ਜਗਤੁ ਗੁਰੂ ਗੁਰ ਨਾਨਕ ਦੇਵ।।

 -  -  210


ਗੁਰੂ ਨਾਨਕ ਸਾਹਿਬ ਨੂੰ ਗੁਰੂ ਨਾਨਕ ਦੇਵ ਕਹਿਣ ਬਾਰੇ ਸਿੱਖ ਇਤਿਹਾਸਕਾਰਾਂ ਤੇ ਪ੍ਰਚਾਰਕਾਂ ਵਿਚ ਵੱਖਰੀ ਵੱਖਰੀ ਰਾਏ ਹੈ। ਵਕੀਲ ਅਤੇ ਇਤਿਹਾਸਕਾਰ ਗੁਰਚਰਨਜੀਤ ਸਿੰਘ ਲੰਬਾ ਇਸ ਬਾਰੇ ਵਿਸਥਾਰ ਨਾਲ ਆਪਣੇ ਵਿਚਾਰ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸੰਬੰਧਤ ਲਿਖਤਾਂ ਦੇ ਵੇਰਵਿਆਂ ਨਾਲ ਦੇ ਰਹੇ ਹਨ। ਅਸੀਂ ਇਹ ਲੇਖ ਵਿਚਾਰ ਵਟਾਂਦਰੇ ਦੇ ਸਿਧਾਂਤ ਨੂੰ ਮੁਖ ਰੱਖ ਕੇ ਪ੍ਰਕਾਸ਼ਤ ਕਰ ਰਹੇ ਹਾਂ। ਇਤਿਹਾਸਕ ਦਿਨਾਂ ਬਾਰੇ, ਉਚਾਰਣ ਬਾਰੇ, ਕੌਮ ਵਿਚ ਬਹੁਤ ਵਖਰੇਵੇਂ ਹੰਨ। ਅਸੀਂ ਮੰਨਦੇ ਹਾਂ ਕੇ ਕੌਮੀ ਪੱਧਰ ਤੇ ਡੂੰਗੇ ਵਿਚਾਰਾਂ ਬਾਅਦ ਕੌਮੀ ਫੈਸਲੇ ਲਾਏ ਜਾਣੇ ਚਾਹੀਦੇ ਹੰਨ।

ਭ ਤੇ ਵਡਾ ਲਈ ਜੇਕਰ ਅਧਿਆਤਮ ਖੇਤਰ ਵਿਚ ਕੋਈ ਲਫ਼ਜ਼ ਹੈ ਤਾਂ ਉਹ ਹੈ ਦੇਵ।। ਸੰਸਕ੍ਰਿਤ ਵਿਚ ਦੇਵ ਦਾ ਅਰਥ ਰੱਬ ਜਾਂ ਪ੍ਰਮਾਤਮਾ ਹੁੰਦਾ ਹੈ। ਯੂਨਾਨੀ ਜਾਂ ਗ੍ਰੀਕ ਗ੍ਰੰਥਾਂ ਵਿਚ ਵੀ ਰੱਬ ਜਾਂ ਪ੍ਰਮਾਤਮਾ ਲਈ  ਲਫ਼ਜ਼ Deus ਆਇਆ ਹੈ।  ਇਹ ਪੁਰਤਗਾਲੀ, ਸਪੈਨਿਸ਼, ਫਰੈਂਚ, ਇਤਾਲਵੀ, ਰੋਮਾਨੀਅਨ ਨੇ ਅਪਣਾਇਆ ਅਤੇ ਇਸਦਾ ਮਤਲਬ ਆਕਾਸ਼ ਜਾਂ ਸਵਰਗ ਲੋਕ ਲਿਖਿਆ।  ਇਸੇ Deus ਨੂੰ ਯਹੂਦੀਆਂ ਨੇ Dio/Dyo ਕਰ ਕੇ ਲਿਖਿਆ।  ਇਸੇ ਤੋਂ ਡਿਵਨਿਟੀ ਜਾਂ ਰੁਹਾਨੀਅਤ ਲਫ਼ਜ਼ ਨਿਕਲਿਆ। ਸੋ ਸਭ ਤੋਂ ਵੱਡੀ ਰੂਹਾਨੀ ਹਸਤੀ ਲਈ ਧਰਮ ਦੀ ਦੁਨੀਆ ਵਿਚ ਦੇਵ ਕਿਹਾ ਗਿਆ। ਦੇਵੀ ਦੇਵਤੇ ਵੀ ਦੇਵ ਦੇ ਤੁਲ ਨਹੀਂ ਹੁੰਦੇ। ਵਾਹਿਗੁਰੂ ਦੇਵਤਿਆਂ ਦਾ ਵੀ ਦੇਵ ਹੈ। ਗੁਰੂ ਗੋਬਿੰਦ ਸਿੰਘ ਜੀ ਬਖਸ਼ਿਸ਼ ਕਰਦੇ ਹਨ,

ਕਰ ਜੋਰੂੰ ਪਰਣਾਮ ਕਰ ਧਰੋ ਚਰਨ ਪਰ ਸੀਸ।ਨਾਨਕ ਤੁਮ ਗੁਰੁਦੇਵ ਜੀ ਪੂਰਨ ਵਿਸ੍ਵੇ ਬੀਸ।ਪਰਮਹੰਸ ਤਾਰਨ ਤਰਨ ਗੁਰੂ ਦੇਵਨ ਕੇ ਦੇਵ।ਅਨਭੈ ਬਾਣੀ ਦੀਜਿਯੇ ਨਾਨਕ ਪਾਵੈ ਭੇਵ ॥ (ਗੁਰ ਮਹਿਮਾ ਰਤਨਾਵਲੀ)

ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਜ਼ਿਕਰਕਰਦੇ ਹਨ ਤਾਂ ਫੁਰਮਾਂਦੇ ਹਨ,

ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥
ਸਭ ਤੇ ਵਡਾ ਸਤਿਗੁਰੁ ਨਾਨਕ ਜਿਨਿ ਕਲ ਰਾਖੀ ਮੇਰੀ।। (5, 750)

Gurdwara Rori Sahib, Pakistan

ਹੁਣ ਸਭ ਤੇ ਵਡਾ”ਲਈ ਜੇਕਰ ਅਧਿਆਤਮ ਖੇਤਰ ਵਿਚ ਕੋਈ ਲਫ਼ਜ਼ ਹੈ ਤਾਂ ਉਹ ਹੈ ਦੇਵ।। ਸੰਸਕ੍ਰਿਤ ਵਿਚ ਦੇਵ ਦਾ ਅਰਥ ਰੱਬ ਜਾਂ ਪ੍ਰਮਾਤਮਾ ਹੁੰਦਾ ਹੈ। ਯੂਨਾਨੀ ਜਾਂ ਗ੍ਰੀਕ ਗ੍ਰੰਥਾਂ ਵਿਚ ਵੀ ਰੱਬ ਜਾਂ ਪ੍ਰਮਾਤਮਾ ਲਈ  ਲਫ਼ਜ਼ Deus ਆਇਆ ਹੈ।  ਇਹ ਪੁਰਤਗਾਲੀ, ਸਪੈਨਿਸ਼, ਫਰੈਂਚ, ਇਤਾਲਵੀ, ਰੋਮਾਨੀਅਨ ਨੇ ਅਪਣਾਇਆ ਅਤੇ ਇਸਦਾ ਮਤਲਬ ਆਕਾਸ਼ ਜਾਂ ਸਵਰਗ ਲੋਕ ਲਿਖਿਆ।  ਇਸੇ Deus ਨੂੰ ਯਹੂਦੀਆਂ ਨੇ Dio/Dyo ਕਰ ਕੇ ਲਿਖਿਆ।  ਇਸੇ ਤੋਂ ਡਿਵਨਿਟੀ ਜਾਂ ਰੁਹਾਨੀਅਤ ਲਫ਼ਜ਼ ਨਿਕਲਿਆ। ਸੋ ਸਭ ਤੋਂ ਵੱਡੀ ਰੂਹਾਨੀ ਹਸਤੀ ਲਈ ਧਰਮ ਦੀ ਦੁਨੀਆ ਵਿਚ ਦੇਵ ਕਿਹਾ ਗਿਆ। ਦੇਵੀ ਦੇਵਤੇ ਵੀ ਦੇਵ ਦੇ ਤੁਲ ਨਹੀਂ ਹੁੰਦੇ। ਵਾਹਿਗੁਰੂ ਦੇਵਤਿਆਂ ਦਾ ਵੀ ਦੇਵ ਹੈ। ਗੁਰੂ ਗੋਬਿੰਦ ਸਿੰਘ ਜੀ ਬਖਸ਼ਿਸ਼ ਕਰਦੇ ਹਨ,

ਦੇਵ ਦੇਵਤਾਨ ਕੌ ਸੁਰੇਸ ਦਾਨਵਾਨ ਕੌ
ਮਹੇਸ ਗੰਗ ਧਾਨ ਕੌ ਅਭੇਸ ਕਹੀਅਤੁ ਹੈਂ।। (ਦ.ਗ੍ਰ.)

ਪੰਚਮ ਪਿਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਗੁਰੂ ਨਾਨਕ ਦੇਵ ਜੀ ਨੂੰ ਦੇਵ ਸ਼ਬਦ ਨਾਲ ਮੁਖਾਤਬ ਕਰਦੇ ਹਨ,

ਪਾਰਬ੍ਰਹਮ ਨਾਨਕ ਗੁਰਦੇਵ।।
ਵਡੈ ਭਾਗਿ ਪਾਈਐ ਹਰਿ ਸੇਵ ।। (ਮ. 5, 1338)

ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਨੂੰ ਦੇਵ ਕਹਿਣ ਬਾਬਤ ਕਮਾਲ ਦੀ ਉਦਾਹਰਣ ਦਿੰਦੇ ਹਨ,

ਸੋਰਠਾ: ਅਬਿਗਤਿ ਅਲਖ ਅਭੇਵ ਅਗਮ ਅਪਾਰ ਅਨੰਤ ਗੁਰ ॥
ਸਤਿਗੁਰ ਨਾਨਕ ਦੇਵ ਪਾਰਬ੍ਰਹਮ ਪੂਰਨ ਬ੍ਰਹਮ ॥

ਦੋਹਰਾ: ਅਗਮ ਅਪਾਰ ਅਨੰਤ ਗੁਰ ਅਬਿਗਤਿ ਅਲਖ ਅਭੇਵ ॥
ਪਾਰਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ॥

ਛੰਦ: ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ॥
ਨਾਦ ਬਾਦ ਬਿਸਮਾਦ ਰਾਗ ਰਾਗਨਿ ਗੁਨ ਗਾਵਹਿ ॥ (ਕਬਿੱਤ 3)

ਗੁਰੂ ਨਾਨਕ ਦੇਵ ਜੀ ਰੱਬੀ ਦਰਗਹ ਵਿਚ ਮੌਜੂਦ ਸਨ, ਹੁਕਮ ਅੰਦਰ ਪਰਗਟ ਹੋਏ।
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ॥ (ਵਾਰ
1  ਪੰ. 27)।

ਗੁਰੂ ਸਾਹਿਬ ਜੀ ਦੇ ਪ੍ਰਕਾਸ਼ਮਾਨ ਹੋਣ ਦੀ ਚਕਾਚੋਂਧ ਸੂਰਜ ਨਿਕਲਣ ਦੀ ਨਿਆਈਂ ਸੀ।  ਸੂਰਜ ਦੇ ਉਦੇ ਹੋਣ ਨਾਲ ਇਹ ਰੌਸ਼ਨੀ ਇਤਨੀ ਪ੍ਰਚੰਡ ਸੀ ਕਿ ਇਸ ਵਿਚ ਲਛਮੀ ਵਾਹਨਾਂਨੂੰ ਗੁਰੂ ਜੀ ਦੇ  “ਦੇਵ” ਰੂਪ ਨੇ ਐਸਾ ਚੁੰਧਿਆਇਆ ਕਿ ਉਹ ਗੁਰੂ ਨਾਨਕ ਦੇਵ ਜੀ ਨੂੰ ਦੇਵ ਕਹਿਣਮੰਨਣ ਤੋਂ ਹੀ ਮੁਨਕਰ ਹੋ ਗਏ। ਰੂਹਾਨੀਅਤ ਨੂੰ ਸਿਰਫ਼ ਇਤਿਹਾਸ ਦੇ ਅੰਕੜਿਆ ਨਾਲ ਨਹੀਂ ਨਾਪਿਆ ਜਾ ਸਕਦਾ। ਇਸ ਲਈ ਸਿਦਕ, ਸ਼ਰਧਾ, ਭਰੋਸੇ ਦੀ ਦਰਕਾਰ ਹੁੰਦੀ ਹੈ।

Gurdwara Ber Sahib, Sultanpur Lodhi

ਈਸਵੀ ਸੰਨ 1969 ਵਿਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੰਜਵੀਂ ਪ੍ਰਕਾਸ਼ ਸ਼ਤਾਬਦੀ ਦੇ ਮੌਕੇ ਭਾਰਤ ਸਰਕਾਰ ਦੇ ਪ੍ਰਕਾਸ਼ਨ ਵਿਭਾਗ ਵਲੋਂ ਇਕ ਯਾਦਗਾਰੀ ਪੁਸਤਕ ਗੁਰੂ ਨਾਨਕ ਛਾਪੀ ਗਈ  ਸੀ। ਇਸ ਵਿਚ ਮੋਹਸਿਨ  ਫ਼ਾਨੀ ਦੇ ਦਬਿਸਤਾਨਿ ਮਜ਼ਾਹਿਬਦੇ ਹਵਾਲੇ ਨਾਲ ਐਸ. ਕੇ. ਰਾਮਚੰਦਰ ਰਾਉ ਦਾ ਰਹਸਵਾਦੀ ਨਾਨਕ  ਸਿਰਲੇਖ ਹੇਠ ਇਕ ਲੇਖ ਛਪਿਆ ਸੀ। ਇਸ ਵਿਚ ਗੁਰੂ ਨਾਨਕ ਦੇਵ ਜੀ ਦੇ ਪਿਛਲੇ ਜਨਮ ਅਤੇ ਉਹਨਾਂ ਦੇ ਪ੍ਰਕਾਸ਼ਮਾਨ ਹੋਣ ਦੇ ਕਾਰਣਾਂ ਨੂੰ ਬਿਆਨ ਕੀਤਾ ਗਿਆ ਸੀ।  ਇਸ ਵਿਚ ਦਸਿਆ ਗਿਆ,

ਦਬਿਸਤਾਨ ਵਿਚ ਗੁਰੂ ਨਾਨਕ ਦੇਵ ਦੇ ਇਸ ਸੰਸਾਰ ਵਿਚ ਆਗਮਨ ਸੰਬੰਧੀ ਇਕ ਸਾਖੀ ਦਰਜ ਹੈ ਜਿਸ ਦਾ ਸੰਬੰਧ ਉਨ੍ਹਾਂ ਦੇ ਪੂਰਬਲੇ ਜੀਵਨ ਨਾਲ ਹੈ। ਕਹਿੰਦੇ ਹਨ ਕਿ ਉਸ ਜੀਵਨ ਯਾਤ੍ਰਾ ਦੇ ਅੰਤ ਉਤੇ ਉਨ੍ਹਾਂ ਦੀ ਆਤਮਾ ਨੇ ਦੋ ਮਾਰਗਾਂ ਵਿਚੋਂ ਇਕ ਦੀ ਚੋਣ ਕਰਨੀ ਸੀ। ਇਨ੍ਹਾਂ ਵਿਚੋਂ ਇਕ ਸਵਰਗ ਨੂੰ ਜਾਂਦਾ ਸੀ ਅਤੇ ਦੂਜਾ ਨਰਕ ਨੂੰ । ਨਾਨਕ ਦੀ ਆਤਮਾ ਨੇ ਅਜੀਬ ਚੋਣ ਕੀਤੀ । ਉਹ ਨਰਕ ਦੇ ਮਾਰਗ ਤੇ ਚੱਲ ਪਈ । ਉਨ੍ਹਾਂ ਦੀ ਆਤਮਾ ਸੜਦੇ ਬਲਦੇ ਨਰਕ ਦੇ ਦੁਆਰ ਤੇ ਪਹੁੰਚੀ ਤਾਂ ਪਾਪ-ਗ੍ਰਸੀਆਂ ਲੁਛਦੀਆਂ ਅਤੇ ਤੜਪਦੀਆਂ ਰੂਹਾਂ ਨੂੰ ਸ਼ਾਂਤੀ ਮਿਲ ਗਈ । ਨਾਨਕ ਦੀ ਨੂਰੀ ਆਤਮਾ ਦੀ ਇਕ ਕਿਰਨ ਦੇ ਚਾਨਣ ਨੇ ਹੀ ਨਰਕੀ ਰੂਹਾਂ ਦੇ ਸਾਰੇ ਪਾਪ ਧੋ ਦਿਤੇ ਤੇ ਉਹ ਸਾਰੀਆਂ ਸਵਰਗ ਦੀਆਂ ਹੱਕਦਾਰ ਬਣ ਗਈਆਂ । ਪਰ ਅਕਾਲ ਪੁਰਖ ਦਾ ਹੁਕਮ ਹੋਇਆ ਕਿ ਇਹ ਪਾਪੀ ਸਵਰਗ ਵਿਚ ਪੈਰ ਨਹੀਂ ਧਰ ਸਕਦੇ । ਪਹਿਲਾਂ ਸੰਸਾਰ ਵਿਚ ਜਨਮ ਲਉ, ਅਤੇ ਇਨ੍ਹਾਂ ਨੂੰ ਮੁਕਤ ਕਰੋ, ਤਾਂ ਹੀ ਇਹ ਸਵਰਗ ਵਿਚ ਪ੍ਰਵੇਸ਼ ਕਰ ਸਕਣਗੀਆਂ।ਸੋ “ਗੁਰਮੁਖ ਕਲ ਵਿਚ ਪ੍ਰਗਟ ਹੋਆ।”

ਉਕਤ ਲਿਖਤ ਸਵਰਗ ਨਰਗ ਦਾ ਹਵਾਲਾ ਜੀਵਨ ਮੁਕਤ ਹੋਣ ਜਾਂ ਜਨਮ ਮਰਣ ਦੇ ਗੇੜ ਦਾ ਹੈ।  ਬਾਵਜੂਦ ਇਸਦੇ ਇਸ ਲਿਖਤ ਵਿਚੋਂ ਇਕ ਅਹਿਮ ਨੁਕਤਾ ਉਜਾਗਰ ਹੁੰਦਾ ਹੈ ਕਿ ਆਮ ਤੌਰ ਤੇ ਭਗਤੀ ਕੀਤੀ ਜਾਂਦੀ ਹੈ ਅਤੇ ਘਾਲਣਾ ਪੂਰੀ ਹੋਣ ਤੇ  ਮੁਕਤੀ ਦਾ ਦਰ ਪ੍ਰਾਪਤ ਹੋ ਜਾਂਦਾ ਹੈ।  ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਪਿਛਲੇ ਜਨਮ ਵਿਚ ਭਾਰੀ ਤਪਸਿਆ ਕੀਤੀ ਅਤੇ ਮੁਕਤੀ ਪ੍ਰਾਪਤ ਹੋ ਗਈ।  ਜਿਸ ਪਾਵਨ ਦੇਹ ਵਿਚ ਨਿਰੰਕਾਰ ਨੇ ਗੁਰਬਾਣੀ ਰੂਪ ਹੋ ਕੇ ਵਿਰਾਜਮਾਨ ਹੋਣਾ ਸੀ ਉਸਦੀ ਤਿਆਰੀ  ਇਸ ਭਾਰੀ ਤਪਸਿਆ ਬਿਨਾ ਕਿਵੇਂ ਹੋ ਸਕਦੀ ਸੀ।  ਦੂਸਰੇ ਪਾਸੇ ਪਾਪਾਂ ਗ੍ਰਸੀ ਧਰਤੀ ਪੁਕਾਰ ਰਹੀ ਸੀ।  ਅਕਾਲ ਪੁਰਖ ਨੇ ਕਿਰਪਾ ਦ੍ਰਿਸ਼ਟੀ ਕਰ ਕੇ ਜਨਮ ਮਰਨ ਤੋਂ ਮੁਕਤ ਹੋ ਚੁਕੇ ਗੁਰੂ ਨਾਨਕ ਦੇਵ ਜੀ ਨੂੰ ਮਾਤ ਲੋਕ ਵਿਚ ਪਠਾਇਆ, ਭੇਜਿਆ।

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ॥ (ਵਾਰ 1  ਪੰ. 23)।

ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ॥
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥2॥ (ਮ.5, 749)

ਜਗ ਮਾਹਿ ਪਠਾਯਾ ਦੇ ਬਚਨ ਅਨੁਸਾਰ ਜਗਤ ਉਧਾਰਣ ਹਿਤ ਗੁਰੂ ਨਾਨਕ ਦੇਵ ਜੀ ਦਾ ਆਗਮਨ ਮਾਤ ਲੋਕ ਵਿਚ ਹੋਇਆ।  ਇੱਥੇ ਆ ਕੇ ਸਤਿ ਗੁਰੂ ਜੀ ਨੇ ਫਿਰ ਘਾਲਣਾ ਘਾਲੀ। ਭਾਈ ਗੁਰਦਾਸ ਜੀ ਨੇ ਗਵਾਹੀ ਦਿੱਤੀ,

ਪਹਿਲਾ ਬਾਬੇ ਪਾਯਾ ਬਖਸੁ ਦਰਿ ਪਿਛੋ ਦੇ ਫਿਰਿ ਘਾਲਿ ਕਮਾਈ।
ਰੇਤੁ ਅਕੁ ਆਹਾਰ ਕਰ ਰੋੜਾ ਕੀ ਗੁਰ ਕਰੀ ਵਿਛਾਈ।
ਭਾਰੀ ਕਰੀ ਤਪਸਿਆ ਵਡੇ ਭਾਗੁ ਹਰਿ ਸਿਉ ਬਣਿ ਆਈ।
ਬਾਬਾ ਪੈਧਾ ਸਚਖੰਡਿ ਨਉ ਨਿਧਿ ਨਾਮੁ ਗਰੀਬੀ ਪਾਈ। 

Gurdwara Hatt Sahib, Sultanpur Lodhi

ਗੁਰਮਤਿ ਦੇ ਰਹੱਸਵਾਦ ਦਾ ਇਕ ਗੰਭੀਰ ਨੁਕਤਾ ਵਿਚਾਰਨ ਯੋਗ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ, ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ।। (1408)। ਭਾਈ ਗੁਰਦਾਸ ਜੀ ਨੇ ਵੀ ਗਵਾਹੀ ਦਿੱਤੀ,

ਨਾਰਾਇਣ ਨਿਜ ਰੂਪ ਧਰਿ ਨਾਥਾ ਨਾਥ ਸਨਾਥ ਕਰਾਇਆ।
ਨਰਪਤਿ ਨਰਹ ਨਰਿੰਦੁ ਹੈ ਨਿਰੰਕਾਰਿ ਆਕਾਰ ਬਣਾਇਆ।।

ਇਸ ਸਾਰੇ ਰੂਹਾਨੀ ਅਤੇ ਗ਼ੈਬੀਰਹੱਸਵਾਦ ਨੂੰ ਤਰਕ-ਕੁਤਰਕ ਦੇ ਘੋੜੇ ਤੇ ਸਵਾਰ ਹੋ ਕੇ ਨਹੀਂ ਸਮਝਿਆ ਜਾ ਸਕਦਾ। ਮਸ਼ਹੂਰ ਜੱਜ ਅਤੇ ਫਿਲਾਸਫ਼ਰ ਅਕਬਰ ਅਲ੍ਹਾਹਬਾਦੀ ਨੇ ਵਿਅੰਗਮਈ ਢੰਗ ਨਾਲ ਬਿਆਨ ਕੀਤਾ ਹੈ ਕਿ ਅਰਸ਼ (ਸਚਿਖੰਡ) ਨੂੰ ਇਕ ਬੁਧੀ ਜੀਵੀ ਮੰਨਣ ਤੋਂ ਇਨਕਾਰੀ ਸੀ ਕਿ ਇਹ ਅਰਸ਼ ਮੈਨੂੰ ਐਟਲਸ ਵਿਚ ਕਿਧਰੇ ਨਜ਼ਰ ਨਹੀਂ ਆਇਆ।

ਕਯੋਂ ਕਰ ਖ਼ੁਦਾ ਕੇ ਅਰਸ਼ ਕੇ ਕਾਯਲ ਹੋਂ ਯੇਹ ਅਜ਼ੀਜ਼?
ਜੁਗਰਾਫ਼ਿਯੇ ਮੇਂ ਅਰਸ਼ ਕਾ ਨਕਸ਼ਾ ਨਹੀਂ ਮਿਲਾ। 

ਅਕਾਲ ਪੁਰਖ ਦੀ ਨਿਰੰਕਾਰੀ ਜੋਤਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਰੂਪ ਵਿਚ ਪ੍ਰਗਟ ਹੋਈ।  ਪੁਰਾਤਨ ਸ਼ਾ

ਸਤ੍ਰਾਂ ਵਿਚ ਚਾਰ ਪ੍ਰਕਾਰ ਦੀ ਬਾਣੀ ਦਾ ਜਿਕਰ ਹੈ,  ਪਰਾ, ਪਸ਼ਯੰਤੀ, ਮੱਧਮਾ ਅਤੇ ਬੈਖਰੀ।  ਬਾਣੀ ਦੀ ਪਹਿਲੀ ਅਵਸਥਾ ਹੈ ਪਰਾ।  ਇਸ ਦਾ ਸਥਾਨ ਸਰੀਰ ਦੀ ਧੁੰਨੀ ਜਾਂ ਨਾਭੀ ਤੋਂ ਥੋੜਾ ਹੇਠਾ ਮੰਨਿਆ ਗਿਆ ਹੈ।  ਇਸ ਅਵਸਥਾ ਵਿਚ ਖਿਆਲ ਅਤੇ ਵਿਚਾਰ ਵਾ-ਵਰੋਲਾ ਜਿਹਾ ਬਣਦਾ ਹੈ। ਘਲਿਆਈ ਜਿਹੀ ਪੈਂਦੀ ਹੈ।  ਇੱਥੇ ਬਾਣੀ ਦੇ ਕੋਈ ਸ਼ਬਦ ਨਹੀਂ ਹੁੰਦੇ, ਕੋਈ ਵਿਆਕਰਣ ਨਹੀਂ ਹੁੰਦੀ।

ਇਸ ਤੋਂ ਅਗਲੀ ਅਵਸਥਾ ਪਸ਼ਯੰਤੀ ਮੰਨੀ ਗਈ ਹੈ। ਇਸ ਵਿਚ ਸੀਨੇ ਦੇ ਕੋਲ ਬਾਣੀ ਦਾ ਰੂਪ ਬਣਦਾ ਹੈ।  ਉਪਰੰਤ ਇਸ ਤੋਂ ਉਤਲੀ ਅਵਸਥਾ ਹੈ ਜਦੋਂ  ਬਾਣੀ ਕੰਠ ਦੇ ਕੋਲ ਹੁੰਦੀ ਹੈ। ਇੱਥੇ ਲਫ਼ਜ਼ ਵੀ ਬਣ ਜਾਂਦੇ ਹਨ ਪਰ ਬਾਣੀ ਪ੍ਰਤਖ ਰੂਪ ਵਿਚ ਪ੍ਰਗਟ ਨਹੀਂ ਹੁੰਦੀ।  ਜਿਵੇਂ ਕਈ ਵਾਰ ਕਈ ਕਹਿੰਦੇ ਹਨ ਕਿ ਕਹਿਣਾ ਚਾਹ ਰਿਹਾ ਹਾਂ ਪਰ ਅੱਖਰ ਨਹੀਂ ਔੜ ਰਹੇ।

