“ਜਦ ਅਫਜ਼ਲ ਗੁਰੂ ਫਾਂਸੀ ਚੜਿਆ, ਮੈਂ ਫੁੱਟ ਫੁੱਟ ਕੇ ਰੋਇਆ”

 -  -  339


ਸੱਤ ਸਾਲ ਪਹਿਲਾਂ ਜਦੋਂ ਕਸ਼ਮੀਰ ਦੇ ਅਫਜ਼ਲ ਗੁਰੂ ਨੂੰ ਦਿੱਲੀ ਦੀ ਤਿਹਾੜ ਜੇਲ ਦੀ ਚਾਰ ਦਿਵਾਰੀ ਅੰਦਰ ਅਚਾਨਕ ਫਾਹੇ ਲਗਾ ਦਿਤਾ ਗਿਆ ਸੀ, ਉਹ ਸ਼ਾਤ, ਅਡੋਲ ਅਤੇ ਰੱਬ ਦੀ ਰਜ਼ਾ ਵਿੱਚ ਸੀ। ਜੇਲਰ ਸੁਨੀਲ ਗੁਪਤਾ ਨੇ ਉਸਨੂੰ ਫਾਂਸੀ ਲਗਦੇ ਨੂੰ ਦੇਖਿਆ ਸੀ, ਉਪਰੰਤ ਉਹ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਨਾਲ ਫੁੱਟ-ਫੁੱਟ ਕੇ ਰੋ ਪਿਆ। ਸੁਨੀਲ ਗੁਪਤਾ ਨੇ ਇਹ ਸਾਰਾ ਵਰਤਾਰਾ ਆਪਣੀ ਕਿਤਾਬ “ਬਲੈਕ ਵਰੰਟ” ਵਿੱਚ ਕੀਤਾ ਹੈ। ਪੰਜਾਬ ਦੀ ਸਿਆਸਤ ਵਿਚ ਸਰਗਰਮ ਕੰਵਰ ਪਾਲ ਸਿੰਘ -ਜੋ ਕਸ਼ਮੀਰ ਵਿਚਲੀ ਸਿਆਸੀ ਉਥਲ-ਪੁਥਲ ‘ਤੇ ਸੂਖਮ ਨਜ਼ਰ ਰੱਖਦੇ ਹਨ, ਨੇ ਸੁਨੀਲ ਗੁਪਤਾ ਦੀ ਕਿਤਾਬ ਵਿਚੋਂ ਅਫਜ਼ਲ ਗੁਰੁ ਦੀ ਫਾਂਸੀ ਨੂੰ ਮੁੜ ਦੇਖਿਆ ਤੇ ਸਮਝਿਆ ਹੈ।

9ਫਰਵਰੀ ੨੦੧੩ ਨੂੰ ਸਵੇਰ ਦੇ ੬ ਵੱਜ ਚੁਕੇ ਸਨ ਤੇ ਅਫਜ਼ਲ ਗੁਰੂ ਨੂੰ ਉਸਦੀ ਫਾਂਸੀ ਲਈ ਦੱਸਣ ਦਾ ਸਮਾਂ ਹੋ ਗਿਆ ਸੀ। ਅਸੀਂ ਇਕ ਦੂਜੇ ਨੂੰ ਲੰਗਦਿਆ-ਵੜਦਿਆਂ ਦੇਖ ਚੁੱਕੇ ਸਾਂ ਪਰ ਸਾਡੇ ਵਿਚਾਲੇ ਕਦੀ ਕੋਈ ਗੱਲ ਨਹੀਂ ਸੀ ਹੋਈ। ਮੈਂ ਉਸਨੂੰ ਵੱਖ-ਵੱਖ ਧਰਮਾਂ ਦੀਆਂ ਕਿਤਾਬਾਂ ਪੜ੍ਹਦਿਆ ਦੇਖਿਆ ਸੀ -ਗੀਤਾ, ਕੁਰਾਨ ਵੇਦ, ਆਦਿ। ਜਦੋਂ ਉਹ ਕੁਝ ਨਾ ਪੜ੍ਹ ਰਿਹਾ ਹੁੰਦਾ, ਨਿਮਾਜ਼ ਪੜ੍ਹਨ ਲੱਗ ਜਾਂਦਾ –  ਬਿਨਾਂ ਨਾਗਾ ਉਹ ਹਰ ਰੋਜ਼ ਪੰਜ ਵਕਤ ਦਾ ਨਮਾਜ਼ੀ ਸੀ।

ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਅੱਜ ਤੇਰੀ ਫਾਂਸੀ ਦਾ ਦਿਨ ਹੈ – ਜੇਲ ਸੁਪਰਡੈਂਟ ਨੇ ਅਫਜ਼ਲ ਨੂੰ ਕਿਹਾ। ਮੈਨੂੰ ਪਤਾ ਹੈ, ਮੈਂ ਅੰਦਾਜਾ ਲਗਾ ਲਿਆ ਸੀ – ਅਫਜ਼ਲ ਨੇ ਜਵਾਬ ਦਿਤਾ।

