ਗੁਰੂ ਗ੍ਰੰਥ ਸਾਹਿਬ ਵਿੱਚ ‘ਘਰੁ’ ਦਾ ਵਿਧਾਨ -ਡਾ. ਚਰਨ ਕਮਲ ਸਿੰਘ ਦੀ ਇਤਿਹਾਸਕ ਖੋਜ
ਆਮ ਸਿੱਖ, ਖੋਜੀ ਸਿੱਖ ਅਤੇ ਗੁਰਮੀਤ ਸੰਗੀਤਕਾਰਾਂ ਲਈ ਗੁਰਬਾਣੀ ਵਿਚ “ਘਰੁ” ਦਾ ਅਰਥ ਇਕ ਰੱਹਸ ਬਣਿਆ ਹੋਇਆ ਸੀ। ਇਸਨੂੰ ਕਿਆਸ ਕਰ ਸੁਰ, ਤਾਲ ਅਤੇ ਰਾਗ ਨਾਲ ਜੋੜਿਆ ਜਾਂਦਾ ਰਿਹਾ ਹੈ। ਆਪਣੀ ਪੁਸਤਕ “ਘਰੁ ਦਾ ਵਿਧਾਨ” ਵਿਚ ਡਾ ਚਰਨ ਕਮਲ ਸਿੰਘ ਨੇ ਕਈ ਭੁਲੇਖੇ ਦੂਰ ਕੀਤੇ ਹਨ ਅਤੇ ਇਕ ਨਵੀਨਤਮ ਖੋਜ ਕਰ ਗੁਰਬਾਣੀ ਪੜ੍ਹਨ ਅਤੇ ਗਾਇਨ ਕਰਨ ਦਾ ਰਾਹ ਰੁਸ਼ਨਾਇਆ ਹੈ ਜੋ ਕਿ ਲੇਖਕ ਮੁਤਾਬਕ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਘਰੁ ਨੂੰ ਸੁਭਾਇਮਾਨ ਕਰਕੇ ਗੁਰੂ ਸਾਹਿਬ ਵਲੋਂ ਦਰਸਾਇਆ ਰਾਹ ਹੈ।
ਜਦ ਕੋਈ ਵੀ ਸਿੱਖ, ਜਾਤੀ ਤੇ ਜਮਾਤੀ ਤੌਰ ਤੇ ਪਾਠ ਕਰਦਾ ਹੈ ਤੇ ਸਹਿਜੇ ਹੀ ਇਸ ਗਲ ਵਲ ਧਿਆਨ ਨਹੀ ਦਿੰਦਾ ਕਿ ਬਾਣੀ ਦੇ ਸਿਰਲੇਖ ਵਿਚ ਬਾਣੀ ਰਚਣਹਾਰ ਗੁਰੂ-ਪਿਤਾ ਨੇ ਘਰੁ ੧, ੨ ਆਦਿ ਕਿਉਂ ਲਿਖਿਆ ਹੈ? ਘਰੁ ਕੀ ਹੈ?
ਗੁਰਬਾਣੀ ਵਿਆਕਰਣ ਦੀ ਖੋਜ ਭਾਈ ਸਾਹਿਬ ਸਿੰਘ ਨੇ ਕਰਕੇ ਗੁਰਬਾਣੀ ਉਚਾਰਣ ਅਤੇ ਵਿਆਖਿਆ ਵਿਚ ਇਕ ਮੀਲ-ਪਥਰ ਰਖਿਆ ਸੀ। ਅਜਿਹੀ ਹੀ ਇਕ ਨਵੇਕਲੀ ਦੇਣ, ੨੦ ਸਾਲਾਂ ਦੀ ਅਣਥਕ ਮਹਿਨਤ ਅਤੇ ਗੁਰਬਾਣੀ ਪਿਆਰ ਭਿਜ ਕੇ ਬਿਤਾਏ ਸਮੇਂ ਵਿਚ ਡੂੰਘੀ ਖੋਜ ਕਰ ਕੇ ਸਿੱਖ ਚਿੰਤਕ ਡਾ. ਚਰਨ ਕਮਲ ਸਿੰਘ ਨੇ ਹਾਲ ਹੀ ਵਿਚ ਆਪਣੀ ਖੋਜ “ਘਰੁ ਦਾ ਵਿਧਾਨ” ਸੰਗਤ-ਅਰਪਣ ਕੀਤੀ ਹੈ।
