ। ਅਟਵਾਲ ਵੀ ਉਸ ਹੱਦ ਤੱਕ ਇਨਸਾਫ ਨੂੰ ਦਬਾਉਣ ਦੇ ਸਾਜ਼ਿਸ਼ਕਾਰ ਹਨ।

ਬਾਦਲ ਦਲ ਦੀ ਲੀਡਰਸ਼ਿਪ – ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਪਵੇਗਾ ਕਿ ਇਨ੍ਹਾਂ ਸਾਰੇ ਦਹਾਕਿਆਂ ਦੌਰਾਨ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਸੁਰਜੀਤ ਸਿੰਘ ਬਰਨਾਲਾ ਨੇ ੧੯੮੫ ਤੋਂ ੧੯੮੭ ਤੱਕ ਅਕਾਲੀ ਸਰਕਾਰ ਦੀ ਅਗਵਾਈ ਕੀਤੀ। ਪ੍ਰਕਾਸ਼ ਸਿੰਘ ਬਾਦਲ ੧੯੯੭ ਤੋਂ ੨੦੦੨ ਅਤੇ ਫਿਰ ੨੦੦੭ ਤੋਂ ੨੦੧੭ ਤੱਕ ਰਾਜ ਦੇ ਮੁੱਖ ਮੰਤਰੀ ਸਨ। ਕੀ ੧੫ ਸਾਲ ਦਾ ਰਾਜ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਕਾਰਵਾਈ ਕਰਨ ਲਈ ਕਾਫੀ ਨਹੀਂ ਸੀ?

ਪ੍ਰਕਾਸ਼ ਸਿੰਘ ਬਾਦਲ ੧੯੯੭ ਤੋਂ ੨੦੦੨ ਅਤੇ ਫਿਰ ੨੦੦੭ ਤੋਂ ੨੦੧੭ ਤੱਕ ਰਾਜ ਦੇ ਮੁੱਖ ਮੰਤਰੀ ਸਨ। ਕੀ ੧੫ ਸਾਲ ਦਾ ਰਾਜ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਕਾਰਵਾਈ ਕਰਨ ਲਈ ਕਾਫੀ ਨਹੀਂ ਸੀ?

ਫਤਿਹਗੜ੍ਹ ਸਾਹਿਬ ਪਾਰਲੀਮਾਨੀ ਹਲਕੇ ਦੀ ਉਮੀਦਵਾਰੀ ਤੋਂ ਪਹਿਲਾਂ ਵੀ ਦਰਬਾਰਾ ਸਿੰਘ ਗੁਰੂ-ਸਾਬਕਾ ਨੌਕਰਸ਼ਾਹ ਅਤੇ ਬਾਦਲਾਂ ਦੇ ਭਰੋਸੇਮੰਦ ਸੀ ਅਤੇ ੨੦੦੭ ਤੋਂ ੨੦੧੧ ਤੱਕ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਰਹੇ ਹਨ। ਪਹਿਲੋ ਪਹਿਲ, ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਜਦੋਂ ਪੁਲਿਸ ਦੀ ਗੋਲੀਬਾਰੀ ਹੋਈ ਉਹ ਨਕੋਦਰ ਵਿੱਚ ਮੌਜੂਦ ਹੀ ਨਹੀਂ ਸਨ।

ਜਦੋਂ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੰਨਾ ਵਿਖੇ ਦਰਬਾਰਾ ਸਿੰਘ ਦੀ ਉਮੀਦਵਾਰੀ ਦਾ ਐਲਾਨ ਕੀਤਾ ਤਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਨਿਰਾਸ਼  ਦਿਸਦੇ ਦਰਬਾਰਾ ਸਿੰਘ ਗੁਰੂ ਨੇ ਨਕੋਦਰ ਫਾਇਰਿੰਗ ਹਾਦਸੇ ਬਾਰੇ ਕਿਹਾ, “ਮੈਂ ਗੋਲੀਬਾਰੀ ਵਿੱਚ ਕੋਈ ਭੂਮਿਕਾ ਨਹੀਂ ਨਿਭਾਈ। ਗੁਰਨਾਮ ਸਿੰਘ ਦੀ ਰਿਪੋਰਟ ਪੜ੍ਹੋ।” ਉਦੋਂ ਤੋਂ ਉਹ ਉਹੀ ਰੱਟਾ ਲਗਾ ਰਹੇ ਹਨ।

Justice Gurnam Singh Commission Report

ਹੋਰ ਉਮੀਦਵਾਰ ਜੋ ਨਿਰਾਸ਼ਾ ਦੇ ਚਿੰਨ੍ਹ ਵਿਖਾਉਂਦਾ ਹੈ, ਉਹ ਹੈ ਪੰਜਾਬ ਦੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਜੋ ਵੈਸੇ ਠੰਡਾ ਤੇ ਸ਼ਾਂਤ ਸੁਬਾਅ ਦੇ ਹਨ। ਉਹ ਹੁਣ ਜਲੰਧਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ।
੨੭ ਮਾਰਚ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਦਾ ਪਹਿਲਾ ਜੁਆਬ ਸੀ, “ਇਹ ਇੱਕ ਪੁਰਾਣੀ ਘਟਨਾ ਹੈ। ਮੈਨੂੰ ਯਾਦ ਨਹੀਂ।” ੮ ਅਪ੍ਰੈਲ ਨੂੰ ਉਨ੍ਹਾਂਨੇ ਕਿਹਾ, “ਐਕਸ਼ਨ  ਟਕਨ ਰਿਪੋਰਟ ਦੇ ਬਗੈਰ ਕੋਈ ਵੀ ਰਿਪੋਰਟ ਵਿਧਾਨ ਸਭਾ’ਚ ਪੇਸ਼ ਹੀ ਨਹੀਂ ਕੀਤੀ ਜਾ ਸਕਦੀ।” ਫਿਰ ੧੬ ਅਪ੍ਰੈਲ ਨੂੰ ਉਹ ਕਹਿ ਰਹੇ ਸੀ,” ਮੇਰਾ ਕੰਮ ਸਿਰਫ ਰਿਪੋਰਟ ਨੂੰ ਰੱਖਣਾ ਸੀ ਜੋ ਮੈਂ ਕੀਤਾ। ਮੈਨੂੰ ਪਤਾ ਨਹੀਂ ਕਿ ਸਰਕਾਰ ਨੇ ਕੋਈ ਕਾਰਵਾਈ ਕੀਤੀ ਜਾਂ ਨਹੀਂ ਕੀਤੀ।”