ਸੁਨੀਲ ਗੁਪਤਾ ਨੇ ਅਫਜ਼ਲ਼ ਗੁਰੂ ਦੇ ਆਖਰੀ ਪਲਾਂ ਦਾ ਜਿਸ ਤਰਾਂ ਬਲੈਕ ਵਰੰਟ ਵਿੱਚ ਜ਼ਿਕਰ ਕੀਤਾ ਹੈ, ਉਹ ਹਰ ਕਸ਼ਮੀਰੀ ਲਈ ਮਾਣ ਦਾ ਸ੍ਰੋਤ ਹੈ। ਮੌਤ ਸਾਹਵੇਂ ਉਸਦੇ ਚਿਹਰੇ ਦੀ ਸ਼ਾਂਤੀ, ਉਸਦੇ ਰੱਬ ਵਿੱਚ ਵਿਸਵਾਸ ਨੂੰ ਦਰਸਾਉਂਦੀ ਸੀ ਅਤੇ ਉਸਦਾ ਕਾਰ-ਵਿਹਾਰ ਕਸ਼ਮੀਰੀ ਕੋਮੀਅਤ ਲਈ ਉਸਦੇ ਪੱਕੇ ਇਰਾਦੇ ਦੀ ਤਰਜਮਾਨੀ ਕਰਦਾ ਸੀ।

ਸੁਨੀਲ ਗੁਪਤਾ ੨੦੧੬ ਵਿੱਚ ਤਿਹਾੜ ਜੇਲ ਤੋਂ ਬਤੋਰ ਕਨੂੰਨ ਅਫਸਰ ਸੇਵਾ-ਮੁਕਤ ਹੋਇਆ ਸੀ। ਉਸਨੇ ਸਨਮਾਨਤ ਪੱਤਰਕਾਰ ਸੁਨੇਤਰਾ ਚੋਧਰੀ ਨਾਲ ਮਿਲ ਕੇ ਆਪਣੀ ਕਿਤਾਬ ਬਲੈਕ ਵਰੰਟ ਵਿੱਚ ਜੇਲ ਦੀਆਂ ਕਈ ਅਣਸੁਣੀਆਂ ਕਹਾਣੀਆਂ ਲਿਖੀਆਂ। ਉਸਨੇ ਤਿਹਾੜ ਜੇਲ -ਜੋ ਏਸ਼ੀਆ ਦੀ ਸਭ ਤੋਂ ਸੁਰਖਿਅਤ ਜੇਲ ਜਾਣੀ ਜਾਂਦੀ ਹੈ, ਵਿਚ ਬਿਤਾਏ ੩੫ ਸਾਲ ਦੇ ਤਜਰਬਿਆਂ ਨੂੰ ਇਸ ਕਿਤਾਬ ਵਿਚ ਇਕੱਠੇ ਕੀਤਾ ਹੈ।

ਅਸੀਂ ਸਾਰੇ ਉਸ ਨਾਲ ਬੈਠ ਗਏ ਅਤੇ ਉਸਤੋਂ ਪੁਛਿਆ – ‘ਚਾਹ ਪੀਏਂਗਾ’ .. ਅਸੀਂ ਉਸ ਨਾਲ ਬੈਠੇ ਹੌਲੀ-ਹੌਲੀ ਚਾਹ ਪੀ ਰਹੇ ਸਾਂ, ਤਾਂ ਅਫਜਲ ਨੇ ਗੰਭੀਰਤਾ ਨਾਲ ਆਪਣੇ ਕੇਸ ਬਾਰੇ ਦੱਸਣਾ ਸ਼ੁਰੂ ਕੀਤਾ ਅਤੇ ਫਿਰ ਉਸਨੇ ੧੯੬੦ ‘ਚ ਬਣੀ ਫਿਲਮ ‘ਬਾਦਲ’ ਦਾ ਗੀਤ ਗਾਣਾ ਸੁਰੂ ਕਰ ਦਿੱਤਾ –  “ਅਪਨੇ ਲੀਏ ਜੀਏ ਤੋ ਕਿਆ ਜੀਏ, ਤੂ ਜੀਅ ਐ ਦਿਲ ਜਮਾਨੇ ਕੇ ਲੀਏ’

ਉਸਦੀ ਅਵਾਜ਼ ਵਿੱਚ ਕੋਈ ਡਰ ਨਹੀਂ ਸੀ ਪਰ ਕੁਝ ਅਜਿਹਾ ਸੀ ਜਿਸ ਤਰਾਂ ਉਹ ਗਾ ਰਿਹਾ ਸੀ ਕਿ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਅਤੇ ਉਸ ਨਾਲ ਮਿਲਕੇ ਮੈਂ ਵੀ ਗਾਣ ਲੱਗ ਪਿਆ ਤੇ ਗਾਉਂਦਾ ਰਿਹਾ ਜਦ ਤੱਕ ਉਸਨੇ ਗਾਣਾ ਬੰਦ ਨਾ ਕਰ ਦਿਤਾ। ਫਿਰ ਉਸਨੇ ਹੋਰ ਚਾਹ ਦੀ ਇਛਾ ਕੀਤੀ, ਪਰ ਤਦ ਤੱਕ ਚਾਹ ਵਾਲਾ ਬੰਦਾ ਜਾ ਚੁੱਕਿਆ ਸੀ.. ਅਤੇ ਫਿਰ ਅਫਜ਼ਲ ਗੁਰੂ ਜਿਸਨੂੰ ੨੦੦੧ ਦੇ ਪਾਰਲੀਮੈਂਟ ਹਮਲੇ ਵਿੱਚ ਫਾਂਸੀ ਦੀ ਸਜ਼ਾ ਹੋ ਚੁੱਕੀ ਸੀ, ਚਾਹ ਦੇ ਕੱਪ ਲਈ ਆਪਣੀ ਆਖਰੀ ਇੱਛਾ ਦੀ ਪੂਰਤੀ ਤੋਂ ਬਿਨਾਂ ਹੀ ਫਾਂਸੀ ਦੇ ਫੰਦੇ ਵੱਲ ਤੁਰ ਪਿਆ।