ਉਘੇ ਸਾਇੰਸਦਾਨ ਅਤੇ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਡਾਇਰੈਕਟਰ, ਡਾ. ਚਰਨ ਕਮਲ ਸਿੰਘ ਦੀ ਇਹ ਬਾਖੂਬੀ ਦੇਣ ਗੁਰਬਾਣੀ ਖੋਜਕਾਰਾਂ ਲਈ ਇਕ ਹੋਰ ਬੇਮਿਸਾਲ ਸ੍ਰੋਤ ਹੋਵੇਗੀ ਅਤੇ ਜਿਵੇਂ ਸਾਬਕਾ ਜਥੇਦਾਰ ਅਕਾਲ ਤਖਤ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਨੇ ਕਿਹਾ “ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਇਸਦੀ ਬਹੁਤ ਜ਼ਰੂਰਤ ਸੀ।”
“‘ਘਰੁ ਦਾ ਵਿਧਾਨ’ ੪੩੨ ਪੰਨਿਆਂ ਦੀ ਪੁਸਤਕ ਹੈ ਜਿਸ ਵਿਚ, ਘਰੁ ਦੇ ਵਿਧਾਨ ਦਾ ਸਮੁੱਚਾ ਖੁਲਾਸਾ ਕੀਤਾ ਹੈ।’ਘਰੁ ਦਾ ਵਿਧਾਨ’ ਕਿਤਾਬ ਵਿਚ ਘਰੁ ਨਾਲ ਸਬੰਧਤ ਪ੍ਰੀਭਾਸ਼ਾਵਾਂ; ਘਰੁ ਦੀ ਵਿਆਕਰਣਕ ਵਿਲੱਖਣਤਾ; ਸਬਦਾਂ ਦੇ ਘਰਾਂ ਦੇ ੮੦ ਪ੍ਰਕਾਰਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤਰਤੀਬ ਅਤੇ ਹੋਰ ਬਹੁਤ ਕੁਝ ਵਿਸਥਾਰ ਨਾਲ ਸਮਝਾਇਆ ਗਿਆ ਹੈ।”
ਡਾ. ਚਰਨ ਕਮਲ ਸਿੰਘ ਨੇ ਪੁਸਤਕ ਦੀ ਘੁੰਡ ਚੁਕਾਈ ਦੌਰਾਨ ਵਿਸਥਾਰ ਨਾਲ ਸਮਝਾਉਂਦੇ ਹੋਏ ਕਿਹਾ, “ਘਰੁ ਦੀ ਸੋਝੀ ਨਾਲ ਗੁਰਬਾਣੀ ਦੀ ਹਰ ਤੁਕ ਦਾ ਪਾਠ ਉਂਜ ਹੀ ਹੋਵੇਗਾ ਜਿਵੇਂ ਗੁਰੂ ਸਾਹਿਬ ਸਾਨੂੰ “ਘਰੁ” ਦਾ ਨਿਰਦੇਸ਼ ਕਰਕੇ ਕਰਨ ਨੂੰ ਕਹਿ ਰਹੇ ਹਨ।”
ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਜੀ ਨੇ ਇਸ ਪੁਸਤਕ ਨੂੰ ਨਵੀਆਂ ਦਿਸ਼ਾਵਾਂ ਵੱਲ ਵਿਚਾਰ ਨੂੰ ਤੋਰਨ ਵਾਲਾ ਆਖਿਆ। ਅਤਿਅੰਤ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਉਨ੍ਹਾਂ ਇਹ ਵੀ ਕਿਹਾ ਕਿ ਇਸ ਖੋਜ ਨੂੰ ਹੋਰ ਵਧਾਉਣ ਦੀ ਲੋੜ ਹੈ।
ਭਾਈ ਬਲਦੀਪ ਸਿੰਘ ਨੇ ਘਰੁ ਦੇ ਪਹਿਲਾਂ ਤੋਂ ਪ੍ਰਚਲਤ ਤਾਲ ਨਾਲ ਸਬੰਧ ਨੂੰ ਠੁਕਰਾਉਂਦਿਆਂ ਡਾ ਚਰਨ ਕਮਲ ਸਿੰਘ ਹੋਰਾਂ ਦੀ ਖੋਜ ਨੂੰ ਨਵੀਨਤਮ ਸੋਚ ਦਰਸਾਇਆ।
