੨੦੧੯ ਚੋਣਾਂ’ਚ ਭਾਰਤ ਨੇ ਹਿੰਦੂ ਰਾਸ਼ਟਰ ਦਾ ਮੁੱਖਬੰਦ ਅਤੇ ਨਵੀਆਂ ਤਰਜੀਹਾਂ ਦਰਜ ਕੀਤੀਆਂ

 -  -  105


ਵਰਲਡ ਸਿੱਖ ਨਿਉਜ਼ ਦੇ ਸੰਪਾਦਕ ਜਗਮੋਹਨ ਸਿੰਘ ਨੇ ਹਿੰਦੁਸਤਾਨ ਦੇ ਲੋਕਾਂ ਦੇ ੨੦੧੯ ਚੋਣਾਂ’ਚ ਫਤਵੇ ਦੀ ਤਰਜ਼ੁਮਾਨੀ ਕਰਦੇ ਹੋਏ ਉਨ੍ਹਾਂ ਵਲੋਂ ਅਪਣਾਏ ਰਾਹ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਪਹਿਲਕਦਮੀਆਂ ਅਤੇ ਪ੍ਰਗਰਾਮਾਂ ਦੀ ਪ੍ਰੋਢਤਾ ਨੂੰ ਸ਼ਬਦ ਦਿੱਤੇ ਹਨ ਅਤੇ ਨਵੇਂ ਹਿੰਦੂ ਰਾਸ਼ਟਰ ਦੇ ਸੰਭਾਵੀ ਸੰਵਿਧਾਨ ਦੇ ਮੁਖਬੰਧ ਤੇ ਚਾਨਣਾ ਪਾਇਆ ਹੈ।

ਹਿੰਦੂ ਭਾਰਤ ਦਾ ਮੁਖਬੰਧ -੧੯ ਮਈ ੨੦੧੯ ਨੂੰ ਅਸੀਂ, ਭਾਰਤ ਦੇ ਲੋਕਾਂ ਨੇ,ਪੰਜਾਬ, ਜੰਮੂ ਕਸ਼ਮੀਰ, ਤਾਮਲ ਨਾਡੂ, ਕੇਰਲ ਨੂੰ ਛੱਡ ਕੇ,ਸਰਬਸੰਤੀ ਨਾਲ ਭਾਰਤ ਨੂੰ ਮੁੜ ਜਥੇਬੰਦ ਕਰਨ ਦਾ ਫੈਸਲਾ ਕਰਦੇ ਹੋਏਆਇਦ ਕੀਤਾ ਹੈ ਕਿ:

ਅਸੀਂ ਇਕ ਹਿੰਦੂ ਰਾਸ਼ਟਰ ਹਾਂ,

ਅਸੀਂ ਹਜ਼ਾਰਾਂ ਸਾਲਾਂ ਬਾਅਦ ਦੁਨੀਆਂ ਦੀਆਂ ਕੌਮਾਂ ਦੇ ਸਮੂੰਹ ਵਿਚ ਆਪਣੀ ਹੋਂਦ, ਥਾਂ ਅਤੇ ਰੁਤਬੇ ਨੂੰ ਮਜ਼ਬੂਤ ਕਰ ਲਿਆ ਹੈ,

ਹਿੰਦੂ ਰਾਸ਼ਟਰ ਵਿਚ ਬ੍ਰਾਹਮਣਾਂ ਅਤੇ ਹੋਰ ਹਿੰਦੂ ਮੰਨੇ ਜਾਂਦੇ ਲੋਕਾਂ ਨੂੰ ਵਿਸ਼ੇਸ਼ ਹੱਕ ਅਤੇ ਤਾਕਤਾਂ ਹੋਣਗੀਆਂ,

ਮੁਸਲਮਾਨ, ਸਿੱਖ ਅਤੇ ਹੋਰ ਲੋਗ ਦੂਜੇ ਦਰਜੇ ਦੇ ਸ਼ਹਿਰੀ ਹੋਣਗੇ।

ਅਸੀਂ, ਭਾਰਤ ਦੇ ਲੋਕ ਯਕੀਨੀ ਬਣਾਵਾਂਗੇ ਕਿ:

ਨਿਆਂ -ਸਮਾਜਕ, ਆਰਥਕ ਅਤੇ ਸਿਆਸੀ ਕਾਨੂੰਨ ਦੀਆਂ ਕਿਤਾਬਾਂ ਵਿਚ ਦਰਜ ਰਹਿਣਗੀਆਂ ਪਰ ਅਸਲ ਵਿਚ ਇਹ ਸਿਰਫ ਕੁਝ ਚੋਣਵਿਆਂ ਲਈ ਹੀ ਹੋਵੇਗਾ।

ਅਜ਼ਾਦੀ -ਸੋਚ ਦੀ, ਬੋਲਣ ਦੀ, ਵਿਸ਼ਵਾਸ਼ ਦੀ, ਧਰਮ ਦੀ, ਪੂਜਾ ਦੀ -ਇਹ ਸਾਰੀਆਂ ਅਜ਼ਾਦੀਆਂ ਦੀ ਰੂਪ-ਰੇਖਾ ਉਹੀ ਹੋਵੇਗੀ ਜੋ ਰਾਸ਼ਟਰੀ ਸਵਯਮਸੇਵਕ ਸੰਘ ਨੇ ਸੁਝਾਈਆਂ ਹਨ ਅਤੇ ਜੋ ਹਿੰਦੂ ਰਾਸ਼ਟਰ ਮੀਡੀਆ ਵਲੋਂ ਫੈਲਾਈਆਂ ਜਾਣਗੀਆਂ।

ਬਰਾਬਰਤਾ -ਰੁਤਬੇ ਅਤੇ ਮੌਕੇ ਦੀ, ਸਿਰਫ ਅਦਨਾਨੀਆਂ ਅਤੇ ਅੰਬਾਨੀਆਂ ਤਕ ਹੀ ਸੀਮਤ ਰਹੇਗੀ।

ਭਰਾਤਰੀ – ਆਪਸੀ ਇਨਸਾਨੀ ਭਰਾਤਰੀ ਤੇ ਕਰੜਾ ਦਬਾਅ ਹੋਵੇਗਾ ਤਾਂ ਜੋ ਕਿਸੇ ਗੈਰ-ਹਿੰਦੂ ਨੂੰ ਇਹ ਭੁਲਖਾ ਨਾ ਪੈ ਜਾਏ ਕਿ ਉਹ ਹਿੰਦੂਆਂ ਦੀ ਬਰਾਬਰੀ ਕਰ ਸਕਦਾ ਹੈ।

ਏਕਤਾ ਅਤੇ ਅਖੰਡਤਾ -ਭਾਰਤ ਦੀ ਨੂੰ, ਹਰ ਹੀਲੇ ਸਾਂਭਿਆ ਜਾਵੇਗਾ ਭਾਂਵੇ ਇਸ ਲਈ ਹੋਰ ਕੌਮਾਂ ਨੂੰ, ਖੇਤਰੀ ਲੋਕਾਂ ਨੂੰ, ਮਾਲੀ ਅਤੇ ਜਾਤ-ਪਾਤ ਦੇ ਅਧਾਰ ਤੇ ਗਰੀਬ ਲੋਕਾਂ ਨੂੰ ਮਾਰਨਾ ਪਵੇ, ਕੁਚਲਨਾ ਪਵੇ ਜ਼ਾ ਫਿਰ ਸਿਆਸੀ ਤੌਰ ਤੇ ਸਹੀ ਸਮੇਂ ਵੇਲੇ ਪਾਕਿਸਤਾਨ ਨਾਲ ਜੰਗ ਲੜਨੀ ਪਵੇ ਜ਼ਾ ਜੰਗੀ ਹਾਲਾਤ ਪੈਦਾ ਕਰਨੇ ਪੈਣ।