ਜਦੋਂ ਜੇਲ ਸੁਪਰਡੈਂਟ ਨੇ ਅਫਜ਼ਲ ਤੋਂ ਪੁੱਛਿਆ ਕਿ ਕੀ ਉਹ ਆਪਣੇ ਪਿੱਛੇ ਛੱਡ ਕੇ ਜਾ ਰਹੇ ਟੱਬਰ ਨੂੰ ਕੋਈ  ਸੁਨੇਹਾ ਦੇਣਾ ਚਾਹੁਂਦਾ ਹੈ..? ਤਾਂ ਅਫਜਲ ਨੇ ਉਸਤੋਂ ਪੁੱਛਿਆ, ‘ਕੀ ਤੁਸੀਂ ਮੇਰੀ ਫਾਂਸੀ ਵੇਲੇ ਉਥੇ ਹੋਵੋਗੇ’ ਤਾਂ ਸੁਪਰਡੈਂਟ ਨੇ ਕਿਹਾ, ‘ਤੂੰ ਫਿਕਰ ਨਾ ਕਰ’ … ਅੱਗੋਂ ਅਫਜ਼ਲ ਨੇ ਕਿਹਾ, ‘ਖਿਆਲ ਰੱਖਣਾ ਮੈਨੂੰ ਦਰਦ ਨਾ ਹੋਵੇ।’

ਫਾਂਸੀ ਤੋਂ ਪਹਿਲ਼ਾਂ ਅਫਜਲ ਨੇ ਆਪਣੇ ਟੱਬਰ ਨੂੰ ਇਕ ਖਤ ਲਿਖਿਆ…’ਅਸਲਾਮ ਆਲੇਕੁਮ, ਸੁਖ ਸ਼ਾਤੀ ਵਿੱਚ ਰਹੋ, ਮੈਨੂੰ ਲਗਦਾ ਪਰਮਾਤਮਾਂ ਨੇ ਮੈਨੂੰ ਇਸ ਮੁਕਾਮ ਲਈ ਚੁਣਿਆ ਹੈ, ਮੈਂ ਆਪਣੇ ਵੱਲੋਂ ਸਾਰੇ ਵਿਸ਼ਵਾਸ ਕਰਨ ਵਾਲਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ, ਸਾਨੂੰ ਸਾਰਿਆਂ ਨੂੰ ਸੱਚ ਅਤੇ ਇਨਸਾਫ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਸਾਡਾ ਅੰਤ ਵੀ ਸੱਚ ਤੇ ਇਨਸਾਫ ਦੀ ਰਾਹ ਤੇ ਹੀ ਹੋਣਾ ਚਾਹੀਦਾ ਹੈ। ਮੇਰੀ ਆਪਣੇ ਟੱਬਰ ਨੂੰ ਬੇਨਤੀ ਹੈ ਕਿ ਮੇਰੀ ਮੌਤ ਤੇ ਰੋਣ ਦੀ ਬਜਾਏ ਮੇਰੇ ਇਸ ਮੁਕਾਮ ਤੇ ਪਹੁੰਚਣ ਦੀ ਕਦਰ ਕਰਨ। ਸਰਬਕਲਾ ਸਮਰੱਥ ਪਰਮਾਤਮਾਂ ਤੁਹਾਡੀ ਸਭ ਦੀ ਰੱਖਿਆ ਕਰੇਗਾ ਜੋ ਸਭ ਤੋਂ ਵੱਡਾ ਰਖਵਾਲਾ ਹੈ। ਮੈਂ ਤੁਹਾਨੂੰ ਅੱਲਾਹ ਦੀ ਰਖਵਾਲੀ ਵਿੱਚ ਛੱਡ ਕੇ ਜਾ ਰਿਹਾ ਹਾਂ।

“ਅਪਨੇ ਲਿਏ ਜੀਏ ਤੋ ਕਿਆ ਜਿਏ, “ਤੂ ਜੀਅ ਐ ਦਿਲ ਜਮਾਨੇ ਕੇ ਲੀਏ” ੧੯੬੦ਵਿਆਂ ਦੀ ਬਾਦਲ ਫਿਲਮ ਦਾ ਇਹ ਗੀਤ ਅਫਜ਼ਲ ਗੁਰੂ ਆਪਣੀ ਫਾਂਸੀ ਤੋਂ ਪਹਿਲਾਂ ਅਕਸਰ ਗਾਇਆ ਕਰਦਾ ਸੀ।

