ਭਾਈ ਅਮਰੀਕ ਸਿੰਘ ਬੇਅਦਬੀ ਮਾਮਲੇ’ਚ ਅਕਾਲ ਤਖਤ ਨੂੰ ਸਿੰਘ ਸਭਾ ਰਾਇਪੁਰ ਦੀ ਸ਼ਿਕਾਇਤ
ਰਇਪੁਰ ਦੀ ਸਿੰਘ ਸਭਾ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਹੈ ਭਾਈ ਅਮਰੀਕ ਸਿੰਘ ਨਾਲ ਗਲਤ ਅਨਸਰਾਂ ਨੇ ਇੰਗਲੈਂਡ ਵਿਖੇ ਮਾਰਕੁਟਾਈ ਕੀਤੀ ਅਤੇ ਸਿੱਖ ਕੌਮ ਦਾ ਗੌਰਵ ਦਸਤਾਰ ਨੂੰ ਹੱਥ ਪਾਇਆ ਉਸਦਾ ਨੋਟਸ ਲੈ ਕੇ ਕਾਰਵਾਈ ਕੀਤੀ ਜਾਵੇ।।
ਐਤਵਾਰ ਨੂੰ ਰਇਪੁਰ ਦੀ ਸਿੰਘ ਸਭਾ ਵਿਚ ਸੰਗਤ ਦੀ ਹਾਜ਼ਰੀ ਵਿਚ ਸਿੰਘ ਸਭਾ ਰਾਇਪੁਰ ਨੇ ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਖੱਤ ਲਿਖ ਕੇ ਬੇਨਤੀ ਕੀਤੀ ਹੈ ਕਿ ਹੈ ਪੰਥ-ਪ੍ਰਸਿੱਧ ਕਥਾਵਾਚਕ ਭਾਈ ਅਮਰੀਕ ਸਿੰਘ ਨਾਲ ਗਲਤ ਅਨਸਰਾਂ ਨੇ ਇੰਗਲੈਂਡ ਵਿਖੇ ਅਪਸ਼ਬਦ ਬੋਲੇ ਅਤੇ ਮਾਰਕੁਟਾਈ ਕੀਤੀ ਹੈ ਅਤੇ ਸਿੱਖ ਕੌਮ ਦਾ ਗੌਰਵ ਦਸਤਾਰ ਨੂੰ ਵੀ ਹੱਥ ਪਾਇਆ ਉਸਦਾ ਨੋਟਸ ਲੈ ਕੇ ਤੁਰਤ ਕਾਰਵਾਈ ਕੀਤੀ ਜਾਵੇ।
ਸ਼ਿਕਾਇਤ ਕਰਤਾ ਸਿੰਘ ਸਭਾ ਨੇ ਕਿਹਾ ਹੈ ਕਿ ਇਸ ਹਾਦਸੇ ਨਾਲ ਸੰਸਾਰ-ਭਰ ਅਤੇ ਰਾਏਪੁਰ ਛੱਤੀਸਗੜ੍ਹ ਦੀ ਸਮੂਹ ਸਾਧ ਸੰਗਤ ਦੇ ਮਨਾਂ’ਚ ਅਜਿਹੀ ਕੋਝੀ ਹਰਕਤ ਖਿਲਾਫ ਭਾਰੀ ਰੋਸ ਹੈ।
““ਉਹ ਸੇਵਾ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ ਜਿਸ ਕਰਕੇ ਸਿੱਖ ਕੌਮੀ ਸਫਾਂ ਵਿਚ ਉਨ੍ਹਾਂ ਦਾ ਸਤਿਕਾਰ ਕੀਤਾ ਜਾਂਦਾ ਹੈ। “”
ਸਿੰਘ ਸਭਾ ਦੇ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਇਥੇ ਦੀ ਸੰਗਤ ਭਾਈ ਸਾਹਿਬ ਭਾਈ ਅਮਰੀਕ ਸਿੰਘ ਨਾਲ ਖੜ੍ਹੀ ਹੈ ਜੋ ਕੇ ਲੰੰਮੇ ਸਮੇਂ ਤੋਂ ਉੱਚ ਦਰਜੇ ਦਾ ਪ੍ਰਚਾਰ ਕਰ ਰਹੇ ਹਨ।