Gurdwara Dera Baba Nanak, Gurdaspur

ਇਸ ਤੋਂ ਅਗਲੀ ਅਤੇ ਅਖੀਰਲੀ ਅਵਸਥਾ ਹੈ ਬੈਖਰੀ ਬਾਣੀ।  ਇਹ ਸ਼ਬਦ ਜਦੋ ਬਾਣੀ ਰੂਪ ਹੋ ਕੇ ਮੂੰਹ ਵਿਚੋਂ ਪ੍ਰਗਟ ਹੁੰਦੇ ਹਨ ਤਾਂ ਇਸਨੂੰ ਬੈਖਰੀ ਬਾਣੀ ਕਿਹਾ ਗਿਆ ਹੈ।  ਹੁਣ ਇਹ ਸੁਣੀ, ਸਮਝੀ ਅਤੇ ਬੋਲੀ ਜਾ ਸਕਦੀ ਹੈ। ਸਾਹਿਬਸ੍ਰੀਗੁਰੂਨਾਨਕਦੇਵਜੀਮਹਾਰਾਜਦੇਪਾਵਨਸਰੀਰਵਿਚ ਨਿਰੰਕਾਰ ਪ੍ਰਭੂ ਨੇ ਸ਼ਬਦ ਰੂਪ ਵਿਚ ਪਰਾਹੋ ਕੇ ਪ੍ਰਵੇਸ਼ ਕੀਤਾ। ਜੋਤਿ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ।  ਇਸ ਤੋਂ ਬਾਅਦ ਪਸ਼ਯੰਤੀ ਅਤੇ ਮੱਧਮਾ ਰੂਪਾਂ ਚੋਂ ਲੰਘ ਕੇ ਬੈਖਰੀ ਰੂਪ ਵਿਚ ਇਹ ਨਿਰੰਕਰਾਰ ਰੂਪੀ ਪਾਵਨ ਸ਼ਬਦ  ਗੁਰੂ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਉਚਰਿਤ ਹੋਇਆ।  ਸਤਿਗੁਰ ਜੀ ਦੇ ਪਾਵਨ ਬਚਨ ਹਨ,

ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥  (ਮ. 3, 516)

ਇਹ ਨਿਰੰਕਾਰ  ਹੀ ਸੀ ਜਿਸ ਨੇ ਸ਼ਬਦ ਰੂਪ ਹੋ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਰੀਰ ਵਿਚ ਟਿਕਾ ਕੀਤਾ।

ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ॥ (1365)

ਹੁਣ ਇਹੀ ਗੁਰਬਾਣੀ ਉਚਾਰਣ ਕਰਕੇ ਕਿਰਪਾ ਨਿਧਾਨ ਸਤਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖਾਂ ਦੇ ਮੂੰਹ ਵਿਚ ਪਾਈ।  ਸ਼ਬਦ ਜਾਂ ਬਾਣੀ ਨੂੰ  ਸ੍ਰਵਣ ਕਰਾਉਣ ਲਈ ਸਰੀਰ ਦੀ ਲੋੜ ਹੈ।  ਇਸ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਸਰੀਰ ਵਿਚੋਂ ਇਹ ਬਾਣੀ ਉਚਰਿਤ ਹੋਈ।  ਗੁਰੂ ਜੀ ਦਾ ਸਰੀਰ ਵੀ ਗੁਰੂ ਸੀ ਅਤੇ ਮੁਖਾਰਬਿੰਦ ਚੋਂ ਨਿਕਲੀ ਬਾਣੀ ਵੀ ਗੁਰੂ ਸੀ।

ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ
ਜਨਾਵੈਗੋ।।5।। (ਮ. 4, 1310)।

ਮੁੜ ਜਦੋਂ ਗੁਰਸਿੱਖਾਂ ਦੇ ਮੂੰਹ ਵਿਚੋਂ ਇਹ ਬਾਣੀ ਉਚਰਤਿ ਹੋਈ ਤਾਂ ਬਾਣੀ ਤਾਂ ਨਿਰੰਕਾਰ ਹੀ ਸੀ ਪਰ ਉਹ ਬੋਲਣ ਪੜ੍ਹਨ ਵਾਲਾ ਸਿੱਖ ਗੁਰੂ ਨਹੀਂ ਸੀ। ਜੇ  ਕੋਈ ਗੁਰੂ ਦੀ ਬਾਣੀ ਪੜ੍ਹ ਕੇ ਸੁਣਾ ਕੇ  ਆਪਣੇ ਆਪ ਨੂੰ ਗੁਰੂ ਅਖਵਾਉਣ ਦਾ ਕੂੜਾ ਦਾਅਵਾ ਕਰਦਾ ਹੈ ਤਾਂ ਉਹ ਵੱਡਾ ਨੌਸਰ ਬਾਜ ਅਤੇ ਪਾਖੰਡੀ ਹੈ।

ਸਤਿਗੁਰੂ ਜੀ ਨੇ ਇਹ ਬਾਣੀ ਕਿਸ ਰੂਪ ਵਿਚ ਸਿਖਾਂ ਨੂੰ ਦਿੱਤੀ ਉਸ ਬਾਰੇ ਵਿਚਾਰ ਜ਼ਰੂਰੀ ਹੈ। ਪੁਰਾਤਨ ਭਾਰਤੀ ਸੰਸਕ੍ਰਿਤੀ ਵਿਚ ਕਿਹਾ ਗਿਆ ਸੀ ਗੁਰੋ: ਪਾਦੋਦਕਂ ਪੀਤਵਾ ਗੁਰੋ ਰੁਛਿਸ਼ਟ ਭੋਜਨਮ (ਸ੍ਰੀ ਗੁਰੂ ਗੀਤਾ) ਯਾਨਿ ਕਿ ਗੁਰੂ ਦੇ ਮੂੰਹ ਚੋਂ ਨਿਕਲੇ ਉਛਿੱਸ਼ਟ ਕੀਤੇ ਜੂਠੇ ਭੋਜਨगुरोरुच्छिष्टभोजनम् ਨੂੰ ਖਾਣਾ ਚਾਹੀਦਾ ਹੈ।  ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਗੁਰੋ ਰੁਛਿਸ਼ਟ ਭੋਜਨਮ ਦੇ ਆਯਾਮ ਅਤੇ ਅਰਥ ਹੀ ਬਦਲ ਦਿੱਤੇ।  ਸਤਿਗੁਰੂ ਜੀ ਨੇ ਵੀ ਗੁਰਸਿੱਖਾਂ ਨੂੰ ਉਛਿੱਸ਼ਟ ਭੋਜਨ ਦਿੱਤਾ। ਪਰ ਉਹ ਭੋਜਨ ਕੈਸਾ ਸੀ। ਸਤਿਗਰਾਂ ਨੇ  ਨਾਮ ਰੂਪੀ ਅਗੰਮੀ ਇਲਾਹੀ ਭੋਜਨ ਆਪਣੇ ਮੂੰਹ ਚੋਂ ਕਢ ਕੇ ਗੁਰ ਮਿਤਾ ਪੁਤਾ ਭਾਈਆ।।(648) ਦੇ ਮੂੰਹ ਵਿਚ ਪਾਇਆ। ਸਾਖ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ,

ਤੁਮ ਵਡ ਪੁਰਖ ਦੀਨ ਦੁਖ ਭੰਜਨ ਹਰਿ ਦੀਓ ਨਾਮੁ ਮੁਖੇ ॥1॥ (ਮ. 4, 976)

ਵਡਭਾਗੀ ਹਰਿ ਸੰਤੁ ਮਿਲਾਇਆ॥
ਗੁਰਿ ਪੂਰੈ ਹਰਿ ਰਸੁ ਮੁਖਿ ਪਾਇਆ॥ (ਮ. 4, 95)

ਸਤਿਗੁਰੂ ਜੀ ਵਲੋਂ ਗੁਰਬਾਣੀ ਰੂਪੀ ਉਛਿੱਸ਼ਟ ਭੋਜਨ ਨੂੰ ਸਮਝਣ ਲਈ ਇਕ ਪੰਛੀ ਅਤੇ ਬੋਟ ਵਲ ਝਾਤ ਮਾਰਨੀ ਜ਼ਰੂਰੀ ਹੈ।  ਬੋਟ ਪੰਛੀ ਦਾ ਉਹ ਨਵਜਾਤ ਸ਼ਿਸ਼ੂ  ਹੁੰਦਾ ਹੈ ਜਿਸਦੇ ਹਾਲੇ ਪੰਖ ਵੀ ਨਹੀਂ ਨਿਕਲੇ। ਉਹ ਨਿਰਾ ਮਾਸ ਦਾ ਇਕ ਲੋਥੜਾ ਹੁੰਦਾ ਹੈ ਅਤੇ ਕੁਝ ਵੀ ਕਰ ਨਹੀਂ ਸਕਦਾ।  ਉਸ ਬੋਟ ਦੀ ਮਾਂ ਆਪਣੇ ਮੂੰਹ ਵਿਚੋਂ ਭੋਜਨ ਦਾ ਟੁਕੜਾ ਉਸ ਬੋਟ ਦੇ ਮੂੰਹ ਵਿਚ ਪਾਂਦੀ ਹੈ। ਸਿੱਖ ਅਤੇ ਗੁਰੂ ਦਾ ਵੀ ਇਹੀ ਰਿਸ਼ਤਾ ਹੈ। ਸਾਡੀ ਅਵਸਥਾ ਵੀ ਅੰਧ ਗੁੰਗ ਪਿੰਗੁਲ ਮਤਿ ਹੀਨਾ ਪ੍ਰਭ ਰਾਖਹੁ ਰਾਖਨਹਾਰਾ।। (ਮ.5 530) ਵਰਗੀ ਹੈ। ਇਸ ਲਈ  ਸਤਿਗੁਰੂ ਜੀ ਨੇ ਕਿਰਪਾ ਕਰਕੇ ਨਾਮ ਰੂਪੀ ਭੋਜਨ ਸਿੱਖਾਂ ਦੇ ਮੂੰਹ ਵਿਚ ਪਾਇਆ।

ਮੇਰਾ ਬੈਦੁ ਗੁਰੂ ਗੋਵਿੰਦਾ॥
ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ॥1॥ (ਮ. 5, 618)

Gurdwara Nanak Jhira Sahib, Bidar

ਗੁਰਬਾਣੀ ਰੂਪੀ ਇਹ ਭੋਜਨ ਗੁਰੂ ਸਾਹਿਬ ਨੇ ਸਿੱਖਾਂ ਦੇ ਮੂੰਹ ਵਿਚ ਪਾਇਆ। ਹੁਣ ਸਿੱਖ ਲਈ ਉਛਿਸ਼ਟ ਭੋਜਨ ਕੇਵਲ ਗੁਰੂ ਦੀ ਬਾਣੀ ਹੈ, ਕਿਸੇ ਸਾਧ ਸੰਤ ਦਾ ਜੂਠਾ ਭੋਜਨ ਜਾਂ ਸੀਤ ਪ੍ਰਸ਼ਾਦ ਨਹੀਂ।

ਸਿਖਾਂ ਦੀ ਭਗਤ ਮਾਲਾ ਵਿਚ ਅੰਕਤ ਹੈ ਕਿ ਸਿੱਖਾਂ ਨੇ ਗੁਰ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਕਿ ਗਰੀਬ ਨਿਵਾਜ ਅਸਾਨੂੰ ਆਪਣਿਆ ਚਰਨਾਂ ਦੀ ਸਰਨੀਂ ਰਖੀਏ।ਸਤਿਗੁਰੂ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ, ਸਰੀਰ ਨਾਲਿ ਮਿਲੋਗੇ ਤਾਂ ਫੇਰਿ ਭੀ ਵਿਛੜੋਗੇ ਤੇ ਜੇ ਸਬਦ ਨਾਲ ਮਿਲੋਗੋ ਤਾਂ ਵਿਛੜੋਗੇ ਨਹੀਂ।।3।।ਸੋ ਸਦੀਵ ਕਾਲ ਸਦ ਜੀਵਨ ਰਹਿਣ ਲਈ ਗੁਰਸਿੱਖ ਇਹ ਭੇਜਨ ਪ੍ਰਾਪਤ ਕਰਦੇ ਰਹਿਣਗੇ।

ਪਾਵਨ ਗੁਰਬਾਣੀ ਨੇ ਇਕ ਹੋਰ ਅਦਭੁਤ ਹਵਾਲਾ ਚਾਤਕ ਜਾਂ ਚਾਤ੍ਰਿਕ ਦਾ ਦਿੱਤਾ ਹੈ।  ਇਹ ਪੰਛੀ ਸਿਵਾਏ ਸ੍ਵਾਤਬੂੰਦ ਦੇ ਆਪਣੇ ਮੂੰਹ ਵਿਚ ਪਾਣੀ ਦਾ ਹੋਰ ਕੋਈ ਤੁਪਕਾ ਨਹੀਂ ਪਾਂਦਾ।  ਗੁਰੂ ਸਾਹਿਬ ਨੇ ਵੀ ਸਿੱਖ ਦੀ ਬਿਰਤੀ ਦੀ ਉਪਮਾ ਚਾਤ੍ਰਕ ਨਾਲ ਦਿੱਤੀ ਹੈ ਕਿ ਸਤਿਗੁਰੂ ਨੇ ਖੁਦ ਹਰਿ ਜਸ ਨਾਮ ਦੀ ਬੂੰਦ ਇਸਦੇ ਮੂੰਹ ਵਿਚ ਪਾਈ ਹੈ। ਹੁਣ ਸਿੱਖ ਦੀ ਪਿਆਸ ਕੇਵਲ ਗੁਰਬਾਣੀ ਨਾਲ ਹੀ ਮਿਟ ਸਕਦੀ ਹੈ। ਇਹ ਕਿਧਰੇ ਹੋਰ ਜਾਣਾ ਤਾਂ ਕੀ, ਜਾਣ ਬਾਰੇ ਵੀ ਸੋਚ ਹੀ ਨਹੀਂ ਸਕਦਾ।

ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ॥
ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੂ ਹਰਿ ਨਿਮਖਾਤੀ॥1॥ (ਮ. 4, 668)

ਜੋਤਿ ਅਤੇ ਜੁਗਤਿ ਦੀ ਇਹ ਅਜਬ ਖੇਡ ਸੀ ਕਿ ਨਿਰੰਕਾਰ ਨੇ ਤਰੁੱਠ ਕੇ ਆਪਣੀ ਜੋਤਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰੀਰ ਵਿਚ ਸਥਾਪਤ ਕੀਤੀ। ਇਸ ਤੋਂ ਬਾਅਦ ਇਸ ਜੋਤਿ ਦਾ ਅਗਲਾ ਸਫ਼ਰ ਪ੍ਰਾਰੰਭ ਹੁੰਦਾ ਹੈ। ਆਮ ਤੌਰ ਤੇ ਕਿਸੇ ਵਿਅਕਤੀ ਦੇ ਚਲਾਣਾ ਕਰ ਜਾਣ ਦੇ ਬਾਅਦ ਉਸ ਦੀ ਜਾਇਦਾਦ ਵਗੈਰਾ ਉਸਦੇ ਵਾਰਸਾਂ ਨੂੰ ਮਿਲ ਜਾਂਦੀ ਹੈ।  ਪਰ ਗੁਰੂ ਘਰ ਵਿਚ ਰਹੱਸਵਾਦ ਦਾ ਅਜਬ ਲਿਸ਼ਕਾਰਾ ਹੋਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਹੀ ਆਪਣੀ ਹਯਾਤੀ ਵਿਚ, ਆਪਣੇ ਜੀਵਨ ਕਾਲ ਵਿਚ ਹੀ ਨਿਰੰਕਾਰ ਦੀ ਉਹ ਜੋਤਿ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਰੀਰ ਵਿਚ ਸਥਾਪਤ ਕਰ ਦਿੱਤੀ। ਗੁਰਿਆਈ ਦੇ ਸਿੰਘਾਸਨ ਤੇ ਗੁਰੂ ਅੰਗਦ ਦੇਵ ਜੀ ਨੂੰ ਬਿਠਾ ਕੇ ਆਪ ਸੰਗਤ ਵਿਚ ਬਿਰਾਜਮਾਨ ਹੋਏ। ਫਿਰ ਗੁਰੂ ਅਮਰਦਾਸ ਜੀ ਦੇ ਬਾਅਦ ਇਹੀ ਨਿਰੰਕਾਰੀ ਜੋਤਿ ਗੁਰੂ ਰਾਮਦਾਸ ਜੀ ਮਹਾਰਾਜ ਨੇ ਗੁਰੂ ਅਰਜਨ ਦੇਵ ਜੀ ਦੇ ਸਰੀਰ ਵਿਚ ਸਥਾਪਤ ਕੀਤੀ।  ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ।।4।। (1409)। ਜਗਦਾ ਦੀਵਾ ਹੀ ਦੂਸਰਾ ਦੀਵਾ ਜਗਾ ਸਕਦਾ ਹੈ।  ਜੇਕਰ ਸਰੀਰ ਜੋਤੀ ਜੋਤਿ ਸਮਾ ਜਾਏ ਤਾਂ ਫ਼ਿਰ ਇਹ ਜੋਤਿ ਕਿਧਰੇ ਹੋਰ ਨਹੀਂ ਟਿਕਾਈ ਜਾ ਸਕਦੀ।

Gurdwara Lakhpat Rai, Gujarat

ਇਸ ਤਰ੍ਹਾਂ ਇਹ ਸਿਲਸਿਲਾ ਚਲਦਾ ਰਿਹਾ ਤੇ ਅਖੀਰ ਇਹ ਜੋਤਿ ਗੁਰੂ ਗੋਬਿੰਦ ਸਿੰਘ ਜੀ ਤਕ ਪਹੁੰਚੀ। ਪਾਵਨ ਗੁਰਵਾਕ ਹੈ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।। (937)

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ।।
ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ।।
ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੂ ਥਿਰੁ ਕੀਅਉ।।

ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ।।
ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ।।
ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ।।1।। (ਸਵਈਏ ਮ. ਪੰਜਵੇ ਕੇ 1408)

ਇਸ ਸਿਲਸਿਲੇ ਨੂੰ ਭਾਈ ਗੁਰਦਾਸ ਜੀ ਵੀ ਅੰਕਤ ਕਰਦੇ ਹਨ,

ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ।
ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕ ਰੂਪ ਵਟਾਇਆ।। (ਵਾਰ 1,  ਪੰ.45)

ਇਸ ਤੋਂ ਨਿਰਸੰਦੇਹ ਤੌਰ ਤੇ ਪ੍ਰਕਟ ਹੈ ਕਿ ਜਿਹੜੀ ਨਿਰੰਕਾਰ ਦੀ ਜੋਤਿ ਗੁਰੂ ਨਾਨਕ ਦੇਵ ਜੀ ਦੇ ਸਰੀਰ ਵਿਚ ਪਰਾ ਰੂਪ ਵਿਚ ਸਥਾਪਤ ਹੋਈ ਸੀ ਉਹੀ ਜੋਤਿ ਸਫ਼ਰ ਕਰਦਿਆਂ ਹੋਇਆ ਗੁਰੂ ਗੋਬਿੰਦ ਸਿੰਘ ਜੀ ਤਕ ਪਹੁੰਚੀ।  ਕਲਗੀਧਰ ਪਿਤਾ ਹਜ਼ੂਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਇਸ ਦੀ ਪੁਸ਼ਟੀ ਕੀਤੀ,

ਸ੍ਰੀ ਨਾਨਕ ਅੰਗਦਿ ਕਰਿ ਮਾਨਾ।।
ਅਮਰ ਦਾਸ ਅੰਗਦ ਪਹਿਚਾਨਾ।।
ਅਮਰ ਦਾਸ ਰਾਮਦਾਸ ਕਹਾਯੋ।।
ਸਾਧਨ ਲਖਾ ਮੂੜ ਨਹਿ ਪਾਯੋ।।9।।
ਭਿੰਨ ਭਿੰਨ ਸਭਹੂੰ ਕਰਿ ਜਾਨਾ।।
ਏਕ ਰੂਪ ਕਿਨਹੂੰ ਪਹਿਚਾਨਾ।।
ਜਿਨ ਜਾਨਾ ਤਿਨ ਹੀ ਸਿਧਿ ਪਾਈ।।
ਬਿਨੁ ਸਮਝੇ ਸਿਧਿ ਹਾਥਿ ਨ ਆਈ।।

ਇਸ ਦੇ ਨਾਲ ਹੀ ਇਕ ਨੁਕਤਾ ਹੋਰ ਵਿਚਾਰ ਯੋਗ ਹੈ।  ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਥਾਂ ਥਾਂ ਤੇ ਸੰਗਤਾਂ ਕਾਇਮ ਕੀਤੀਆਂ।  ਜਿਵੇਂ ਛੋਟੀ ਸੰਗਤ, ਬੜੀ ਸੰਗਤ, ਕੱਚੀ ਸੰਗਤ, ਪੱਕੀ ਸੰਗਤ ਆਦਿ ਆਦਿ।  ਇਹਨਾਂ ਸੰਗਤਾਂ ਨੂੰ ਮਰਕਜ਼ ਨਾਲ ਜੋੜੀ ਰੱਖਣ ਲਈ ਗੁਰੂ ਅਮਰ ਦਾਸ ਜੀ ਨੇ ਮੰਜੀਆਂ ਸਥਾਪਤ ਕੀਤੀਆਂ। ਗੁਰੂ ਤੇਗ ਬਹਾਦੁਰ ਜੀ ਨੇ ਇਹਨਾਂ ਸੰਗਤਾਂ ਤੇ ਗੁਰ ਨਾਨਕ ਦੇਵ ਜੀ ਦੇ ਸਥਾਨਾਂ ਦਾ ਮੁੜ ਦੌਰਾ ਕਰਕੇ ਇਹਨਾਂ ਨੂੰ ਨਿਵਾਜਿਆ।

ਹੁਣ ਇਸ ਸੰਗਤ ਵਿਚ ਇਕ ਵੱਡੀ ਤਬਦੀਲੀ ਦਾ ਸਮਾਂ ਆ ਗਿਆ। ਇਹ ਰਹੱਸਵਾਦ ਦਾ ਸਿਖਰ ਹੈ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਗੁਰ ਸੰਗਤ ਕੀਨੀ ਖਾਲਸਾ ਮੁਤਾਬਕ ਜੁਗਤ ਖਾਲਸਾ ਪੰਥ ਵਿਚ ਸਥਾਪਤ ਕਰ ਦਿੱਤੀ ਅਤੇ ਨਿਰੰਕਾਰ ਰੂਪੀ ਜੋਤਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਦੀਵ ਕਾਲ ਲਈ ਟਿਕਾ ਦਿੱਤੀ। ਸੰਗਤ ਅਪਨੀ ਸਗਲ ਉਧਾਰਨ।। ਗੁਰੂ ਗ੍ਰੰਥ ਗੁਰ ਕੀਨ ਉਚਾਰਨ।। (ਗੁ.ਪ੍ਰ. ਸੂ. ਗ੍ਰੰ. ਰੁਤ 2 ਅੰ 30)  ਇਸ  ਤਰ੍ਹਾਂ ਜੋਤਿ ਅਤੇ ਜੁਗਤਿ ਦਾ ਸਫ਼ਰ ਜੋ ਗੁਰੂ ਨਾਨਕ ਦੇਵ ਜੀ ਨੇ ਅਰੰਭਿਆ ਸੀ ਉਹ ਗੁਰੂ ਗ੍ਰੰਥ – ਗੁਰੂ ਪੰਥ ਦੇ ਰੂਪ ਵਿਚ ਜੁਗੋ ਜੁਗ ਅਟਲ ਲਈ ਸਥਾਪਤ ਹੋ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦਸਾਂ ਪਾਤਸ਼ਾਹੀਆਂ ਦੀ ਜੋਤਿ ਰੂਪ ਪ੍ਰਗਟ ਹੋ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਦੋਂ ਪਾਕ ਪਟਨ ਵਿਚ ਸ਼ੇਖ ਬ੍ਰਹਮ ਨਾਲ ਗੋਸ਼ਟਿ ਹੋਈ ਤਾਂ ਉਸ ਨੇ ਸਾਹਿਬਾਂ ਨੂੰ ਪੁਛਿਆ ਕਿ ਉਹ ਕਿਹੜੀ ਚੀਜ਼ ਹੈ ਜੋ ਖੁਦਾ ਵੀ ਪੈਦਾ ਕਰਨਾ ਚਾਹੇ ਤਾਂ ਨਾ ਕਰ ਸਕੇ।

ਆਂ ਕੁਦਾਮ ਸੈਂ ਅਸਤ ਕਿ ਖੁਦ ਖੁਦਾ।
ਖਾਹਦ ਵਲੇ ਪੈਦਾ ਨਮੇ ਸ਼ਵਦ।।

ਸਤਿਗੁਰੂ ਜੀ ਨੇ ਮੁਸਕੁਰਾ ਕੇ ਕਿਹਾ ਕਿ ਜੇ ਕਰ ਰੱਬ ਵੀ ਚਾਹੇ ਇਕ ਰੱਬ ਹੋਰ ਬਣਾ ਲਵੇ ਤਾਂ ਨਹੀਂ ਬਣਾ ਸਕਦਾ।

ਆਂ ਖੁਦਾ ਅਸਤ ਕਿ ਅਗਰ ਖੁਦ ਖੁਦਾ
ਖਾਹਦਖੁਦਾਇ ਦੀਗਰ ਪੈਦਾ ਨਮੇ ਸ਼ਵਦ।।

ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਹਰ ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਵਿਚ ਹੀ, ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਹੀ  ਇਹ ਨਿਰੰਕਾਰ ਦੀ ਜੋਤਿ ਅਗਲੇ ਗੁਰ ਸਰੀਰ ਵਿਚ ਟਿਕਾਈ। ਇਸ ਤਰ੍ਹਾਂ ਜਦੋਂ ਇਹ ਨਿਰੰਕਾਰ ਦੀ ਜੋਤਿ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਰੀਰ ਵਿਚ ਟਿਕਾਈ ਗਈ ਸੀ ਹੁਣ ਗੁਰੂ ਗੋਬਿੰਦ ਸਿੰਘ ਜੀ ਪਾਸ ਪਹੁੰਚੀ। ਮੈਂ ਹੀ ਨਾਨਕ ਹਾਂ। ਮੈਂ ਹੀ ਗੋਬਿੰਦ ਸਿੰਘ ਹਾਂ। ਮੈਂ ਹੀ ਸ਼ਬਦ ਹਾਂ। ਇਸ ਵਿਚ ਹੀ ਸਾਰੇ ਮਾਣਕ ਮੋਤੀ ਹਨ।

Gurdwara Pathar Sahib, Leh Ladakh

ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ।।
ਹਮਾ ਸ਼ਬਦਿ  ਜੌਹਰੋ ਮਾਨਕ ਅਸਤ  ੨੮ ॥ (ਜੋਤਿ ਵਿਗਾਸ)

ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਕਾਲ ਵਿਚ ਹੀ ਜੋਤਿ ਗੁਰੂ ਗ੍ਰੰਥ ਸਾਹਿਬ ਵਿਚ ਸਥਾਪਤ ਕਰ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾ ਜਾਣ ਦੇ ਬਾਅਦ ਕੋਈ ਇਹ ਕੂੜਾ ਦਾਅਵਾ ਕਰੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਗੁਰਿਆਈ ਦੀ ਜੋਤਿ ਕਿਸੇ ਵਿਅਕਤੀ ਵਿਚ ਟਿਕਾਈ ਹੈ ਤਾਂ ਨਿਸਚਤ ਤੌਰ ਤੇ ਇਸ ਤੋਂ ਵੱਡਾ ਕੁਫ਼ਰ ਅਤੇ ਝੂਠ ਹੋ ਹੀ ਨਹੀਂ ਸਕਦਾ ਅਤੇ ਇਸ ਤੋਂ ਵੱਡਾ ਹਮਲਾ ਗੁਰੂ ਪੰਥ ਤੇ ਹੋ ਨਹੀਂ ਸਕਦਾ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਨਿਰੰਕਾਰ ਦਸਾਂ ਪਾਤਸ਼ਾਹੀਆਂ ਦੀ ਜੋਤਿ ਹੈ।  ਪਰ ਹਾਡ ਮਾਸ ਦਾ ਸਰੀਰ ਨਹੀਂ ਹੈ।  ਇਸ ਲਈ ਜਿਵੇਂ ਰੱਬ ਚਾਹ ਕੇ ਵੀ ਦੂਸਰਾ ਰੱਬ ਨਹੀਂ ਬਣਾ ਸਕਦਾ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵੀ ਗੁਰਿਆਈ ਦੀ ਜੋਤਿ ਵੀ ਕਿਧਰੇ ਹੋਰ ਸਥਾਪਤ ਨਹੀਂ ਹੋ ਸਕਦੀ। ਇਸ ਲਈ ਇਹ ਗੁਰੂ ਜੁਗੋ ਜੁਗ ਅਟਲ ਹੋ ਗਿਆ। ਗੁਰੂ ਗ੍ਰੰਥ ਸਾਹਿਬ ਜੀ ਵਿਚ ਉਹੀ ਜੋਤਿ ਦਾ ਪ੍ਰਕਾਸ਼ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਪਾਵਨ ਗੁਰੂ ਸਰੀਰ ਵਿਚ ਪਰਾ ਰੂਪ ਵਿਚ ਪ੍ਰਗਟ ਹੋਈ ਸੀ। ਇਹ ਜੋਤਿ ਦਸਾਂ ਗੁਰੂ ਜਾਮਿਆਂ ਵਿਚੋਂ ਹੁੰਦੀ ਹੋਈ ਗੁਰੂ ਗ੍ਰੰਥ ਸਾਹਿਬ ਵਿਚ ਸਦੀਵ ਕਾਲ ਲਈ ਟਿਕ ਗਈ। ਇਹ ਜੋਤਿ ਕਿਧਰੇ ਹੋਰ ਨਹੀਂ ਗਈ। ਇਸ ਲਈ ਸਿਖ ਲਈ ਗੁਰੂ ਸਰੀਰ ਵੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੀ ਹਨ। ਇਸ ਤੇਂ ਅਲਾਵਾ ਕਿਸੇ ਹੋਰ ਨੂੰ ਗੁਰੂ ਨਹੀਂ ਕਿਹਾ ਜਾ ਸਕਦਾ।

ਸਤਿਗੁਰੂ ਜੀ ਦੇ ਪ੍ਰਕਾਸ਼ ਨੇ ‘ਧੁੰਧ ਮਿਟਾ’ ਕੇ ਜਗ ਰੁਸ਼ਨਾਇਆ। ਭਰਮ- ਵਹਿਮ-ਪਾਖੰਡ ਦੇ ਹਨ੍ਹੇਰੇ ਨੂੰ ਆਪ ਨੇ ‘ਗਿਆਨ ਖ਼ੜਗ’ ਦੀ ਆਂਧੀ ਨਾਲ ਹੂੰਝ ਦਿੱਤਾ। ਪਾਂਡੇ, ਮੌਲਵੀ, ਜੋਤਕੀ, ਸਿੱਧ, ਜੋਗੀ, ਠੱਗ, ਚੋਰ, ਰਾਜੇ, ਸ਼ਾਹ, ਅਮੀਰੜੇ, ਪੜ੍ਹੇ-ਅਨਪੜ੍ਹੇ, ਹਿੰਦੂ, ਮੁਸਲਮਾਨ, ਸਾਧਕ, ਸਰੇਵੜੇ, ਮੰਤਕੀ, ਆਪ ਦੀ ਨਦਰੀ ਨਦਰ ਨਿਹਾਲ ਹੋ ਗਏ।

ਆਦਿ ਨਿਰੰਜਨ ਹੈ ਗੁਰੁ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ।।
ਲੋਕ ਸੁਣਿਓ ਪਰਲੋਕ ਸੁਣਿਓ ਬਿਧਿ ਲੋਕ ਸੁਣਿਓ ਸਭ ਦਰਸਨ ਪਾਇਓ।।
ਸੰਗਤ ਪਾਰ ਉਤਾਰਨ ਕਉ ਗੁਰੂ ਨਾਨਕ ਸਾਹਿਬ ਪੰਥ ਚਲਾਇਓ।।
ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤਿ ਹੈ ਜਗ ਆਇਓ।। (ਦਰਬਾਰੀ ਦਾਸ ਸੋਢੀ)

ਸਤਿਗੁਰ ਸੱਚੇ ਪਾਤਸ਼ਾਹ ਨੇ ਦੇਵ ਭਾਸ਼ਾ ਤੇ ਮਲੇਛ ਬੋਲੀ ਦਾ ਭੇਦ, ਪੁੰਨ ਭੂਮੀ ਤੇ ਮਲੇਛ ਦੇਸ਼ ਦੀਆਂ ਮਸਨੂਈ (ਬਨਾਵਟੀ) ਹੱਦਾਂ, ਨੀਚ ਕੁਲ ਅਤੇ ਉੱਤਮ ਜਾਤੀ ਦੇ ਗਰਬ ਦੇ ਗੜ੍ਹ ਤੋੜ ਕੇ ਆਪ ਨੇਕਰਮੀ ਆਪੋ ਆਪਣੀਦੇ ਰਾਹੀਂ ਸਾਰੀ ਮਾਨਵਤਾ ਵਿਚ ਉਸ ਕਰਤਾਰ ਦੀ ਜੋਤਿ ਦਾ ਦਰਸ਼ਨ ਕਰਵਾ ਦਿੱਤਾ।

ਹਨ੍ਹੇਰੇ ਨੂੰ ਚਾਨਣ, ਝੂਠ ਨੂੰ ਸੱਚ, ਜ਼ੁਲਮ ਨੂੰ ਇਨਸਾਫ਼, ਅਵਗੁਣ ਨੂੰ ਗੁਣ, ਅਗਿਆਨਤਾ ਨੂੰ ਗਿਆਨ, ਗਿਰਾਵਟ ਨੂੰ ਸ੍ਰੇਸ਼ਟਤਾ ਕਦੋਂ ਰਾਸ ਆਈ ਹੈ। ਆਪ ਜੀ ਨੂੰ ਕੁਰਾਹੀਆ, ਭੂਤਨਾ, ਬੇਤਾਲਾ, ਵਿਚਾਰਾ, ਕਹਿ ਕੇ ਹੀ ਨਹੀਂ ਪੁਕਾਰਿਆ ਗਿਆ ਬਲਕਿ ਬੰਦੀ ਖਾਨੇ ਵੀ ਪਾਇਆ ਗਿਆ।

Gurdwara in Baghdad

ਜਨਮ ਮਰਨ ਰਹਿਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਉਧਾਰਣ ਲਈ ਸੰਸਾਰ ਵਿਚ ਆਏ ਸਨ। ਉਹਨਾਂ ਦੇ ਜੀਵਨ ਦੀ ਇਕ ਵਚਿੱਤ੍ਰ ਬਿਰਤੀ ਨਜ਼ਰ ਆਂਦੀ ਹੈ ਕਿ ਉਹ ਖ਼ੁਦ ਜਾ ਜਾ ਕੇ ਪਾਪੀਆਂ, ਦੁਸ਼ਟਾਂ, ਚੋਰਾਂ, ਠੱਗਾ, ਤਸਕਰਾਂ, ਪਾਖੰਡੀਆਂ ਨੂੰ ਲਭ ਲਭ ਕੇ ਤਾਰਦੇ ਸਨ। ਇਸ ਮਕਸਦ ਲਈ ਉਹਨਾਂ ਨੂੰ ਕੁਰਾਹੀਆ, ਭੂਤਨਾ, ਬੇਤਾਲਾ, ਵਿਚਾਰਾ ਆਦਿ ਕੀ ਕੀ ਨਹੀਂ ਕਿਹਾ। ਹਜ਼ੂਰ ਨੇ ਮਾਰੂ ਰਾਗ ਵਿਚ ਖ਼ੁਦ ਇਸ ਗੱਲ ਦਾ ਵਰਣਨ ਕੀਤਾ ਹੈ।

ਕੋਈ ਆਖੈ ਭੂਤਨਾ ਕਹੈ ਬੇਤਾਲਾ।।
ਕੋਈ ਆਖੈ ਆਦਮੀ ਨਾਨਕੁ ਵੇਚਾਰਾ।।1।।

ਪਰ ਇਸ ਸਾਰੇ ਤੋਂ ਅਣਭਿੱਜ ਸਤਿਗੁਰੂ ਜੀ ਨੇ ਆਪਣੀ ਜਾਣ ਪਛਾਣ ਕਰਾ ਦਿੱਤੀ ਕਿ ਮੈਂ ਕੌਣ ਹਾਂ। ਉਹਨਾਂ ਨੇ ਬਚਨ ਕੀਤੇ ਨਾ ਮੈਂ ਭੂਤਨਾ ਹਾਂ, ਨਾ ਮੈਂ ਬੇਤਾਲਾ ਹਾਂ ਅਤੇ ਨਾ ਹੀ ਵੇਚਾਰਾ ਹਾਂ। ਮੈਂ ਤਾਂ ਉਸ ਮਾਲਕ ਦਾ ਦਿਵਾਨਾ ਹਾਂ ਅਤੇ ਮੇਰੀ ਦਿਵਾਨਗੀ ਬਉਰਾਨਗੀ ਤਕ ਪੁਹੰਚ ਗਈ ਹੈ। ਹੁਣ ਮੈਂ ਕਿਸੇ ਹੋਰ ਨੂੰ ਪਛਾਣਦਾ ਵੀ ਨਹੀਂ।

ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ।।
ਹਉ ਹਰਿ ਬਿਨੁ ਅਵਰੁ ਨ ਜਾਨਾ।। 11।।ਰਹਾਉ।।

ਗੁਰੂ ਗੋਬਿੰਦ ਸਿੰਘ ਜੀ ਨੇ ਵੀ ਤਾਂ ਇਹੀ ਬਚਨ ਕੀਤੇ ਸਨ,

ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ।।
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ।।

ਮੁਲਤਾਨ ਦੇ ਪੀਰ ਨੇ ਆਪ ਦੇ ਸਾਹਮਣੇ ਭਰਿਆ ਦੁੱਧ ਦਾ ਕਟੋਰਾ ਰੱਖ ਕੇ ਸੁਨੇਹਾ ਦਿੱਤਾ ਕਿ ਆਪ ਲਈ ਇਥੇ ਕੋਈ ਥਾਂ ਨਹੀਂ। ਆਪ ਦੀ ਉਮੱਤ ਆਪ ਦੇ ਨਾਮ ਲੇਵਾ ਨਾਲ ਵੀ ਇਹ ਨਿੱਤ ਹੁੰਦਾ ਹੈ। ਪਰ ਆਪ ਨੇ ਚਮੇਲੀ ਦਾ ਫੁੱਲ ਦੁੱਧ ‘ਤੇ ਟਿਕਾ ਕੇ ਆਪਣੀ ਹੋਂਦ ਕਾਇਮ ਰੱਖਦਿਆਂ ਮਾਹੌਲ ਨੂੰ ਰਸਮਈ ਕਾਇਮ ਰੱਖਣ ਦਾ ਸੰਦੇਸ਼ ਦਿੱਤਾ।

ਬਾਬਾ ਜੀ ਨੇ ਨਾ ਕੋਈ ਵੇਦਾਂ, ਸ਼ਾਸਤਰਾਂ, ਪੁਰਾਣਾਂ ਆਦਿ ਦਾ ਤਰਜਮਾ ਹੀ ਸੰਸਾਰ ਨੂੰ ਦਿੱਤਾ ਤੇ ਨਾ ਹੀ ਪੁਰਾਣੀਆਂ ਮਾਨਤਾਵਾਂ ਮੁਤਾਬਿਕਕਿਸੇ ਅਵਤਾਰ ਦੀ ਪੂਜਾ ਜਾਂ ਪੈਗੰਬਰ ਰਾਹੀਂ ਰੱਬ ਤੱਕ ਵਿਚੋਲਗੀਰੀ ਨੂੰ ਹੀ ਪ੍ਰਵਾਨ ਕੀਤਾ। ਆਪ ਦੇ ਸੂਰਜਮਈ ਪ੍ਰਕਾਸ਼ ਨੇ ਪੁਰਾਣੀਆਂ ਮਾਨਤਾਵਾਂ, ਫ਼ਲਸਫ਼ਿਆਂ ਤੇ ਮਿਥਿਹਾਸਕ ਕਿਰਦਾਰਾਂ ਨੂੰ ਹੀ ਸਮਾਪਤ ਨਹੀਂ ਕੀਤਾ ਬਲਕਿ ਇਹ ਸਿਤਾਰੇ ਤਾਂ ਭਾਈ ਗੁਰਦਾਸ ਜੀ ਦੇ ਲਫ਼ਜ਼ ਵਿੱਚਤਾਰੇ ਛਪੇ ਅੰਧੇਰ ਪਲੋਆਹੋ ਗਿਆ।

