ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲਿਆਂ ਦਾ ਹੜ੍ਹ ਅਤੇ ਪੰਥਕ ਅਸੈਂਬਲੀ

 -  -  78


ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲਿਆਂ ਉਪਰ ਬਾਦਲ ਦਲ ਵੱਲੋਂ ਬੋਲੇ ਜਾ ਰਹੇ ਝੂਠ, ਕਾਂਗਰਸ ਵੱਲੋਂ ਇਨਸਾਫ਼ ਨੂੰ ਅਨਿਸ਼ਚਿਤ ਸਮੇਂ ਤੱਕ ਲਟਕਾਉਣ ਅਤੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਨਾ ਕਰਨ ਦਾ ਜੁਆਬ ਦੇਣ ਲਈ ਪੰਥ ਨੂੰ ਪਿਆਰ ਕਰਨ ਵਾਲੀਆਂ ਸਿੱਖ ਸ਼ਖ਼ਸੀਅਤਾਂ ਵੱਲੋਂ ੨੦-੨੧ ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਪੰਥਕ ਅਸੈਂਬਲੀ ਕੀਤੀ ਜਾਵੇਗੀ ਜਿਸ ਵਿੱਚ ਸਿੱਖ ਕੌਮ ਦੀਆਂ ਵੱਖ-ਵੱਖ ਸ਼ਖ਼ਸੀਅਤਾਂ, ਜੋ ਵੱਖ-ਵੱਖ ਖੇਤਰਾਂ ਵਿਚ ਮਾਹਿਰ ਹਨ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕਰ ਰਹੀਆਂ ਹਨ ਸ਼ਮੂਲੀਅਤ ਕਰਨਗੀਆਂ।

ਪੰਥਕ  ਅਸੈਂਬਲੀ ਵਿੱਚ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਵਿੱਚੋਂ ੧੧੭ ਸ਼ਖ਼ਸੀਅਤਾਂ ਇਕੱਤਰ ਹੋਣਗੀਆਂ ਜੋ ਸੂਬਾ ਅਤੇ ਸੂਬੇ ਤੋਂ ਬਾਹਰ ਹੋ ਰਹੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਰਣਨੀਤੀ ਤਿਆਰ ਕਰਨਗੀਆਂ ਅਤੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਬਹਿਬਲ ਕਲਾਂ, ਬਰਗਾੜੀ ਅਤੇ ਕੋਟਕਪੂਰਾ ਗੋਲੀ ਕਾਂਡ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ ਜਾ ਸਕਣ।

