ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਘਰੁ’ ਦਾ ਵਿਧਾਨ -ਇਕ ਨਵੀਨਤਮ ਖੋਜ

 -  -  71


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਬਾਣੀ ਧੁਰ ਕੀ ਬਾਣੀ ਹੈ ਅਤੇ ਇਸ ਵਿੱਚ ਕਿੰਨਕਾ ਮਾਤਰ ਵੀ ਰੱਦੋ-ਬਦਲ ਨਹੀਂ ਹੋ ਸਕਦਾ। ਲੰਮੇਰੇ ਅਧਿਐਨ ਉਪਰੰਤ, ਦੀਰਘ ਵੀਚਾਰ ਨਾਲ, “ਘਰੁ ਦਾ ਵਿਧਾਨ” ਬਾਬਤ ਸਿੱਟੇ ਕੱਢੇ ਗਏ ਹਨ। ਸਮੁੱਚੀ ਬਾਣੀ ਵਿੱਚ ਸੁਭਾਇਮਾਨ ਇਸ ਸਿਧਾਂਤ ਨਾਲ ਘਰੁ ਅਨੁਸਾਰ ਗੁਰਬਾਣੀ ਨੂੰ ਉਸੇ ਤਰ੍ਹਾਂ ਪੜ੍ਹ, ਸਮਝ ਅਤੇ ਗਾਇਣ ਕਰ ਸਕਾਂਗੇ ਜਿਵੇਂ ਗੁਰੂ ਸਾਹਿਬ ਸਾਨੂੰ ਗੁਰਬਾਣੀ ਵਿਚਲੇ ਘਰੁ (ਦੇ ਵਿਧਾਨ) ਰਾਹੀਂ ਸਮਝਾ ਰਹੇ ਹਨ। ਇਸ ਨਾਲ ਗੁਰਬਾਣੀ ਦਾ ਮਹਾਤਮ ਵਧੇਰੇ ਸਿੱਧ ਹੋਵੇਗਾ ਅਤੇ ਗੁਰਮਤਿ ਸੰਗੀਤ ਰਾਗ-ਆਧਾਰਿਤ ਦੇ ਨਾਲ-ਨਾਲ ਘਰੁ-ਆਧਾਰਿਤ ਵੀ ਹੋ ਕੇ ਸੰਪੂਰਨਤਾ ਨਾਲ ਪਰਿਭਾਸ਼ਿਤ ਹੋਵੇਗਾ। ਦਾਸ ਇਹ ਸੇਵਾ ਪੰਥ ਦੀ ਝੋਲੀ ਪਾਉਂਦਾ ਹੈ।

ਰੁ ਦੀ ਸਥਾਪਤੀ ਨਾਲ ਗੁਰਬਾਣੀ ਦੀ ਹਰ ਤੁਕ ਦਾ ਪਾਠ ਉਂਜ ਹੀ ਹੋਵੇਗਾ ਜਿਵੇਂ ਗੁਰੂ ਸਾਹਿਬ ਸਾਨੂੰ “ਘਰੁ” ਦਾ ਨਿਰਦੇਸ਼ ਕਰਕੇ ਕਰਨ ਨੂੰ ਕਹਿ ਰਹੇ ਹਨ।ਗੁਰੂ ਸਾਹਿਬ ਨੇ ਮਹੱਤਵਪੂਰਣ ਗੁਰਬਾਣੀ ਦੀ ਮਹੱਤਵਪੂਰਣ ਢੰਗ-ਤਰੀਕੇ ਨਾਲ ਸੰਭਾਲ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਰ ਸਬਦ, ਪਉੜੀ ਅਤੇ ਛੰਤ ਵਿਚ ਪਦੇ ਹਨ। ਹਰ ਪਦੇ ਵਿਚ ਤੁਕਾਂ ਹਨ। ਇਓਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਅੰਕਾਂ ਅਤੇ ਡੰਡੀਆਂ ਨਾਲ ਬੱੱਝ ਗਈ ਹੈ। ਇਸ ਨਾਲ ਬਾਣੀ ਦੀ ਲਿਖਤ ਵਿਚ ਕਿਧਰੇ ਵੀ ਬਦਲਾਅ ਦਾ ਹੋ ਜਾਣਾ ਸੰਭਵ ਨਹੀਂ ਹੈ। ਇਸੇ ਤਰ੍ਹਾਂ, ਘਰੁ ਦਾ ਵਿਧਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਦੇ ਪਾਠ ਨੂੰ ਬੱਝਣ ਦਾ ਵਿਧਾਨ ਹੈ। ਪਾਠ ਦੇ ਬੱਝੇ ਜਾਣ ਉਪਰੰਤ ਬਾਣੀ ਦਾ ਗਾਇਣ ਵੀ ਘਰੁ ਦੇ ਵਿਧਾਨ ਵਿਚ ਬੱਝ ਜਾਂਦਾ ਹੈ। ਇਓਂ, ਗੁਰਬਾਣੀ ਦੀਆਂ ਤੁਕਾਂ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਭਾਇਮਾਨ ਘਰੁ ਅਨੁਸਾਰ, ਨਿਰਧਾਰਤ ਢੰਗ ਨਾਲ ਪਾਠ ਕਰਨ ਅਤੇ ਗਾਇਣ ਕਰਨ ਦਾ ਵਿਧਾਨ – “ਘਰੁ ਦਾ ਵਿਧਾਨ” ਹੈ।

ਸਬਦਾਂ/ਛੰਤਾਂ ਦਾ ਗਾਇਨ ਵੀ ਉਸੇ ਤਰ੍ਹਾਂ ਘਰੁ-ਆਧਾਰਿਤ ਕਰਨਾ ਹੁੰਦਾ ਹੈ ਜਿਵੇਂ ਘਰੁ-ਅਨੁਸਾਰੀ ਪਾਠ ਹੁੰਦਾ ਹੈ।