ਭਾਈ ਮਰਦਾਨਾ ਜੀ ਨੇ ਇਕ ਵੇਰ ਗੁਰੂ ਬਾਬੇ ਨੂੰ ਪਿਆਰ ਵਿਚ ਆ ਕੇ ਕਿਹਾ, ਬਾਬਾ! ਤੇਰਾ ਮੇਰਾ ਬਹੁਤਾ ਅੰਤਰ ਨਹੀਂ। ਤੂੰ ਰੱਬ ਦਾ ਡੂਮ, ਮੈਂ ਤੇਰਾ ਡੂਮ।ਪਹਿਲੇ ਜਾਮੇ ਵਿਚ ਸਿੱਖ ਗੁਰੂ ਨੂੰ ਕਹਿ ਪਾ ਰਿਹਾ ਹੈ। ਕਿਤਨੀ ਨੇੜਤਾ ਹੈ, ਕਿਤਨਾ ਨਿੱਘ ਹੈ, ਕਿਤਨਾ ਪਿਆਰ ਹੈ। ਫਿਰ ਦਸਵੇਂ ਜਾਮੇ ਵਿਚ ਕਲਗੀਧਰ ਪਿਤਾ ਇਹੀ ਕਹਿ ਰਹੇ ਹਨ ਯਾ ਮੈ ਭੇਦੁ ਨ ਰੰਚ ਪਛਾਨੋ।।32।। ਅਤੇ  ਖਾਲਸੇ ਨੂੰ ਗੁਰੂ ਖਾਲਸੇ ਵਿਚ ਤਬਦੀਲ ਕਰ ਦਿੱਤਾ ਤਾਂ ਹਜ਼ੂਰ ਕਹਿ ਰਹੇ ਹਨ, ਪ੍ਰਭੁ ਮੈ ਮੋਮੈ ਤਾਸ ਮੈ ਰੰਚਕ ਨਾਹਿਨ ਭੇਵ।।19।।ਇਹ ਹੈ ਸਤਿਗੁਰੂ ਦੀ ਪਰਤੱਖ ਕਰਾਮਾਤ ਤੇ ਅਗੰਮੀ ਰਹੱਸਵਾਦ।  ਐਸੀ ਲਾਲ ਤੁਝ ਬਿਨੁ ਕਉਨੁ ਕਰੈ।। ਗਰੀਬ ਨਿਵਾਜੁ ਗੁਸਈਆ ਮੇਰਾ ਮੈਥੈ ਛਤ੍ਰ ਧਰੈ।।( ਮਾਰੂ ਰਵਿਦਾਸ ਜੀ 1106)   ਗੁਰੂ ਜੀ ਦੀ ਇਸ ਰਹਿਮਤ ਦੇ ਸਦਕਾ ਹੀ ਪ੍ਰਕਾਸ਼ ਸ਼ਿਮਲਵੀ ਦਾ ਕਵੀ ਹਿਰਦਾ ਬੋਲ ਉਠਿਆ,

ਤੈਨੂੰ ਕੀ ਦੱਸਾਂ ਮੇਰੇ ਬਾਦਸ਼ਾਹਾ ਖੁਸ਼ ਨਸੀਬ ਹਾਂ ਕਿ ਮੇਰਾ ਸਾਈਂ ਏ ਤੂੰ।
ਮੇਰੇ ਕੋਲ ਰਹਿਨੈਂ, ਮੇਰੇ ਵਿਚ ਵਸਨੈਂ, ਮੇਰੇ ਪਿੰਡ ਦਾ ਮੇਰਾ ਗਰਾਈਂ ਏਂ ਤੂੰ।

ਦੂਸਰੇ ਪਾਸੇ ਗੁਰਦੇਵ ਸਿੰਘ ਮਾਨ ਜੋਦੜੀ ਵੀ ਅੱਖੜ ਪੁਣੇ ਵਿਚ ਕਰਦਾ ਹੈ,

ਯਾਦ ਰਖੀਂ ਓਏ ਪੰਜੇ ਵਾਲਿਆ, ਮੁੜ ਨਾ ਪੰਜਾ ਲਾਇਆ।
ਜਗ ਮਰਦਾਨਾ ਮਰ ਜਾਊ ਤੇਰਾ ਪੱਥ ਹੇਠ ਤਿਹਾਇਆ।

ਹਟ ਖੁਲ ਗਈ ਬਾਬੇ ਨਾਨਕ ਦੀ, ਸੌਦਾ ਲੈਣ ਗੇ ਨਸੀਬਾਂ ਵਾਲੇ।  ਇਸ ਲੜੀ ਵਿਚ ਮਾਨ ਸਿੰਘ ਮਸਕੀਨ ਲਾਂਬਾ ਗੁਰੂ ਸਾਹਿਬ ਜੀ ਦੀ ਉਸਤਿਤ ਕਰਦੇ ਹਨ,

ਲੰਮਾ ਪਿਆ ਤਕਿਆ ਪੁਰਸ਼ ਹਾਜੀਆਂ ਨੇ, ਜਦੋ ਆਏ ਨਮਾਜ਼ ਗੁਜ਼ਾਰ ਕੇਤੇ
ਸੁੱਤਾ ਪਿਆ ਸੀ ਨੀਂਦ ਵਿਚ ਮਸਤ ਹੋ ਕੇ, ਲੱਤਾਂ ਮੱਕੇ ਦੇ ਵਲ ਪਸਾਰ ਕੇਤੇ
ਪੈਰ ਕਰੀ ਦਰਗਾਹ ਵਲ ਪਿਆ ਕਿਹੜਾ, ਖੌਫ਼ ਅੱਲਾ ਦਾ ਦਿਲੋਂ ਵਿਸਾਰ ਕੇਤੇ
ਪਕੜ ਲੱਤਾ ਦੇ ਤਾਈਂ ਘੁਮਾਣ ਲਗੇ, ਮੱਕਾ ਨਾਲ ਫ਼ਿਰਦਾ ਚੱਕਰ ਮਾਰ ਕੇਤੇ
ਡਿਗੇ ਪੈਰਾਂ ਤੇ ਆਖਿਆ ਪਤਾ ਨਹੀਂ ਸੀ, ਧੁਰੋਂ ਅੱਲ੍ਹਾ ਦਾ ਆਇਆ ਸਫ਼ੀਰ ਨਾਨਕ,
ਮੁਸਲਮਾਨ ਹਿੰਦੂ ਸਿੱਖਾਂ ਸਾਰਿਆਂ ਦਾ, ਗੁਰੂ ਬਣ ਆਇਆ ਬੇਨਜ਼ੀਰ ਨਾਨਕ

ਸਤਿਗੁਰ ਸੱਚੇ ਪਾਤਸ਼ਾਹ ਨੇ ਦੇਵ ਭਾਸ਼ਾ ਤੇ ਮਲੇਛ ਬੋਲੀ ਦਾ ਭੇਦ, ਪੁੰਨ ਭੂਮੀ ਤੇ ਮਲੇਛ ਦੇਸ਼ ਦੀਆਂ ਮਸਨੂਈ (ਬਨਾਵਟੀ) ਹੱਦਾਂ, ਨੀਚ ਕੁਲ ਅਤੇ ਉੱਤਮ ਜਾਤੀ ਦੇ ਗਰਬ ਦੇ ਗੜ੍ਹ ਤੋੜ ਕੇ ਆਪ ਨੇ ‘ਕਰਮੀ ਆਪੋ ਆਪਣੀ’ਦੇ ਰਾਹੀਂ ਸਾਰੀ ਮਾਨਵਤਾ ਵਿਚ ਉਸ ਕਰਤਾਰ ਦੀ ਜੋਤਿ ਦਾ ਦਰਸ਼ਨ ਕਰਵਾ ਦਿੱਤਾ।

ਪੁਰਾਤਨ ਗੁਰਸਿੱਖ ਇਕ ਬੋਲਾ ਵਰਤਦੇ ਸਨ, ਸਤਿ ਸ੍ਰੀ ਅਕਾਲ ਦੇ ਜਵਾਬ ਵਿਚ  ਗੁਰਬਰ ਅਕਾਲ।। ਕਹਿੰਦੇ ਸਨ।ਇਹ ਬਹੁਤ ਹੀ ਅਰਥ ਭਰਪੂਰ ਬਚਨ ਹੈ। ਇਸਦਾ ਜ਼ਿਕਰ ਮੱਕੇ ਮਦੀਨੇ ਦੀ ਗੋਸ਼ਟਿ ਵਿਚ ਵੀ ਮਿਲਦਾ ਹੈ।  ਗੁਰਬਰ ਅਕਾਲ ਦਾ ਮਤਲਬ ਹੈ, ਗੁਰੂ ਬਰਾਬਰ ਹੈ ਅਕਾਲ ਦੇ।  ਗੁਰੂ ਅਤੇ ਵਾਹਿਗੁਰੂ ਵਿਚ ਕੋਈ ਅੰਤਰ ਨਹੀਂ ਹੈ।  ਗੁਰੂ ਸਰਗੁਣ ਸਰੂਪ ਹੈ ਵਾਹਿਗੁਰੂ ਦਾ। ਜਿਤਨੀ ਦੇਰ ਤਕ ਸਿੱਖ ਗੁਰੂ ਅਤੇ ਵਾਹਿਗੁਰੂ ਵਿਚ ਅੰਤਰ ਸਮਝੇਗਾ ਉਸਨੂੰ ਕੁਝ ਵੀ ਹਾਸਿਲ ਨਹੀਂ ਹੋਏਗਾ।ਗੁਰਬਰ ਅਕਾਲ ਯਾਨਿ ਕਿ ਗੁਰੂ ਬਰਾਬਰ ਹੈ ਅਕਾਲ ਦੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਹਨ, ਗੁਰ ਪਰਮੇਸਰੁ ਏਕੋ ਜਾਣ।। ਜੋ ਤਿਸੁ ਭਾਵੈ ਸੋ ਪਰਵਾਣੁ।।1।।ਰਹਾਉ।।(ਮ.5 864)। ਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਹੋਰ ਅੱਗੇ ਵਧਾਂਦਿਆਂ ਬਚਨ ਕੀਤੇ,

ਆਤਮ ਰਸ ਜੇ ਜਾਨਹੀ ਸੋਹੈ ਖਾਲਸ ਦੇਵ।।
ਪ੍ਰਭੁ ਮੈ ਮੋਮੈ ਤਾਸ ਮੈ ਰੰਚਕ ਨਾਹਿਨ ਭੇਵ।।19।।

ਗੁਰ ਚਰਨਾਂ ਦੇ ਭੌਰੇ ਭਾਈ ਨੰਦ ਲਾਲ ਜੀ ਵੀ ਜੋਤਿ ਬਿਗਾਸ ਵਿਚ ਗਵਾਹੀ ਦਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਬਿਲਾ ਸ਼ਕ ਨਿਰੰਜਨ ਨਿਰੰਕਾਰ ਦਾ ਸਰੂਪ ਹਨ।   ਵਾਹਿਗੁਰੂ ਨੇ ਉਹਨਾਂ ਨੂੰ ਆਪਣੀ ਬਖਸ਼ਿਸ਼ ਦੇ ਨੂਰ ਤੋਂ ਪੈਦਾ ਕੀਤਾ ਹੈ।  ਇਤਨਾ ਹੀ ਨਹੀਂ ਸਾਰਾ ਜਗਤ ਵਡੇਰੀਆਂ ਬਖਸ਼ਿਸ਼ਾਂ ਅਤੇ ਰਹਿਮਤਾ ਉਸ ਤੋਂ ਹੀ ਹਾਸਲ ਕਰਦਾ ਹੈ।

ਗੁਰੂ ਨਾਨਕ ਆਮਦ ਨਰਾਇਨ ਸਰੂਪ ਹਮਾਨਾ ਨਿਰੰਜਨ ਨਿਰੰਕਾਰ ਰੂਪ ॥੧॥
ਹੱਕਸ਼ ਆਫ਼ਰੀਦਾ ਜਿ ਨੂਰਿ ਕਰਮਅਜੋ ਆਲਮੇ ਰਾ ਯੂੜਿ ਆਤਮ ॥੨॥

ਜੇਕਰ ਸੰਜੀਦਗੀ ਨਾਲ ਵਿਚਾਰ ਕਰੀਏ ਤਾਂ ਖਾਲਸੇ ਦੇ ਨਿਆਰੇ ਪਨ, ਉਸਦੇ  ਰੂਪ ਸਰੂਪ, ਉਸਦੀ ਰਹੁ ਰੀਤ, ਉਸਦੀ  ਰਹਿਤ ਬਰਿਤ ਜੋ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗ੍ਰੰਥ – ਗੁਰੂ ਪੰਥ ਦੇ ਰੂਪ ਵਿਚ ਖਾਲਸੇ ਨੂੰ ਸੰਪੂਰਨਤਾ ਪ੍ਰਦਾਨ ਕਰਦਿਆਂ ਕੀਤੀ ਉਸਦੇ ਸੰਕਲਪ ਦਾ ਬੀਜ ਮੰਤ੍ਰ, ਉਸਦੀ ਅਬਚਲੀ ਨੀਂਵ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਹਿਲੇ ਜਾਮੇ ਵਿਚ ਹੀ ਧਰ ਦਿੱਤੀ ਸੀ।