ਇਹ ਅਸੰਬਲੀ ਇੱਕ ਵਾਰ ਫਿਰ ਪੰਥ ਦੀਆਂ ਰਵਾਇਤਾਂ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਹੋਵੇਗੀ ਜਿਸ ਵਿੱਚ ਸਿੱਖ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਗੁਰਮਤਾ ਪਾਸ ਕਰਦੇ ਆਏ ਹਨ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਥਕ ਅਸੈਂਬਲੀ ਦੀ ਪੰਜ ਮੈਂਬਰੀ ਵਰਕਿੰਗ ਕਮੇਟੀ, ਜਿਸ ਵਿੱਚ ਗਿਆਨੀ ਕੇਵਲ ਸਿੰਘ, ਸੁਖਦੇਵ ਸਿੰਘ ਭੌਰ, ਪ੍ਰੋਫੈਸਰ ਜਗਮੋਹਨ ਸਿੰਘ, ਕੰਵਰਪਾਲ ਸਿੰਘ ਅਤੇ ਜਸਵਿੰਦਰ ਸਿੰਘ ਵਕੀਲ, ਨੇ ਪ੍ਰੈਸ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਬੇਅਦਬੀ ਅਤੇ ਗੋਲੀ-ਕਾਂਡ ਦੇ ਮਸਲੇ ਦਾ ਹੱਲ ਲੱਭਣ ਵਿੱਚ ਅਸਫ਼ਲ ਰਹੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਦੇ ਜਥੇਦਾਰ ਵੀ ਇਸ ਵਿੱਚ ਨਾਕਾਮ ਰਹੇ ਹਨ, ਅਤੇ ਇਨ੍ਹਾਂ ਸਾਰੀਆਂ ਸੰਸਥਾਵਾਂ ਅਤੇ ਅਹੁਦੇਦਾਰਾਂ ਦੀ ਨਾਕਾਮੀ ਤੋਂ ਬਾਅਦ ਹੀ ਪੰਥਕ ਅਸੈਂਬਲੀ ਨੂੰ ਬੁਲਾਉਣ ਦੀ ਸੋਚ ਨੇ ਜਨਮ ਲਿਆ।Sukhdev Singh Bhaurਸਾਬਕਾ ਸ਼੍ਰੋਮਣੀ ਕਮੇਟੀ ਆਗੂ ਸੁਖਦੇਵ ਸਿੰਘ ਭੌਰ ਨੇ ਮੀਡੀਆ ਨੂੰ ਜਲੰਧਰ ਵਿਖੇ ਬੋਲਦਿਆਂ ਕਿਹਾ ਕਿ, “ਇਹ ਨਿਵੇਕਲਾ ਕਦਮ ਮੌਜੂਦਾ ਸਮੇਂ ਵਿੱਚ ਪੰਥਕ ਰਾਜਨੀਤੀ ਨੂੰ ਮਜਬੂਤ ਕਰਨ ਲਈ ਇੱਕ ਨਿੱਕਾ ਜਿਹਾ ਯਤਨ ਹੋਵੇਗਾ ਤਾਂ ਜੋ ਕੌਮ ਵਿੱਚ ਹਰ ਮਸਲੇ ਨੂੰ ਨਿਜੱਠਣ ਲਈ ਇਕੱਠੇ ਬੈਠ ਕੇ ਵਿਚਾਰ-ਵਟਾਂਦਰਾ ਕਰਨ ਦੀ ਰਵਾਇਤ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ।”

ਉਨ੍ਹਾਂ ਸਪੱਸ਼ਟ ਕਿਹਾ ਕਿ, “ਪੰਥਕ ਅਸੈਂਬਲੀ ਦੀ ਪਹਿਲੀ ਇਕੱਤਰਤਾ ਦੌਰਾਨ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਨੂੰ ਹੀ ਵਿਚਾਰਿਆ ਜਾਵੇਗਾ।”

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਥਕ ਅਸੈਂਬਲੀ ਦੀ ਪੰਜ ਮੈਂਬਰੀ ਵਰਕਿੰਗ ਕਮੇਟੀ, ਜਿਸ ਵਿੱਚ ਗਿਆਨੀ ਕੇਵਲ ਸਿੰਘ, ਸੁਖਦੇਵ ਸਿੰਘ ਭੌਰ, ਪ੍ਰੋਫੈਸਰ ਜਗਮੋਹਨ ਸਿੰਘ, ਕੰਵਰਪਾਲ ਸਿੰਘ ਅਤੇ ਜਸਵਿੰਦਰ ਸਿੰਘ ਵਕੀਲ, ਨੇ ਪ੍ਰੈਸ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਬੇਅਦਬੀ ਅਤੇ ਗੋਲੀ-ਕਾਂਡ ਦੇ ਮਸਲੇ ਦਾ ਹੱਲ ਲੱਭਣ ਵਿੱਚ ਅਸਫ਼ਲ ਰਹੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਦੇ ਜਥੇਦਾਰ ਵੀ ਇਸ ਵਿੱਚ ਨਾਕਾਮ ਰਹੇ ਹਨ, ਅਤੇ ਇਨ੍ਹਾਂ ਸਾਰੀਆਂ ਸੰਸਥਾਵਾਂ ਅਤੇ ਅਹੁਦੇਦਾਰਾਂ ਦੀ ਨਾਕਾਮੀ ਤੋਂ ਬਾਅਦ ਹੀ ਪੰਥਕ ਅਸੈਂਬਲੀ ਨੂੰ ਬੁਲਾਉਣ ਦੀ ਸੋਚ ਨੇ ਜਨਮ ਲਿਆ।

ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਥਕ ਅਸੈਂਬਲੀ ਸਮਾਜਕ ਅਤੇ ਰਾਜਨੀਤਕ ਪੱਧਰ ਉੱਪਰ ਵੰਡੀਆਂ ਪਾਉਣ ਦੀ ਸਿਆਸਤ ਨੂੰ ਤਿਆਗ ਕੇ, ਇਕੱਠਿਆਂ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਜੋ ਕੋਈ ਨਵਾਂ ਸਾਰਥਿਕ ਰਸਤਾ ਲੱਭਿਆ ਜਾ ਸਕੇ।

ਅਫਸੋਸ ਹੈ ਕਿ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਅਕਾਲੀ ਲੀਡਰਸਿਪ ਤੋਂ ਕਿਸੇ ਤਰ੍ਹਾਂ ਦੀ ਰਾਹਤ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਜਿਸ ਨੂੰ ਹਰ ਗੱਲ ਪਿੱਛੇ ਵਿਦੇਸ਼ੀ ਤਾਕਤਾਂ ਅਤੇ ਆਈ ਐੱਸ ਆਈ ਦਾ ਹੱਥ ਨਜ਼ਰ ਆਉਂਦਾ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਿਰਫ ਸ਼ਬਦਾਂ ਦੀ ਰਾਜਨੀਤੀ ਹੀ ਕਰ ਰਹੀ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ, ਜੋਰਾ ਸਿੰਘ ਕਮਿਸ਼ਨ ਅਤੇ ਪੀਪਲਸ ਕਮਿਸ਼ਨ ਜਿਸ ਦੀ ਅਗਵਾਈ ਜਸਟਿਸ ਮਾਰਕੰਡੇ ਕਾਟਜੂ ਨੇ ਕੀਤੀ ਸੀ ਦੀਆਂ ਰਿਪੋਰਟਾਂ ਅਨੁਸਾਰ ਅੱਜ ਤੱਕ ਕਿਸੇ ਵੀ ਗੁਨਾਹਗਾਰ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ।

ਪੰਥਕ ਅਸੈਂਬਲੀ ਦੇ ਨਵੇਂ ਪਲੇਟਫਾਰਮ ਉਪਰੋਂ ਸਥਾਪਿਤ ਸੰਸਥਾਵਾਂ ਅਤੇ ਰਾਜਸੀ ਪਾਰਟੀਆਂ ਦੀ ਕਾਰਗੁਜਾਰੀ ਉਤੇ ਸਵਾਲ ਖੜੇ ਕੀਤੇ ਜਾਣਗੇ ਅਤੇ ਬੇਅਦਬੀ ਦੀਆਂ ਵੱਧਦੀਆਂ ਘਟਨਾਵਾਂ ਅਤੇ ਇਸ ਦੇ ਹੱਲ ਉੱਪਰ ਇਕ ਵਿਸਥਾਰਪੂਰਵਕ ਰਿਪੋਰਟ ਤਿਆਰ ਕੀਤੀ ਜਾਵੇਗੀ।

ਪੰਥਕ ਅਸੈਂਬਲੀ ਵਿੱਚ ਜਸਟਿਸ ਰਣਜੀਤ ਸਿੰਘ ਅਤੇ ਜ਼ੋਰਾ ਸਿੰਘ ਕਮਿਸ਼ਨ ਦੀਆਂ ਰਿਪੋਰਟਾਂ ਦੇ ਨਾਲ-ਨਾਲ ਪਿਛਲੇ ਤਿੰਨ ਸਾਲਾਂ ਵਿੱਚ ਬਣਾਈਆਂ ਗਈਆਂ ਐੱਸ ਆਈ ਟੀ ਦੀ ਕਾਰਗੁਜ਼ਾਰੀ ਉੱਪਰ ਵੀ ਵਿਚਾਰ ਕੀਤੀ ਜਾਵੇਗੀ।ਇਸ ਅਸੰਬਲੀ ਵਿਚ ਨਕੋਦਰ ਕਾਂਡ ਦੀ ਜਸਟਿਸ ਗੁਰਨਾਮ ਸਿੰਘ ਰਿਪੋਰਟ ਵੀ ਵਿਚਾਰੀ ਜਾਵੇਗੀ ਜਿਸ ਵਿਚ ਚਾਰ ਸਿੱਖ ਨੌਜਵਾਨ ਬੇਰਹਿਮੀ ਨਾਲ ਮਾਰੇ ਗਏ ਸਨ ਜਦ ਉਹ ਗੁਰੁ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅਗਨ-ਭੇਟ ਕਰਨ ਖਿਲਾਫ ਵਿਰੋਧ ਕਰ ਰਹੇ ਸਨ। ਇਹ ਰਿਪੋਰਟ ੧੯੮੭ ਵਿਚ ਜਾਰੀ ਕੀਤੀ ਗਈ ਸੀ ਜਦ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤ੍ਰੀ ਪੰਜਾਬ ਸਨ। ਇਸ ਰਿਪੋਰਟ ਨੂੰ ਨਾਂ ਤਾਂ ਜਨਤਕ ਕੀਤਾ ਗਿਆ ਹੈ ਅਤੇ ਨਾ ਹੀ ਇਸ ਤੇ ਕੋਰੀ ਕਾਰਵਾਈ ਹੋਈ ਹੈ।