ਘਰੁ ਦੇ ਸਿਰਲੇਖ ਤੋਂ ਹੀ ਇਹ ਨਿਰਧਾਰਤ ਹੋ ਜਾਂਦਾ ਹੈ ਕਿ ਹਰ ਤੁਕ ਦੇ ਕਿੰਨੇ ਭਾਗ ਹੋਣੇ ਹਨ। ਵੱਖ-ਵੱਖ ਤਰੀਕਿਆਂ ਨਾਲ ਪੜੀ ਜਾ ਸਕਣ ਵਾਲੀ ਤੁਕ ਦਾ ਜਦੋਂ ਘਰੁ ਦੇ ਵਿਧਾਨ ਅਨੁਸਾਰ ਇਕ ਨਿਰਧਾਰਤ ਢੰਗ ਨਾਲ ਪਾਠ/ਗਾਇਣ ਕੀਤਾ ਜਾਂਦਾ ਹੈ ਤਾਂ ਇਹ ਗੁਰਬਾਣੀ ਪਾਠ/ਗਾਇਣ ਘਰੁ-ਅਨੁਸਾਰੀ ਹੋ ਜਾਂਦਾ ਹੈ।

‘ਘਰੁ’ ਤੋਂ ਭਾਵ ਘਰੁ ਦਾ ਵਿਧਾਨ ਹੈ ਜਦਕਿ ‘ਘਰ’ ਦੀ ਵਰਤੋਂ ਘਰਾਂ ਦੀ ਗਿਣਤੀ ਦਸਣ ਲਈ ਕੀਤੀ ਜਾਂਦੀ ਹੈ। ਇਕ ਘਰ ਇਕ ਸ਼ਬਦ (ਸਬਦ ਪਦਿਆਂ ਦਾ ਸਮੂੰਹ ਹੈ ਜਦਕਿ ਸ਼ਬਦ ਅੱਖਰਾਂ ਦਾ ਸਮੂੰਹ ਹੈ) ਦਾ ਵੀ ਹੋ ਸਕਦਾ ਹੈ; ਇਕ ਘਰ ਦੋ ਸ਼ਬਦਾਂ ਦਾ ਵੀ ਹੋ ਸਕਦਾ ਹੈ; ਇਕ ਘਰ ਤਿੰਨ ਸ਼ਬਦਾਂ ਦਾ ਵੀ ਹੋ ਸਕਦਾ ਹੈ; ਇਕ ਘਰ ਇਕ ਤੁਕ ਦਾ ਅੱਧਾ ਹਿੱਸਾ ਵੀ ਹੋ ਸਕਦਾ ਹੈ ਅਤੇ ਇਕ ਘਰ ਇਕ ਪੂਰੀ ਤੁਕ ਦਾ ਵੀ ਹੋ ਸਕਦਾ ਹੈ।

ਰਹਾਉ ਦੇ ਪਦੇ ਦਾ ਘਰੁ , ਸਬਦ ਦੇ ਬਾਕੀ ਪਦਿਆਂ ਤੋਂ ‘ਰਿਹਾਅ’ ਹੋਣ ਕਾਰਣ ਹੀ, ‘ਰਹਾਉ’ ਦਾ ਪਦਾ ਅਖਵਾਉਂਦਾ ਹੈ।

ਘਰੁ ਦੇ ਵਿਧਾਨ ਨੂੰ ਸਮਝਣ ਲਈ, ਸਬਦਾਂ/ਛੰਤਾਂ ਦੀਆਂ ਤੁਕਾਂ ਵਿਚ ਪਦੇ ਦੇ ਘਰਾਂ ਨੂੰ ੧, ੨, ੩ ਵਜੋਂ ਉੱਚ-ਲਿਖਤ ਦਰਸਾਇਆ ਹੈ, ਜਿਵੇਂ;

ਸਾਰੀ ਤੁਕ ਵਿਚ ਇਕ ਘਰ:
ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ॥ (ਅੰਗ ੭੨੪)

ਇਕ ਤੁਕ ਵਿਚ ਦੋ ਘਰ:
ਹਮ ਭੀਖਕ ਭੇਖਾਰੀ ਤੇਰੇ ਤੂ ਨਿਜਪਤਿ ਹੈ ਦਾਤਾ॥ (ਅੰਗ ੬੬੬)

ਇਕ ਤੁਕ ਵਿਚ ਤਿੰਨ ਘਰ:
ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ॥(ਅੰਗ ੬੭੦)

ਇਕ ਤੁਕ ਵਿਚ ਚਾਰ ਘਰ:
ਊਚਨ ਊਚਾ ਬੀਚੁਨ ਖੀਚਾ ਹਉ ਤੇਰਾ ਤੂੰ ਮੋਰਾ॥ (ਅੰਗ ੮੨੧)

ਇਉਂ ਇਕ ਤੁਕ ਵਿਚ ਵੱਧ ਤੋਂ ਵੱਧ ਅੱਠ ਘਰ ਹੋ ਸਕਦੇ ਹਨ।

ਘਰੁ ਦੇ ਵਿਧਾਨ ਦੀ ਸੋਝੀ ਕਾਰਣ ਹੀ ਪੁਰਾਤਨ ਸਮੇਂ ਵਿਚ ਲੜੀਵਾਰ ਬੀੜ ਤੋਂ ਪਾਠ ਕਰਨਾ ਸੰਭਵ ਹੁੰਦਾ ਸੀ! ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਵਿਧਾਨ ਮੌਜੂਦ ਹੈ ਕਿ ਹਰ ਤੁਕ ਦੇ ਕਿੰਨੇ ਭਾਗ ਕਰਨੇ ਹਨ, ਇਸੇਲਈ, ਘਰੁ ਨੂੰ ਸਬਦ ਦੇ ਸਿਰਲੇਖ ਵਿਚ ਮਹਲਾ ਦੇ ਨਾਲ ਸੁਭਾਇਮਾਨ ਕੀਤਾ ਹੈ।

ਗੁਰਬਾਣੀ ਦੇ ਅਰਥਾਂ ਦੀ ਸਮਝ ਵਿਚ ਭਿੰਨਤਾ ਕਾਰਣ, ਗੁਰਬਾਣੀ ਦੀਆਂ ਤੁਕਾਂ ਦੇ ਅੱਡਰੇ ਭਾਗ ਭਾਸਣ ਲਗਦੇ ਹਨ। ਗੁਰਬਾਣੀ ਦਾ ਘਰੁ ਇਸ ਬਾਰੇ ਅੰਤਮ ਫੈਸਲਾ ਕਰਦਾ ਹੈ, ਭਾਵ ਜੇਕਰ ਗੁਰਬਾਣੀ ਦੀ ਕਿਸੇ ਤੁਕ ਦੇ ਦੋ ਜਾਂ ਵੱਧ ਤਰ੍ਹਾਂ ਨਾਲ ਭਾਗ ਹੋ ਸਕਣ ਦੀ ਦੁਬਿਧਾ ਬਣੇ, ਤਾਂ ਗੁਰਬਾਣੀ ਦੇ ਘਰੁ ਦੇ ਵਿਧਾਨ ਤੋਂ ਹੀ ਪਤਾ ਲੱਗਦਾ ਹੈ ਕਿ ਓੜਕ ਗੁਰਬਾਣੀ ਦੀ ਤੁਕ ਦੇ ਕਿੰਨੇ ਭਾਗ ਹੋਣੇ ਹਨ। ਜਦੋਂ ਤੁਕਾਂ ਦੇ ਭਾਗ ਘਰੁ ਦੇ ਵਿਧਾਨ ਅਨੁਸਾਰ ਕੀਤੇ ਜਾਣ ਤਾਂ ਇਹ ਤੁਕ ਦੇ “ਘਰ” ਹੋ ਜਾਂਦੇ ਹਨ।