ਇਸਦੀ ਗਵਾਹੀ ਭਾਈ ਗੁਰਦਾਸ ਜੀ ਨੇ ਦਿੱਤੀ ਕਿ ਸਿੱਧਾਂ ਨਾਲ ਗੋਸ਼ਟੀ ਕਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਨਿਰਮਲ ਪੰਥ ਪ੍ਰਕਟ ਕਰ ਦਿੱਤਾ।  ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ।ਇਸ ਨਿਰਮਲ ਨਿਰਾਲੇ ਪੰਥ ਦੀ ਬੁਨਿਆਦ ਗੁਰੂ ਨਾਨਕ ਦੇਵ ਜੀ ਨੇ ਰਖੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਕਿ ਉਹ ਤਾਂ ਪੰਥੁ ਪ੍ਰਚੁਰ ਕਰਬੇ ਕਹ ਸਾਜਾ।। ਯਾਨਿ ਕਿ ਉਸ ਪੰਥ ਦੇ ਵਾਧੇ ਜਾਂ ਪ੍ਰਚੁਰ ਕਰਨ ਲਈ ਮਾਤ ਲੋਕ ਵਿਚ ਆਏ ਹਨ।

ਬਾਬਾ ਫਿਰਿ ਮਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ।। ਮੱਕੇ ਮਦੀਨੇ ਦੀ ਗੋਸਟਿ ਵਿਚ ਅੰਕਤ ਕਿ ਇੱਥੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਗਿਆ ਕਿ ਦਰਗਹ ਵਿਚ ਕਬੂਲ ਹੋਣ ਲਈ ਸੁੰਨਤ ਲਾਜ਼ਮੀ ਹੈ। ਸਤਿਗੁਰੂ ਜੀ ਨੇ ਕਿਹਾ ਕਿ ਬਿਲਕੁਲ ਸਹੀ ਹੈ। ਪਰ ਸੁੰਨਤ ਦਾ ਮਤਲਬ ਨਿਸ਼ਾਨੀ ਹੁੰਦਾ ਹੈ। ਸਹੀ ਮਾਇਨੇ ਵਿਚ ਸਚੀ ਸੁੰਨਤ ਰੱਬ ਵਲੋਂ ਬਖਸ਼ੇ ਹੋਏ ਮੋਇ ਜਾਂ ਕੇਸ ਹਨ।

ਸਚੀ ਸੁਨਿਤ ਰਬ ਦੀ ਮੋਇਆ ਲੈ ਆਇਆ ਨਾਲਿ।
ਜੋ ਰਖੇ ਮੋਇ ਅਮਾਨਤੀ ਖਾਸਾ ਬੰਦਾ ਭਾਲਿ।
ਅਵਲ ਸੁੰਨਤ ਮੋਇਹੈ ਸਿਰ ਪਰ ਰਖੇ ਕੋਇ।
ਪਾਵੇ ਮਰਾਤਬ ਸਯਦੀ ਬਡਾ ਸਿਖੀਸਰੁ ਨ ਜਾਇ।

ਇਤਨਾ ਹੀ ਨਹੀਂ ਸਤਿਗੁਰੂ ਜੀ ਨੇ ਫ਼ਰਮਾਇਆ ਕਿ ਇਹ ਮੋਇ ਜਾਂ ਕੇਸ ਵਾਹਿਗੁਰੂ ਵਲੋਂ ਬਖਸ਼ਿਆ ਹੋਇਆ ਸਿਰਪਾਉ ਹੈ। ਇਸ ਅਮਾਨਤ ਨੂੰ ਵਾਪਸ ਲੈ ਕੇ ਜਾਣਾ ਹੈ। ਸਿਖੀ ਕੇਸਾਂ ਸਵਾਸਾਂ ਸੰਗ ਨਿਭਾਉਣ ਦੀ ਤਾਕੀਦ ਹੈ।

ਮੋਇ ਸਿਰਪਾਉ ਖੁਦਾਇਦਾ ਲੈ ਆਇਆ ਬੰਦਾ ਨਾਲ।
ਨਾਨਕ ਆਖੇ ਪੀਰ ਜੀ ਫਿਰ ਲੈ ਜਾਇ ਸੰਭਾਲ।

ਮੱਕੇ ਦੀ ਗੋਸਟਿ ਵਿਚ ਗੁਰੂ ਨਾਨਕ ਦੇਵ ਜੀ ਨੂੰ ‘ਸਿਰਦਾਰ’ ਕਹਿ ਕੇ ਮੁਖਾਤਬ ਕੀਤਾ ਗਿਆ। ਦਾਰ ਦਾ ਅਰਥ ਹੁੰਦਾ ਹੈ ਧਾਰਨ ਕਰਨ ਵਾਲਾ। ਜਿਵੇਂ ਇੱਜ਼ਤ ਦਾਰ, ਖੁਦ ਦਾਰ, ਵਫਾ ਦਾਰ। ਇਸੇ ਤਰ੍ਹਾਂ ਜਿਸ ਦੇ ਸਿਰ ਤੇ ਕੇਸ ਹਨ ਉਸਨੂੰ ਸਿਰਦਾਰ ਕਿਹਾ ਗਿਆ ਅਤੇ ਜਿਸ ਦੇ ਸਿਰ ਤੋਂ ਕੇਸ਼ ਉਤਰ ਚੁੱਕੇ ਹਨ ਉਸਨੂੰ ਸਿਰ ਗੁੰਮ ਕਿਹਾ ਗਿਆ।  ਇਹ ਸਿਰ ਗੁੰਮ ਲਫ਼ਜ਼ ਬਾਅਦ ਵਿਚ ਰਹਿਤ ਨਾਮਿਆਂ ਵਿਚ ਵੀ ਵਰਤਿਆ ਗਿਆ।  ਇਸ ਤੇ ਗੁਰੂ ਸਾਹਿਬ ਜੀ ਨੇ ਪੀਰ ਬਹਾਵਦੀ ਨੂੰ ਕਿਹਾ,

ਆਖੀ ਨਾਨਕ ਸਾਹ ਸਚੁ ਸੁਣਹੁ ਬਹਾਵਦੀ ਪੀਰ।
ਹਿੰਦੂ ਮੁਸਲਮਾਨ ਦੁਇ ਸਿਰ ਗੁੰਮ ਥੀਏ ਜਹੀਰਿ।

ਇਸ ਤੋਂ ਰਿਵਾਇਤ ਹੋਈ ਕਿ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਤਸਲੀਮ ਕਰਨ ਵਾਲੇ ਦੇ ਸਿਰ ਤੇ ਗੁਰੂ ਦੀ ਅਮਾਨਤ ਇਹ ਕੇਸ ਉਸਦੇ ਸਰੀਰ ਦੇ ਅੰਗ ਬਣ ਗਏ ਅਤੇ ਉਹਨਾਂ ਨੇ ਸਿਖੀ ਕੇਸਾਂ ਸਵਾਸਾਂ ਸੰਗ ਨਿਭਾਹੀ।

ਗੁਰ ਚਰਨਾਂ ਦੇ ਭੌਰੇ ਭਾਈ ਨੰਦ ਲਾਲ ਜੀ ਵੀ ਜੋਤਿ ਬਿਗਾਸ ਵਿਚ ਗਵਾਹੀ ਦਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਬਿਲਾ ਸ਼ਕ ਨਿਰੰਜਨ ਨਿਰੰਕਾਰ ਦਾ ਸਰੂਪ ਹਨ।   ਵਾਹਿਗੁਰੂ ਨੇ ਉਹਨਾਂ ਨੂੰ ਆਪਣੀ ਬਖਸ਼ਿਸ਼ ਦੇ ਨੂਰ ਤੋਂ ਪੈਦਾ ਕੀਤਾ ਹੈ।  ਇਤਨਾ ਹੀ ਨਹੀਂ ਸਾਰਾ ਜਗਤ ਵਡੇਰੀਆਂ ਬਖਸ਼ਿਸ਼ਾਂ ਅਤੇ ਰਹਿਮਤਾ ਉਸ ਤੋਂ ਹੀ ਹਾਸਲ ਕਰਦਾ ਹੈ।

ਨਿਆਰੇ ਪਨ ਦੀ ਦ੍ਰਿੜਤਾ ਦੇ ਦੋ ਹਵਾਲੇ ਵਿਚਾਰਨ ਯੋਗ ਹਨ। ਗੁਰੂ ਨਾਨਕ ਦੇਵ ਜੀ ਦੀ ਆਯੂ ਦਸ ਬਰਸ ਦੀ ਹੋਈ। ਸ਼ਾਸਤ੍ਰਾਂ ਦੀ ਵਿਧੀ ਮੁਤਾਬਕ ਉਹਨਾਂ ਦਾ ਦ੍ਵਿਜ ਜਨਮ ਜਾਂ ਦੂਜਾ ਜਨਮ ਹੋਣਾ ਸੀ। ਉਹਨਾਂ ਦਾ ਯਗ੍ਯੋਪਵੀਤ ਹੋਣਾ ਸੀ। ਜੰਞੂ ਪਾਇਆ ਜਾਣਾ ਸੀ। ਘਰ ਵਿਚ ਜਸ਼ਨ ਦਾ ਮਾਹੌਲ ਸੀ। ਬਰਾਦਰੀ ਇਕੱਠੀ ਹੋ ਗਈ। ਸਾਰੀ ਤਿਆਰੀ ਮੁਕੰਮਲ ਹੋ ਗਈ।  ਪੰਡਤ ਜੀ ਆਸਨ ਤੇ ਬਿਰਾਜਮਾਨ ਹੋ ਗਏ।  ਗੁਰੂ ਨਾਨਕ ਦੇਵ ਜੀ ਸਾਹਮਣੇ ਬੈਠ ਗਏ।  ਪੰਡਤ ਜੀ ਨੇ ਵਿਧੀ ਪੂਰਵਕ ਜੰਞੂ ਗੁਰੂ ਜੀ ਨੂੰ ਪਾਉਣ ਲਈ ਹੱਥ ਅੱਗੇ ਵਧਾਇਆ।  ਗੁਰੂ ਸਾਹਿਬ ਨੇ ਹੱਥ ਫ਼ੜ ਲਿਆ। ਬਚਨ ਕੀਤੇ ਵੇਤਗਾ ਆਪੇ ਵਤੈ।। ਵਟਿ ਧਾਗੇ ਅਵਰਾ ਘਤੈ।।

ਗੁਰੂ ਸਾਹਿਬ ਜੀ ਨੇ ਕੇਵਲ ਜਨੇਊ ਤੋਂ ਹੀ ਇਨਕਾਰ ਨਹੀਂ ਕਰਨਾ ਸੀ ਬਲਕਿ ਇਸ ਮੌਕੇ ਨੂੰ ਸਿਖਰ ਤੇ ਲਿਆ ਕੇ ਐਲਾਨ ਕਰਨਾ ਸੀ ਕਿ ਨਾ ਤਾਂ ਮੈਂ ਹੀ ਜਨੇਊ ਪਾਵਾਂ ਗਾ ਅਤੇ ਨਾ ਹੀ ਮੇਰੀ ਉਮੱਤ ਇਹਨਾਂ ਧਾਗੇ ਦੇ ਬੰਧਨਾ ਵਿਚ ਬੰਨੀ ਜਾਏਗੀ।  ਇਸ ਸਾਰੇ ਮੰਨਜ਼ਰ ਨੂੰ ਪ੍ਰੋ. ਮੌਹਨ ਸਿੰਘ ਨੇ ਬਹੁਤ ਸੁੰਦਰ ਅੰਕਤ ਕੀਤਾ ਹੈ,

ਦਸ ਸਾਲਾਂ ਦੇ ਬਾਲ ਤੋਂ ਸੁਣ ਕੇ ਐਸੇ ਵਾਕ, ਮੂੰਹ ਵਲ ਤਕਦੇ ਰਹਿ ਗਏ ਕਾਲੂ ਦੇ ਅੰਗ ਸਾਕ।
ਪਿੰਡ ਦੇ ਬਾਕੀ ਲੋਕ ਵੀ ਹੋਏ ਬੜੇ ਹੈਰਾਨ, ਕਿੱਦਾਂ ਮੱਥਾ ਡਾਹਿਆ ਨਾਨਕ ਨਾਲ ਚਟਾਨ।
ਸ਼ਾਸਤਰਾਂ ਦਾ ਭਰਮ-ਗੜ੍ਹ ਹੋਇਆ ਚਿਕਨਾ ਚੂਰ, ਕੀਤਾ ਵਾਰ ਗਿਆਨ ਦਾ ਜਦ ਨਾਨਕ ਭਰਪੂਰ।
ਪਿਆਰ ਨਾਲ ਨਾਲ ਸਮਝਾਇਆ ਮੁੜ ਮੁੜ ਹਰੀ ਦਿਆਲ, ਤੇ ਧਮਕਾਇਆ ਪਿਉ ਨੇ ਕੱਢ ਕੇ ਅੱਖਾਂ ਲਾਲ।
ਪਰ ਬਾਬਾ ਨਾ ਡੋਲਿਆ ਕਾਇਮ ਰਖਿਆ ਚਿੱਤ, ਇਹ ਸੀ ਜੀਵਨ-ਘੋਲ ਵਿਚ ਪਹਿਲੀ ਉਸਦੀ ਜਿੱਤ।

ਗੁਰੂ ਸਾਹਿਬ ਕਿਸੇ ਧਾਰਮਿਕ ਚਿੰਨ੍ਹ ਦੇ ਵਿਰੋਧ ਵਿਚ ਨਹੀਂ ਸਨ।  ਬਲਕਿ ਉਹ ਰਹਿਤ ਹੀਣ ਬਾਣੇ ਦੇ ਵਿਰੋਧ ਵਿਚ ਆਗਾਹ ਕਰ ਰਹੇ ਸਨ। ਸਤਿਗੁਰੂ ਜੀ ਦੇ ਬਚਨ ਹਨ,

ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ।।
ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ।।6।।

ਇਸ ਤਰ੍ਹਾਂ ਸ਼ੇਖ ਸ਼ਰਫ ਪੂਰਾ ਸਾਜ ਸ਼ਿੰਗਾਰ ਕਰ ਇਸਤ੍ਰੀ ਰੂਪ ਬਣਾ ਕੇ ਗੁਰੂ ਜੀ ਦੇ ਸਨਮੁਖ ਆਇਆ। ਗੁਰੂ ਜੀ ਮੁਸਕਰਾ ਪਏ। ਬਾਬੇ ਪੁਛਿਆ,  ਸੇਖਾ ਏਹ ਕਿਆ ਸਾਂਗ ਕੀਤਾ ਹੈ। ਕਹੈ ਜੀ ਪੀਉ ਮਿਲਣਿ ਦੀ ਨਮਤਿ ਸੀਗਾਰ ਕੀਤਾ ਹੈ। ਤਾਂ ਬਾਬੇ ਕਹਿਆ ਸੇਖ ਜੀ ਭੇਖੀ ਕੀਤੀ ਸਹੁ ਭੀਜਦਾ ਨਾਹੀ। ਬਾਬੇ ਜੀ ਕੀ ਨਜਰਿ ਭਰ ਦੇਖਣੇ ਨਾਲਿ ਸੇਖ ਤਾਈ ਦ੍ਰਿਬ ਦ੍ਰਿਸਟ ਹੋਇ ਗਈ।

ਮੱਕੇ ਮਦੀਨੇ ਦੀ ਗੋਸ਼ਟਿ ਵਿਚ ਅੰਕਤ ਹੈ ਕਿ ਕਾਜੀ ਰੁਕਨਦੀਨ ਦੇ ਬਾਅਦ ਪੀਰ ਬਹਾਵਦੀ ਨੇ ਵੀ ਗੁਰੂ ਨਾਨਕ ਦੇਵ ਜੀ ਨੂੰ ਸਿਰਦਾਰ ਕਹਿ ਕੇ ਮੁਖਾਤਬ ਕੀਤਾ ਅਤੇ ਨਾਲ ਹੀ ਕੁਝ ਸਵਾਲ ਜਵਾਬ ਕੀਤੇ।  ਪੀਰ ਜੀ ਨੇ ਪੁਛਿਆ ਕਿ ਰਬ ਰਹਿੰਦਾ ਕਿੱਥੇ ਹੈ ਤੇ ਉਹ ਕਿਵੇਂ ਮਿਲਦਾ ਹੈ।  ਇਸਦੇ ਨਾਲ ਹੀ ਇਹ ਵੀ ਪੁਛਿਆ ਕਿ ਰੱਬ ਖਾਂਦਾ ਕੀ ਹੈ ਅਤੇ ਪੀਂਦਾ ਕੀ ਹੈ। ਗੁਰੂ ਜੀ ਨੇ ਜਵਾਬ ਦਿੱਤਾ ਕਿ ਉਹ ਰਾਗੁ ਖਾਂਦਾ ਹੈ ਅਤੇ ਸ਼ਬਦ ਪੀਂਦਾ ਹੈ।

ਆਖੇ ਨਾਨਕ ਸਾਹ ਸਚੁ ਸੁਣਹੁ ਬਹਾਵਦੀ ਸਾਹ।
ਕਰੁ ਮਸਕੀਨੀ ਬੰਦਗੀ ਤਾਂ ਮਿਲੀਐ ਬੇਪਰਵਾਹੁ।
ਨੂਰੀ ਸੂਰਤਿ ਰਬਿ ਦੀ ਰਹਦਾ ਸਭਨੀ ਜਾਇ।
ਖਾਂਦਾ ਰਾਗੁ ਨਿਆਮਤਾ ਪੀਦਾ ਸਬਦੁ ਅਘਾਇ।

ਸਤਿਗੁਰੂ ਜੀ ਦੇ ਆਗਮਨ ਤੋਂ ਪਹਿਲਾਂ ਇਸ ਦੇਸ਼ ਵਿਚ ਸ਼ਾਸਤ੍ਰਾਰਥ ਦੀ ਪਰਵਿਰਤੀ ਪ੍ਰਮੁਖ ਸੀ। ਸਤਿਗੁਰੂ ਜੀ ਨੇ ਕਦੀ ਵੀ ਸ਼ਾਸਤ੍ਰਾਰਤ ਜਾਂ ਬਹਿਸ ਮੁਬਾਹਸਾ ਨਹੀਂ ਕੀਤਾ। ਅਲਬੱਤਾ ਉਹਨਾਂ ਨੇ ਗੋਸ਼ਟੀ ਕੀਤੀ।  ਸ਼ਾਤਸ੍ਰਾਰਥ debate  ਹੁੰਦਾ ਹੈ ਅਤੇ ਗੋਸ਼ਟੀ  discussion ਹੁੰਦੀ ਹੈ।  ਸ਼ਾਤਤ੍ਰਾਰਥ ਵਿਚ ਕਿਸੇ ਨੂੰ ਜਿੱਚ ਕਰਨ ਅਤੇ ਹਰਾਉਣ ਦੀ ਬਿਰਤੀ ਹੁੰਦੀ ਹੈ। ਸਤਿਗੁਰੂ ਜੀ ਨੇ ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ।। ਯਾਨਿ ਗੋਸ਼ਟੀ ਦਾ ਰਾਹ ਅਪਣਾਇਆ।

ਇਸ ਗੁਰੂ ਨਾਨਕ ਨਿਰਮਲ ਪੰਥ ਨੂੰ ਗੁਰੂ ਨਾਨਕ ਦੇਵ ਜੀ ਨੇ ਅਰੰਭ ਤੋਂ ਹੀ ਨਿਆਰਾ ਪਨ ਬਖਸ਼ ਦਿੱਤਾ।  ਗੁਰੂ ਸਾਹਿਬ ਦੀ ਨਾਨੂ ਪੰਡਤ ਨਾਲ ਵਾਰਤਾਲਾਪ ਇਸ ਦੀ ਗਵਾਹੀ ਦਿੰਦੀ ਹੈ।

ਹਿੰਦੂ ਕੌਨ ਅਹੇ ਜਗ ਮਾਹੀ ਮਾਸ ਪਕਾਇ ਗ੍ਰਹਨ ਮੈ ਖਾਹੀ
ਆਪ ਅਚਾਰਯ ਆਰਯ ਅਹੈ ਕ੍ਯੋਂ ਫਿਰ ਮਾਸ ਪਕਾਵਨ ਬਹੇ।।44।।
ਯੋਂ ਪੁਨ ਉੱਤ੍ਰ ਗੁਰੂ ਉਚਾਰੇ ਹੈਂ ਹਮ ਹਿੰਦੂ ਤੁਰ ਕਤੈਨ੍ਯਾਰੋ
ਹਿੰਦੂ ਤੁਰਕ ਦੁਹਿਨ ਤੈ ਨ੍ਯਾਰੇ ਫੱਕਰ ਜਾਤਿ ਇਲਾਈ ਧਾਰੋ।।45।। (ਗੁਰੂ ਪੰਥ ਪ੍ਰਕਾਸ਼)             

ਇਹ ਪੰਥ ਤਾਂ ਅਕਾਲ ਪੁਰਖ ਦੀ ਆਗਿਆ ਪਾ ਕੇ ਪ੍ਰਗਟ ਹੋਇਆ ਹੈ।  ਇਸ ਲਈ ਭਾਈ ਗੁਰਦਾਸ ਜੀ ਇਸਦੇ ਨਿਆਰੇ ਪਨ ਦੀ ਗਵਾਹੀ ਦਿੰਦੇ ਹਨ ਕਿ ਇਹ ਅਬਿਨਾਸ਼ੀ ਪੰਥ ਨਿਰੋਲੁ ਹੀ ਰਹੇਗਾ ਅਤੇ ਰਲਾਇਆ ਨਹੀਂ ਜਾ ਸਕੇਗਾ।

ਨਿਜ ਘਰਿ ਤਖਤੁ ਅਡੋਲੁਨ ਡੋਲੁ ਡੋਲਾਈਐ।
ਗੁਰਮੁਖਿ ਪੰਥ ਨਿਰੋਲੁਨ ਰਲੇ ਰਲਾਈਐ।

ਲੋੜ ਹੈ ਸਿਦਕ ਭਰੇਸੇ ਦੀ। ਕਾਮਨਾ ਅਧੀਨ ਸਦਾ ਦਾਮਨਾ ਪ੍ਰਬੀਨ ਏਕ ਭਾਵਨਾ ਬਿਹੀਨ ਕੈਸੇ ਪਾਵੈ ਜਗਦੀਸ ਕੌ।।(ਦ.ਗ੍ਰ.) ਇਹ ਭਾਵਨਾ, ਸਿਦਕ, ਭਰੋਸਾ ਸ੍ਰੀ ਨਨਕਾਣਾ ਸਾਹਿਬ ਦੀ ਪਵਿਤ੍ਰ ਧਰਤੀ ਤੇ ਗੁਰੂ ਜੀ ਦੇ ਬਾਲਪਨ ਦੇ ਕੌਤਕ ਉਸ ਮਿੱਟੀ ਦੀ ਖੁਸ਼ਬੂ ਵਿਚ ਅੱਜ ਵੀ ਤਰੋ ਤਾਜ਼ਾ ਹਨ।  ਉਹ ਸਾਖੀਆਂ ਕੋਮਲ ਮਲੂਕੜੇ ਮਨਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦੀ ਦੀ ਸਮਰੱਥਾ ਰਖਦੀਆਂ ਹਨ।

ਇਸ ਤੋਂ ਮੈਨੂੰ ਨਿਸਚਾ ਹੋਯਾ, ਫਿਕਰ ਹਟਾਵਣ ਵਾਲਾ।
ਤਰਨ ਵਾਲਿਆਂ ਨਾਲੋਂ ਕਾਹਲਾ, ਹੈ ਖ਼ੁਦ ਤਾਰਨ ਵਾਲਾ।
ਤਦੇ ਮਸਤ ਹਾਂ ਆਪਾਂ ਬੈਠੇ, ਰਿਦਾ ਨਹੀਂ ਘਬਰਾਂਦਾ।
ਲਖ ਕੋਹਾਂ ਫਿਰ ਜੋ ਨਹੀਂ ਥਕਦਾ, ਥਕੂ ਨ ਏਥੇ ਆਂਦਾ।
ਆਪੇ ਆਊ, ਨਿਸਚੇ ਆਊ, ‘ਸੁਥਰਾਮੁਕਤਿ ਕਰਾਊ।
ਹਰਦਮ ਨਾਨਕ ਸ਼ਾਹ ਧਰਮ ਦਾ ਬੇੜਾ ਬੰਨੇ ਲਾਊ।
(ਬਾਦਸ਼ਾਹੀਆਂ)
ਨਾਨਕ ਸੋਧੇ ਸਿੰਮ੍ਰਿਤ ਬੇਦ।।
ਪਾਰ ਬ੍ਰਹਮ ਗੁਰ ਨਾਹੀ ਭੇਦ।। (ਮ. 
5 1142)

ਵਾਹਿਗੁਰੂ ਦੀ ਜੋਤਿ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ ਪ੍ਰਗਟ ਹੋਈ ਅਤੇ ਇਹ ਦਸਾਂ ਜਾਮਿਆਂ ਵਿਚੋ ਹੋ ਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਮਾਈ। ਅਤੇ ਜੁਗਤੀ ਗੁਰੂ ਪੰਥ ਵਿਚ। ਇਸ ਭਾਵਨੀ ਨਾਲ ਨਿਰੰਕਾਰ ਦੀ ਪ੍ਰਤਖ ਜੋਤਿ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਢਹਿ ਪਈਏ ਅਤੇ ਗੁਰਦੇਵ ਗੁਰੂ ਨਾਨਕ ਦੇਵ ਜੀ ਬਾਰੇ ਇਹੀ ਕਿਹਾ ਫ਼ਬਦਾ ਹੈ,

ਸਤਿਗੁਰ ਸਚਾ ਪਾਤਿਸਾਹੁ ਬੇਪਰਵਾਹੁ ਅਥਾਹੁ ਸਹਾਬਾ।
ਨਾਉ ਗਰੀਬ ਨਿਵਾਜੁ ਹੈ ਬੇਮੁਹਤਾਜ ਨ ਮੋਹੁ ਮੁਹਾਬਾ।
ਬੇਸੁਮਾਰ ਨਿਰੰਕਾਰੁ ਹੈ ਅਲਖ ਅਪਾਰੁ ਅਲਾਹ ਸਿਞਾਬਾ।
ਕਾਇਮੁ ਦਾਇਮੁ ਸਾਹਿਬੀ ਹਾਜਰੁ ਨਾਜਰੁ ਵੇਦ ਕਿਤਾਬਾ।
ਅਗਮੁ ਅਡੋਲੁ ਅਤੋਲੁ ਹੈ ਤੋਲਣਹਾਰੁ ਨ ਡੰਡੀ ਛਾਬਾ।
ਇਕੁ ਛਤਿ ਰਾਜੁ ਕਮਾਂਵਦਾ ਦੁਸਮਣੁ ਦੂਤੁ ਨ ਸੋਰ ਸਰਾਬਾ।
ਆਦਲੁ ਅਦਲੁ ਚਲਾਇਦਾ ਜਾਲਮੁ ਜੁਲਮੁ ਨ ਜੋਰ ਜਰਾਬਾ।
ਜਾਹਰ ਪੀਰ ਜਗਤੁ ਗੁਰੁ ਬਾਬਾ ॥3॥

210 recommended
1398 views
bookmark icon

Write a comment...

Your email address will not be published. Required fields are marked *