ਇਸ ਅਸੰਬਲੀ ਵਿਚ ਨਕੋਦਰ ਕਾਂਡ ਦੀ ਜਸਟਿਸ ਗੁਰਨਾਮ ਸਿੰਘ ਰਿਪੋਰਟ ਵੀ ਵਿਚਾਰੀ ਜਾਵੇਗੀ ਜਿਸ ਵਿਚ ਚਾਰ ਸਿੱਖ ਨੌਜਵਾਨ ਬੇਰਹਿਮੀ ਨਾਲ ਮਾਰੇ ਗਏ ਸਨ ਜਦ ਉਹ ਗੁਰੁ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅਗਨ-ਭੇਟ ਕਰਨ ਖਿਲਾਫ ਵਿਰੋਧ ਕਰ ਰਹੇ ਸਨ। ਇਹ ਰਿਪੋਰਟ ੧੯੮੭ ਵਿਚ ਜਾਰੀ ਕੀਤੀ ਗਈ ਸੀ ਜਦ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤ੍ਰੀ ਪੰਜਾਬ ਸਨ। ਇਸ ਰਿਪੋਰਟ ਨੂੰ ਨਾਂ ਤਾਂ ਜਨਤਕ ਕੀਤਾ ਗਿਆ ਹੈ ਅਤੇ ਨਾ ਹੀ ਇਸ ਤੇ ਕੋਰੀ ਕਾਰਵਾਈ ਹੋਈ ਹੈ।

ਸੁਖਬੀਰ ਬਾਦਲ ਵੱਲੋਂ ਸਿੱਖ ਸ਼ਰਧਾਲੂਆਂ ਵਿਰੁੱਧ ਬੋਲੀ ਜਾ ਰਹੀ ਜ਼ਹਿਰੀਲੀ ਸ਼ਬਦਾਵਲੀ ਨਾ ਸਿਰਫ ਉਸ ਦੀ ਬੁਖਲਾਹਟ ਦਾ ਪ੍ਰਗਟਾਵਾ ਕਰਦੀ ਹੈ ਬਲਕਿ ਇੱਕ ਹਾਰੇ ਹੋਏ ਨੇਤਾ ਦੀ ਭਾਸ਼ਾ ਹੈ ਜਿਸ ਨੂੰ ਲੋਕਾਂ ਨੇ ਰੱਦ ਕਰ ਦਿੱਤਾ ਹੈ। ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ ਸੀ ਕਿ “ਮੈਨੂੰ ਅੱਧੀ ਰਾਤ ਨੂੰ ਡੀ ਜੀ ਪੀ ਨਾਲ਼ ਗੱਲ ਕਰਨ ਵਿੱਚ ਕੁਝ ਗ਼ਲਤ ਨਹੀਂ ਲੱਗ ਰਿਹਾ ਅਤੇ ਮੈਂ ਪੁਲਿਸ ਨੂੰ ਗੋਲੀ ਚਲਾਉਣ ਦਾ ਆਦੇਸ਼ ਨਹੀਂ ਦਿੱਤਾ ਸੀ”। ਉਨ੍ਹਾਂ ਬਾਦਲ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਇਹ ਦਸਿਆ ਜਾਵੇ ਕਿ ਜੇਕਰ ਪੁਲਸ ਨੇ ਉਨ੍ਹਾਂ ਤੋਂ ਬਿਨਾਂ ਪੁੱਛੇ ਗੋਲੀ ਚਲਾਈ ਸੀ ਤਾਂ ੧੫ ਅਕਤੂਬਰ ੨੦੧੫ ਦੀ ਸਵੇਰ ਨੂੰ ਉਨ੍ਹਾਂ ਨੇ ਪੁਲਿਸ-ਮੁਖੀ ਸੁਮੇਧ ਸੈਣੀ ਸਮੇਤ ਹੋਰ ਪਲਿਸ ਅਫਸਰਾਂ ਖ਼ਿਲਾਫ਼ ਕੀ ਕਾਰਵਾਈ ਕੀਤੀ ਅਤੇ ਜੇ ਨਹੀਂ ਕੀਤੀ ਤਾਂ ਕਿਉਂ ਨਹੀਂ ਕੀਤੀ?