 Read also in English

ਅਸੀਂ ਹਿੰਦੂ ਰਾਸ਼ਟਰ ਦੇ ਸ਼ਹਿਰੀ, ਰਾਸ਼ਟਰੀ ਸਵਯਮਸੇਵਕ ਸੰਘ ਅਤੇ ਭਾਰਤੀ ਜਨਤਾ ਪਾਰਟੀ ਦੀ ਸੁਚੱਜੀ ਰਹਿਨੁਮਾਈ ਹੇਠ, ਵਾਅਦਾ ਤੇ ਪ੍ਰਣ ਕਰਦੇ ਹਾਂ ਕਿ ਸਾਡੀ:

ਪਹਿਲੀ ਤਰਜੀਹ ਇਹ ਹੋਵੇਗੀ ਕਿ ਅਸੀਂ ਭਾਰਤ ਦੇ ਸਮਾਜਕ ਵਰਤਾਰੇ ਨੂੰ ਅੰਦਰੋ-ਅੰਦਰ ਤਾਰ-ਤਾਰ ਕਰਾਂਗੇ, ਵੰਡੀਆਂ ਪਾਵਾਂਗੇ, ਤਾਂ ਜੋ ਅਸੀ ਚੰਗੀ ਤਰ੍ਹਾਂ ਪਾੜੋ ਤੇ ਰਾਜ ਕਰੋ ਦੀ ਸਿਆਸਤ ਖੇਡ ਸਕੀਏ।

ਦੂਜੀ ਤਰਜੀਹ ਇਹ ਹੋਵੇਗੀ ਕਿ ਅਯੋਧਯਾ ਵਿਚ ਦੁਨੀਆ ਭਰ ਵਿਚੋਂ ਸਭ ਤੋਂ ਉੱਚਾ, ਸਭ ਤੋਂ ਵੱਡਾ ਰਾਮ ਮੰਦਰ ਉਸਾਰਾਂਗੇ।

ਤੀਜੀ ਤਰਜੀਹ ਤਹਿਤ ਅਸੀਂ ਜੰਮੂ ਅਤੇ ਕਸ਼ਮੀਰ ਲਈ ਧਾਰਾ ੩੭੦ ਖਤਮ ਕਰਾਂਗੇ ਅਤੇ ਕਸ਼ਮੀਰੀ ਆਵਾਮ ਦੇ ਜਜ਼ਬੇ ਦੇ ਉਲਟ ਉੱਥੇ ਹਜ਼ਾਰਾਂ ਦੀ ਗਿਣਤੀ ਵਿਚ ਤੈਨਾਤ ਹਥਿਆਰਬੰਦ ਭਾਰਤੀ ਫੌਜਾਂ ਵਿਚ ਇਜ਼ਾਫਾ ਕਰਾਂਗੇ ਅਤੇ ਕਸ਼ਮੀਰ ਵਿਚ ਫੌਜੀ ਕਬਜ਼ਾ ਜਾਰੀ ਰਖਾਂਗੇ।

ਚੌਥੀ ਤਰਜੀਹ ਮੁਤਾਬਕ ਅਸੀਂ ਦੇਸ਼-ਵਿਰੋਧੀ ਕਾਨੰਨਾਂ ਨੂੰ ਹੋਰ ਸਖਤ ਕਰਾਂਗ, ਨਵੇਂ ਕਾਨੂੰਨ, ਅਜੰਸੀਆਂ ਸਥਾਪਤ ਕਰਾਂਗੇ ਤਾਂ ਜੋ ਕੋਈ ਵੀ ਬਗਾਵਤ ਦਾ ਰਾਗ ਨਾ ਅਲਾਪ ਸਕੇ।

ਪੰਜਵੀਂ ਤਰਜੀਹ ਇਹ ਹੋਵੇਗੀ ਕਿ ਪੂਰੇ ਭਾਰਤ ਵਿਚ ਅਸੀ ਹਰ ਕਿਸਮ ਦੀ ਸਾਡੇ ਵਲੋਂ ਐਲਾਨੀ ਵਿਰੋਧੀ ਵਿਚਾਰਧਾਰਾ ਨੂੰ ਨੇਸਤਨਾਬੂਤ ਕਰਾਂਗੇ।ਛੇਵੀਂ ਤਰਜੀਹ ਤਹਿਤ ਹਿੰਦੂ ਰਾਸ਼ਟਰ ਵਿਚ ਇਕੋ ਇਕ ਟੀ. ਵੀ ਚੈਨਲ ਚਲਾਵਾਂਗੇ ਅਤੇ ਬਾਕੀ ਸਾਰੇ ਚੈਨਲ ਬੰਦ ਕਰ ਦਿਆਂਗੇ।