ਅਫਜ਼ਲ ਦਾ ਇਹ ਹੱਥ ਲਿਖਤ ਪੱਤਰ ਉਸਦੀ ਪਤਨੀ ਨੂੰ ਉਸਦੀ ਮੌਤ ਤੋਂ ੨੬ ਘੰਟੇ ਬਾਦ ਮਿਲਿਆ।

ਜੇ ਤੁਹਾਡੇ ਕੋਲ ਦਿਲ ਹੈ, ਜੋ ਅਜੇ ਤੱਕ ਭਾਰਤੀ ਰਾਜਸੱਤਾ ਦੇ ਥਪੇੜੇ ਖਾ ਕੇ ਪੱਥਰ ਨਹੀਂ ਹੋਇਆ ਤਾਂ ਸੁਨੀਲ ਗੁਪਤਾ ਦਾ ਫਾਂਸੀ ਤੋਂ ਬਾਅਦ ਉਸਦੇ ਤਿਹਾੜ ਜੇਲ ਵਿੱਚ ਆਪਣੇ ਘਰ ਜਾਣ ਪਿਛੋਂ ਪ੍ਰਤੀਕਰਮ ਜਰੂਰ ਪੜਨਾ।”

 ਆਪਣੀ ਡਿਉਟੀ ਤੋਂ ਘਰ ਜਾਣ ਪਿਛੋਂ ਮੈਂ ਆਪਣੇ ਇਕ ਅਸੂਲ ਨੂੰ ਵਗਾਹ ਕੇ ਮਾਰਿਆ ਜਿਸਨੂੰ ਮੈਂ ਸਦਾ ਨਿਭਾਇਆ ਸੀ। ਮੈਂ ਆਪਣੇ ਪਰਿਵਾਰ ਨੂੰ ਅਫਜ਼ਲ ਦੇ ਆਖਰੀ ਪਲਾਂ ਬਾਰੇ ਦੱਸਿਆ, ਉਹ ਸਾਰੇ ਮੇਰੇ ਨਾਲ ਇਕੱਠੇ ਬੈਠ ਕੇ ਫੁਟ-ਫੁਟ ਕੇ ਰੋਏ।”ਗੁਪਤਾ ਨੇ ਲਿਖਿਆ ਹੈ ਕਿ ਇਹ ਪਹਿਲੀ ਵਾਰ ਸੀ ਕਿ ਉਹ ਇਸ ਤਰਾਂ ਟੁੱਟ ਗਿਆ ਸੀ ਅਤੇ ਰੋਇਆ। ਬਾਅਦ ਵਿੱਚ ਉਸਨੇ ਦੱਸਿਆ ਕਿ ਉਸਨੇ ਯੂ ਟਿਊਬ ਤੋਂ ਉਹ ਗਾਣਾ ਅਣਗਿਣਤ ਵਾਰ ਸੁਣਿਆ…”ਅਪਨੇ ਲੀਏ ਜਿਏ ਤੋ ਕਿਆ ਜੀਏ, ਤੂੰ ਜੀਅ ਐ ਦਿਲ ਜਮਾਨੇ ਕੇ ਲੀਏ”

ਜੇਲਰ ਜਾਣਦਾ ਸੀ ਕਿ ਜੋ ਵੀ ਅਫਜ਼ਲ ਦਾ ਜਿਕਰ ਕਰਦਾ ਸੀ ਉਸਨੂੰ ਦੇਸ਼ਧਰੋਹੀ ਕਹਿੰਦਾ ਸੀ ਪਰ ਲੇਖਕ ਦੇ ਮੁਤਾਬਕ -ਜਿਸਨੇ ਅਜੋਕੇ ਡਰ ਦੇ ਮਹੌਲ ਵਿੱਚ ਆਪਣੇ ਵਿਚਾਰ ਦੱਸਣ ਦੀ ਜੁਰੱਅਤ ਕੀਤੀ ਹੈ .. ‘ਅਫਜਲ ਗੁਰੂ ਇਕ ਭਲਾ ਆਦਮੀ ਸੀ ਜੋ ਮਨੁੱਖਤਾ ਦੀ ਸੇਵਾ ਕਰਨਾ ਚਾਹੁੰਦਾ ਸੀ -ਆਪਣੇ ਲੋਕਾਂ ਲਈ ਅਤੇ ਅਮਨ ਨਾਲ ਜੀਣਾ ਚਾਹੁੰਦਾ ਸੀ..’

ਮੈਂ ਇਹ ਦੱਸਣ ਤੋਂ ਗੁਰੇਜ ਨਹੀ ਕਰਾਂਗਾ ਕਿ ਜਦੋਂ ਮੈਂ ਉਸਦੇ ਬਾਰੇ ਵਿਸਥਾਰ ਨਾਲ ਪੜ ਰਿਹਾ ਸੀ ਤਾਂ ਅਫਜ਼ਲ ਗੁਰੂ ਦੇ ਆਖਰੀ ਪਲਾਂ ਨੂੰ ਯਾਦ ਕਰਦਿਆਂ ਅਤੇ ਸੁਨੀਲ ਗੁਪਤਾ ਤੇ ਉਸਦੇ ਪਰਿਵਾਰ ਦੇ ਪ੍ਰਤੀਕਰਮ ਨੂੰ ਪੜ ਕੇ ਅੱਥਰੂ ਆਪ ਮੁਹਾਰੇ ਮੇਰੀਆਂ ਗੱਲਾਂ ਤੇ ਵੀ ਵਹਿ ਤੁਰੇ।”