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਨਕੋਦਰ ਫਾਇਰਿੰਗ ਬਾਰੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜਣ ਤੋਂ ਪਹਿਲਾਂ, ਪੀ. ਟੀ. ਸੀ. ਨਿਊਜ਼ ਚੈਨਲ ਨੇ ੧੭ ਜਨਵਰੀ ੨੦੧੮ ਨੂੰ ਤਤਕਾਲੀ ਡੀ. ਐੱਸ. ਪੀ. ਮੁਕੇਸ਼ ਕੁਮਾਰ ਵਲੋਂ ਭੇਜੀ ਗਈ ਪੁਰਾਣੀ ਆਰ.ਟੀ.ਆਈ. ਦੇ ਜਵਾਬ ਦੇ ਆਧਾਰ ‘ਤੇ ੧੩ ਅਪ੍ਰੈਲ ਨੂੰ ਪੀ. ਟੀ. ਸੀ. ਨੇ ਇੱਕ ਝੂਠੀ ਖ਼ਬਰ ਕਹਾਣੀ ਪੇਸ਼ ਕੀਤੀ ਕਿ “ਨਕੋਦਰ ਵਿੱਚ ਫਰਵਰੀ ੧੯੮੬ ਵਿਚ ਫਾਇਰਿੰਗ ਦੀ ਕੋਈ ਘਟਨਾ ਹੀ ਨਹੀਂ ਹੋਈ ਸੀ, ਕਿਸੇ ਨੂੰ ਵੀ ਮਾਰਿਆ ਨਹੀਂ ਗਿਆ ਸੀ।” ਪੱਤਰਕਾਰੀ ਦੇ ਮੂਲ ਨਿਯਮਾਂ ਦੀ ਪਾਲਣਾ ਵੀ ਨਹੀਂ ਕੀਤੀ ਗਈ। ਕੋਈ ਵੀ ਖੋਜ ਨਹੀਂ ਕੀਤੀ ਗਈ ਸੀ। ਇਹ ਇੱਕ ਮਨਘੜਤ ਜਾਅਲੀ ਖ਼ਬਰ ਸੀ ਜਿਸ ਬਾਰੇ ਭਾਰਤ ਦੇ ਚੋਣ ਕਮਿਸ਼ਨ ਨੇ ਹਾਲੇ ਤੱਕ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਹੈ। ਇਸ ਕੇਸ ਦੀ ੮ ਮਈ ੨੦੧੯ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਤੀਜੀ ਸੁਣਵਾਈ ਹੋਵੇਗੀ ਕਿਉਂਕਿ ਅਦਾਲਤ ਨੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਭਾਗ ੨ ਦੀ ਮੰਗ ਕੀਤੀ ਹੈ।

ਕੀ ਤੁਹਾਡੇ ਪ੍ਰਸ਼ਾਸਨ ਨੇ ੫ ਫਰਵਰੀ, ੧੯੮੬ ਦੀ ਸਵੇਰ ਨੂੰ ਚਾਰੇ ਸ਼ਹੀਦਾਂ ਦਾ ਇੱਕ ਹੀ ਚਿਖਾ ਵਿੱਚ ਅੰਤਮ ਸਸਕਾਰ ਨਹੀਂ ਕਰਵਾਇਆ? ਇਥੋਂ ਤੱਕ ਇਨ੍ਹਾਂ ਚਾਰ ਨੌਜਵਾਨਾਂ ਦੇ ਪਰਿਵਾਰਾਂ ਨੂੰ ਸਸਕਾਰ ਕਰਨ ਤੋਂ ਪਹਿਲਾਂ ਆਖਰੀ ਵਾਰ ਦੇਖਣ ਦੀ ਵੀ ਦੀ ਇਜਾਜ਼ਤ ਨਹੀਂ ਦਿੱਤੀ ਸੀ। ਜਦੋਂ ਇਹ ਹੁਕਮ ਦਿੱਤੇ ਗਏ ਤਾਂ ਕੀ ਤੁਸੀਂ ਨਕੋਦਰ ਪੁਲਿਸ ਥਾਣੇ ਵਿਚ ਹਾਜ਼ਰ ਸੀ? ਤੁਸੀਂ ਕਿਸ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਸੀ?

ਵਰਲਡ ਸਿੱਖ ਨਿਊਜ਼ ਤੱਥ ਪੇਸ਼ ਕਰਦਿਆਂ ਬਾਦਲ ਦਲ ਤੋਂ ਕਈ ਸਵਾਲ ਪੁਛਦਾ ਹੈ। 

ਦਰਬਾਰਾ ਸਿੰਘ ਗੁਰੂ ਇਹਨਾਂ ਸਵਾਲਾਂ ਦੇ ਜਵਾਬ ਦੇਵੇ:

੧. ਤੁਸੀਂ ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਸੀ ਪਰ ੨ ਫਰਵਰੀ, ੧੯੮੬ ਨੂੰ ਤੁਸੀਂ ਜਲੰਧਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਦੇ ਰੂਪ ਵਿਚ ਕੰਮ ਨਹੀਂ ਕਰ ਰਹੇ ਸੀ? ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ੫ ਸਰੂਪਾਂ ਨੂੰ ਗੁਰੂ ਅਰਜਨ ਸਾਹਿਬ ਜੀ ਦੇ ਗੁਰਦੁਆਰੇ ਵਿੱਚ ੨ ਫਰਵਰੀ ੧੯੮੬ ਨੂੰ ਸ਼ਰਾਰਤੀ ਤੱਤਾਂ ਵਲੋਂ ਅਗਨ ਭੇਟ ਕੀਤੇ ਜਾਣ ਤੋਂ ਬਾਅਦ ਨਕੋਦਰ ਦੀਆਂ ਘਟਨਾਵਾਂ ‘ਤੇ ਨਜ਼ਰ ਰੱਖਣ ਲਈ ਥਾਪੇ ਨਹੀਂ ਸੀ ਗਏ?

੨. ਡਿਪਟੀ ਜ਼ਿਲ੍ਹਾ ਮੈਜਿਸਟਰੇਟ ਵਜੋਂ, ਕੀ ਤੁਸੀਂ ੩ ਫਰਵਰੀ ੧੯੮੬ ਨੂੰ ਨਕੋਦਰ ਵਿਖੇ ਕਰਫਿਊ ਆਰਡਰ ‘ਤੇ ਦਸਤਖਤ ਨਹੀਂ ਕੀਤੇ ਸਨ?