ਸਤਵੀਂ ਤਰਜੀਹ ਇਹ ਹੋਵੇਗੀ ਕਿ ਅਸੀ ਆਪਣੇ ਸਾਥੀ ਸ਼੍ਰੋਮਣੀ ਅਕਾਲੀ ਦਲ ਦੇ ਜਰੀਏ ਅਤੇ ਉਨ੍ਹਾਂ ਦੇ ਮਿਲਵਰਤਣ ਨਾਲ, ਪੰਜਾਬ ਵਿਚ ਸਮਾਜਕ, ਧਾਰਮਕ ਅਤੇ ਸਿਆਸੀ ਘੁਸਪੈਠ ਨੂੰ ਹੋਰ ਵਧਾਵਾਂਗੇ।

ਅਠਵੀਂ ਤਰਜੀਹ ਤਹਿਤ ਸ਼ਹਿਰੀ ਹਕ-ਹਕੂਕ ਲਈ ਲੜ ਰਹੇ ਮਨੁੱਖੀ ਅਧਿਕਾਰਾਂ ਦੇ ਆਗੂ, ਵਕੀਲ ਅਤੇ ਜਥੇਬੰਦੀਆਂ ਨੂੰ ਲਤਾੜਾਂਗੇ ਅਤੇ ਆਗੂਆਂ ਨੂੰ ਨਜ਼ਰਬੰਦ ਕਰਕੇ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪੱਖੀ ਮੀਡੀਆ ਤਕ ਉਨ੍ਹਾਂ ਦੀ ਆਵਾਜ਼ ਨਹੀ ਪਹੁੰਚਣ ਦਿਆਂਗੇ।

ਨੌਵੀਂ ਤਰਜੀਹ ਦੇ ਅਧਾਰ ਤੇ ਅਸੀ ਯਕੀਨੀ ਬਣਾਵਾਂਗੇ ਕਿ ਜਿਹੜੇ ਕੁਝ ਰਾਜਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਹੈ ਉੱਥੇ ਅਸੀ ਹਰ ਹੀਲੇ ਭਾਜਪਾ ਦਾ ਰਾਜ ਸਥਾਪਤ ਕਰੀਏ ਤਾਂ ਜੋ ਪੂਰੇ ਭਾਰਤ ਵਿਚ ਇਕ ਪਾਰਟੀ  ਸਿਰਫ ਭਾਰਤੀ ਜਨਤਾ ਪਾਰਟੀ ਦਾ ਰਾਜ ਹੋਵੇ।

 Read also in English

ਦਸਵੀਂ ਤਰਜੀਹ ਤੇ ਚਲਦੇ ਹੋਏ ਅਸੀਂ ਗੁਪਤ ਚੋਣ ਬੋਂਡ ਇਤਨੇ ਜ਼ਿਆਦਾ ਵੇਚ ਦਿਆਂਗੇ ਕਿ ਭਾਰਤੀ ਜਨਤਾ ਪਾਰਟੀ ਇਤਨੀ ਮਜ਼ਬੂਤ ਹੋ ਜਾਏ ਅਤੇ ਚੋਣ ਕਮਿਸ਼ਨ ਇਤਨਾ ਕਮਜ਼ੋਰ ਹੋ ਜਾਏ ਕਿ ਅਸੀ ਅਸਾਨੀ ਨਾਲ ਚੋਣਾਂ ਵਿਚ ਉਲਟ-ਫੇਰ ਕਰ ਸਕੀਏ ਤੇ ਲਗਾਤਾਰ ਰਾਜ ਕਰਦੇ ਰਹੀਏ।