ਅਫਜਲ ਗੁਰੂ ਇਕ ਭਲਾ ਆਦਮੀ ਸੀ ਜੋ ਮਨੁੱਖਤਾ ਦੀ ਸੇਵਾ ਕਰਨੀ ਚਾਹੁਂਦਾ ਸੀ ਆਪਣੇ ਲੋਕਾਂ ਲਈ ਅਤੇ ਅਮਨ ਨਾਲ ਰਹਿਣਾ ਚਹੁਂਦਾ ਸੀ”…. ਸੁਨੀਲ ਗੁਪਤਾ, ਲੇਖਕ ਬਲੈਕ ਵਰੰਟ

‘ਬਲੈਕ ਵਰੰਟ’ ਦਾ ਲੇਖਕ ਸੁਨੀਲ ਗੁਪਤਾ ਬਿਨਾਂ ਭੈਅ ਦੇ ਇਹ ਵਿਚਾਰ ਰੱਖਦਾ ਹੈ ਕਿ ਅਫਜਲ ਗੁਰੂ ਦੇ ਕੇਸ ਵਿੱਚ ਹਰ ਇਕ ਪਲ ਤੇ ਗਲਤੀਆਂ ਹੋਈਆਂ ਹਨ। ਪਾਰਲੀਮੈਂਟ ਤੇ ਹਮਲੇ ਵਿੱਚ ਹਰ ਆਦਮੀ ਜੋ ਗ੍ਰਿਫਤਾਰ ਹੋਇਆ ਸੀ, ਉਹ ਬਰੀ ਹੋ ਗਿਆ ਸੀ, ਪਰ ਅਫਜ਼ਲ ਨਹੀਂ। ਸੁਪਰੀਮ ਕੋਰਟ ਵੀ ਮੰਨਦੀ ਹੈ ਕਿ ਅਫਜ਼ਲ ਕਿਸੇ ਅੱਤਵਾਦੀ ਗਰੁੱਪ ਦਾ ਹਿੱਸਾ ਨਹੀਂ ਸੀ। ਅਫਜਲ ਉਪਰ ‘ਪੋਟਾ’ ਤਹਿਤ ਅੱਤਵਾਦੀ ਹੋਣ ਦਾ ਇਲਜ਼ਾਮ ਸੀ ਜਿਸਦੀ ਮਨਜੂਰੀ ਕੇਂਦਰ ਸਰਕਾਰ ਵੱਲੋਂ ਹੋਣੀ ਸੀ ਪਰ ਇਸ ਕੇਸ ਵਿੱਚ ਮਨਜੂਰੀ ਦਿੱਲੀ ਸਰਕਾਰ ਨੇ ਦਿੱਤੀ ਸੀ।

ਕੀ ਤੁਸੀਂ ਯਕੀਨ ਕਰੋਗੇ ਕਿ ਅਫਜਲ ਦਾ ਕੋਈ ਵਕੀਲ ਨਹੀਂ ਸੀ ਜੋ ਉਸਦਾ ਕੇਸ ਲੜਦਾ? ਅਖੀਰਲੇ ਦਿਨਾਂ ਵਿੱਚ ਮਸ਼ਹੂਰ ਵਕੀਲ ਰਾਮ ਜੇਠਮਲਾਨੀ ਇਸ ਵਿੱਚ ਸਾਹਮਣੇ ਆਏ, ਜਿਨ੍ਹਾਂ ਨੇ ਪੁਲਿਸ ਦੇ ਕੇਸ ਵਿੱਚ ਅਨੇਕਾਂ ਤਰੁੱਟੀਆ ਗਿਣਾਈਆਂ ਅਤੇ ਮੌਤ ਦੀ ਸਜ਼ਾ ਖਿਲਾਫ ਇਤਰਾਜ ਖੜੇ ਕੀਤੇ ਜੋ ਕਿ ਸਿਰਫ ਪੋਟਾ ਤਹਿਤ ਇਕਬਾਲੀਆ ਬਿਆਨ ਤੇ ਅਧਾਰਿਤ ਸੀ। ਰਿਵਿਉ ਪਟੀਸ਼ਨ ਨੂੰ ਖਾਰਜ ਕਰਨ ਵੇਲੇ ਸੁਪਰੀਮ ਕੋਰਟ ਨੇ ਕਨੂੰਨ ਦੀਆਂ ਹੱਦਾਂ ਤੋਂ ਬਾਹਰ ਜਾ ਕੇ ਫੈਸਲਾ ਕੀਤਾ… ਕਿ “ਜੇ ਦੋਸ਼ੀ ਨੂੰ ਸਿਰਫ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਹੀ ਸਮਾਜ ਦੀ ਸਾਂਝੀ ਮਾਨਸਿਕਤਾ ਦੀ ਤ੍ਰਿਪਤੀ ਹੋਵੇਗੀ”