ਸਬਦਾਂ/ਛੰਤਾਂ ਦਾ ਗਾਇਣ ਵੀ ਉਸੇ ਤਰ੍ਹਾਂ ਘਰੁ-ਆਧਾਰਿਤ ਕਰਨਾ ਹੁੰਦਾ ਹੈ ਜਿਵੇਂ ਘਰੁ-ਅਨੁਸਾਰੀ ਪਾਠ ਹੁੰਦਾ ਹੈ।

ਘਰ ਦਾ ਉਚਾਰਣ ਭਾਵੇਂ ਘਰੁ ਤੀਜਾ, ਘਰੁ ਚੌਥਾ, ਘਰੁ ਪੰਜਵਾਂ, ਘਰੁ ਛੇਵਾਂ ਆਦਿ ਵਜੋਂ ਕੀਤਾ ਜਾਂਦਾ ਹੈ ਪਰ ਇਸ ਦਾ ਭਾਵ (ਹਰ ਪਦੇ ਵਿਚ) ੩ ਘਰ, ੪ ਘਰ, ੫ ਘਰ, ੬ ਆਦਿ ਘਰ ਹੁੰਦਾ ਹੈ।

ਕੇਵਲ ਘਰੁ ਪਹਿਲਾ ਅਤੇ ਘਰੁ ਦੂਜਾ ਦੇ ਸਬਦਾਂ ਦੇ ਘਰੁ ਦਾ ਨਿਰਧਾਰਣ ਤੁਕਾਂ ਦੇ ਘਰਾਂ ਦੇ ਕੁਲ ਜੋੜ ਤੋਂ ਹੁੰਦਾ ਹੈ ਜਦ ਕਿ ਘਰੁ ਤੀਜੇ ਤੋਂ ਬਾਕੀ ਸਾਰੇ ਘਰਾਂ ਦੇ ਸਬਦਾਂ ਦੇ ਘਰੁ ਦਾ ਨਿਰਧਾਰਣ ਪਦੇ ਵਿਚਲੇ ਕੁਲ ਘਰਾਂ ਦੇ ਜੋੜ ਤੋਂ ਹੁੰਦਾ ਹੈ। ਛੰਤਾਂ ਦੇ ਘਰਾਂ ਦਾ ਨਿਰਧਾਰਣ ਸਬਦਾਂ ਦੇ ਘਰਾਂ ਨਾਲੋਂ ਭਿੰਨ ਤਰੀਕੇ ਨਾਲ ਕੀਤਾ ਜਾਂਦਾ ਹੈ। ਇਸ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਛੰਤਾਂ ਦੇ ਘਰਾਂ ਦੀ ਗਿਣਤੀ ਮੁੜ ਤੋਂ ਅੱੱਡਰੇ ਤੌਰ ਤੇ ਕੀਤੀ ਗਈ ਹੈ। ਜਿਥੇ ਸਬਦਾਂ ਵਿਚ ਘਰਾਂ ਦਾ ਨਿਰਧਾਰਣ ਘਰਾਂ ਦੇ ਕੁਲ ਜੋੜ ਨਾਲ ਹੁੰਦਾ ਹੈ, ਉਥੇ, ਛੰਤਾਂ ਵਿਚ ਦੇ ਘਰੁ ਦਾ ਨਿਰਧਾਰਣ ਪਦੇ ਵਿਚਲੀਆਂ ਸਾਰੀਆਂ ਤੁਕਾਂ ਦੇ ਘਰਾਂ ਦੇ ਨਿਯਮਤ ਮਿਸ਼ਰਣ ਰਾਹੀਂ ਹੁੰਦਾ ਹੈ।

 Also Read- ਗੁਰੂ ਗ੍ਰੰਥ ਸਾਹਿਬ ਵਿੱਚ ‘ਘਰੁ’ ਦਾ ਵਿਧਾਨ -ਡਾ. ਚਰਨ ਕਮਲ ਸਿੰਘ ਦੀ ਇਤਿਹਾਸਕ ਖੋਜ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਚਾਰ ਮਹੱਤਵਪੂਰਣ ਸਿਰਲੇਖ ਹਨ ਜਿਨ੍ਹਾਂ ਵਿਚ ਘਰੁ ਦੇ ਸਬੰਧ ਵਿਚ ਵਿਸ਼ੇਸ਼ ਨਿਰਦੇਸ਼ ਹਨ। ਇਹ ਚਾਰ ਨਿਰਦੇਸ਼ ਹੇਠ ਅਨੁਸਾਰ ਹਨ:

੧. ਏਕ ਸੁਆਨ ਕੈ ਘਰਿ ਗਾਵਣਾ (ਅੰਗ ੯੧)
੨. ਪਹਰਿਆ ਕੈ ਘਰਿ ਗਾਵਣਾ (ਅੰਗ ੯੩)
੩. ਰਹੋਏ ਕੇ ਛੰਤ ਕੇ ਘਰਿ (ਅੰਗ ੨੦੩)
੪. ਯਾਨੜੀਏ ਕੈ ਘਰਿ ਗਾਵਣਾ (ਅੰਗ ੮੦੨)