੩. ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਦੇ ੫ ਸਰੂਪਾਂ ਨੂੰ ਅੱਗ ਲਗਾਉਣ ਕਾਰਨ ਸ਼ਹਿਰ ਵਿਚ ਤਣਾਅ ਸੀ, ਫਿਰ ਵੀ ਤੁਸੀਂ ਸਿੱਖ ਸੰਗਤਾਂ ਅਤੇ ਸਿੱਖ ਆਗੂਆਂ ਵਲੋਂ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਜਾਂ ਆਰਜ਼ੀ ਹਿਰਾਸਤ ਵਿੱਚ ਲੈਣ ਦਾ ਹੁਕਮ ਨਹੀਂ ਦਿੱਤਾ? ਅਜਿਹਾ ਕਰਨ ਲਈ ਕੀ ਕਾਰਨ ਸੀ?

੪. ਨਕੋਦਰ ਕਸਬੇ ਵਿਚ ਤਣਾਅ ਹੋਣ ਦੇ ਨਾਤੇ, ੩ ਫਰਵਰੀ ਨੂੰ ਸ਼ਰਾਰਤ ਕਰਨ ਵਾਲੇ ਅਤੇ ਸਮਾਜ-ਵਿਰੋਧੀ ਤੱਤਾਂ ਨੂੰ ਮਾਰਚ ਕਰਨ ਦੀ ਆਗਿਆ ਦੇਣ ਲਈ ਤੁਹਾਡੀ ਕੀ ਮਜਬੂਰੀ ਸੀ, ਉਦੋਂ ਵੀ ਜਦੋਂ ਧਾਰਾ ੧੪੪ ਪਹਿਲਾਂ ਹੀ ਸ਼ਹਿਰ ਵਿਚ ਲਾਗੂ ਕੀਤਾ ਗਿਆ ਸੀ?

੫. ੪ ਫਰਵਰੀ ੧੯੮੬ ਨੂੰ, ਕੀ ਤੁਸੀਂ ਜਾਂ ਤੁਹਾਡੇ ਮਤਹਿਤ ਕਿਸੇ ਵੀ ਅਫਸਰ ਨੇ ਸੰਗਤ ਦੇ ਵਿਰੋਧ ਪ੍ਰਦਰਸ਼ਨ ਮਾਰਚ ਦੇ ਰਸਤੇ ਨੂੰ ਬਦਲਣ ਲਈ ਕਿਹਾ ਸੀ, ਸਿੱਖ ਸੰਗਤਾਂ  ਅਤੇ ਕੱਟੜਪੰਥੀਆਂ ਵਿਚਕਾਰ ਟਕਰਾਅ ਪੈਦਾ ਕਰਨ ਦੇ ਸਪੱਸ਼ਟ ਇਰਾਦੇ ਨਾਲ ਅਜਿਹਾ ਕਿਉਂ ਤੇ ਕਿਸਦੇ ਇਸ਼ਾਰੇ ਤੇ ਕੀਤਾ ਗਿਆ?

੬. ਕੀ ਤੁਸੀਂ ੪-੫ ਫਰਵਰੀ, ੧੯੮੬ ਨੂੰ ਸਥਾਨਿਕ ਹਸਪਤਾਲ ਦੇ ਅਧਿਕਾਰੀਆਂ ਨੂੰ ਅੱਧੀ ਰਾਤ ਨੂੰ ਮ੍ਰਿਤਕਾਂ ਦੀਆਂ ਲਾਸ਼ਾਂ ‘ਤੇ ਪੋਸਟ ਮਾਰਟਮ ਕਰਨ ਦਾ ਹੁਕਮ ਨਹੀਂ ਦਿੱਤਾ ਸੀ? ਕੀ ਪੋਸਟਮਾਰਟਮ ਦੇ ਹੁਕਮ ਤੇ ਤੁਹਾਡੇ ਦਸਤਖ਼ਤ ਨਹੀਂ ਹਨ?

੭. ਕੀ ਤੁਹਾਡੇ ਪ੍ਰਸ਼ਾਸਨ ਨੇ ੫ ਫਰਵਰੀ, ੧੯੮੬ ਦੀ ਸਵੇਰ ਨੂੰ ਚਾਰੇ ਸ਼ਹੀਦਾਂ ਦਾ ਇੱਕ ਹੀ ਚਿਖਾ ਵਿੱਚ ਅੰਤਮ ਸਸਕਾਰ ਨਹੀਂ ਕਰਵਾਇਆ? ਇਥੋਂ ਤੱਕ ਇਨ੍ਹਾਂ ਚਾਰ ਨੌਜਵਾਨਾਂ ਦੇ ਪਰਿਵਾਰਾਂ ਨੂੰ ਸਸਕਾਰ ਕਰਨ ਤੋਂ ਪਹਿਲਾਂ ਆਖਰੀ ਵਾਰ ਦੇਖਣ ਦੀ ਵੀ ਦੀ ਇਜਾਜ਼ਤ ਨਹੀਂ ਦਿੱਤੀ ਸੀ। ਜਦੋਂ ਇਹ ਹੁਕਮ ਦਿੱਤੇ ਗਏ ਤਾਂ ਕੀ ਤੁਸੀਂ ਨਕੋਦਰ ਪੁਲਿਸ ਥਾਣੇ ਵਿਚ ਹਾਜ਼ਰ ਸੀ? ਤੁਸੀਂ ਕਿਸ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਸੀ?

੮. ਪੋਸਟ ਮਾਰਟਮ ਰਿਪੋਰਟ ਅਨੁਸਾਰ, ਸਿਰਫ ੨ ਪੀੜਤਾਂ ਦੀ ਪਛਾਣ ਹੋਈ ਸੀ। ਤੀਸਰੇ ਪੀੜਤ ਰਵਿੰਦਰ ਸਿੰਘ ਲਿੱਤਰਾਂ ਦਾ ਪਿਤਾ ਬਲਦੇਵ ਸਿੰਘ ਜੋ ਕਿ ਪੈਦਲ ਪਹੁੰਚਣ ‘ਚ ਕਾਮਯਾਬ ਰਹੇ, ਨੇ ਆਪਣੇ ਪੁੱਤਰ ਦੀ ਪਛਾਣ ੫ ਫਰਵਰੀ ਦੀ ਸਵੇਰ ਨੂੰ ਕੀਤੀ ਅਤੇ ਉਸ ਦੇ ਦਾਹ-ਸਸਕਾਰ ਲਈ ਆਪਣੇ ਪੁੱਤਰ ਦੇ ਮ੍ਰਿਤਕ ਸਰੀਰ ਦਾ ਦਾਅਵਾ ਕੀਤਾ। ਪੀੜਤ ਦਾ ਮ੍ਰਿਤਕ ਸਰੀਰ ਉਸਦੇ ਪਿਤਾ ਨੂੰ ਕਿਉਂ ਨਹੀਂ ਸੋੰਪਿਆ ਗਿਆ?