ਅਫਜ਼ਲ ਨੇ ਆਪਣੇ ਵਕੀਲ ਨੂੰ ਇਕ ਖਤ ਵਿੱਚ ਵੀ ਜਿਕਰ ਕੀਤਾ ਹੈ ਕਿ ਵਿਵਾਦਤ ਡੀ. ਐਸ. ਪੀ ਦਵਿੰਦਰ ਸਿੰਘ ਨੇ ਉਸਤੋ ਜਬਰਦਸਤੀ ਪਾਰਲੀਮੈਂਟ ਤੇ ਅਟੈਕ ਕਰਨ ਵਾਲੇ ਮੁਹੰਮਦ ਦੀ ਮਦਦ ਕਰਵਾਈ ਸੀ ਪਰ ਉਸਦੀ ਹਰ ਚੀਖ-ਪੁਕਾਰ ਅਣਸੁਣੀ ਕਰ ਦਿਤੀ ਗਈ। ਹਾਲ ਵਿਚ ਹੀ ਦਵਿੰਦਰ ਸਿੰਘ ਦੇ ਕਸ਼ਮੀਰੀ ਖਾੜਕੁਆਂ ਨਾਲ ਫੜੇ ਜਾਣ ਨਾਲ ਅਫਜ਼ਲ ਸਹੀ ਸਾਬਤ ਹੁੰਦਾ ਹੈ ਪਰ ਹੁਣ ਉਸਨੂੰ ਮੌਤ ਦੇ ਮੁੰਹ ਤੋ ਵਾਪਸ ਨਹੀਂ ਲਿਆਇਆ ਜਾ ਸਕਦਾ ਜੋ ਇਕ ਗਲਤ ਫੈੱਸਲੇ ਕਾਰਨ ਹੋਇਆ ਸੀ।ਇਹ ਤਾਂ ਕਿਹਾ ਹੀ ਜਾ ਸਕਦਾ ਹੈ ਕਿ ਜੇ ਸੁਪਰੀਮ ਕੋਰਟ ਉਸਦੇ ਖੱਤ ਵਿਚਲੇ ਪ੍ਰਮਾਣ ਨੂੰ ਮੰਨ ਲੈਂਦੀ ਤਾਂ ਫੈਸਲਾ ਕੁਝ ਹੋਰ ਹੋਣਾ ਸੀ ਅਤੇ ਜੇ ਪੂਰੀ ਗਹਿਰਾਈ ਨਾਲ ਜਾਂਚ-ਪੜਤਾਲ ਹੁੰਦੀ ਤਾਂ ਅਫਜ਼ਲ ਬਰੀ ਹੋ ਸਕਦਾ ਸੀ।

ਇਹ ਫਾਂਸੀ ਬੜੇ ਭੇਦ ਭਰੇ ਹਾਲਾਤਾਂ ਵਿੱਚ ਦਿਤੀ ਗਈ। ਇਹ ਇਕ ਅਨੈਤਿਕ ਅਤੇ ਅਨਿਆਪੁਰਣ ਸਰਕਾਰੀ ਕਤਲ ਸੀ ਜਿਸ ਵਿਚ ਭਾਰਤ ਦਾ ਰਾਸਟਰਪਤੀ, ਸਰਕਾਰੀ ਅਫਸਰਸ਼ਾਹੀ ਅਤੇ ਨਿਆਂਪਾਲਕਾ ਬਰਾਬਰ ਦੇ ਹਿੱਸੇਦਾਰ ਹਨ ਅਤੇ ਇਨਾਂ ਸਾਰਿਆਂ ਦੀ ਅਫਜ਼ਲ ਦੇ ਵਾਰਸਾਂ, ਕਸ਼ਮੀਰੀ ਲੋਕਾਂ ਅਤੇ ਪੂਰੇ ਸਮਾਜਕ ਭਾਈਚਾਰੇ ਨੂੰ ਜਵਾਬਦੇਹੀ ਬਣਦੀ ਹੈ।

ਗੁਪਤਾ ਦੇ ਦੱਸਣ ਅਨੁਸਾਰ ਕਿਵੇਂ ਅਸੂਲਾਂ ਨੂੰ ਤੋੜ-ਮਰੋੜ ਕੇ ਅਫਜ਼ਲ ਦੇ ਪਰਿਵਾਰ ਨੂੰ ਉਸਨੂੰ ਮਿਲਣ ਤੋਂ ਰੋਕਿਆ ਗਿਆ, ਜੋ ਕਿ ਹੈਰਾਨੀਜਨਕ ਅਤੇ ਦੁਖਦਾਈ ਹੈ। ਪਰ ਜੇ ਤੁਸੀਂ ਕਸ਼ਮੀਰੀਆਂ ਦੇ ਵਿਰੁੱਧ ਹੋ ਤਾਂ ਯਕੀਨਨ ਤੁਹਾਨੂੰ ਸਭ ਕੁਝ ਠੀਕ ਹੀ ਲੱਗੇਗਾ।