ਸ਼ਿਕਾਇਤ ਵਿਚ ਅਗੇ ਕਿਹਾ ਗਇਆ ਹੈ ਕਿ ਭਾਈ ਸਾਹਿਬ ਲੰਮੇ ਚਿਰ ਤੋਂ ਕੌਮ ਨੂੰ ਵਹਿਮ, ਭਰਮ, ਕਰਮ-ਕਾਂਡਾਂ ਤੋਂ ਬਚਾਅ ਕੇ ਅਤੇ ਗੁਰਮਤਿ ਤੇ ਗੁਰ-ਇਤਿਹਾਸ ਦੀ ਸੋਝੀ ਕਰਵਾ ਰਹੇ ਹਨ। ਬਿਨਾ ਕਿਸੇ ਸ਼ਕ, “ਉਹ ਸੇਵਾ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ ਜਿਸ ਕਰਕੇ ਸਿੱਖ ਕੌਮੀ ਸਫਾਂ ਵਿਚ ਉਨ੍ਹਾਂ ਦਾ ਸਤਿਕਾਰ ਕੀਤਾ ਜਾਂਦਾ ਹੈ।
ਸ਼ਿਕਾਇਤ ਵਿਚ ਅਫਸੋਸ ਜਾਹਿਰ ਕਰਦਿਆਂ ਕਿਹਾ ਗਇਆ ਹੈ ਕਿ ਗੁਰਮਤਿ ਤੋਂ ਉਲਟ ਮਨਮਤ ਫੈਲਾਉਣ ਵਾਲਿਆ ਨੂੰ “ਸੁਚੱਜਾ ਧਰਮ ਪ੍ਰਚਾਰ” ਸੁਖਾਉਂਦਾ ਨਹੀ ਹੈ ਜਿਸ ਕਰਕੇ ਉਹਨਾਂ ਨੇ ਆਪਣੇ ਕਿਰਦਾਰ ਨੂੰ ਪ੍ਰਿਥੀਚੰਦ, ਮੀਨੇ-ਧੀਰਮੱਲੀਆਂ ਵਾਲਾ ਕਰ ਲਿਆ ਹੈ ਅਤੇ ਅਜਿਹੇ ਕਿਰਦਾਰ ਨੂੰ ਖੂਬ ਨਿਭਾ ਰਹੇ ਹਨ।
““ਸੱਚ ਦਾ ਪਰਚਾਰ ਕਰਨ ਵਾਲੇ ਪਰਚਾਰਕਾਂ ਤੇ ਭਾਈ ਸਾਹਿਬ ਦੇ ਜੀਵਨ ਨੂੰ ਹੋਰ ਚੜਦੀਕਲਾ ਮਿਲੇ ਤੇ ਵਿਰੋਧੀਆਂ ਨੂ ਬੇਨਤੀ ਹੈ ਕਿ ਮਿਲ-ਬੈਠ ਕੇ ਮਸਲਿਆਂ ਦਾ ਹੱਲ ਲਭਿਆ ਜਾਵੇ ਅਤੇ ਕਿਸੀ ਵੀ ਕੀਮਤ ਤੇ ਭਵਿੱਖ ਵਿਚ ਕਿਸੇ ਦੀ ਵੀ ਦਸਤਾਰ ਨੂੰ ਹੱਥ ਨਾ ਪਾਇਆ ਜਾਵੇ।”
”
ਵਰਲਡ ਸਿੱਖ ਨਿਉਜ਼ ਨਾਲ ਗਲ-ਬਾਤ ਕਰਦੇ ਹੋਏ ਰਾਇਪੁਰ ਦੇ ਆਗੂ ਗੁਰਮਿੰਦਰ ਸਿੰਘ ਛੋਟੂ ਜੀ ਨੇ ਕਿਹਾ ਕਿ ਸਾਡੀ ਸੰਗਤ ਦੀ ਬੇਨਤੀ ਤੇ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਜਰੂਰ ਤੇ ਜਲਦੀ ਗੌਰ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ ਨੂੰ ਲੋਕਾਂ ਦਾ, ਸੰਗਤ ਦਾ ਹੋਰ ਵਿਸ਼ਵਾਸ਼ ਟੁਟ ਜਾਏਗਾ।
ਸ਼ਿਕਾਇਤ ਦੇ ਅਖੀਰ ਵਿਚ ਪੁਰਜ਼ੋਰ ਮੰਗ ਕੀਤੀ ਗਈ ਹੈ ਕਿ “ਸੱਚ ਦਾ ਪਰਚਾਰ ਕਰਨ ਵਾਲੇ ਪਰਚਾਰਕਾਂ ਤੇ ਭਾਈ ਸਾਹਿਬ ਦੇ ਜੀਵਨ ਨੂੰ ਹੋਰ ਚੜਦੀਕਲਾ ਮਿਲੇ ਤੇ ਵਿਰੋਧੀਆਂ ਨੂ ਬੇਨਤੀ ਹੈ ਕਿ ਮਿਲ-ਬੈਠ ਕੇ ਮਸਲਿਆਂ ਦਾ ਹੱਲ ਲਭਿਆ ਜਾਵੇ ਅਤੇ ਕਿਸੀ ਵੀ ਕੀਮਤ ਤੇ ਭਵਿੱਖ ਵਿਚ ਕਿਸੇ ਦੀ ਵੀ ਦਸਤਾਰ ਨੂੰ ਹੱਥ ਨਾ ਪਾਇਆ ਜਾਵੇ।”
ਕੋਈ ਸੁਣੇਗਾ ਜੀ?