ਪੰਜਾਬ ਵਾਸੀਓ – ਸੁਚੇਤ ਹੋਵੋ
ਪੰਜਾਬ ਵਾਸੀਓ – ਸੁਚੇਤ ਹੋਵੋ। ਸੰਭਲੋ ਮੇਰੇ ਪੰਜਾਬੀ ਪਿਆਰਿਓ । ਪੰਜਾਬੀ ਪਿਆਰਿਓ …ਸਮਾਂ ਆਉਣ ਦਿਓ….
ਪੰਜਾਬ ਵਾਸੀਓ – ਸੁਚੇਤ ਹੋਵੋ —
ਸੰਭਲੋ ਮੇਰੇ ਪੰਜਾਬੀ ਪਿਆਰਿਓ ।
ਤੁਸੀਂ ਪਿਛਲੇ ਲੰਬੇ ਸਮੇਂ ਤੋਂ ਦੇਖ ਰਹੇ ਹੋ ਕਿ ਪੰਜਾਬ ਦਾ ਸਾਰਾ ਢਾਂਚਾ ਡਾਵਾਂ ਡੋਲ ਚਲ ਰਿਹਾ ਹੈ। ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਵੀ ਸਿਆਸੀ ਪਾਰਟੀ ਸੁਹਿਰਦ ਨਹੀਂ ਹੈ ਅਤੇ ਜਿੰਨ੍ਹਾਂ ਕਿਸੇ ਦਾ ਦਾਅ ਲਗ ਰਿਹਾ ਹੈ ਲਗਾਈ ਜਾ ਰਿਹਾ ਹੈ । ਠੰਢੇ ਦਿਮਾਗ ਨਾਲ ਸੋਚੋ ਤੇ ਵਿਚਾਰੋ । ਕੀ ਮੌਜੂਦਾ ਪੰਜਾਬ ਉਹੀ ਪੰਜਾਬ ਹੈ ਜਿਸ ਦੀ ਤਾਰੀਫ ਕਰਦਿਆਾਂ ਤੁਹਾਡੇ ਪੁਰਖੇ ਮਾਣ ਨਾਲ ਗਿੱਠ ਗਿੱਠ ਉਚਾ ਹੋ ਜਾਇਆ ਕਰਦੇ ਸਨ ? ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਰਾਜਸੀ ਨੇਤਾਵਾਂ ਵਿੱਚੋ਼ ਬਹੁਤੇ ਸਿਆਸੀ ਨੇਤਾ ਭਾਵੇਂ ਘੱਟ ਪੜ੍ਹੇ ਲਿਖੇ ਸਨ , ਪਰ ਉਨ੍ਹਾਂ ਦੇ ਅੰਦਰ ਪੰਜਾਬ ਦੇ ਇਤਿਹਾਸ, ਸੱਭਿਆਚਾਰ , ਧਰਮ, ਨੈਤਿਕਤਾ ਤੇ ਸਿਆਸਤ ਬਾਰੇ ਸੂਝ ਬੂਝ ਪੁਰੀ ਸੀ ।
ਪੰਜਾਬ ਦੇ ਪਿਛਲੇ 22-23 ਸਾਲ ਦੇ ਰਾਜਸੀ ਪਿਛੋਕੜ ਤੇ ਝਾਤੀ ਮਾਰੀਏ ਤਾਂ ਹਰ ਪਾਸੇ ਪੈਸੇ ਦੀ ਖੇਡ ਭਾਰੂ ਹੈ ਅਤੇ ਨੈਤਿਕਤਾ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਪੈਸੇ ਦੇ ਨਾਲ ਲੋਕ ਸਭਾ, ਰਾਜ ਸਭਾ ਤੇ ਵਿਧਾਨ ਸਭਾ ਵਿੱਚ ਪਾਰਟੀ ਨੇਤਾਵਾਂ ਰਾਹੀ ਅਰਾਮ ਨਾਲ ਪਹੁੰਚਿਆ ਜਾ ਸਕਦਾ ਹੈ । ਇਸ ਤਰ੍ਹਾਂ ਪੰਜਾਬ ਦਾ ਭਵਿਖ ਕੀ ਹੈ ?
ਪੰਜਾਬੀ ਪਿਆਰਿਓ …
ਆਪਣੀ ਜਮੀਰ ਦੀ ਆਵਾਜ਼ ਸੁਣੋ, ਘਬਰਾਓ ਨਾ , ਕਾਹਲ ਨਾ ਕਰੋ ਤੁਹਾਡੀ ਸੋਚ ਦੀ ਹਨੇਰੀ ਚਲੇਗੀ ।- ਤੁਹਾਡੇ ਬਿਨਾਂ ਰਾਜਸੀ ਪਾਰਟੀਆ ਦੀ ਕੋਈ ਕੀਮਤ ਨਹੀਂ ਹੈ – ਪੰਜਾਬੀਆਂ ਦੀਆਂ ਕੁੱਝ ਮਜਬੂਰੀਆ ਜਰੂਰ ਹਨ ਪਰ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬੀ ਲਾਲਚੀ ਅਤੇ ਕਮੀਨੇ ਨਹੀਂ ਹਨ – ਜ਼ਰਾ ਧਿਆਨ ਦਿਓ , ਭਵਿਖ ਤੁਹਾਡਾ ਹੈ ।
ਸਮਾਂ ਆਉਣ ਦਿਓ..
ਪੰਜਾਬ ਵਿੰਚ ਐਸੀ ਰਾਜਸੀ ਹਨੇਰੀ ਚਲੂਗੀ ਜਿਸ ਨਾਲ ਪੰਜਾਬ ਦਾ ਭਵਿਖ ਸੁਰੱਖਿਅਤ ਹੋਵੇਗਾ ਤੁਹਾਨੂੰ ਸੋਹਣਾ ਪੰਜਾਬ ਛੱਡ ਕੇ ਵਿਦੇਸ਼ਾਂ ਵਲ ਭਜਣਾ ਨਹੀਂ ਪਵੇਗਾ ਅਤੇ ਨਾ ਹੀ ਲਾਲ, ਨੀਲੇ, ਪੀਲੇ ਕਾਰਡਾਂ ਦੀ ਕੋਈ ਝਾਕ ਰਹੇਗੀ । ਜਿਥੋਂ ਤੱਕ ਦਿੱਲੀ ਦੇ ਸਿਆਸੀ ਨੇਤਾਵਾਂ ਦੀ ਗੱਲ ਹੈ ਉਨ੍ਹਾਂ ਨੇ ਪੰਜਾਬੀਆਂ ਨੂੰ ਆਪਣੇ ਮਕਸਦ ਲਈ ਵਰਤਿਆ ਹੈ ਪਰ ਪੰਜਾਬ ਦੀਆ ਮੰਗਾਂ ਪ੍ਤਤੀ ਜਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਜਾਂ ਕਰਵਾਉਣ ਲਈ ਗੰਭੀਰ ਨਹੀਂ ਰਹੇ । ਤੁਸੀ਼ ਸਾਰੀ ਗੱਲ ਨੂੰ ਸਮਝਦੇ ਹੋ ਬਹੁਤਾ ਕੁੱਝ ਕਹਿਣ ਦੀ ਲੋੜ ਨਹੀਂ । ਹਿੰਮਤ ਰੱਖੋ ਪ੍ਮਮਾਤਮਾ ਕਾਮਯਾਬੀ ਬਖਸ਼ੇਗਾ ।