ਗੁਪਤਾ ਦਸਦਾ ਹੈ ਕਿ ਫਾਂਸੀ ਤੇ ਲਟਕਾਉਣ ਵਾਲੇ ਕਾਇਦੇ-ਕਨੂੰਨ ਬੜੇ ਸਾਫ ਤੇ ਸਪੱਸ਼ਟ ਹਨ। ਰਾਸ਼ਟਰਪਤੀ ਪ੍ਰਨਾਬ ਮੁਖਰਜੀ ਦੀ ਮੁਆਫੀ ਪਟੀਸ਼ਨ ਰੱਦ ਹੋਣ ਅਤੇ ਫਾਂਸੀ ਦੀ ਤਾਰੀਖ ਵਿਚਾਲੇ, ਜੇਲ ਅਧਿਕਾਰੀਆਂ ਕੋਲ ਆਮ ਦਿਤੇ ਜਾਣ ਵਾਲੇ ਦੋ ਹਫਤੇ ਨਹੀਂ ਸਨ ਪਰ ਸਿਰਫ ੬ ਦਿਨ ਦਿੱਤੇ ਗਏ ਸੀ। ਫਿਰ ਵੀ ਇਹ ੬ ਦਿਨ ਬਹੁਤ ਸਨ ਅਫਜ਼ਲ ਦੀ ਪਰਿਵਾਰ ਨੂੰ ਦੱਸਣ ਲਈ ਪਰ ਅਜਿਹਾ ਨਾ ਕੀਤਾ ਗਿਆ।

ਗੁਪਤਾ ਨੇ ਲਿਖਿਆ ਹੈ ਕਿ ੬ ਫਰਵਰੀ ਨੂੰ ਰਾਸ਼ਟਰਪਤੀ ਦੇ ਫੈਸਲੇ ਤੋਂ ਬਾਅਦ ਅਤੇ ਤਿੰਨ ਦਿਨ ਫਾਂਸੀ ਤੋਂ ਪਹਿਲ਼ਾਂ, ਜੇਲ-੩ ਦੇ ਸੁਪਰਡੈਂਟ ਨੇ ਅਫਜ਼ਲ ਦੀ ਪਤਨੀ ਤਬੱਸੰਮ ਨੂੰ ਸਪੀਡ-ਪੋਸਟ ਰਾਹੀਂ ਇਕ ਖੱਤ ਭੇਜਿਆ, ਪਰ ਜਦੋਂ ਇਹ ਖੱਤ ਉਸਨੂੰ ਮਿਲਿਆ, ਬਹੁਤ ਦੇਰ ਹੋ ਚੁੱਕੀ ਸੀ, ਅਫਜਲ ਦੀ ਪਤਨੀ ਕੁਝ ਨਾ ਕਰ ਸਕੀ।

ਉਸਦੀ ਪਤਨੀ ਨੂੰ ਉਸ ਨੂੰ ਫਾਂਸੀ ਦੇਣ ਤੋਂ ਪਹਿਲਾਂ ਨਾਂ ਮਿਲਣ ਦੇਣਾ ਇਕ ਬਹੁਤ ਵੱਡੀ ਦੁਖਦਾਈ ਹਕੀਕਤ ਹੈ। ਮੈਂ ਤਾਂ ਇਹ ਕਹਿੰਦਾ ਹਾਂ ਕਿ ਤਿਹਾੜ ਦੀ ਸਾਰੀ ਦੀ ਸਾਰੀ ਅਫਸਰਸ਼ਾਹੀ ਇਸ ਗੁਨਾਹ ਲਈ ਜਿੰਮੇਵਾਰ ਠਹਿਰਾਈ ਜਾਣੀ ਚਾਹੀਦੀ ਹੈ ਕਿ ਉਸਦੇ ਪਰਿਵਾਰ ਨੂੰ ਕਿਉਂ ਮਿਲਣ ਨਹੀਂ ਦਿੱਤਾ ਗਿਆ। ਉਸਨੂੰ ਫਾਂਸੀ ਤੇ ਲਟਕਾਉਣ ਦਾ ਫੈਸਲਾ ਵੀ ਅਫਜਲ ਨੂੰ ਇਕ ਘੰਟਾ ਪਹਿਲਾਂ ਦੱਸਿਆ ਗਿਆ। ਜਦੋਂ ਬਲੈਕ ਵਰੰਟ ਤੇ ਦਸਤਖਤ ਹੋ ਜਾਂਦੇ ਹਨ ਤਾਂ ਜੇਲ ਪ੍ਰਸ਼ਾਸ਼ਨ ਦੀ ਇਹ ਜੁੰਮੇਵਾਰੀ ਬਣਦੀ ਹੈ ਕਿ ਰੂਲ-ਬੁਕ ਨੂੰ ਮੰਨਿਆ ਜਾਵੇ ਜੋ ਕਿ ਅਫਜਲ ਦੇ ਕੇਸ ਵਿੱਚ ਸਾਫ ਤੌਰ ਤੇ ਨਹੀਂ ਕੀਤਾ ਗਿਆ।

ਅਫਜ਼ਲ ਗੁਰੂ ਦੀ ਕਹਾਣੀ ਦੇ ਹੋਰ ਪਤਰੇ ਉਸਦੇ ਜੇਲ ਵਿਚਲੇ ਦੋਸਤ ਦਵਿੰਦਰ ਪਾਲ ਸਿੰਘ ਭੁੱਲਰ ਤੋਂ ਵੀ ਸੁਣਿਆ ਜਾਣਾ ਕਾਫੀ ਦਿਲਚਸਪ ਹੋਵੇਗਾ।