ਡਾ. ਚਰਨ ਕਮਲ ਸਿੰਘ ਦਾ ਪੁਸਤਕ ਬਾਰੇ ਕਹਿਣਾ ਹੈ ਕਿ, “ਗੁਰੂ ਸਾਹਿਬ ਨੇ ਮਹੱਤਵਪੂਰਣ ਗੁਰਬਾਣੀ ਦੀ ਮਹੱਤਵਪੂਰਣ ਢੰਗ-ਤਰੀਕੇ ਨਾਲ ਸੰਭਾਲ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਰ ਸਬਦ, ਪਉੜੀ ਅਤੇ ਛੰਤ ਵਿਚ ਪਦੇ ਹਨ।ਹਰ ਪਦੇ ਵਿਚ ਤੁਕਾਂ ਹਨ। ਇਓਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਅੰਕਾਂ ਅਤੇ ਡੰਡੀਆਂ ਨਾਲ ਬੱੱਝ ਗਈ ਹੈ। ਇਸ ਨਾਲ ਬਾਣੀ ਦੀ ਲਿਖਤ ਵਿਚ ਕਿਧਰੇ ਵੀ ਬਦਲਾਅ ਦਾ ਹੋ ਜਾਣਾ ਸੰਭਵ ਨਹੀਂ ਹੈ।ਇਸੇ ਤਰ੍ਹਾਂ, ਘਰੁ ਦਾ ਵਿਧਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਦੇ ਪਾਠ ਨੂੰ ਬੱਝਣ ਦਾ ਵਿਧਾਨ ਹੈ। ਪਾਠ ਦੇ ਬੱਝੇ ਜਾਣ ਉਪਰੰਤ ਬਾਣੀ ਦਾ ਗਾਇਨ ਵੀ ਘਰੁ ਦੇ ਵਿਧਾਨ ਵਿਚ ਬੱਝ ਜਾਂਦਾ ਹੈ।ਇਓਂ, ਗੁਰਬਾਣੀ ਦੀਆਂ ਤੁਕਾਂ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਭਾਇਮਾਨ ਘਰੁ ਅਨੁਸਾਰ, ਨਿਰਧਾਰਤ ਢੰਗ ਨਾਲ ਪਾਠ ਕਰਨ ਅਤੇ ਗਾਇਨ ਕਰਨ ਦਾ ਵਿਧਾਨ – “ਘਰੁ ਦਾ ਵਿਧਾਨ” ਹੈ।”
““ਇਸ ਪੁਸਤਕ ਨੇ ਨਵੀਆਂ ਦਿਸ਼ਾਵਾਂ ਵੱਲ ਵਿਚਾਰ ਨੂੰ ਤੋਰਿਆ ਹੈ। ਅਤਿਅੰਤ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਉਨ੍ਹਾਂ ਇਹ ਵੀ ਕਿਹਾ ਕਿ ਇਸ ਖੋਜ ਨੂੰ ਹੋਰ ਵਧਾਉਣ ਦੀ ਲੋੜ ਹੈ।”