੯. ਚੌਥੇ ਪੀੜਤ ਦੇ ਅੰਤਿਮ ਸਸਕਾਰ ਕਰਨ ਵਾਲੇ ਸਰੀਰ ਦੀ ਪਛਾਣ ਅਜੇ ਵੀ ਇੱਕ ਭੇਦ ਹੈ। ਸ਼ਮਸ਼ਾਨ ਘਾਟ ਵਿੱਚ ੧-੧੩ ਫਰਵਰੀ ੧੯੮੬ ਦੀ ਮਿਆਦ ਦੇ ਦੌਰਾਨ ਅੰਤਮ ਸਸਕਾਰ ਦੇ ਸੰਬੰਧ ਵਿੱਚ ਕੋਈ ਰਿਕਾਰਡ ਨਹੀਂ ਹੈ। ਜ਼ਿਲ੍ਹਾ ਮੈਜਿਸਟ੍ਰੇਟ ਹੋਣ ਦੇ ਨਾਤੇ ਤੁਸੀਂ ਚੌਥੇ ਅਣਪਛਾਤੇ ਪੀੜਤ ਦੀ ਪਛਾਣ ਦਾ ਪਤਾ ਕਰਨ ਲਈ ਕੀ ਕੋਸ਼ਿਸ਼ ਕੀਤੀ? ਉਸ ਸਮੇਂ ਦੇ ਅੰਤਮ ਸਸਕਾਰ ਦੇ ਰਜਿਸਟਰ ਵਿੱਚ ਕੁਝ ਵੀ ਦਰਜ ਨਹੀ ਹੈ, ਜਦੋਂ ਕਿ ਇਹ ਕਾਨੂੰਨੀ ਜਰੂਰਤ ਹੈ। ਕਿਸਨੇ ਅੰਤਮ ਸਸਕਾਰ ਕਰਨ ਵਾਲੇ ਅਧਿਕਾਰੀਆਂ ਨੂੰ ਕਿਹਾ ਕਿ ਰਜਿਸਟਰ ਵਿੱਚ ਕੁਝ ਨਹੀਂ ਲਿਖਣਾ? ਇਹ ਮੰਨਦੇ ਹੋਏ ਕਿ ਇਸ ਸਮੇਂ ਦੌਰਾਨ ਕੋਈ ਹੋਰ ਮੌਤਾਂ ਨਹੀਂ ਹੋਈਆਂ, ਪੁਲਿਸ ਨੇ ਮਾਰੇ ਗਏ ਚਾਰ ਸਿੱਖ ਨੌਜਵਾਨਾਂ ਦੇ ਨਾਂ ਦਾ ਵੀ ਜ਼ਿਕਰ ਕਿਉਂ ਨਹੀਂ ਕੀਤਾ ਗਿਆ?

੧੦. ਇਕ ਇੰਟਰਵਿਊ ਵਿੱਚ ਤੁਸੀਂ ਦਾਅਵਾ ਕੀਤਾ ਹੈ ਕਿ ਸੀ.ਆਰ.ਪੀ.ਐਫ. ਦੇ ਐੱਸ.ਪੀ. (ਅਪਰੇਸ਼ਨ) ਅਸ਼ਵਨੀ ਕੁਮਾਰ ਸ਼ਰਮਾ ਨੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਨੂੰ ਦੱਸਿਆ ਕਿ ਹਾਲਾਂਕਿ ਡੀ.ਸੀ. ਇਕ ਕਿਲੋਮੀਟਰ ਤੋਂ ਵੀ ਘੱਟ ਦੂਰੀ ਤੇ ਸੀ, ਉਸ ਨੇ ਗੋਲੀ ਚਲਾਉਣ ਦੀ ਆਗਿਆ ਲੈਣ ਲਈ ਕੋਈ ਯਤਨ ਨਹੀਂ ਕੀਤੇ। ਸਵਾਲ ਉਠਦਾ ਹੈ ਕਿ ਕੀ ਇਹ ਜਾਣ-ਬੁੱਝ ਕੇ ਕਿਹਾ ਗਿਆ ਸੀ? ਜੇ ਨਹੀਂ, ਤਾਂ ਫਿਰ ਐਸ. ਪੀ. (ਅਪਰੇਸ਼ਨ) ਖਿਲਾਫ ਕਿਹੜੀ ਵਿਭਾਗੀ ਕਾਰਵਾਈ ਕੀਤੀ ਗਈ ਸੀ? ਤੁਸੀਂ ਅਗਲੇ ਦਿਨ ਕੀ ਕੀਤਾ? ਕੀ ਤੁਸੀਂ ਰਾਜ ਦੇ ਮੁੱਖ ਸਕੱਤਰ ਨੂੰ ਇਕ ਅੰਦਰੂਨੀ ਗੁਪਤ ਰਿਪੋਰਟ ਭੇਜੀ ਸੀ ਜਿਸ ਬਾਰੇ ਤੁਹਾਡੇ ਮੁਤਹਿਤ ਅਫ਼ਸਰ ਨੇ ਕੀ ਕੀਤਾ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ?