ਪੰਥਕ ਅਸੈਂਬਲੀ ਦੇ ਪ੍ਰਬੰਧਕਾਂ ਦਾ ਇਹ ਵਿਚਾਰ ਸੀ ਕਿ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸੇ ਕਾਰਵਾਈ ਤੋਂ ਬਿਨਾਂ ਵਿਧਾਨ ਸਭਾ ਸੈਸ਼ਨ ਨੂੰ ਇੱਕ ਵਿਖਾਵੇ ਤੱਕ ਸੀਮਤ ਰੱਖਿਆ। ਉਨ੍ਹਾਂ ਕਿਹਾ ਕਿ ਸਰਕਾਰ ਉੱਚ ਪੁਲਿਸ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਨੂੰ ਬਚ ਨਿਕਲਣ ਦਾ ਪੂਰਾ ਮੌਕਾ ਦੇ ਰਹੀ ਹੈ।

ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ ਸੀ ਕਿ “ਮੈਨੂੰ ਅੱਧੀ ਰਾਤ ਨੂੰ ਡੀ ਜੀ ਪੀ ਨਾਲ਼ ਗੱਲ ਕਰਨ ਵਿੱਚ ਕੁਝ ਗ਼ਲਤ ਨਹੀਂ ਲੱਗ ਰਿਹਾ ਅਤੇ ਮੈਂ ਪੁਲਿਸ ਨੂੰ ਗੋਲੀ ਚਲਾਉਣ ਦਾ ਆਦੇਸ਼ ਨਹੀਂ ਦਿੱਤਾ ਸੀ”। ਉਨ੍ਹਾਂ ਬਾਦਲ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਇਹ ਦਸਿਆ ਜਾਵੇ ਕਿ ਜੇਕਰ ਪੁਲਸ ਨੇ ਉਨ੍ਹਾਂ ਤੋਂ ਬਿਨਾਂ ਪੁੱਛੇ ਗੋਲੀ ਚਲਾਈ ਸੀ ਤਾਂ ੧੫ ਅਕਤੂਬਰ ੨੦੧੫ ਦੀ ਸਵੇਰ ਨੂੰ ਉਨ੍ਹਾਂ ਨੇ ਪੁਲਿਸ-ਮੁਖੀ ਸੁਮੇਧ ਸੈਣੀ ਸਮੇਤ ਹੋਰ ਪਲਿਸ ਅਫਸਰਾਂ ਖ਼ਿਲਾਫ਼ ਕੀ ਕਾਰਵਾਈ ਕੀਤੀ ਅਤੇ ਜੇ ਨਹੀਂ ਕੀਤੀ ਤਾਂ ਕਿਉਂ ਨਹੀਂ ਕੀਤੀ?

