ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ – ਤਸਵੀਰ ਦਾ 18+1 ਵਾਲਾ ਰੁੱਖ

 -  -  275


ਜਿਵੇਂ ਆਧੁਨਿਕ ਦੁਨੀਆ ਨੇ EH Gombrich ਤੋਂ ਪੇਂਟਿੰਗ ਬਾਰੇ ਸਿੱਖਿਆ, ਇਵੇਂ ਹੀ Susan Sontag ਤੋਂ ਫ਼ੋਟੋਗ੍ਰਾਫੀ ਬਾਰੇ ਸਿੱਖਿਆ। ਆਪਣੀ ਮਸ਼ਹੂਰ-ਏ-ਜ਼ਮਾਨਾ ਕਿਤਾਬ, On Photography, ਵਿਚ Sontag ਲਿਖਦੀ ਹੈ – “All photographs are memento mori. To take a photograph is to participate in another person’s mortality, vulnerability, mutability. precisely by slicing out this moment and freezing it, all photographs testify to time’s relentless melt.”

ਪੰਜਾਬੀਸਾਹਿਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਹੋਈਆਂ ਹਨ। ਜੇਤੂਆਂ ਦੀ ਇਹ ਫੋਟੋ ਬੜੇ ਮਾਨ ਅਤੇ ਸ਼ਾਨ ਨਾਲ ਸੋਸ਼ਲ ਮੀਡੀਆ ਉੱਤੇ ਪਾਈ ਗਈ। ਤੁਹਾਨੂੰ ਇਹ ਫ਼ੋਟੋ ਕੀ ਦੱਸਦੀ ਹੈ? ਜੇ ਫੋਟੋ ਉਹ ਦੱਸਦੀ ਹੈ ਜੋ ਹਜ਼ਾਰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤਾਂ ਤੁਹਾਨੂੰ ਇਸ ਫੋਟੋ ਦੇ ਪਹਿਲੇ 100 ਸ਼ਬਦ ਕੀ ਕਹਿੰਦੇ ਹਨ? ਧਿਆਨ ਨਾਲ ਗਿਣੋ। ਫੋਟੋ ਵਿੱਚ 19 ਲੋਕ ਹਨ।

ਇਹ ਫੋਟੋ ਰੰਗੀਨ ਹੈ ਪਰ ਇਹ ਅਸਲ ਵਿੱਚ ਕਾਲਾ ਚਿੱਟਾ ਸੱਚ ਬਿਆਨ ਕਰਦੀ ਹੈ। ਰੰਗੀਨ ਅਤੇ ਸਿਆਹ ਸਫ਼ੇਦ ਦਾ ਇਹ ਕੇਹਾ ਫ਼ਰਕ ਹੈ? Ted Grant ਨੂੰ ਕੌਣ ਨਹੀਂ ਜਾਣਦਾ? ਦਹਾਕਿਆਂ ਤੋਂ ਅਖ਼ਬਾਰਾਂ ਵਿਚ ਛਪਣ ਵਾਲੀਆਂ ਫੋਟੋਆਂ ਵਿੱਚੋਂ ਉਹਦਾ ਅਸਰ ਦੇਖਿਆ ਜਾ ਸਕਦਾ ਹੈ। ਫੋਟੋ ਪੱਤਰਕਾਰੀ ਦੇ ਪਿਤਾਮਿਆਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ Ted Grant ਅਕਸਰ ਕਹਿੰਦਾ ਹੈ ਕਿ ਜਦੋਂ ਤੁਸੀਂ ਰੰਗੀਨ ਫੋਟੋ ਖਿੱਚਦੇ ਹੋ ਤਾਂ ਕਪੜਿਆਂ ਦੀ ਫੋਟੋ ਆਉਂਦੀ ਹੈ ਪਰ ਜਦੋਂ ਸਿਆਹ-ਸਫ਼ੇਦ ਫੋਟੋ ਖਿੱਚਦੇ ਹੋ ਤਾਂ ਤੁਸੀਂ ਫ਼ੋਟੋ ਵਿਚਲੇ ਲੋਕਾਂ ਦੀ ਧੁਰ ਅੰਦਰ ਆਤਮਾ ਦੀ ਤਸਵੀਰ ਦੇਖ ਸਕਦੇ ਹੋ।