੧੧. ਜਸਟਿਸ ਗੁਰਨਾਮ ਸਿੰਘ ਪੈਨਲ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਤੁਹਾਡੇ ਅਤੇ ਤੁਹਾਡੇ ਮੁਤਾਹਿਤ ਅਫਸਰਾਂ ਨੇ ਨਕੋਦਰ ਸ਼ਹਿਰ ਦੇ ਬਾਹਰ ਸ਼ੇਰਪੁਰ ਪੁਲ ‘ਤੇ ਸਿੱਖ ਸੰਗਤ ਦੇ ਇਕੱਠ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਇਸ ਇਕੱਠ ਨੂੰ ਕਦੇ ਵੀ ਗ਼ੈਰ-ਕਾਨੂੰਨੀ ਨਹੀਂ ਐਲਾਨਿਆ ਗਿਆ, ਇਕੱਠ ਨੂੰ ਖਿਲਾਰਨ ਲਈ ਕੋਈ ਯਤਨ ਨਹੀਂ ਕੀਤੇ ਗਏ ਸਨ, ਸੰਗਤ ਅਤੇ ਐੱਸ ਪੀ (ਅਪਰੇਸ਼ਨ) ਨੇ ਦਾਅਵਾ ਕੀਤਾ ਕਿ ਉਹ ਲਗਾਤਾਰ ਏਡੀਸੀ ਅਤੇ ਐਸ ਐਸ ਪੀ ਨੂੰ ਇਕੱਠ ਅਤੇ ਉਥੇ ਹੋਏ ਭਾਸ਼ਣਾਂ ਬਾਰੇ ਜਾਣਕਾਰੀ ਦਿੰਦੇ ਰਹੇ ਪਰ ਉਨ੍ਹਾਂ ਨੂੰ ਕੋਈ ਨਿਰਦੇਸ਼ ਜਾਰੀ ਨਹੀਂ ਕੀਤੇ। ਤੁਹਾਡੇ ਪ੍ਰਸ਼ਾਸਨ ਨੇ ਕੋਈ ਨਿਰਦੇਸ਼ ਕਿਉਂ ਜਾਰੀ ਨਹੀਂ ਕੀਤੇ?

੧੨. ਜਸਟਿਸ ਗੁਰਨਾਮ ਸਿੰਘ ਪੈਨਲ ਦੀ ਰਿਪੋਰਟ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਕੋਟਕਪੂਰਾ, ਬਰਗਾੜੀ ਅਤੇ ਹੋਰ ਥਾਵਾਂ ‘ਤੇ ਬੇਅਦਬੀ ਦੀਆਂ ਘਟਨਾਵਾਂ ਦੀਆਂ ਰਿਪੋਰਟਾਂ ਵਾਂਗ ਇਹ ਰਿਪੋਰਟ ਸਪੱਸ਼ਟ ਤੌਰ ਤੇ ਕਹਿੰਦੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਲੱਭਣਾ ਸੰਭਵ ਸੀ, ਪੁਲਿਸ ਦੀ ਗੋਲੀਬਾਰੀ ਤੋਂ ਬਚਿਆ ਜਾ ਸਕਦਾ ਸੀ।

ਖਾਸ ਤੌਰ ‘ਤੇ, ਜਸਟਿਸ ਗੁਰਨਾਮ ਸਿੰਘ ਰਿਪੋਰਟ ਵਿਚ ਕਿਹਾ ਗਿਆ ਹੈ, “ਚਾਰੇ ਘਟਨਾਵਾਂ ਦੇ ਮਾਮਲੇ, ਅਰਥਾਤ ਗੁਰਦੁਆਰੇ ਵਿੱਚ ਪਵਿੱਤਰ ‘ਬੀੜਾਂ’ ਨੂੰ ਸਾੜ ਦੇਣਾ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਾਰਕੁੰਨਾਂ ਵਲੋਂ ਜਲੂਸ ਕੱਢਣ ਦੌਰਾਨ ਮੈਂਬਰ ਦੁਆਰਾ ਕੀਤੇ ਨੁਕਸਾਨ ਨੂੰ, ਸ਼ਿਵ ਸੈਨਾ ਦੇ ਲੋਕਾਂ ਦੁਆਰਾ ਕੱਢੇ ਗਏ ਜਲੂਸ ਅਤੇ ਉਹਨਾਂ ਦੁਆਰਾ ਕੀਤੇ ਗਏ ਨੁਕਸਾਨ ਅਤੇ ਸ਼ੇਰਪੁਰ ਪੁੱਲ ਤੇ ਗੋਲੀਬਾਰੀ ਦੀ ਸ਼ਿਕਾਇਤ ਤਾਂ ਦਰਜ ਕੀਤੀ ਗਈ ਸੀ, ਪਰ ਕਿਸੇ ਵੀ ਜ਼ਿੰਮੇਵਾਰ ਪੁਲਿਸ ਅਧਿਕਾਰੀ ਨੇ ਜਾਂਚ ਸ਼ੁਰੂ ਨਹੀਂ ਕੀਤੀ, ਜੇ ਜਾਂਚ ਪਹਿਲੇ ਤਿੰਨ ਮਾਮਲਿਆਂ ਵਿੱਚ ਸਹੀ ਢੰਗ ਨਾਲ ਅਰੰਭ ਹੋ ਜਾਂਦੀ ਅਤੇ ਇਸ ਵਿਚ ਸ਼ਾਮਲ ਲੋਕਾਂ ਨੂੰ ਗਿਰਫ਼ਤਾਰ ਕਰ ਲਿਆ ਜਾਂਦਾਂ ਤਾਂ ਸਥਿਤੀ ਨੂੰ ਉਦੋਂ ਹੀ ਕਾਬੂ ਕੀਤਾ ਜਾ ਸਕਦਾ ਸੀ ਖਾਸ ਕਰਕੇ ਜਦੋਂ ਦਫ਼ਾ ੧੪੪  ਪਹਿਲਾਂ ਹੀ ਲੱਗੀ ਹੋਈ ਸੀ ਅਤੇ ਬਾਅਦ ਵਿਚ ਕਰਫਿਊ ਲਗਾ ਦਿੱਤਾ ਗਿਆ ਸੀ। “ਕੀ ਤੁਸੀਂ ਇਸ ਨੂੰ ਅਤੇ ਪੁਲਿਸ ਨੂੰ ਕਲੀਨ ਚਿੱਟ ਵਜੋਂ ਪੜ੍ਹਦੇ ਹੋ?