ਘਰੁ ਦੇ ਵਿਧਾਨ ਰਾਹੀਂ, ਪਹਿਲੀ ਵਾਰ ਇਹਨਾਂ ਨਿਰਦੇਸ਼ਾਂ ਨੂੰ ਸਮਝ ਸਕਣਾ ਅਤੇ ਲਾਗੂ ਕਰਨਾ ਸੰਭਵ ਹੋ ਸਕਿਆ ਹੈ। ਇਹਨਾਂ ਫੁਰਮਾਨਾਂ ਤੋਂ ਪੰਜ ਮਹੱਤਵਪੂਰਣ ਸਿੱਟੇ ਵੀ ਨਿਕਲਦੇ ਹਨ। ਪਹਿਲਾ ਇਹ ਕਿ, ਘਰੁ ਦਾ ਸਬੰਧ ਪਾਠ ਕਰਨ ਦੇ ਨਾਲ-ਨਾਲ ਗਾਇਣ ਕਰਨ ਨਾਲ ਵੀ ਹੈ। ਦੂਜਾ ਇਹ ਕਿ, ਗੁਰਬਾਣੀ ਦੇ ਸਬਦਾਂ ਨੂੰ ਆਪਣੀ ਮੰਨ-ਮਰਜ਼ੀ ਨਾਲ ਨਹੀਂ ਬਲਕਿ ਘਰੁ ਦੇ ਵਿਧਾਨ ਅਨੁਸਾਰ ਪੜਨਾ/ਗਾਵਣਾ ਹੈ। ਤੀਜਾ ਇਹ ਕਿ ਇਕ ਸਬਦ ਦੇ ਸਿਰਲੇਖ ਵਿਚ ਘਰੁ ਦਾ ਅੰਕਿਤ ਹੋਣਾ ਉਹਨਾਂ ਸਬਦਾਂ ਨਾਲ ਵੀ ਸਬੰਧਤ ਹੈ ਜਿਹਨਾਂ ਉਪਰ ਘਰੁ ਦਾ ਸਿਰਲੇਖ ਨਹੀਂ ਹੈ। ਚੌਥਾ ਇਹ ਕਿ, ਜਿਹਨਾਂ ਸਬਦਾਂ/ਛੰਤਾਂ ਉਪਰ ਘਰੁ ਦਾ ਸਿਰਲੇਖ ਦਰਜ ਨਹੀਂ ਹੈ ਉਹ ਸਬਦ/ਛੰਤ ਵੀ ਘਰੁ ਵਿਚ ਹੀ ਹਨ। ਪੰਜਵਾਂ ਇਹ ਕਿ, ਸਬਦ/ਛੰਤ ਦਾ ਘਰੁ, ਕੇਵਲ ਸਿਰਲੇਖ ਵਿਚੋਂ ਹੀ ਨਹੀਂ, ਬਲਕਿ ਸਬਦ/ਛੰਤ ਦੀ ਬਣਤਰ ਅਤੇ ਗੁਰੂ ਸਾਹਿਬ ਵਲੋਂ ਅੰਕਿਤ ਅਜਿਹੀ ਬਣਤਰ ਦੇ ਹੋਰਨਾਂ ਸਬਦਾਂ ਦੇ ਸਿਰਲੇਖਾਂ ਨੂੰ ਵਾਚ ਕੇ, ਨਿਰਧਾਰਤ ਕਰਨਾ ਹੁੰਦਾ ਹੈ।

ਰਾਗਾਂ ਦੇ ਪ੍ਰਕਾਰ ਵਾਂਗੂ, ਘਰੁ ਦੇ ਵੀ ਪ੍ਰਕਾਰ ਹੁੰਦੇ ਹਨ। ਜਿਥੇ ਰਾਗਾਂ ਦੇ ਪ੍ਰਕਾਰ ਰਾਗ ਦੇ ਸਿਰਲੇਖ ਤੋਂ ਹੀ ਸਪਸ਼ਟ ਹੋ ਜਾਂਦੇ ਹਨ, ਪਰ ਘਰੁ ਦੇ ਪ੍ਰਕਾਰ, ਪਦੇ ਵਿਚਲੀਆਂ ਤੁਕਾਂ ਦੀ ਗਿਣਤੀ ਅਤੇ ਤੁਕਾਂ ਵਿਚ ਘਰਾਂ ਦੀ ਗਿਣਤੀ, ਦੇ ਆਧਾਰ ਤੇ ਨਿਰਧਾਰਤ ਕੀਤੇ ਜਾਂਦੇ ਹਨ, ਜਿਵੇਂ ਘਰੁ ਤੀਜੇ ਦੇ ਚਾਰ ਪ੍ਰਕਾਰ ਹੁੰਦੇ ਹਨ, ਘਰੁ ਚੋਥੇ ਦੇ ਪੰਜ ਪ੍ਰਕਾਰ ਹੁੰਦੇ ਹਨ, ਘਰੁ ਪੰਜਵੇਂ ਦੇ ਗਿਆਰ੍ਹਾਂ ਪ੍ਰਕਾਰ ਹੁੰਦੇ ਹਨ, ਘਰੁ ਛੇਵੇਂ ਦੇ ਬਾਰ੍ਹਾਂ ਪ੍ਰਕਾਰ ਹੁੰਦੇ ਹਨ, ਆਦਿ। ਇਓਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਬਦਾਂ ਦੇ ਘਰਾਂ ਦੇ ੮੦ ਪ੍ਰਕਾਰ ਹਨ ਅਤੇ ਛੰਤਾਂ ਦੇ ਘਰਾਂ ਦੇ ੬੦ ਪ੍ਰਕਾਰ ਹਨ।