ਸਾਡੇ ਪੰਜਾਬੀ ਜ਼ੁਬਾਨ ਦੇ ਲੇਖਕ/ਬੁੱਧੀਜੀਵੀ ਵਰਗ ਦੀ ਨੁਮਾਇਆ ਜਮਾਤ ਦੇ ਲੋਕਤੰਤਰੀ ਢੰਗ ਨਾਲ ਚੁਣੀ ਹੋਈ ਇਸ ਪ੍ਰਬੰਧਕੀ ਨਿਸ਼ਿਸਤ ਵਿਚਲੇ ਲੇਖਕਾਂ, ਕਵੀਆਂ, ਕਹਾਣੀਕਾਰਾਂ, ਤਰਜੀਹਾਕਾਰਾਂ, ਕਾਲਮ ਨਵੀਸਾਂ, ਅਫ਼ਸਾਨਾ ਨਿਗਾਰਾਂ ਦੇ ਅੰਦਰੂਨ ਦੀ ਕਥਾ ਕਹਿੰਦੀ ਇਹ ਤਸਵੀਰ ਇੱਕ ਨੰਗੇ ਚਿੱਟੇ ਸੱਚ ਨੂੰ ਬਾਖ਼ੂਬੀ ਬਿਆਨ ਕਰਦੀ ਹੈ। ਜਿਵੇਂ ਉੱਤਰ ਪ੍ਰਦੇਸ਼ ਵਿੱਚ 80 ਬਨਾਮ 20 ਵਾਲੇ ਇੱਕ ਨਫ਼ਰਤੀ ਹਿੰਦਸੇ ਦੀ ਗੱਲ ਉਹ ਧਿਰ ਕਰ ਰਹੀ ਹੈ ਜਿਹੜੀ ਤਾਕਤ ਲਈ ਇਨਸਾਨੀਅਤ ਦਾ ਹਰ ਤਕਾਜ਼ਾ ਛਿੱਕੇ ਟੰਗ ਰਹੀ ਹੈ, ਇਵੇਂ ਹੀ ਇਹ ਤਸਵੀਰ ਸਾਡੇ ਕੰਨ ਵਿਚ 18 ਬਨਾਮ 1 ਵਾਲੀ ਇੱਕ ਚਿੰਤਾਜਨਕ ਗੱਲ ਕਹਿ ਰਹੀ ਹੈ।

