ਸਿੱਖ ਨੋਜਵਾਨ ਤੇ ਦਿੱਲੀ ਵਿਚ ਕਾਤਲਾਨਾ ਹਮਲਾ, ਸੰਗਤ ਇੱਕਜੁੱਟ, ਐਫ. ਆਈ. ਆਰ. ਦਰਜ਼
ਕੁਛ ਸਮਾਂ ਪਹਿਲਾਂ ਦਿੱਲੀ ਵਿਚ ਹੋਇਆ ਦਿਲ-ਕੰਬਾਊ ਹਾਦਸਾ ਜਿਸ ਵਿੱਚ ਸਿਗਰੇਟ ਪੀਣ ਵਾਲੇ ਨੂੰ ਮਨਾਂ ਕਰਨ ਵਾਲੇ ਗੁਰਪ੍ਰੀਤ ਸਿੰਘ ਨੂੰ ਆਪਣੀ ਜਾਨ ਗਵਾਉਣੀ ਪਈ, ਇਹ ਦਰਦਨਾਕ ਹਾਦਸਾ ਹਲੇ ਧੁੰਦਲਾ ਵੀ ਨਹੀਂ ਸੀ ਹੋਇਆ ਕਿ ਕੱਲ ਬੀ. ਡਬਲੋ ਬਲਾਕ, ਸ਼ਾਲੀਮਾਰ ਬਾਗ, ਨਵੀ ਦਿੱਲੀ ਵਿਖੇ ਰਹਿਣ ਵਾਲੇ ਇੱਕ ਸਿੱਖ ਪਰਿਵਾਰ `ਤੇ ਫਿਰ ਜਾਨਲੇਵਾ ਹਮਲਾ ਕੀਤਾ ਗਿਆ।
ਕੁਜ ਸਮਾਂ ਪਹਿਲਾਂ ਦਿੱਲੀ ਵਿਚ ਹੋਇਆ ਦਿਲ-ਕੰਬਾਊ ਹਾਦਸਾ ਜਿਸ ਵਿੱਚ ਸਿਗਰੇਟ ਪੀਣ ਵਾਲੇ ਨੂੰ ਮਨਾਂ ਕਰਨ ਵਾਲੇ ਗੁਰਪ੍ਰੀਤ ਸਿੰਘ ਨੂੰ ਆਪਣੀ ਜਾਨ ਗਵਾਉਣੀ ਪਈ, ਇਹ ਦਰਦਨਾਕ ਹਾਦਸਾ ਹਲੇ ਧੁੰਦਲਾ ਵੀ ਨਹੀਂ ਸੀ ਹੋਇਆ ਕਿ ਕੱਲ ਬੀ. ਡਬਲੋ ਬਲਾਕ, ਸ਼ਾਲੀਮਾਰ ਬਾਗ, ਨਵੀ ਦਿੱਲੀ ਵਿਖੇ ਰਹਿਣ ਵਾਲੇ ਇੱਕ ਸਿੱਖ ਪਰਿਵਾਰ `ਤੇ ਫਿਰ ਜਾਨਲੇਵਾ ਹਮਲਾ ਕੀਤਾ ਗਿਆ।
28 ਨਵੰਬਰ ਨੂੰ ਰਾਤ ਤਕਰੀਬਨ ਦਸ ਵਜੇ ਦੀ ਗਲ ਹੈ ਪੀੜਤ ਪਰਿਵਾਰ ਦੀ ਮਾਤਾ ਜੀ ਜੋ ਜਾਨਵਰਾਂ ਨਾਲ ਪਿਆਰ ਕਰਦੀ ਹੈ, ਆਪਣੇ ਘਰ ਦੇ ਕੋਲ ਬਣੇ ਪਾਰਕ ਵਿੱਚ ਕੁੱਤਿਆਂ ਨੂੰ ਰੋਟੀ ਪਾ ਕੇ ਘਰ ਪਹੁੰਚੀ ਹੀ ਸੀ ਕੀ ਗਵਾਂਡ ‘ਚ ਰਹਿਣ ਵਾਲਾ ਪਵਨ ਸੈਣੀ ਅਤੇ ਉਸਦੀ ਪਤਨੀ ਸਰੋਜ ਨਾਹਰ ਜੋ ਕਿ ਵਕੀਲ ਹੈ, ਉਨ੍ਹਾਂ ਨੇ ਸੁਮੀਤ ਸਿੰਘ ਨੂੰ ਥੱਲੇ ਆਉਣ ਵਾਸਤੇ ਕਿਹਾ। ਥੱਲੇ ਪਹੁੰਚਦੇ ਸਾਰ ਹੀ ਪਵਨ ਸ਼ਰਮਾ ਨੇ ਸੁਮੀਤ ਸਿੰਘ ਨੂੰ ਅਪਸ਼ਬਦ ਕਹਿੰਦੇ ਹੋਏ ਉਸਦੇ ਨਾਲ ਕੁਟਮਾਰ ਕਰਨੀ ਸ਼ੁਰੂ ਕਰ ਦਿੱਤੀ। ਆਪਣੇ ਵੀਰ ਦੇ ਬਚਾਅ ਲਈ ਜਦੋਂ ਉਸਦੀ ਭੈਣ ਗਗਨਦੀਪ ਕੋਰ ਆਈ ਤੇ ਉਸਦੇ ਨਾਲ ਵੀ ਅਪਸ਼ਬਦ ਬੋਲਦੇ ਹੋਏ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ।
ਪੀੜਤ ਭੈਣ-ਭਰਾਵਾਂ ਨੇ ਵਰਲਡ ਸਿੱਖ ਨਿਉਜ਼ ਦੇ ਇਸ ਪੱਤਰਕਾਰ ਨੂੰ ਦੱਸਿਆ ਕਿ ਇਹਨਾਂ ਨਾਲ ਦੋ ਬੰਦੇ ਹੋਰ ਸੀ ਜਿਨ੍ਹਾਂ ਨੇ ਹੈਲਮੇਟ ਪਾਇਆ ਹੋਇਆ ਸੀ ਤੇ ਗਵਾਂਡੀ ਬਿੱਟੂ ਸ਼ਰਮਾ ਅਤੇ ਉਸਦੀ ਪਤਨੀ ਸੋਨੀਆ ਸ਼ਰਮਾ ਇਹਨਾਂ ਸਾਰਿਆਂ ਨੇ ਮਿਲਕੇ ਸਾਡੇ ਸਿਰ ਤੇ ਡੰਡੇ ਮਾਰਨੇ ਸ਼ੁਰੂ ਕਰ ਦਿਤੇ ਤੇ ਇਨ੍ਹਾਂ ਦਾ ਇਰਾਦਾ ਸਾਨੂੰ ਜਾਨੋਂ ਮਾਰਨ ਦਾ ਸੀ, ਇਹ ਤੇ ਕਾਲੋਨੀ ਦੇ ਕੁਝ ਨੋਜਵਾਨ ਵਿੱਚ ਪੈ ਗਏ ਤੇ ਸਾਨੂੰ ਛੁੜਵਾ ਲਿਆ।
ਇਸ ਪੱਤਰਕਾਰ ਦੇ ਘੋਖ ਕਰਨ ਤੇ ਅਤੇ ਪੀੜਤ ਪਰਿਵਾਰ ਅਤੇ ਕਾਲੋਨੀ ਦੇ ਕੁਝ ਲੋਕਾਂ ਨਾਲ ਗੱਲਬਾਤ ਕਰਨ ਤੋਂ ਪਤਾ ਚੱਲਿਆ ਕਿ ਇਸ ਪਰਿਵਾਰ ਦੇ ਸੁਮਿਤ ਸਿੰਘ ਦੇ ਪਿਤਾ ਜੀ ਦਾ ਦੋ ਸਾਲਾਂ ਪਹਿਲਾਂ ਗੁਜਰਨ ਤੋਂ ਬਾਅਦ, ਇਹ ਲੋਕ ਪਰਿਵਾਰ ਨੂੰ ਉਨ੍ਹਾਂ ਦੇ ਪੁਰਾਣੇ ਮਕਾਨ ਨੂੰ ਹੜਪੱਣ ਦੀ ਨੀਅਤ ਨਾਲ ਡਰਾ ਤੇ ਧਮਕਾ ਰਹੇ ਹਨ।
ਬਿੱਟੂ ਸ਼ਰਮਾ ਦਾ ਕੰਮ ਪ੍ਰਾਪਰਟੀ ਡੀਲਰ ਦਾ ਵੀ ਹੈ ਅਤੇ ਹੁਣ ਤੱਕ ਪੰਜ ਵਾਰੀ ਝਗੜਾ ਕਰ ਚੁੱਕਿਆ ਹੈ ਅਤੇ ਹਰ ਵਾਰੀ ਪੁਲਿਸ ਸਟੇਸ਼ਨ ਜਾਂਦੇ ਰਹੇ ਪਰ ਕੋਈ ਸੁਣਵਾਈ ਨਹੀਂ ਹੋਈ।
