ਗੁਰੁ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਰਪੀ ਪੰਜਾਬੀ ਕਾਨਫਰੰਸ ਇਟਲੀ ਵਿਚ 1 ਸਤੰਬਰ ਨੂੰ
ਪੰਜਾਬੀ ਜ਼ੁਬਾਨ, ਸਭਿਅਤਾ ਅਤੇ ਵਿਰਸੇ ਨਾਲ ਭਰਪੂਰ ਲਿਖਾਰੀਆਂ ਅਤੇ ਸੋਚਵਾਨ ਅਗਾਹਵਧੂ ਸੋਚ ਰਖਣ ਵਾਲੇ ਕਾਰਕੁਨਾਂ ਦੀ ਪ੍ਰੇਰਨਾ ਨਾਲ ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਪੰਜਾਬੀ ਬੋਲੀ ਨੂੰ ਸਰਪਿਤ ਯੂਰਪੀ ਪੰਜਾਬੀ ਕਾਨਫਰੰਸ 1 ਸਤੰਬਰ ਨੂੰ ਇਟਲੀ ਵਿਖੇ ਹੋ ਰਹੀ ਹੈ।
ਪੰਜਾਬੀ ਜ਼ੁਬਾਨ, ਸਭਿਅਤਾ ਅਤੇ ਵਿਰਸੇ ਨਾਲ ਭਰਪੂਰ ਲਿਖਾਰੀਆਂ ਅਤੇ ਸੋਚਵਾਨ ਅਗਾਹਵਧੂ ਸੋਚ ਰਖਣ ਵਾਲੇ ਕਾਰਕੁਨਾਂ ਦੀ ਪ੍ਰੇਰਨਾ ਨਾਲ ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਪੰਜਾਬੀ ਬੋਲੀ ਨੂੰ ਮੁੱਖ ਰੱਖ ਕੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਜ਼ਿਲਾ ਬਰੇਸ਼ੀਆ `ਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਯੂਰਪੀ ਪੰਜਾਬੀ ਕਾਰਨਫਰੰਸ 2018-19 ਸਤੰਬਰ ਮਹੀਨੇ ਦੀ ਪਹਿਲੀ ਤਰੀਕ ਨੂੰ ਕਰਵਾਈ ਜਾ ਰਹੀ ਹੈ।
ਕਾਨਫਰੰਸ ਦੀ ਅਹਿਮੀਅਤ ਦਰਸਾਉਂਦੇ ਹੋਏ ਲਿਖਾਰੀ ਦਲਜਿੰਦਰ ਰਹਿਲ ਨੇ ਲਿਖਿਆ ਹੈ ਹੈ ਕਿ “ਯੂਰਪੀ ਪੰਜਾਬੀ ਕਾਨਫਰੰਸ ਇਕ ਉੱਪਰਾਲਾ ਹੈ ਦਰਿਆਂ ਵਿਚੋਂ ਨਿਕਲ ਕੇ ਸਾਗਰਾਂ ਵਿੱਚ ਵਸੇ ਪੰਜਾਬੀਆਂ ਦੇ ਵਿਰਸੇ,ਵਿਰਾਸਤ ਸਭਿਆਚਾਰ, ਸਾਹਿਤ ਤੇ ਮਾਂ ਬੋਲੀ ਨੂੰ ਵਿਚਾਰਦਿਆਂ ਸੰਬਾਦ ਦੇ ਰਸਤੇ ਵਿਚਾਰਧਾਰਾ ਨੂੰ ਅੱਗੇ ਤੋਰਨ ਦਾ ਤਾਂ ਕੇ ਵਿਦੇਸਾਂ ਵਿੱਚ ਪੰਜਾਬੀਅਤ ਸਮੇਂ ਦੇ ਹਾਣ ਦੀ ਵੀ ਹੋਵੇ ਤੇ ਆਪਣੀਆਂ ਜੜਾਂ ਨਾਲ ਵੀ ਜੁੱੜੀ ਰਹਿ ਸਕੇ। ਇਹ ਪੰਜਾਬੀ ਮਾਂ ਹੀ ਹੈ ਜਿਸਨੂੰ ਮਨੁੱਖਤਾ ਦਾ ਸਰਬ ਸਾਝਾਂ ਹੋਕਾ ਦੇਣ ਦਾ ਮਾਣ ਪਰਾਪਤ ਹੋਇਆ ਹੈ। ਇਸ ਹੋਕੇ ਨੂੰ ਵਿਸ਼ਵ ਪੱਧਰ ਦਾ ਅਸੀਂ ਤਦ ਹੀ ਬਣਾ ਸਕਦੇ ਹਾਂ ਜੇ ਅਸੀਂ ਆਪਣੇ ਵਿਰਸੇ ਦੀਆਂ ਜੜਾਂ ਨਾਲ ਜੁੜੇ ਰਹਾਂਗੇ। ਇਹ ਕਾਰਜ ਭਾਵੇਂ ਐਨਾ ਸੌਖਾ ਨਹੀ ਪਰ ਅਸੰਭਵ ਵੀ ਨਹੀ ਹੈ। ਇਕ ਰਾਹ ਤਿਆਰ ਕਰ ਰਹੇ ਹਾਂ ਤਾਂ ਕੇ ਕਾਫ਼ਲਾ ਬਣਦਾ ਰਹੇ ਤੇ ਮੰਜਿਲ ਤਹਿ ਕਰੇ। ਬਹੁਤ ਵਧੀਆ ਵਿਚਾਰ ਆ ਰਹੇ ਹਨ। ਚੰਗੀ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਹੀ ਚੰਗੇ ਭਵਿੱਖ ਦੀ ਸਿਰਜਣਾ ਹੁੰਦੀ ਹੈ”
“ਯੂਰਪੀ ਪੰਜਾਬੀ ਕਾਨਫਰੰਸ ਇਕ ਉੱਪਰਾਲਾ ਹੈ ਦਰਿਆਂ ਵਿਚੋਂ ਨਿਕਲ ਕੇ ਸਾਗਰਾਂ ਵਿੱਚ ਵਸੇ ਪੰਜਾਬੀਆਂ ਦੇ ਵਿਰਸੇ,ਵਿਰਾਸਤ ਸਭਿਆਚਾਰ, ਸਾਹਿਤ ਤੇ ਮਾਂ ਬੋਲੀ ਨੂੰ ਵਿਚਾਰਦਿਆਂ ਸੰਬਾਦ ਦੇ ਰਸਤੇ ਵਿਚਾਰਧਾਰਾ ਨੂੰ ਅੱਗੇ ਤੋਰਨ ਦਾ ਤਾਂ ਕੇ ਵਿਦੇਸਾਂ ਵਿੱਚ ਪੰਜਾਬੀਅਤ ਸਮੇਂ ਦੇ ਹਾਣ ਦੀ ਵੀ ਹੋਵੇ ਤੇ ਆਪਣੀਆਂ ਜੜਾਂ ਨਾਲ ਵੀ ਜੁੱੜੀ ਰਹਿ ਸਕੇ”
ਮੁੱਖ ਤੌਰ ਤੇ ਇਟਲੀ ਵਿਚ ਵਸਦੇ ਵੱਡੀ ਗਿਣਤੀ ਵਿਚ ਪੰਜਾਬੀ ਜ਼ੁਬਾਨ ਨਾਲ ਜੁੜੇ ਸਿੱਖ ਬਚਿਆਂ ਨੂੰ ਜ਼ੁਬਾਨ ਦੀ ਜਾਣਕਾਰੀ, ਸਿਖਲਾਈ ਬਾਰੇ ਜਾਗਰੁਕਤਾ ਲਿਆਉਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਦੂਜੀ ਸੰਸਾਰ ਜੰਗ ਬਾਰੇ ਕਿਤਾਬ ਲਿਖਣ ਵਾਲੇ ਬਲਵਿੰਦਰ ਸਿੰਘ ਹੋਰਾਂ ਨੇ ਵਰਲਡ ਸਿੱਖ ਨਿਉਜ਼ ਨੂੰ ਦਸਿਆ ਕਿ ਉਚੇਚੇ ਤੌਰ ਤੇ ਗੁਰਦੁਆਰਿਆਂ ਵਿਚ ਪੰਜਾਬੀ ਪੜ੍ ਰਹੇ ਬੱਚਿਆਂ ਦੇ ਇਕ ਤਹਿਸ਼ੁਦਾ ਸਿਲੇਬਸ ਤਹਿਤ ਇਮਤਿਹਾਨ ਲਏ ਜਾਣਗੇ ਅਤੇ ਸਿਖਿਆਰਥੀਆਂ ਨੂੰ ਇਨਾਮ ਵੰਡ ਉਨ੍ਹਾਂ ਦੀ ਹੋਂਸਲਾ ਅਫਜ਼ਾਈ ਕੀਤੀ ਜਾਵੇਗੀ।