੧੩. ਤੁਸੀਂ ਮੀਡੀਆ ਨੂੰ ਬਾਰ ਬਾਰ ਦੁਹਰਾ ਰਹੇ ਹੋ ਕਿ ਉਨ੍ਹਾਂ ਨੂੰ ਜਸਟਿਸ ਗੁਰਨਾਮ ਸਿੰਘ ਰਿਪੋਰਟ ਨੂੰ ਪੜ੍ਹਨਾ ਚਾਹੀਦਾ ਹੈ। ਕਿਰਪਾ ਕਰਕੇ ਇਸ ਰਿਪੋਰਟ ਦੇ ਇਸ ਪੈਰੇ ਨੂੰ ਪੜੋ, ਜੋ ਪੁਲਿਸ ਅਤੇ ਤੁਹਾਡੀ ਪੋਲ ਖੋਲ ਕੇ ਰੱਖ ਦਿੰਦਾ ਹੈ:

“ਹਾਲਾਤ ਦਿਖਾਉਂਦੇ ਹਨ ਕਿ ਭੀੜ ਹਿੰਸਕ ਨਹੀਂ ਹੋਈ ਸੀ। ਭੀੜ ਵਿੱਚ ਸ਼ਾਮਲ ਲੋਕਾਂ ਦਾ ਉਦੇਸ਼ ਗੁਰਦੁਆਰੇ ਜਾਣਾ ਸੀ ਕਿਉਂਕਿ ਉਨ੍ਹਾਂ ਨੇ ਪਵਿੱਤਰ ‘ਬੀੜ’ ਨੂੰ ਸਾੜਨ ਨੂੰ ਬੇਅਦਬੀ ਮੰਨਿਆ ਸੀ। ਬਿਨਾ ਸ਼ੱਕ ਇਹ ਸਾਬਤ ਨਹੀਂ ਹੁੰਦਾ ਕਿ ਭੀੜ ਦੇ ਮੈਂਬਰ ਗੋਲੀਬਾਰੀ ਵਾਲੇ ਹਥਿਆਰਾਂ ਜਾਂ ਘਾਤਕ ਹਥਿਆਰਾਂ ਨਾਲ ਲੈਸ ਸਨ। ਭਾਵੇਂ ਭੀੜ ਵਿੱਚ ਕੁਝ ਲੋਕਾਂ ਕੋਲ ਲਾਠੀਆਂ ਅਤੇ ਕਿਰਪਾਨਾਂ ਵੀ ਹੁੰਦੀਆਂ ਤਾਂ ਵੀ ਉਹ ਸੁਰੱਖਿਆ ਬਲਾਂ ਲਈ ਕੋਈ ਖ਼ਤਰਾ ਨਹੀਂ ਹੋ ਸਕਦੇ ਸਨ ਜੋ ਗੋਲੀਬਾਰੀ ਵਾਲੇ ਹਥਿਆਰਾਂ ਜਾਂ ਘਾਤਕ ਹਥਿਆਰਾਂ ਨਾਲ ਲੈਸ ਸਨ ਅਤੇ ਕਾਫ਼ੀ ਦੂਰੀ ‘ਤੇ ਸਨ। ਜਦੋਂ ਭੀੜ ਨਕੋਦਰ ਕਸਬੇ ਵਿੱਚ ਗੁਰਦੁਆਰੇ ਜਾਣ ਲਈ ਅੱਗੇ ਵਧਣ ਲਈ ਦ੍ਰਿੜ੍ਹ ਸੀ, ਤਾਂ ਸ੍ਰੀ ਸ਼ਰਮਾ ਨੂੰ ਐੱਸ.ਐੱਸ .ਪੀ. ਅਤੇ ਡੀ.ਸੀ. ਨੂੰ ਮੌਕੇ ‘ਤੇ ਸੱਦਣਾ ਚਾਹੀਦਾ ਸੀ ਅਤੇ ਭੀੜ ਨਾਲ ਕੁਝ ਗੱਲਬਾਤ ਕੀਤੀ ਜਾਣੀ ਚਾਹੀਦੀ ਸੀ। ਜੇ ਸਥਿਤੀ ਸਹੀ ਢੰਗ ਨਾਲ ਨਜਿੱਠੀ ਜਾਂਦੀ, ਤਾਂ ਫਾਇਰਿੰਗ ਕਰਨ ਦੀ ਕੋਈ ਲੋੜ ਨਹੀਂ ਪੈਣੀ ਸੀ। ਸ੍ਰੀ ਏ. ਕੇ. ਸ਼ਰਮਾ, ਐਸ.ਪੀ. (ਆਪਰੇਸ਼ਨਜ਼) ਕਹਿੰਦੇ ਹਨ ਕਿ ਉਸਨੇ ਪਲਾਸਟਿਕ ਦੀਆਂ ਗੋਲੀਆਂ ਦੁਆਰਾ ਗੋਲੀਬਾਰੀ ਦਾ ਆਦੇਸ਼ ਦਿੱਤਾ ਸੀ, ਪਰ ਜਿਹੜੇ ਡਾਕਟਰਾਂ ਨੇ ਜ਼ਖਮੀ ਵਿਅਕਤੀਆਂ ਦੀ ਜਾਂਚ ਕੀਤੀ, ਉਨ੍ਹਾਂ ਨੇ ਇਹ ਨਹੀਂ ਕਿਹਾ ਕਿ ਕਿਸੇ ਵੀ ਜ਼ਖਮੀ ਦੇ ਪਲਾਸਟਿਕ ਦੀਆਂ ਗੋਲੀਆਂ ਦੀਆਂ ਸੱਟਾਂ ਸਨ। ਜੇ ਭੀੜ ਵਿਚਲੇ ਲੋਕਾਂ ਨੂੰ ਦੱਸਿਆ ਜਾਂਦਾਂ ਕਿ ਫਾਇਰਿੰਗ ਕੀਤੀ ਜਾਵੇਗੀ, ਸੰਭਵ ਹੈ ਕਿ ਭੀੜ ਨੇ ਖਿਲਰ ਜਾਣਾ ਸੀ। ਇਸ ਮਕਸਦ ਲਈ ਹਵਾ ਵਿੱਚ ਗੋਲੀਬਾਰੀ ਵੀ ਕੀਤੀ ਜਾ ਸਕਦੀ ਸੀ। ਇਹ ਸਾਰੇ ਹਾਲਾਤ ਦਿਖਾਉਂਦੇ ਹਨ ਕਿ ਮਿਸਟਰ ਏ.ਕੇ. ਸ਼ਰਮਾ ਨੇ ਸਥਿਤੀ ਨੂੰ ਸਹੀ ਢੰਗ ਨਾਲ ਨਹੀਂ ਨਜਿੱਠਿਆ ਅਤੇ ਉਸਨੇ ਐਸ ਐਸ ਪੀ ਅਤੇ ਡੀ.ਸੀ. ਜਿਹੜੇ ਉਪਲੱਬਧ ਸਨ ਦੀ ਮਦਦ ਵੀ ਪ੍ਰਾਪਤ ਨਹੀਂ ਕੀਤੀ। ਸਾਰੇ ਚਾਰ ਮ੍ਰਿਤਕ ਵਿਅਕਤੀਆਂ ਦੇ ਸਰੀਰ ਦੇ ਅਹਿਮ ਅੰਗਾਂ ‘ਤੇ ਗੋਲੀਬਾਰੀ ਹੋਈ ਸੀ ਅਤੇ ਜ਼ਖ਼ਮੀਆਂ’ ਚੋਂ ੨ ਨੂੰ ਵੀ ਗੋਲੀਆਂ ਸਰੀਰ ਦੇ ਉਪਰਲੇ ਹਿੱਸੇ ‘ਤੇ ਲੱਗੀਆਂ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਪੁਲਿਸ ਨਿਯਮਾਂ ਅਨੁਸਾਰ ਫਾਇਰਿੰਗ ਨਹੀਂ ਕੀਤੀ ਗਈ ਸੀ। ਭੀੜ ਕੋਲ ਅਜਿਹੇ ਹਥਿਆਰ ਨਹੀਂ ਸਨ ਜਿਸ ਨਾਲ ਉਹ ਸੁਰੱਖਿਆ ਬਲਾਂ ਨੂੰ ਕੋਈ ਖ਼ਤਰਾ ਪੈਦਾ ਹੁੰਦਾ। ਉਹ ਸੁਰੱਖਿਆ ਬਲਾਂ ਤੋਂ ਅਜੇ ੧੬ ਤੋਂ ੨੦ ਗਜ਼ ਦੀ ਦੂਰੀ ਤੇ ਸਨ ਅਤੇ ਸੁਰੱਖਿਆ ਵਾਲੇ ਲੋਕਾਂ ਜਾਂ ਆਮ ਜਨਤਾ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਕੀਤੇ ਗਏ ਸਬੂਤ ਵਿਚ ਸਾਬਿਤ ਹੁੰਦਾ ਹੈ ਕਿ ੩੦੦ ਦੇ ਕਰੀਬ ਗੋਲੀਆਂ ਚੱਲੀਆਂ ਸਨ। ਆਦੇਸ਼ ਸੀ ਕਿ ਅਸਰਦਾਰ ਫਾਇਰਿੰਗ ਸਰੀਰ ਦੇ ਹੇਠਲੇ ਹਿੱਸੇ ‘ਤੇ ਹੋਣੀ ਚਾਹੀਦੀ ਹੈ ਨੂੰ ਪੂਰੀ ਤਰ੍ਹਾਂ ਅਣਡਿੱਠ ਕੀਤਾ ਗਿਆ ਸੀ ਅਤੇ ਅਜਿਹਾ ਲਗਦਾ ਹੈ ਕਿ ਮਰਨ ਵਾਲੇ ਚਾਰ ਵਿਅਕਤੀਆਂ ਨੂੰ ਉਨ੍ਹਾਂ ਦੇ ਸਰੀਰ ਦੇ ਮਹੱਤਵਪੂਰਣ ਅੰਗਾਂ ਤੇ ਮਾਰਨ ਦੇ ਇਰਾਦੇ ਨਾਲ ਨਿਸ਼ਾਨੇ ਲਾ ਕੇ ਮਾਰਿਆ ਗਿਆ ਸੀ।