ਘਰੁ ਦੇ ਵਿਧਾਨ ਦਾ ਅਧਿਐਨ ਕਰਦਿਆਂ ਰਹਾਉ ਦੇ ਪਦੇ ਦਾ ਅਸਲ ਮਹੱਤਵ ਵੀ ਸਥਾਪਤ ਹੋਇਆ ਹੈ। ਘਰੁ ਦੇ ਵਿਧਾਨ ਅਨੁਸਾਰ, ਹਰ ਸਬਦ ਦੇ ਸਾਰੇ ਪਦੇ ਇਕ ਵਿਸ਼ੇਸ਼ ਘਰੁ ਵਿਚ ਹੁੰਦੇ ਹਨ, ਪਰ ਰਹਾਉ ਦਾ ਪਦਾ ਉਸ ਘਰੁ ਤੋਂ ਰਿਹਾਅ ਹੋਇਆ, ਕਿਸੇ ਦੂਸਰੇ ਘਰੁ ਵਿਚ ਹੁੰਦਾ ਹੈ। ਰਹਾਉ ਦੇ ਪਦੇ ਦਾ ਘਰੁ , ਸਬਦ ਦੇ ਬਾਕੀ ਪਦਿਆਂ ਤੋਂ ‘ਰਿਹਾਅ’ ਹੋਣ ਕਾਰਣ ਹੀ, ‘ਰਹਾਉ’ ਦਾ ਪਦਾ ਅਖਵਾਉਂਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਹੜੇ ਸਬਦਾਂ ਉਪਰ ਘਰੁ ਦਾ ਸਿਰਲੇਖ ਦਰਜ ਨਹੀਂ ਹੈ ਉਹ ਸਬਦ ਘਰੁ ਪਹਿਲੇ ਜਾਂ ਘਰੁ ਦੂਜੇ ਵਿਚ ਹੁੰਦੇ ਹਨ। ਰਾਗ ਨਟ ਨਾਰਾਇਨ, ਰਾਗ ਮਾਲੀ ਗਉੜਾ ਅਤੇ ਰਾਗ ਜੈਜਾਵੰਤੀ ਦੇ ਸਿਰਲੇਖਾਂ ਵਿਚ ਘਰੁ ਇਸੇਲਈ ਨਹੀਂ ਹੈ ਕਿਓਂਜੋ ਇਹਨਾਂ ਤਿੰਨਾਂ ਰਾਗਾਂ ਵਿਚ ਸਮੁਚੀ ਬਾਣੀ ਘਰੁ ੧ ਅਤੇ ਘਰੁ ੨ ਵਿਚ ਹੈ।

ਘਰ ਦਾ ਉਚਾਰਣ ਭਾਵੇਂ ਘਰੁ ਤੀਜਾ, ਘਰੁ ਚੌਥਾ, ਘਰੁ ਪੰਜਵਾਂ, ਘਰੁ ਛੇਵਾਂ ਆਦਿ ਵਜੋਂ ਕੀਤਾ ਜਾਂਦਾ ਹੈ ਪਰ ਇਸ ਦਾ ਭਾਵ (ਹਰ ਪਦੇ ਵਿਚ) ੩ ਘਰ, ੪ ਘਰ, ੫ ਘਰ, ੬ ਆਦਿ ਘਰ ਹੁੰਦਾ ਹੈ।

ਸਬਦਾਂ/ਛੰਤਾਂ ਦਾ ਗਾਇਣ ਵੀ ਉਸੇ ਤਰ੍ਹਾਂ ਘਰੁ-ਆਧਾਰਿਤ ਕਰਨਾ ਹੁੰਦਾ ਹੈ ਜਿਵੇਂ ਘਰੁ-ਅਨੁਸਾਰੀ ਪਾਠ ਹੁੰਦਾ ਹੈ। ਗੁਰਮਤਿ ਸੰਗੀਤ ਦੀ ਸੰਪੂਰਨਤਾ ਗੁਰਬਾਣੀ ਦੇ ਰਾਗ-ਆਧਾਰਿਤ ਗਾਇਣ ਦੇ ਨਾਲ-ਨਾਲ ਘਰੁ-ਆਧਾਰਿਤ ਗਾਇਣ ਨਾਲ ਹੀ ਹੋ ਸਕਦੀ ਹੈ। ਘਰੁ ਦੇ ਵਿਧਾਨ ਤੋਂ ਇਹ ਵੀ ਸਥਾਪਤ ਹੋਇਆ ਹੈ ਕਿ ਗੁਰਮਤਿ ਸੰਗੀਤ ਕੇਵਲ ਰਾਗਾਂ ਅਨੁਸਾਰ ਗੁਰਬਾਣੀ ਗਾਇਣ ਕਰਨ ਤੇ ਆਧਾਰਿਤ ਨਹੀਂ ਹੈ ਬਲਕਿ ਰਾਗਾਂ ਦੇ ਨਾਲ-ਨਾਲ ਘਰੁ ਦੇ ਵਿਧਾਨ ਅਨੁਸਾਰ ਗੁਰਬਾਣੀ ਗਾਇਣ ਕਰਨ ਤੇ ਵੀ ਆਧਾਰਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਘਰੁ ਸਬੰਧੀ ਵਿਸ਼ੇਸ਼ ਨਿਰਦੇਸ਼ਾਂ ਭਾਵ ਏਕ ਸੁਆਨ ਕੈ ਘਰਿ ਗਾਵਣਾ (ਅੰਗ ੯੧); ਪਹਰਿਆ ਕੈ ਘਰਿ ਗਾਵਣਾ (ਅੰਗ ੯੩) ਅਤੇ ਯਾਨੜੀਏ ਕੈ ਘਰਿ ਗਾਵਣਾ (ਅੰਗ ੮੦੨) ਇਸ ਪ੍ਰਥਾਇ ਮਹੱਤਵਪੂਰਣ ਹਨ। ਇਸ ਕਰਕੇ, ਗੁਰਮਤਿ ਸੰਗੀਤ ਦੀ ਅਸਲ ਵਿਲੱਖਣਤਾ ਘਰੁ ਅਤੇ ਰਾਗ ਦੇ ਸੁਮੇਲ ਵਿਚੋਂ ਉਜਾਗਰ ਹੁੰਦੀ ਹੈ ਜਿਸ ਨਾਲ ਗੁਰਮਤਿ ਸੰਗੀਤ ਭਾਰਤੀ/ਸ਼ਾਸਤਰੀ ਸੰਗੀਤ ਨਾਲੋਂ ਸੰਪੂਰਨ ਤੌਰ ਤੇ ਅਡਰਾ ਹੋ ਨਿਬੜਦਾ ਹੈ।