ਪੀੜਤ ਭੈਣ-ਭਰਾਵਾਂ ਨੇ ਦੱਸਿਆ ਕਿ ਇਹ ਸਾਨੂੰ ਡਰਾਉਂਦੇ ਤੇ ਧਮਕਾਉਂਦੇ ਨੇ ਤਾਂ ਜੋ ਅਸੀ ਮਕਾਨ ਵੇਚ ਦੇਈਏ ਅਤੇ ਇੱਥੋਂ ਚਲੇ ਜਾਈਏ।
ਸੋਸ਼ਲ ਮੀਡੀਆ ਰਾਹੀਂ ਜਦੋ ਸਿੱਖ ਸੰਗਤਾ ਨੂੰ ਪਤਾ ਚੱਲਿਆ ਤੇ ਦੂਰੋ ਨੇੜੇੳ ਆਈ ਸਿੱਖ ਸੰਗਤਾ ਅਤੇ ਇਲਾਕੇ ਦੀਆਂ ਧਾਰਮਿਕ ਤੇ ਸਿਆਸੀ ਪਾਰਟੀਆਂ ਦੇ ਸਿੱਖਾਂ ਨੇ ਏਕਤਾ ਦਾ ਸਬੂਤ ਦਿੰਦੇ ਹੋਏ ਪੀੜਤ ਪਰਿਵਾਰ ਨਾਲ ਉਸਦੇ ਘਰ ਦੇ ਕੋਲ ਜਾ ਕੇ ਆਪਣਾ ਰੋਸ ਪ੍ਰਗਟ ਕੀਤਾ ਤਾਂ ਪੁਲਿਸ ਮਹਿਕਮੇ ਦੇ ਵੱਡੇ ਅਧਿਕਾਰੀਆਂ ਨੇ ਪਹੁੰਚ ਕੇ ਮੁਲਜਮਾ ਖਿਲਾਫ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਰਾਤ 2 ਵਜੇ ਤੱਕ ਸਾਰੀ ਸੰਗਤ ਪੁਲਿਸ ਸਟੇਸ਼ਨ ਦੇ ਬਾਹਰ ਖੜੀ ਰਹੀ ਤਾਂ ਕਿਤੇ ਜਾ ਕੇ ਧਾਰਾ 323, 354, 295A, 509, 506/34 ਦੇ ਤਹਿਤ FIR ਦਰਜ ਕੀਤੀ ਗਈ। ਪੀੜੀਤ ਭੈਣ-ਭਰਾਵਾਂ ਨੇ ਮੰਗ ਕੀਤੀ ਸੀ ਕਿ ਧਾਰਾ 307 ਵੀ ਦਰਜ ਕੀਤੀ ਜਾਵੇ।
ਚੰਗੀ ਗੱਲ ਇਹ ਹੈ ਕਿ ਜੇ ਇਸੇ ਤਰੀਕੇ ਨਾਲ ਸਿਆਸੀ ਪਾਰਟੀਆਂ, ਧਾਰਮਿਕ ਜਥੇਬੰਦੀਆਂ ਆਪਣੇ-ਆਪਣੇ ਧੜਿਆਂ ਤੋਂ ਉਪਰ ਉਠ ਕੇ ਦਸਤਾਰ ਦੀ ਰਾਖੀ ਲਈ ਇੱਕਜੁਟ ਹੋ ਜਾਇਆ ਕਰਨ ਤਾਂ ਕੋਈ ਵਜਿਹ ਨਹੀਂ ਹੈ ਕਿ ਸਿੱਖ-ਵਿਰੋਧੀ ਤਾਕਤਾਂ ਆਮ ਸਿੱਖਾਂ ਨੂੰ ਜਾਂ ਇਕੱਲੇ-ਦੁਕੱਲੇ ਸਿੱਖਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਹਿੱਮਤ ਕਰ ਸਕਣ।