ਇਹ ਫਾਂਸੀ ਬੜੇ ਭੇਦ ਭਰੇ ਹਾਲਾਤਾਂ ਵਿੱਚ ਦਿਤੀ ਗਈ। ਇਹ ਇਕ ਅਨੈਤਿਕ ਅਤੇ ਅਨਿਆਪੁਰਣ ਸਰਕਾਰੀ ਕਤਲ ਸੀ ਜਿਸ ਵਿਚ ਭਾਰਤ ਦਾ ਰਾਸਟਰਪਤੀ, ਸਰਕਾਰੀ ਅਫਸਰਸ਼ਾਹੀ ਅਤੇ ਨਿਆਂਪਾਲਕਾ ਬਰਾਬਰ ਦੇ ਹਿੱਸੇਦਾਰ ਹਨ ਅਤੇ ਇਨਾਂ ਸਾਰਿਆਂ ਦੀ ਅਫਜ਼ਲ ਦੇ ਵਾਰਸਾਂ, ਕਸ਼ਮੀਰੀ ਲੋਕਾਂ ਅਤੇ ਪੂਰੇ ਸਮਾਜਕ ਭਾਈਚਾਰੇ ਨੂੰ ਜਵਾਬਦੇਹੀ ਬਣਦੀ ਹੈ।

ਬਲੈਕ ਵਰੰਟ ਵਿਚ ਅਫਜਲ ਗੁਰੂ ਦੀ ਕਹਾਣੀ ਉਨਾਂ ਹੋਰ ਨੌਂ ਕਹਾਣੀਆਂ ਵਿੱਚੋਂ ਇਕ ਹੈ ਜਿਨਾਂ ਵਿਚ ਉਨਾਂ ਅਖੀਰਲੇ ਪਲਾਂ ਦਾ ਵਿਸਥਾਰ ਨਾਲ ਜ਼ਿਕਰ ਹੈ ਜਿਨ੍ਹਾਂ ਵਿੱਚੋਂ ਮਕਬੂਲ ਭੱਟ ਦੀ ਫਾਂਸੀ ਦਾ ਵੀ ਜ਼ਿਕਰ ਹੈ। ਇਸ ਤੋਂ ਇਲਾਵਾ ਇੰਦਰਾ ਗਾਂਧੀ ਦੇ ਕਤਲ ਵਿਚ ਸਤਵੰਤ ਸਿੰਘ ਅਤੇ ਕੇਹਰ ਸਿੰਘ ਦੀਆਂ ਫਾਂਸੀਆਂ ਦਾ ਵੀ ਜਿਕਰ ਹੈ।

ਅਫਜਲ ਗੁਰੂ ਤਿਹਾੜ ਜੇਲ ਅੰਦਰ ਇਕ ਹੋਰ ਕਸ਼ਮੀਰੀ ਖਾੜਕੂ ਮਕਬੂਲ ਭੱਟ ਦੀ ਕਬਰ ਦੇ ਨਾਲ ਹੀ ਸਦੈਵੀ ਸ਼ਾਂਤੀ ਦੀ ਨੀਂਦ ਸੌਂ ਰਿਹਾ ਹੈ।

ਗੁਪਤਾ ਜਿਕਰ ਕਰਦਾ ਹੈ ਕਿ ਤਿਹਾੜ ਵਿੱਚ ਅਫਜਲ ਇਕ ਖਾਲਿਸਤਾਨੀ ਖਾੜਕੂ ਦਵਿੰਦਰ ਪਾਲ ਸਿੰਘ ਭੁੱਲਰ ਦਾ ਦੋਸਤ ਬਣ ਗਿਆ ਸੀ ਜਿਸਨੂੰ ਫਾਂਸੀ ਹੋ ਗਈ ਸੀ। ਦੋਨਾਂ ਵਿੱਚ ਚੰਗੇ ਸਬੰਧ ਬਣ ਗਏ ਸਨ ਜਦ ਉਹ ਸੈਰ ਕਰਨ ਵੇਲੇ ਕੁਝ ਸਮਾਂ ਇਕੱਠੇ ਗੁਜਾਰਦੇ ਸਨ। ਇੰਤਜਾਰ ਰਹੇਗਾ ਕਿ ਦਵਿੰਦਰ ਪਾਲ ਸਿੰਘ ਭੁੱਲਰ ਕਿਨ੍ਹਾਂ ਸ਼ਬਦਾਂ ਨਾਲ ਅਫਜਲ ਗੁਰੂ ਦੀ ਕਹਾਣੀ ਸੁਣਾਉਣਗੇ। ਇੰਤਜ਼ਾਰ ਕਰਾਂਗੇ।

ਵਰਲਡ ਸਿੱਖ ਨਿਉਜ਼ ਧੰਨਵਾਦੀ ਹੈ ਸਿਆਸੀ ਵਿਆਖਿਆਕਾਰ ਪ੍ਰਭਦਿਆਲ ਸਿੰਘ ਸੈਣੀ ਦਾ ਜਿਨ੍ਹਾਂ ਨੇ ਤਨਦੇਹੀ ਨਾਲ ਇਸ ਲੇਖ ਦਾ ਅੰਗਰਜ਼ੀ ਤੋਂ ਪੰਜਾਬੀ ਵਿਚ ਉਲਥਾ ਕੀਤਾ ਹੈ।

339 recommended
2050 views
bookmark icon

Write a comment...

Your email address will not be published. Required fields are marked *