 Also Read- ਗੁਰੂ ਗ੍ਰੰਥ ਸਾਹਿਬ ਵਿੱਚ ‘ਘਰੁ’ ਦਾ ਵਿਧਾਨ -ਡਾ. ਚਰਨ ਕਮਲ ਸਿੰਘ ਦੀ ਇਤਿਹਾਸਕ ਖੋਜ

ਘਰੁ ਦੇ ਵਿਧਾਨ ਦੀ ਭਾਲ ਵਿਚ ਹੁਣ ਤਕ ਘਰੁ ਨੂੰ ਤਾਲ ਜਾਂ ਰਾਗ ਆਧਾਰਿਤ ਦਸਿਆ ਗਿਆ ਹੈ। ਘਰੁ ਨੂੰ ਤਾਲ ਨਾਲ ਜੋੜਨ ਦਾ ਮੁਖ ਕਾਰਣ ਘਰੁ ਦੇ ਹਿੰਸੇ ਭਾਵ ਘਰੁ ‘ਪਹਿਲਾ’, ਘਰੁ ‘ਦੂਜਾ’ ਆਦਿ ਹਨ। ਕਿਉਂਕੀ ਤਾਲ ਦੀ ਵਿਦਿਆ ਜਾਨਣ ਵਾਲੇ ਜਾਣਦੇ ਹਨ ਕਿ ਵੱਖ-ਵੱਖ ਤਾਲਾਂ ਵਿਚ ਵੀ ਮਾਤਰਾਵਾਂ ਨੂੰ ਹਿੰਸਿਆਂ ਨਾਲ ਬਿਆਨ ਕੀਤਾ ਜਾਂਦਾ ਹੈ ਜਿਵੇਂ ‘ਛੇ’ ਮਾਤਰਾਂ, ‘ਸੱਤ’ ਮਾਤਰਾਂ, ‘ਦਸ’ ਮਾਤਰਾਂ ਆਦਿ। ਇਸ ਲਈ, ਗੁਰਬਾਣੀ ਵਿਚਲੇ ਘਰੁ ਨੂੰ ਤਾਲ ਨਾਲ ਸਬੰਧਤ ਹੋਣ ਦੇ ਕਿਆਸ ਲਗਦੇ ਰਹੇ ਹਨ। ਸੰਗੀਤ ਜਗਤ ਵਿਚ ਸਥਾਪਤ ਹੈ ਕਿ ਪੜਤਾਲ ਓਹ ਸਬਦ ਹੁੰਦਾ ਹੈ ਜਿਸ ਦੇ ਗਾਇਣ ਵਿਚ ਇਕ ਤੋਂ ਵੱਧ ਤਾਲਾਂ ਦਾ ਇਸਤਮਾਲ ਹੁੰਦਾ ਹੈ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੋਈ ਇਕ ਘਰੁ ਪੜਤਾਲ ਲਈ ਹੀ ਨਿਰਧਾਰਤ ਹੋ ਜਾਂਦਾ ਹੈ, ਤਾਂ ਤਾਲ ਦੇ ਘਰੁੁੁ ਨਾਲ ਸਬੰਧਤ ਹੋਣ ਦੀ ਧਾਰਨਾ ਨਿਰਾਧਾਰ ਹੋ ਜਾਂਦੀ ਹੈ, ਕਿਓਂਜੋ ਇਕ ਪੜਤਾਲ ਵਿਚ ਇਕ ਤੋਂ ਵੱਧ ਤਾਲਾਂ ਹੋਣੀਆਂ ਲਾਜ਼ਮੀ ਹਨ। ਜੇਕਰ ਘਰੁ ਕਿਸੇ ਖਾਸ ਤਾਲ ਨਾਲ ਸਬੰਧਿਤ ਹੋਵੇ ਤਾਂ ਓਹੀ ਘਰੁ ਪੜਤਾਲ ਨਾਲ ਕਿਵੇਂ ਸਬੰਧਤ ਹੋ ਸਕਦਾ ਹੈ! ਇਸਤੋਂ ਸਪਸ਼ਟ ਸਿੱਟਾ ਨਿਕਲਦਾ ਹੈ ਕਿ ਘਰੁ ਤਾਲ-ਆਧਾਰਿਤ ਨਹੀਂ ਹੈ।

ਘਰੁ ਦੇ ਸਿਰਲੇਖ ਤੋਂ ਹੀ ਇਹ ਨਿਰਧਾਰਤ ਹੋ ਜਾਂਦਾ ਹੈ ਕਿ ਹਰ ਤੁਕ ਦੇ ਕਿੰਨੇ ਭਾਗ ਹੋਣੇ ਹਨ। ਵੱਖ-ਵੱਖ ਤਰੀਕਿਆਂ ਨਾਲ ਪੜੀ ਜਾ ਸਕਣ ਵਾਲੀ ਤੁਕ ਦਾ ਜਦੋਂ ਘਰੁ ਦੇ ਵਿਧਾਨ ਅਨੁਸਾਰ ਇਕ ਨਿਰਧਾਰਤ ਢੰਗ ਨਾਲ ਪਾਠ/ਗਾਇਣ ਕੀਤਾ ਜਾਂਦਾ ਹੈ ਤਾਂ ਇਹ ਗੁਰਬਾਣੀ ਪਾਠ/ਗਾਇਣ ਘਰੁ-ਅਨੁਸਾਰੀ ਹੋ ਜਾਂਦਾ ਹੈ।

ਘਰੁ ਨੂੰ ਰਾਗ ਨਾਲ ਜੋੜਨ ਦਾ ਕਿਆਸ ਵੀ ਤੋਰਿਆ ਗਿਆ ਹੈ। ਇਸ ਅਨੁਸਾਰ ਜਿਹੜੇ ਪਹਿਲੇ ਸੁਰ ਤੋਂ ਰਾਗ ਸ਼ੁਰੂ ਹੁੰਦਾ ਹੈ, ਉਸ ਅਨੁਸਾਰ ਘਰੁ ਨਿਰਧਾਰਤ ਹੁੰਦਾ ਦਸਿਆ ਹੈ। ਇਸਦਾ ਪਿਛੋਕੜ ਭਾਰਤੀ ਸੰਗੀਤ ਵਿਚ ਵਰਤੇ ਜਾਂਦੇ ‘ਗ੍ਰਹਿ ਸੁਰ’ ਨੂੰ ਘਰੁ ਨਾਲ ਜੋੜਨ ਨਾਲ ਕੀਤਾ ਗਿਆ ਜਾਪਦਾ ਹੈ।