ਸੋਸ਼ਲ ਮੀਡੀਆਂ ਤੇ ਛਾਇਆ ਕੀਤੇ ਵੇਰਵੇ ਮੁਤਾਬਿਕ ਜ਼ੋਰਾ-ਸ਼ੋਰਾਂ ਨਾਲ ਤਿਆਰੀ ਹੋਰ ਰਹੀ ਹੈ ਅਤੇ ਲੋਕਾਂ ਵਿਚ ਵੀ ਉਤਸ਼ਾਹ ਹੈ। ਕੈਨੇਡਾ ਤੋਂ ਸੁੱਖੀ ਬਾਠ ਪੰਜਾਬ ਭਵਨ ਕੈਨੇਡਾ, ਮੋਤਾ ਸਿੰਘ ਸਰਾਏ ਯੂਰਪੀ ਪੰਜਾਬੀ ਸੱਥ ਯੂ. ਕੇ., ਪ੍ਰੋ. ਸ਼ਿੰਗਾਰ ਸਿੰਘ ਢਿੱਲੋਂ ਯੂ. ਕੇ., ਕੇਹਰ ਸ਼ਰੀਫ਼ ਜਰਮਨੀ, ਪ੍ਕਾਸ਼ ਸੋਹਲ ਯੂ. ਕੇ., ਕੁਲਵੰਤ ਕੌਰ ਢਿੱਲੋਂ ਯੂ. ਕੇ. ਅਤੇ ਕਈ ਹੋਰ ਪ੍ਮੁੱਖ ਸ਼ਖਸੀਅਤਾਂ ਪੁੱਜ ਰਹੀਆਂ ਹਨ।
ਇਟਲੀ ਦੀਆਂ ਸੰਗਤਾ ਵਿਸ਼ੇਸ ਤੋਰ ਤੇ ਬੱਚਿਆਂ ਦੇ ਮਾਤਾ-ਪਿਤਾ ਖਾਸ ਤੌਰ `ਤੇ ਇਸ ਕਾਨਫਰੰਸ ਵਿਚ ਸ਼ਾਮਲ ਹੋਣ ਦੀ ਕਿਆਸ ਹੈ। ਦੇਖਣਾ ਇਹ ਹੋਵੇਗਾ ਕਿ ਕਾਨਫਰੰਸ ਅਮਲੀ ਰੂਪ ਵਿਚ ਯੋਰਪ ਵਿਚ ਅਤੇ ਵਤਨ ਪੰਜਾਬ ਵਿਚ ਪੰਜਾਬੀ ਜ਼ੁਬਾਨ ਦੇ ਬੋਲ-ਬਾਲੇ ਲਈ ਕੀ ਪ੍ਰਗ੍ਰਾਮ ਉਲੀਕਦੀ ਹੈ ਅਤੇ ਇਸਦਾ ਕਿਤਨਾ ਜਲਦੀ ਅਸਰ ਪੈਂਦਾ ਹੈ।
“ਮੁੱਖ ਤੌਰ ਤੇ ਇਟਲੀ ਵਿਚ ਵਸਦੇ ਵੱਡੀ ਗਿਣਤੀ ਵਿਚ ਪੰਜਾਬੀ ਜ਼ੁਬਾਨ ਨਾਲ ਜੁੜੇ ਸਿੱਖ ਬਚਿਆਂ ਨੂੰ ਜ਼ੁਬਾਨ ਦੀ ਜਾਣਕਾਰੀ, ਸਿਖਲਾਈ ਬਾਰੇ ਜਾਗਰੁਕਤਾ ਲਿਆਉਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ।”