ਜਦੋਂ ਕਦੇ ਵੀ ਤੁਸੀਂ ਸਮਾਜਿਕ ਲਿੰਗਕ ਬਰਾਬਰੀ ਦੀ ਗੱਲ ਕਰਨੀ ਹੋਵੇ, ਇਹੀ ਸਮਾਜ ਦਾ ਉਹ ਮੁਹਜ਼ੱਬ  ਹਿੱਸਾ ਹੈ ਜਿਸ ਵੱਲ ਅਸੀਂ ਮੁੜ ਕੇ ਦੇਖਦੇ ਹਾਂ। ਇਹ ਸਾਡੇ ਘਰਾਂ ਵਿਚ ਬਹੁਤ ਸਨਮਾਨ ਪਾਉਂਦੀਆਂ ਪਰ ਅਸਲ ਵਿੱਚ ਹਾਸ਼ੀਏ ਧੱਕੀਆਂ ਔਰਤਾਂ ਬਾਰੇ ਕੀਰਨੇ ਪਾਉਂਦੇ ਹਨ। ਇਨਕਲਾਬੀ ਏਨੇ ਕਿ ਕਾਨੂੰਨ ਘੜਨੀ ਸਭਾ ਵਿੱਚ 33 ਪ੍ਰਤੀਸ਼ਤ ਰਾਖਵੇਂਕਰਨ ਲਈ ਲੜਦੀਆਂ ਨੂੰ ਮਿਹਣੇ ਮਾਰਦੇ ਹਨ ਕਿ ਬਰਾਬਰੀ 50 ਪ੍ਰਤੀਸ਼ਤ ਹੁੰਦੀ ਹੈ, 33 ਨਾਲ ਕੰਮ ਨਹੀਂ ਚਲਣਾ। ਅੰਤਰਰਾਸ਼ਟਰੀ ਔਰਤ ਦਿਹਾੜੇ ਉੱਤੇ ਸੜਕ ਕਿਨਾਰੇ ਧੁੱਪ ਵਿੱਚ ਰੋੜੀ ਕੁੱਟਦੀ ਦੀ ਫੋਟੋ ਆਪਣੇ ਸੋਸ਼ਲ ਮੀਡਿਆ ਉੱਤੇ ਪਾਉਣ ਲੱਗਿਆਂ ਵੇਖਦੇ ਹਨ ਕਿ ਉਹਦਾ ਅੱਧਨੰਗਾ ਧੁੱਪੇ ਖੇਡਦਾ ਨੱਕ-ਵਗੇਂਦਾ ਬਾਲ ਵੀ ਜ਼ਰੂਰ ਆਵੇ। ਫਿਰ ਹੇਠਾਂ ਲਿਖਦੇ ਹਨ – ਔਰਤ, ਤੇਰੀ ਇਹੋ ਕਹਾਣੀ। ਜਿਹੜੀਆਂ ਇਹ ਕਹਾਣੀਆਂ ਲਿਖਦੇ ਹਨ, ਉਹਨਾਂ ਦੀ ਤਾਂ ਬਾਤ ਨਾ ਪੁੱਛੋ – ‘ਮਖਾਂ ਐਵੇਂ ਨਿਵੇਦਿਤਾ ਮੇਨਨ ਵਰਗੀਆਂ ਨੂੰ ਲੱਗਦਾ ਹੈ ਕਿ ਸਮਾਂ ਲੱਗੂਗਾ ਉਸ ਦੁਨੀਆ ਨੂੰ ਵੇਖਣ ਲਈ ਜਿਹੜੀ ਸੱਚੀਓਂ ਫੈਮਿਨਿਸਟ ਹੋਵੇ। ਇਹ ਤਾਂ ਬਣਾਈ ਬੈਠੇ ਹਨ, ਬੱਸ ਧਰਤੀ ਉੱਤੇ ਉਤਾਰਨੀ ਹੈ, ਕਾਗਜ਼ ਉੱਤੇ ਉਤਰੀ ਪਈ ਹੈ।

ਅੰਤਰਰਾਸ਼ਟਰੀ ਔਰਤ ਦਿਹਾੜੇ ਉੱਤੇ ਸੜਕ ਕਿਨਾਰੇ ਧੁੱਪ ਵਿੱਚ ਰੋੜੀ ਕੁੱਟਦੀ ਦੀ ਫੋਟੋ ਆਪਣੇ ਸੋਸ਼ਲ ਮੀਡਿਆ ਉੱਤੇ ਪਾਉਣ ਲੱਗਿਆਂ ਵੇਖਦੇ ਹਨ ਕਿ ਉਹਦਾ ਅੱਧਨੰਗਾ ਧੁੱਪੇ ਖੇਡਦਾ ਨੱਕ-ਵਗੇਂਦਾ ਬਾਲ ਵੀ ਜ਼ਰੂਰ ਆਵੇ। ਫਿਰ ਹੇਠਾਂ ਲਿਖਦੇ ਹਨ – ਔਰਤ, ਤੇਰੀ ਇਹੋ ਕਹਾਣੀ।