ਘਰੁੁੁ ਨੂੰ ਰਾਗ-ਆਧਾਰਿਤ ਦਰਸਾਉਣ ਵਾਲਾ ਪ੍ਰਸਤਾਵ ਉਦੋਂ ਅਸਲ ਕੁਰਾਹੇ ਪੈਂਦਾ ਹੈ ਜਦੋਂ ਇਸ ਵਿਚ ਤਿੰਨ ਸਪਤਕਾਂ ਵਿਚ ੨੧ ਪ੍ਰਕਾਰ ਦੇ ਸੁਰਾਂ ਦੀ ਗੱਲ ਕੀਤੀ ਗਈ ਹੈ। ਰਾਗ ਦੀ ਵਿਦਿਆ ਹਾਸਲ ਕਰਨ ਵਾਲੇ ਵਿਦਿਆਰਥੀ ਜਾਣਦੇ ਹਨ ਕਿ ਸ਼ੁਧ, ਕੋਮਲ ਅਤੇ ਤੀਵਰ ਸੁਲ ਮਿਲਾਕੇ ਇਕ ਸਪਤਕ ਵਿਚ ਕੁਲ ੧੨ ਸੁਰ ਹੁੰਦੇ ਹਨ।ਵੱਖ-ਵੱਖ ਸਪਤਕਾਂ ਵਿਚ ਹੋਣ ਨਾਲ ਸੰਗੀਤ ਦੇ ਸੁਰ ਨਹੀਂ ਬਦਲਦੇ ਹਨ, ਕੇਵਲ ਉਹਨ੍ਹਾਂ ਸੁਰਾਂ ਦਾ ਪੱਧਰ (scale) ਹੀ ਬਦਲਦਾ ਹੈ ਭਾਵ ਉਚਾ ਜਾਂ ਨੀਵਾਂ ਹੁੰਦਾ ਹੈ। ਭਾਵੇਂ ਸਪਤਕ ਤਿੰਨ (ਜਾਂ ਵੱਧ) ਹੋਣ, ਪਰ ਸਪਤਕ ਵਿਚ ਸੁਰ ੧੨ ਹੀ ਰਹਿੰਦੇ ਹਨ। ਤਿੰਨ ਸਪਤਕ ਦੀ ਗੱਲ ਕਰਕੇ ੨੧ ਸੁਰ ਇਸ ਕਰਕੇ ਘੜਨੇ ਪਏ ਜਾਪਦੇ ਹਨ ਕਿਓਂਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ੧੭ ਘਰੁ ਲਈ ੧੭ ਪ੍ਰਕਾਰ ਦੇ ਸੁਰਾਂ ਦੀ ਭਾਲ ਸੀ! ਇਕ ਸਪਤਕ ਦੇ ਸੁਰਾਂ ਨੂੰ ਬਾਕੀ ਸਪਤਕ ਦੇ ਸੁਰਾਂ ਤੋਂ ਬਿਲਕੁਲ ਭਿੰਨ ਕਰਕੇ ਵਖ਼ਰੇ/ਆਜ਼ਾਦ ਸੁਰ ਬਣਾ ਕੇ ਤਿੰਨ ਸਪਤਕਾਂ ਵਿਚ ੨੧ ਪ੍ਰਕਾਰ ਦੇ ਸੁਰ ਹੋਣ ਦੀ ਗਲ ਕਰ ਦਿਤੀ ਹੈ ਜਦ ਕਿ ਅਸਲ ਵਿਚ ਇਕ ਸਪਤਕ ਅਤੇ ਹਰ ਸਪਤਕ (ਭਾਵ ਅਤੀਮੰਦਰ, ਮੰਦਰ, ਮੱਧ, ਤਾਰ, ਅਤੀਤਾਰ) ਵਿਚ ਸੁਰ ਕੇਵਲ ੧੨ ਹੀ ਰਹਿੰਦੇ ਹਨ।

ਗੁਰਬਾਣੀ ਦੀਆਂ ਤੁਕਾਂ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਭਾਇਮਾਨ ਘਰੁ ਅਨੁਸਾਰ, ਨਿਰਧਾਰਤ ਢੰਗ ਨਾਲ ਪਾਠ ਕਰਨ ਅਤੇ ਗਾਇਣ ਕਰਨ ਦਾ ਵਿਧਾਨ – “ਘਰੁ ਦਾ ਵਿਧਾਨ” ਹੈ।

ਹਰ ਸਪਤਕ ਵਿਚ ਇਹਨਾਂ ੧੨ ਸੁਰਾਂ ਦਾ ਪੱਧਰ (scale) ਹੀ ਉੱਚਾ ਜਾਂ ਨੀਵਾਂ ਹੁੰਦਾ ਹੈ। ਇਉਂ ਜਿਹੜੇ ੧੭ ਸੁਰਾਂ ਉਪਰ ਇਸ ਸਾਰੇ ਕਿਆਸ ਦਾ ਅਧਾਰ ਬਣਾਇਆ ਗਿਆ ਹੈ, ਅਜਿਹੇ ੧੭ ਸੁਰ ਤਾਂ ਸੰਗੀਤ ਵਿਚ ਹੁੰਦੇ ਹੀ ਨਹੀਂ ਹਨ! ਫਿਰ ਹਰ ਰਾਗ ਦਾ ਇਕ ਸਥਾਪਤ ਸਰੂਪ ਹੁੰਦਾ ਹੈ। ਕਿਸੇ ਰਾਗ ਨੂੰ ਹਮੇਸ਼ਾਂ ਤਾਰ ਸਪਤਕ ਦੇ ਸੁਰ ਤੋਂ ਜਾਂ ਮੰਦਰ ਸਪਤਕ ਤੋਂ ਹੀ ਸ਼ੁਰੂ ਕਰਨਾ ਲਾਜ਼ਮੀ ਕੀਤਾ ਜਾਵੇ, ਇਹ ਸੰਗੀਤ ਦੀ ਵਿਦਿਆ ਅਨੁਸਾਰ ਤਾਂ ਨਹੀਂ ਹੈ।