੧੪. ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ ਰਿਪੋਰਟ- ‘ਨਕੋਦਰ ‘ਚ ਇੱਕ ਸ਼ਰਾਰਤ’, ਮੀਡੀਆ ਦੀਆਂ ਰਿਪੋਰਟਾਂ ਅਤੇ ਅੱਖੀਂ ਦੇਖਣ ਵਾਲੇ ਮੌਕੇ ਦੇ ਗਵਾਹ ਦੱਸਦੇ ਹਨ ਕਿ ਇੱੱਕ ਪੀੜਤ ਹਰਮਿੰਦਰ ਸਿੰਘ ਚਲੂਪਰ ਜੋ ਆਪਣੀ ਸੁਰੱਖਿਆ ਲਈ ਭੱਜਿਆ ਸੀ, ਤੇ ਪੁਲਿਸ ਨੇ ਉਸਨੂੰ ਹਿਰਾਸਤ ਵਿਚ ਲਿਆ ਅਤੇ ਐਸ ਐਚ ਓ ਜਸਕੀਰਤ ਚਾਹਲ ਨੇ ਆਪਣੇ ਸਰਵਿਸ ਰਿਵਾਲਵਰ ਦੇ ਨਾਲ ਪੁਆਇੰਟ ਬਲੈਂਕ ਰੇਂਜ ਤੋਂ ਗੋਲੀ ਮਾਰੀ ਅਤੇ ਉਸ ਸਮੇਂ ਐਸ ਪੀ (ਡੀ) ਸਵਰਨ ਸਿੰਘ ਘੋਟਨਾ ਉਸ ਦੇ ਨਾਲ ਸੀ। ਉਸ ਦੀ ਪੋਸਟ ਮਾਰਟਮ ਰਿਪੋਰਟ ਵੀ ਇਹ ਦਰਸਾਉਂਦੀ ਹੈ। ਕੀ ਤੁਸੀਂ ਇਸ ਤੇ ਕੁਝ ਰੋਸ਼ਨੀ ਪਾ ਸਕਦੇ ਹੋ? ਐਸ.ਐਚ.ਓ. ਚਾਹਲ ਜਾਂ ਐਸ ਪੀ (ਡੀ) ਸਵਰਨ ਸਿੰਘ ਘੋਟਨਾ ਵਿਰੁੱਧ ਕੀ ਕਾਰਵਾਈ ਕੀਤੀ ਗਈ?

੧੫. ਤੁਹਾਡੀ ਕਾਰਜਕਾਰੀ ਡਿਪਟੀ ਕਮਿਸ਼ਨਰ ਅਤੇ ਇਜ਼ਹਾਰ ਆਲਮ ਐੱਸ ਐੱਸ ਪੀ ਜਲੰਧਰ ਦੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੁਆਰਾ ਗਵਾਹ ਵਜੋਂ ਗਵਾਹੀ ਲਈ ਗਈ ਸੀ। ਨਕੋਦਰ ਪੁਲਿਸ ਗੋਲੀਬਾਰੀ ਨਾਲ ਸੰਬੰਧਤ ਕੁਝ ਵੀ ਤੁਸੀਂ ਕਿਵੇਂ ਭੁੱਲ ਸਕਦੇ ਹੋ?