ਗਿਆਰਵੀਂ ਤਰਜੀਹ ਤਹਿਤ ਅਸੀ ਭਾਰਤੀ ਨਿਆਂ ਪ੍ਰਣਾਲੀ ਨੂੰ ਢਿੱਲਾ ਹੀ ਰਖਾਂਗੇ।

ਬਾਰਵੀਂ ਤਰਜੀਹ ਵਿਚ ਅਸੀਂ ਹਿੰਦੁਸਤਾਨ ਦੇ ੫੪੩ ਹਲਕਿਆਂ ਵਿਚ ਭਾਰਤੀ ਜਨਤਾ ਪਾਰਟੀ ਦੇ ਦਫਤਰਾਂ ਨੂੰ ਮੁਕੰਮਲ ਕਰਾਂਗੇ ਤਾਂ ਜੋ ਇਹ ਦਫਤਰ ਹਿੰਦੁਤਵ ਤਾਕਤਾਂ ਅਤੇ ਸਾਡੀ ਸੋਸ਼ਲ ਮੀਡੀਆ ਫੌਜ ਦਾ ਧੁਰਾ ਬਣ ਸਕਣ।

ਤੇਰਵੀਂ ਤਰਜੀਹ ਮੁਤਾਬਕ ਅਸੀਂ ਭਾਰਤ ਨੂੰ ਦੁਨੀਆਂ ਤੋਂ ਅੱਡ ਰਖਾਂਗੇ ਤੇ ਐਮਨੈਸਟੀ ਇੰਟਰਨੈਸ਼ਨਲ ਅਤੇ ਹੋਰ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਭਾਰਤ ਵਿਚ ਆਉਣ ਦੀ ਇਜ਼ਾਜ਼ਤ ਪਹਿਲਾ ਵਾਂਙੂ ਹੋਣ ਵੀ ਨਹੀ ਦਿਆਂਗੇ।

 If you like our stories, do follow WSN on Facebook.

ਅਸੀਂ, ਹਿੰਦੂ ਰਾਸ਼ਟਰ ਦੇ ਸ਼ਹਿਰੀ ਇਸ ਮੁਖਬੰਧ ਵਿਚ ਤਰਮੀਮ ਕਰਨ ਦਾ ਹੱਕ ਰਾਖਵਾਂ ਰਖਦੇ ਹਾਂ ਅਤੇ ਸਾਨੂੰ ਕਿਸੇ ਪਾਰਲੀਮੈਂਟ ਅਤੇ ਹੋਰ ਕਿਸੇ ਨਾਲ ਰਾਇ-ਮਸ਼ਵਰਾ ਕਰਨ ਦੀ ਜਰੂਰਤ ਨਹੀ ਹੈ ਅਤੇ ਨਾ ਹੀ ਕਿਸੀ ਵਿਰੋਧੀ ਵਿਚਾਰਧਾਰਾ ਨੂੰ ਸੁਣ ਕੇ ਇਸ ਵਿਚ ਸੋਧ ਕਰਨ ਦੀ ਲੋੜ ਹੈ।

ਅਸੀਂ, ਹਿੰਦੂ ਰਾਸ਼ਟਰ ਦੇ ਸ਼ਹਿਰੀ, ਪੰਜਾਬ, ਜੰਮੂ ਕਸ਼ਮੀਰ, ਤਾਮਲ ਨਾਡੂ ਅਤੇ ਕੇਰਲ ਨੂੰ ਛੱਡ ਕੇ, ਇਸ ਮੁੱਖਬੰਧ ਨੂੰ ਅਪਨਾਉਂਦੇ ਹਾਂ ਅਤੇ ਇਸਤੇ ੩੦ ਮਈ ੨੦੧੯ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਮੋਹਰ ਲਗਾਈ ਜਾਵੇਗੀ ਅਤੇ ਅਮਲ ਸ਼ੁਰੂ ਕੀਤਾ ਜਾਵੇਗਾ।

105 recommended
1072 views
bookmark icon

Write a comment...

Your email address will not be published. Required fields are marked *