 Also Read- ਗੁਰੂ ਗ੍ਰੰਥ ਸਾਹਿਬ ਵਿੱਚ ‘ਘਰੁ’ ਦਾ ਵਿਧਾਨ -ਡਾ. ਚਰਨ ਕਮਲ ਸਿੰਘ ਦੀ ਇਤਿਹਾਸਕ ਖੋਜ

ਇਕ ਅਜਿਹਾ ਵਿਚਾਰ ਵੀ ਤੋਰਿਆ ਗਿਆ ਸੀ ਜੋ ਘਰੁ ਨੂੰ ਗੁਰਬਾਣੀ ਦੇ ਰਾਗ ਵਿਚਲੇ ਮਾਹੌਲ/ਭਾਵ ਨਾਲ ਸਬੰਧਤ ਦਰਸਾੳਂਦਾ ਸੀ। ਇਸ ਸੋਚ ਪਿੱਛੇ ਕੁਝ ਰਾਗਾਂ ਅਤੇ ਬਾਣੀ ਦੇ ਸਬਦਾਂ ਦਾ ਵਿਸ਼ੇਸ਼ ਮੰਤਵ/ਭਾਵ ਜਾਪਦਾ ਹੈ। ਪਰ ਅਜਿਹੇ ਕਿਆਸ ਰਾਹੀਂ ਸਮੁੱਚੀ ਬਾਣੀ, ਸਾਰੇ ਰਾਗਾਂ ਅਤੇ ਸਾਰੇ ਘਰਾਂ ਬਾਰੇ ਸਮਝਾ ਸਕਣਾ ਸੰਭਵ ਨਹੀਂ ਹੋ ਸਕਿਆ ਹੈ। ਰਾਗ ਸਬੰਧੀ ਉਪਰੋਕਤ ਕਿਆਸ, ਇਕੋ ਘਰੁ ਦਾ ਵੱਖ-ਵੱਖ ਰਾਗਾਂ ਵਿਚ ਹੋਣ ਨਾਲ, ਅਤੇ ਇਕੋ ਰਾਗ ਵਿਚ ਵੱਖ-ਵੱਖ ਘਰਾਂ ਦੇ ਹੋਣ ਨਾਲ ਨਿਰਾਧਾਰ ਹੋ ਜਾਂਦੇ ਹਨ।

ਘਰੁ ਦੀ ਸਥਾਪਤੀ ਨਾਲ ਗੁਰਬਾਣੀ ਦੀ ਹਰ ਤੁਕ ਦਾ ਪਾਠ ਉਂਜ ਹੀ ਹੋਵੇਗਾ ਜਿਵੇਂ ਗੁਰੂ ਸਾਹਿਬ ਸਾਨੂੰ “ਘਰੁ” ਦਾ ਨਿਰਦੇਸ਼ ਕਰਕੇ ਕਰਨ ਨੂੰ ਕਹਿ ਰਹੇ ਹਨ।

“ਘਰੁ ਦਾ ਵਿਧਾਨ” ਕਿਤਾਬ ਵਿਚ ਘਰੁ ਨਾਲ ਸਬੰਧਤ ਪ੍ਰੀਭਾਸ਼ਾਵਾਂ; ਘਰੁ ਦੀ ਵਿਆਕਰਣਕ ਵਿਲੱਖਣਤਾ; ਸਬਦਾਂ ਦੇ ਘਰਾਂ ਦੇ ੮੦ ਪ੍ਰਕਾਰਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤਰਤੀਬ; ਸਬਦਾਂ ਅਤੇ ਛੰਤਾਂ ਦੇ ਸਾਰੇ ਘਰਾਂ ਦੇ ਪ੍ਰਕਾਰਾਂ ਦਾ ਉਦਾਹਰਣਾਂ ਸਮੇਤ ਵਿਸਥਾਰਤ ਚਰਚਾ; ਛੰਤਾਂ ਦੀ ਜਤਿ ਦੀ ਵਿਚਾਰ; ਛੰਤਾਂ ਦੇ ਘਰਾਂ ਦੇ ੬੦ ਪ੍ਰਕਾਰਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤਰਤੀਬ; ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰ ਸਬਦ/ਛੰਤ ਦੇ ਘਰੁ ਦਾ ਨਿਰਧਾਰਣ; ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਆਰੰਭਕ ਬਾਣੀਆਂ ਦਾ ਘਰੁ ਨਾਲ ਸਬੰਧ; ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਵਿਸ਼ੇਸ਼ ਨਿਰਦੇਸ਼ਾਂ ਵਲੋਂ ਘਰੁ ਦੇ ਵਿਧਾਨ ਦੀ ਪ੍ਰੋੜ੍ਹਤਾ; ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀਆਂ ਦਾ ਦੁਹਰਾਅ ਨਾਲ ਘਰੁੁੁ ਦੇ ਵਿਧਾਨ ਦਾ ਸਬੰਧ; ਨਟ ਨਾਰਾਇਨ, ਮਾਲੀ ਗਉੜਾ ਅਤੇ ਜੈਜਾਵੰਤੀ ਰਾਗਾਂ ਵਿਚ ਘਰੁ ਦੇ ਸਿਰਲੇਖ ਨਾ ਹੋਣ ਸਬੰਧੀ ਚਰਚਾ; ਤਾਲ, ਪੜਤਾਲ ਅਤੇ ਰਾਗ ਨਾਲ ਘਰੁ ਦੇ ਸਬੰਧ ਦੀ ਚਰਚਾ; ਗੁਰਮਤਿ ਸੰਗੀਤ ਦੀ ਨਿਰਧਾਰਤ ਘਰੁ ਦੇ ਸਬੰਧ ਦੀ ਚਰਚਾ ਅਤੇ ਵਾਰਾਂ/ਧੁਨੀਆਂ ਦੀ ਚਰਚਾ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰ ਰਾਗ ਵਿਚ ਹਰ ਘਰੁ ਅਤੇ ਹਰ ਅੰਗ ਵਿਚ ਘਰੁ  ਦੇ ਵਿਧਾਨ ਦੀ ਪ੍ਰੋੜ੍ਹਤਾ ਦੀ ਵਿਸਥਾਰਤ ਚਰਚਾ ਦਰਜ ਹੈ।

 If you like our stories, do follow WSN on Facebook.

ਘਰੁ ਦੇ ਵਿਧਾਨ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਭਾਇਮਾਨ, ਪਾਵਨ ਸਿਰਲੇਖਾਂ ਅਤੇ ਨਿਰਦੇਸ਼ਾਂ ਦੇ ਆਧਾਰ ਤੇ ਘਰੁ ਦੇ ਵਿਧਾਨ ਦੀ ਪ੍ਰੌੜ੍ਹਤਾ ਦਾ ਅਧਿਐਨ ਕਰਦਿਆਂ ਇਹ ਸਥਾਪਤ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ੯੬% ਅੰਗਾਂ ਵਿਚ ਘਰੁ ਦੇ ਵਿਧਾਨ ਦੀ ਪ੍ਰੋੜ੍ਹਤਾ ਹੋ ਰਹੀ ਹੈ ਅਤੇ ਘਰੁ ਦਾ ਵਿਧਾਨ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਕ-ਰੱੱਸ ਵਿਆਪਕ ਹੈ।

71 recommended
4831 views
bookmark icon