ਕਾਨਫਰੰਸ ਦੌਰਾਨ ਪੰਜਾਬੀ ਮਾਹਿਰਾਂ, ਚਿੰਤਕਾਂ ਅਤੇ ਬੁੱਧੀਜੀਵੀਆਂ ਵਲੋਂ ਵਿਚਾਰ-ਚਰਚਾ ਹੋਵੇਗੀ। ਸੁਖੀ ਬਾਠ ਮੁੱਖ ਮਹਿਮਾਨ ਹੋਣਗੇ ਤੇ ਸ਼ੁਰਨਜੀਤ ਸਿੰਘ ਬੈਂਸ ਦਾ ਹੋਵੇਗਾ ਵਿਸ਼ੇਸ਼ ਸਨਮਾਨ। ਨਾਵਲ ‘ਲਾਲ ਪਾਣੀ ਛੱਪੜਾਂ ਦੇ’ ਅਤੇ ਪੁਸਤਕ ‘ਮੈ ਜੈਸਾ ਹੰ…ਮੈ ਵੈਸਾ ਕਿਉਂ ਹੂੰ, ਦੀ ਹੋਵੇਗੀ ਘੁੰਢ ਚੁਕਾਈ।
ਇਸ ਸਮਾਗਮ ਦੀ ਸਮਾਂ ਰੌਸ਼ਨ ਪ੍ਕਾਸ਼ ਸੋਹਲ (ਯੂ.ਕੇ.) ਅਤੇ ਹਰਬਿੰਦਰ ਸਿੰਘ ਧਾਲੀਵਾਲ (ਇਟਲੀ) ਕਰਨਗੇ। ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਪਰਮਪਾਲ ਜਟਾਲਾ (ਇਟਲੀ) ਹੋਣਗੇ ਅਤੇ ਸਾਹਿਤ ਸੁਰ ਸੰਗਮ ਸਿੰਘ ਚਾਹਲ ਸਵਾਗਤੀ ਭਾਸ਼ਨ ਪੜ੍ਹਨਗੇ। ਲੇਖਕ ਤੇ ਚਿੰਤਕ ਕੇਹਰ ਸ਼ਰੀਫ਼ (ਜਰਮਨੀ) ‘ਸੱਭਿਆਚਾਰ ਤੇ ਵਿਰਸਾ; ਮੋਤਾ ਸਿੰਘ ਸਰਾਏ (ਯੂ.ਕੇ.) ‘ਪੰਜਾਬੀ ਬੋਲੀ ਦਾ ਅੱਜ ਤੇ ਭਲਕੇ’, ਕੁਲਵੰਤ ਕੌਰ ਢਿੱਲੋ (ਯੂ.ਕੇ.) ਵਿਦੇਸ਼ ਵਿੱਚ ਅਜੋਕੀ ਪੀੜ੍ਹੀ ਤੇ ਮਾਂ-ਬੋਲੀ; ਪ੍ਰੋ: ਸ਼ਿੰਗਾਰਾ ਸਿੰਘ ਢਿੱਲੋ ‘ਪੰਜ+ਆਬ, ਪੰਜਾਬੀ ਤੇ ਪੰਜਾਬੀਅਤ’ ਉਤੇ ਆਪਣਾ-ਆਪਣਾ ਪਰਚਾ ਪੜਨਗੇ। ਮੰਚ ਦਾ ਸੰਚਾਲਨ ਦਲਜਿੰਦਰ ਰਹਿਲ ਅਤੇ ਰਾਜੂ ਹਠੂਰੀਆ ਕਰਨਗੇ। ਅੰਤ ਵਿਚ ਸਤਵਿੰਦਰ ਸਿੰਘ ਮਿਆਣੀ ਧੰਨਵਾਦੀ ਭਾਸ਼ਣ ਦੇਣਗੇ।
ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਪ੍ਧਾਨ ਬਲਵਿੰਦਰ ਸਿੰਘ ਚਾਹਲ, ਰਾਣਾ ਅਠੌਲਾ, ਰਾਜੂ ਹਠੂਰੀਆ, ਸੁਖਰਾਜ ਬਰਾੜ, ਬਿੰਦਰ ਕੌਲਿਆਂਵਾਲੀ, ਦਲਜਿੰਦਰ ਰੀਹਲ ਸਮੇਤ ਸਮੂਹ ਅਹੁਦੇਦਾਰਾਂ ਵੱਲੋਂ ਇਟਲੀ ਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਬਰੇਸ਼ੀਆ ਦੇ ਮਹਾਰਾਜਾ ਰੈਸਟੋਰੈਂਟ ਬਨਿਆਉਲੇ ਮੇਲਾ ਵਿਖੇ ਪਹੰਚਣ ਦੀ ਅਪੀਲ ਕੀਤੀ ਗਈ।