ਫਿਰ ਸਾਹਿਤ ਅਕਾਦਮੀ ਦੀ ਚੋਣ ਆਉਂਦੀ ਹੈ। ਸਰਵਸੰਮਤੀਆਂ ਵੀ ਹੋ ਜਾਂਦੀਆਂ ਹਨ, ਗੱਠਜੋੜ  ਵੀ ਬਣ ਜਾਂਦੇ ਹਨ, ਸਾਜ਼ਿਸ਼ੀ ਮਹਿਫ਼ਿਲਾਂ ਵਿੱਚ ਕੁੱਝ ਨਾਪਾਕ ਗੰਢਤੁੱਪਾਂ ਵੀ ਹੋ ਜਾਂਦੀਆਂ ਹਨ। ਫਿਰ ਵੋਟਾਂ ਵੀ ਪੈ ਜਾਂਦੀਆਂ ਹਨ। ਉਪਰੰਤ ਇੱਕ 19 ਨੂਰਾਨੀ ਚਿਹਰਿਆਂ ਨਾਲ ਭਰੀ ਤਸਵੀਰ ਵੀ ਅਖ਼ਬਾਰਾਂ ਵਿੱਚ ਸ਼ਾਇਆ ਹੋ ਜਾਂਦੀ ਹੈ।

ਬਰਾਬਰੀ ਬਾਰੇ ਕਥਾ, ਕਹਾਣੀਆਂ, ਕਵਿਤਾਵਾਂ ਕਹਿਣ ਵਾਲਿਆਂ ਦੀ ਤਸਵੀਰ — 18 ਪੁਰਸ਼ ਅਤੇ ਇੱਕ ਮਹਿਲਾ। ਇਹ ਮੁਹੱਜ਼ਬ ਵਰਗ ਦੀ ਤਸਵੀਰ ਹੈ। ਇਸੇ ਵਰਗ ਤੋਂ ਇਹ ਉਮੀਦ ਹੈ ਕਿ ਸਿਆਸਤ ਉੱਤੇ ਦਬਾਅ ਪਾਵੇ ਕਿ gender equality ਹੋਵੇ, ਵਿਧਾਨ ਸਭਾ ਵਿੱਚ ਵਧੇਰੇ ਨੁਮਾਇੰਦਗੀ ਹੋਵੇ। ਇਹਨਾਂ ਮਰਦਾਨਾ ਕਲਮ-ਕਲਾਮ-ਕਾਲਮ ਵਾਲਿਆਂ ਨੇ Marital Rape ਬਾਰੇ ਬਹਿਸ ਚਲਾਉਣੀ ਸੀ। ਇਹ ਕਿਸੇ ਤੋਂ ਡਰਦੇ ਹਨ? ਇਹ ਤਸਵੀਰ ਨੂੰ ਕੋਈ ਵੇਖ ਕੀ ਕਹੇਗਾ, ਹੈ ਇਹਨਾਂ ਨੂੰ ਕੋਈ ਪ੍ਰਵਾਹ?

ਇਹਨਾਂ ਮਰਦਾਨਾ ਕਲਮ-ਕਲਾਮ-ਕਾਲਮ ਵਾਲਿਆਂ ਨੇ Marital Rape ਬਾਰੇ ਬਹਿਸ ਚਲਾਉਣੀ ਸੀ। ਇਹ ਕਿਸੇ ਤੋਂ ਡਰਦੇ ਹਨ? ਇਹ ਤਸਵੀਰ ਨੂੰ ਕੋਈ ਵੇਖ ਕੀ ਕਹੇਗਾ, ਹੈ ਇਹਨਾਂ ਨੂੰ ਕੋਈ ਪ੍ਰਵਾਹ?