ਉਨ੍ਹਾਂ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜੋ ਰਾਹਤ ਮਿਲੀ ਹੈ ਉਸ ਪਿਛੇ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੀ ਬਦਨੀਤੀ ਸਾਫ ਝਲਕਦੀ ਹੈ ਕਿਉਂ ਕਿ ਦੋਸ਼ੀ ਪੁਲਸ ਕਰਮੀਆਂ ਖਿਲਾਫ ਕਾਰਵਾਈ ਦਾ ਰੌਲਾ ਤੇ ਪਾ ਰਹੀ ਹੈ ਪਰ ਉਨ੍ਹਾਂ ਨੂੰ ਆਪਣੇ ਬਚਾਅ ਲਈ ਕਾਰਵਾਈ ਕਰ ਲੈਣ ਦੀ ਖੁੱਲ ਅਤੇ ਮੌਕਾ ਦੇ ਰਹੀ ਹੈ। ਭਾਰਤੀ ਨਿਜ਼ਾਮ ਦੀ ਇਹ ਚਾਲ ਦਾ ਨੰਗਾ-ਨਾਚ ਸਾਫ ਨਜ਼ਰ ਆ ਰਿਹਾ ਹੈ। ਇਹ ਰਾਹਤ ਨਾ ਕੇਵਲ ਸੁਮੇਧ ਸੈਣੀ ਨੂੰ ਹੈ ਸਗੋਂ ਮੁੱਖ ਮੰਤਰੀ ਖੁਦ ਲਈ ਹੈ।

ਪੰਥਕ ਅਸੈਂਬਲੀ ਵਿੱਚ ਬਾਦਲ ਦਲ ਅਤੇ ਪੰਜਾਬ ਸਰਕਾਰ ਦੀਆਂ ਸਾਰੀਆਂ ਸਰਗਰਮੀਆਂ ਅਤੇ ਕਾਰਗੁਜਾਰੀਆਂ ਉਤੇ ਵਿਚਾਰ ਕੀਤੀ ਜਾਵੇਗੀ। ਬਰਗਾੜੀ ਮੋਰਚੇ ਵਿੱਚ ਹਿੰਦੂ, ਮੁਸਲਮਾਨ ਅਤੇ ਹੋਰ ਭਾਈਚਾਰਿਆਂ ਵੱਲੋਂ ਕੀਤੇ ਵੱਡੇ ਸ਼ਮੂਲੀਅਤ ਭਾਜਪਾ ਦੀ ਇਸ ਗੱਲ ਨੂੰ ਨਕਾਰਦੀ ਹੈ ਕਿ “ਸੂਬੇ ਵਿੱਚ ਹਿੰਦੂ-ਸਿੱਖ ਏਕਤਾ ਨੂੰ ਵੱਡਾ ਖ਼ਤਰਾ ਹੈ”।

ਬਰਗਾੜੀ ਮੋਰਚੇ ਦੀ ਦਿਲੋਂ ਹਮਾਇਤ ਕਰਦਿਆਂ ਪੰਥਕ ਅਸੈਂਬਲੀ ਅਕਤੂਬਰ ੨੦੧੫ ਵਿੱਚ ਮਾਰੇ ਅਤੇ ਜ਼ਖ਼ਮੀ ਹੋਏ ਲੋਕਾਂ ਦੇ ਨਿਆਂ ਲਈ ਨਵੇਂ ਬਦਲ ਲੱਭੇਗੀ। ਸਾਨੂੰ ਉਮੀਦ ਹੈ ਕਿ ੧੪ ਅਕਤੂਬਰ ਨੂੰ ਵੀ ਪੰਜਾਬ ਦੇ ਲੋਕ ੭ ਅਕਤੂਬਰ ਦੀ ਤਰ੍ਹਾਂ ਬਰਗਾੜੀ ਪਹੁੰਚਣਗੇ। ਉਨ੍ਹਾਂ ਕਿਹਾ ਕਿ ਮੋਰਚੇ ਦਾ ਨਤੀਜਾ ਜ਼ਰੂਰ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਬਦਲ ਸਾਬਿਤ ਕਰੇਗਾ।

ਇਸ ਮੌਕੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਵੀ ਹਾਜ਼ਿਰ ਸਨ।

 If you like our stories, do follow WSN on Facebook.

78 recommended
2008 views
bookmark icon