ਚਰਨਜੀਤ ਸਿੰਘ ਅਟਵਾਲ ਹਾਲਾਂ ਕਿ ਨਕੋਦਰ ਪੁਲਿਸ ਗੋਲੀਬਾਰੀ ਵਿਚ ਸਿੱਧੇ ਤੌਰ ‘ਤੇ ਸ਼ਾਮਲ ਨਹੀਂ ਹਨ, ਪਰ ਉਨ੍ਹਾਂ ਨੂੰ ੫ ਮਾਰਚ ੨੦੦੧ ਨੂੰ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਵਿਚ ਰੱਖੇ ਜਾਣ ਸਮੇਂ ਸਪੀਕਰ ਦੇ ਤੌਰ’ ਤੇ ਆਪਣੀ ਭੂਮਿਕਾ ਨੂੰ ਸਪੱਸ਼ਟ ਕਰਨਾ ਪੈਣਾ ਹੈ।

੧. ਕੀ ਤੁਸੀਂ ਸਾਫ ਹੋ ਸਕਦੇ ਹੋ ਅਤੇ ਇਹ ਪੁਸ਼ਟੀ ਕਰ ਸਕਦੇ ਹੋ ਕਿ ਜਸਟਿਸ ਗੁਰਨਾਮ ਸਿੰਘ ਰਿਪੋਰਟ ਨੂੰ ਪੰਜਾਬ ਅਸੈਂਬਲੀ ਵਿੱਚ ਪੇਸ਼ ਕੀਤਾ ਗਿਆ ਸੀ ਜਦੋਂ ਤੁਸੀਂ ੫ ਮਾਰਚ ੨੦੦੧ ਨੂੰ ਸਪੀਕਰ ਸੀ ਜਾਂ ਕੀ ਇਹ ਚੁੱਪ-ਚਾਪ ਰਿਕਾਰਡ ਵਿੱਚ ਸ਼ਾਮਲ ਕੀਤੀ ਗਈ ਸੀ?

੨. ਇਸ ਨੂੰ ਰੱਖਣ ਤੋਂ ਪਹਿਲਾਂ ਜਾਂ ਚੁੱਪ-ਚਾਪ ਰਿਕਾਰਡ ਵਿਚ ਦਾਖਲ ਕਰਨ ਤੋਂ ਪਹਿਲਾਂ, ਕੀ ਸਪੀਕਰ ਦੇ ਦਫਤਰ ਨੇ ਕੋਈ ਸਪੱਸ਼ਟੀਕਰਨ ਪ੍ਰਾਪਤ ਕੀਤਾ ਸੀ ਕਿ ਕਿਉਂ ੧੯੮੬ ਦੀ ਰਿਪੋਰਟ ੨੦੦੧ ਵਿਚ ਪੇਸ਼ ਕੀਤੀ ਜਾ ਰਹੀ ਹੈ?

੩. ਜੇ ਇਹ ਮੰਨ ਵੀ ਲਈਏ ਕਿ ਰਿਪੋਰਟ ਪੇਸ਼ ਕੀਤੀ ਗਈ ਸੀ, ਉਸ ਦਿਨ ਕਿਸੇ ਵੀ ਮੈਂਬਰ ਦੁਆਰਾ ਜਾਂ ਅਗਲੇ ਦਿਨਾਂ ‘ਚ ਵੀ ਰਿਪੋਰਟ’ ਤੇ ਕੋਈ ਚਰਚਾ ਕਿਉਂ ਨਹੀਂ ਕੀਤੀ ਗਈ ਸੀ?

੪.  ਨਿਆਂ ਦੇ ਹਿੱਤ ਵਿੱਚ, ਕੀ ਤੁਸੀਂ ਪੀੜਤ ਪਰਿਵਾਰਾਂ ਨੂੰ ਦੱਸ ਸਕਦੇ ਹੋ ਕਿ ਜਸਟਿਸ ਗੁਰਨਾਮ ਸਿੰਘ ਰਿਪੋਰਟ ਦਾ ਭਾਗ ੨ ਕਿੱਥੇ ਹੈ?

੫. ਕੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਸੂਚਿਤ ਕਰ ਸਕਦੇ ਹੋ, ਕਿ ਕਿੰਨੀ’ਕੁ ਵਾਰ ਕਮਿਸ਼ਨਾਂ ਦੀਆਂ ਰਿਪੋਰਟਾਂ ਅਸੈਂਬਲੀ ਵਿੱਚ ਬਿਨਾਂ ਕਾਰਵਾਈਆਂ ਪੇਸ਼ ਕੀਤੀਆਂ ਜਾਂਦੀਆਂ ਹਨ? ਕੀ ਤੁਹਾਨੂੰ ਅਜਿਹੀ ਕੋਈ ਰਿਪੋਰਟ ਯਾਦ ਆ ਸਕਦੀ ਹੈ?

ਬਾਦਲ ਦਲ ਦਾ ਝੂਠ ਅਤੇ ਪਾਪ ਕੰਬ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਸੱਚ ਅਗੇ ਝੁਕਣਾ ਪਵੇਗਾ।

ਫਤਿਹਗੜ੍ਹ ਸਾਹਿਬ ਅਤੇ ਜਲੰਧਰ ਦੇ ਵੋਟਰਾਂ ਅਤੇ ਪੰਜਾਬ ਦੇ ਇਨਸਾਫ ਪਸੰਦ ਲੋਕਾਂ ਨੂੰ ਇਹ ਸਵਾਲ ਬਾਰ-ਬਾਰ ਪੁੱਛਣੇ ਚਾਹੀਦੇ ਹਨ।

ਕੀ ਫਤਿਹਗੜ੍ਹ ਸਾਹਿਬ ਅਤੇ ਜਲੰਧਰ ਦੇ ਵੋਟਰ ਇਸ ਮੌਕੇ ਨੂੰ ਸੰਭਾਲਣਗੇ? ਕੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਨਕੋਦਰ ਵਿਖੇ ਹੋਏ ਕਾਤਲਾਂ ਦੀ ਰਿਪੋਰਟ ਦਾਰਬਰਾ ਸਿੰਘ ਗੁਰੂ, ਚਰਨਜੀਤ ਸਿੰਘ ਅਟਵਾਲ ਅਤੇ ਬਾਦਲ ਦਲ ਲੀਡਰਸ਼ਿਪ ਨੂੰ ਕਾਨੂੰਨ ਦੇ ਕਟਿਹਰੇ ਵਿਚ ਖੜਾ ਕਰੇਗੀ?

157 recommended
2056 views
bookmark icon

Write a comment...

Your email address will not be published. Required fields are marked *