American West ਬਾਰੇ ਆਪਣੀ “pure photography” ਵਾਲੀ sense ਲਈ ਜਾਣੇ ਜਾਂਦੇ ਅੱਕਾਸ  Ansel Adams ਕਹਿੰਦੇ ਹਨ – “You don’t take a photograph, you make it.” ਇਹ ਫੋਟੋ ਖਿੱਚੀ ਨਹੀਂ ਗਈ, ਇਹ ਇਹਨਾਂ ਲਿਖਤੀ ਸ਼ਬਦ ਨੂੰ ਪ੍ਰਣਾਇਆਂ ਨੇ ਤਾਮੀਰ ਕੀਤੀ ਹੈ, ਤਸ਼ਕੀਲ ਕੀਤੀ ਹੈ, ਤਖ਼ਲੀਕ ਕੀਤੀ ਹੈ।

ਇਹਨਾਂ ਸਾਰੀ ਉਮਰ ਬਿੰਬ ਵਰਤੇ ਹਨ, ਮੂਰਤਾਂ ਕਲਪਿਤ ਕੀਤੀਆਂ ਹਨ, ਪ੍ਰਤਿਮਾਵਾਂ ਬਣਾਈਆਂ ਹਨ, ਲਿਖੀਆਂ ਹਨ। ਕੈਮਰੇ ਦੀ ਤਾਸੀਰ ਅਤੇ ਤਾਕਤ ਤੋਂ ਨਾਵਾਕਿਫ਼ ਹਨ।

Susan Sontag ਕੋਲ ਵਾਪਸ ਚਲੀਏ। ਉਹ ਕਹਿੰਦੀ ਹੈ ਕਿਸੇ ਸਮੂਹ ਦੀ ਫੋਟੋ ਖਿੱਚਣ ਦਾ ਮਤਲਬ ਹੈ, ਉਹਨਾਂ ਨੂੰ ਉਲੰਘ ਦੇਣਾ, ਚੀਰ ਦੇਣਾ, ਉਹਨਾਂ ਦੇ ਅੰਦਰ ਤਕ ਝਾਕ ਲੈਣਾ, ਉਹਨਾਂ ਨੂੰ ਇੰਞ ਵੇਖਣਾ ਜਿਵੇਂ ਉਹਨਾਂ ਕਦੀ ਆਪਣੇ ਆਪ ਨੂੰ ਨਾ ਤੱਕਿਆ ਹੋਵੇ। ਕੈਮਰਾ ਦੀ ਬੰਦੂਕ ਬਣਾ ਉਹਨਾਂ ਦਾ ਉਛਾੜ ਫੁੰਡ ਕੇ ਰੱਖ ਦਿੱਤਾ ਗਿਆ ਹੋਵੇ। ਸ਼ਾਇਦ ਮੈਂ ਫੋਟੋ ਵੇਖ ਗੁੱਸੇ ਵਿਚ ਹਾਂ, ਇਸ ਲਈ Sontag ਨੂੰ over-read ਕਰ ਰਿਹਾ ਹਾਂ। ਤੁਸੀਂ On Photography ਤੋਂ ਇਹ original ਟੂਕ ਪੜ੍ਹੋ – “To photograph people is to violate them, by seeing them as they never see themselves, by having knowledge of them that they can never have … Just as a camera is a sublimation of the gun, to photograph someone is a subliminal murder – a soft murder, appropriate to a sad, frightened time.”

Umpteen pictures like this tell the chauvinistic story of our politics. We have become used to such ubiquitous all-male pictures. How is the 18+1 picture of writers different from this passive-but-dominant narrative?

ਸਾਡੇ ਨੌਜਵਾਨ ਕੁੜੀਆਂ-ਮੁੰਡੇ ਇਹਨਾਂ ਲੋਕਾਂ ਨੂੰ, ਜਿਨ੍ਹਾਂ ਦੀ ਜੇਬ ਵਿਚ ਮੌਹਰ ਲੱਗੀ ਪਰਚੀ ਹੈ ਕਿ ਉਹ ਲੇਖਕ ਹਨ, ਇਸ ਫੋਟੋ ਵਿੱਚੋਂ ਵੇਖ ਰਹੇ ਹਨ। ਉਹ ਧੁਰ ਅੰਦਰ ਤੱਕ ਤਕ ਰਹੇ ਹਨ। ਫੱਫੇਕੁੱਟ ਵਰਤਾਰਾ ਵੇਖ ਰਹੇ ਹਨ। ਉਹ ਜਾਣਦੇ ਹਨ ਕਿ ਤੁਹਾਡੀਆਂ ਲੇਖਣੀਆਂ, ਸੰਪਾਦਕੀ, ਕਹਾਣੀਆਂ, ਕਵਿਤਾਵਾਂ ਲਈ “ਸੋ ਕਿਉ ਮੰਦਾ ਆਖੀਐ…” ਵਰਗੇ ਸੰਕਲਪ ਸਿਰਫ਼ ਸੁਖਾਲੀਆਂ ਵਰਤੀਆਂ ਜਾਣ ਵਾਲੀਆਂ ਟੂਕਾਂ ਹੀ ਹਨ, ਗੁਰੂ ਦੇ ਹੁਕਮ ਵਰਗੇ ਦਰਗਾਹੀ ਬੋਲ ਨਹੀਂ। ਤੁਹਾਡਾ ਅਸਲ ਜੀਵਨ 18+1 ਵਾਲੀ ਫੋਟੋ ਸ਼ਾਇਆ ਕਰ ਵਧਾਈਆਂ ਕਬੂਲ ਕਰਨ ਵਾਲਾ ਹੈ।

ਪਰ ਅਸੀਂ ਇਓਂ ਫੋਟੋ ਨੂੰ ਦੇਖ ਹੀ ਕਿਓਂ ਰਹੇ ਹਾਂ? ਤੁਸੀਂ ਸਾਡੀ ਗੱਲ ਸੁਣ ਹੀ ਕਿਓਂ ਰਹੇ ਹੋ? ਆਪਣੀ ਵਿਸ਼ਵ ਭਰ ਵਿਚ ਜਾਣੀ ਜਾਂਦੀ ਕਿਤਾਬ, “Art and Illusion: A Study in the Psychology of Pictorial Representation” ਵਿਚ E.H. Gombrich ਕਹਿੰਦੇ ਹਨ – “There is no reality without interpretation; just as there is no innocent eye, there is no innocent ear.”

ਪਰ ਜਿੱਤੇ ਤਾਂ ਹੋ ਹੀ, ਜੋ ਵੀ ਜਿੱਤੇ ਹੋ, ਇਸ ਲਈ ਵਧਾਈ ਹੋਵੇ। Robert Bolt ਦਾ ਨਾਟਕ A Man for All Seasons ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦੇ ਨਿਸਾਬ ਦਾ ਹਿੱਸਾ ਰਿਹਾ ਹੈ। Sir Thomas More ਦੇ ਬੋਲ ਯਾਦ ਕਰੋ – “For Wales? Why Richard, it profit a man nothing to give his soul for the whole world … but for Wales!” ਜੇ ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਬਾਰੇ ਗੱਲ ਹੁੰਦੀ ਤਾਂ ਇਹ Catholic Church ਦੀ ਵੱਡੀ ਹਸਤੀ ਅਤੇ ਗੁਰੂ ਨਾਨਕ ਦਾ ਸਮਕਾਲੀ ਕੀ ਕਹਿੰਦਾ? ਬੱਸ ਸਾਡੇ ਵੱਲੋਂ ਤੁਹਾਨੂੰ ਉਹੋ ਕਿਹਾ ਸਮਝ ਲਵੋ। ਢੇਰ ਵਧਾਈ ਹੋਵੇ।

Sacagawea, obviously a pseudonym, is based in Punjab, dabbles in idle scribbles, and is a closet photographer.

275 recommended
2139 views
bookmark icon

Write a comment...

Your email address will not be published. Required fields are marked *