ਸਮੁੱਚੇ ਸਿਧਾਂਤ ਨੂੰ ੪੩੨ ਅੰਕਾ ਦੀ ਪੁਸਤਕ ਵਿਚ ਸਪਸ਼ਟ ਕਰਦੇ, ਖੋਜੀ ਲਿਖਾਰੀ ਦਾ ਕਹਿਣਾ ਹੈ ਕਿ “ਘਰੁ ਦੇ ਸਿਰਲੇਖ ਤੋਂ ਹੀ ਇਹ ਨਿਰਧਾਰਤ ਹੋ ਜਾਵੇਗਾ ਕਿ ਹਰ ਤੁਕ ਦੇ ਕਿੰਨੇ ਭਾਗ ਹੋਣੇ ਹਨ। ਵੱਖ-ਵੱਖ ਤਰੀਕਿਆਂ ਨਾਲ ਪੜੀ ਜਾ ਸਕਣ ਵਾਲੀ ਤੁਕ ਦਾ ਜਦੋਂ ਘਰੁ ਦੇ ਵਿਧਾਨ ਅਨੁਸਾਰ ਇਕ ਨਿਰਧਾਰਤ ਢੰਗ ਨਾਲ ਪਾਠ ਕੀਤਾ ਜਾਂਦਾ ਹੈ ਤਾਂ ਇਹ ਗੁਰਬਾਣੀ ਪਾਠ/ਗਾਇਨ ਘਰੁ-ਅਨੁਸਾਰੀ ਹੋ ਜਾਂਦਾ ਹੈ।”
‘ਘਰੁ ਦਾ ਵਿਧਾਨ’ ੪੩੨ ਪੰਨਿਆਂ ਦੀ ਪੁਸਤਕ ਹੈ ਜਿਸ ਵਿਚ, ਘਰੁ ਦੇ ਵਿਧਾਨ ਦਾ ਸਮੁੱਚਾ ਖੁਲਾਸਾ ਕੀਤਾ ਹੈ।’ਘਰੁ ਦਾ ਵਿਧਾਨ’ ਕਿਤਾਬ ਵਿਚ ਘਰੁ ਨਾਲ ਸਬੰਧਤ ਪ੍ਰੀਭਾਸ਼ਾਵਾਂ; ਘਰੁ ਦੀ ਵਿਆਕਰਣਕ ਵਿਲੱਖਣਤਾ; ਸਬਦਾਂ ਦੇ ਘਰਾਂ ਦੇ ੮੦ ਪ੍ਰਕਾਰਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤਰਤੀਬ ਅਤੇ ਹੋਰ ਬਹੁਤ ਕੁਝ ਵਿਸਥਾਰ ਨਾਲ ਸਮਝਾਇਆ ਗਿਆ ਹੈ।
ਉਘੇ ਲਿਖਾਰੀ ਅਤੇ ਕਵੀ ਗੁਰਭਜਨ ਸਿੰਘ ਗਿਲ ਨੇ ਕਿਹਾ ਕਿ ਚਰਨ ਕਮਲ ਸਿੰਘ ਨੇ ਅਜ ਉਹ ਕਰ ਦਿਖਾਇਆ ਹੈ ਜੋ ਪਤਾ ਨਹੀ ਕਿਵੇਂ ਪੰਜਾਬ ਵਿਚੋਂ ਮੁਕ ਰਿਹਾ ਹੈ। ਅਸੀ ਵਿਚਾਰ-ਵਟਾਂਦਰੇ ਤੋਂ ਦੂਰ ਹੋ ਰਹੇ ਹਾਂ ਇਸੇ ਕਰ ਕੇ ਸਮਾਜਕ, ਧਾਰਮਿਕ ਅਤੇ ਸਿਆਸੀ ਮੁਸ਼ਕਲਾਂ ਆ ਰਹੀਆਂ ਹਨ।
“ਘਰੁ ਦੇ ਪਹਿਲਾਂ ਤੋਂ ਪ੍ਰਚਲਤ ਤਾਲ ਨਾਲ ਸਬੰਧ ਨੂੰ ਠੁਕਰਾਉਣ ਦੀ ਜਰੂਰਤ ਹੈ। ਡਾ. ਚਰਨ ਕਮਲ ਸਿੰਘ ਹੋਰਾਂ ਦੀ ਖੋਜ ਨਵੀਨਤਮ ਖੋਜ ਹੈ। ”
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੇ ਮੁੱਖ ਸਲਾਹਕਾਰ ਅਤੇ ਸਿੱਖ ਮਿਸ਼ਨਰੀ ਕੁਲਮੋਹਨ ਸਿੰਘ ਨੇ ਕਿਹਾ ਕਿ ਇਹ ਇਤਿਹਾਸਕ ਕਾਰਜ ਹੈ।ਅਸੀ ਕਮੇਟੀ ਵਲੋਂ ਲੋੜੀਂਦੀ ਖੋਜ ਕਰ ਕੇ ਇਸ ਖੋਜ ਨੂੰ ਪ੍ਰਚਾਰਣ ਲਈ ਪੂਰੀ ਤਨਦੇਹੀ ਨਾਲ ਉਪਰਾਲੇ ਕਰਾਂਗੇ।
ਖੋਜੀ ਲਿਖਾਰੀ ਨੇ ਬੜ੍ਹੀ ਨਿਮਰਤਾ ਨਾਲ ਸੰਪੂਰਨ ਖੋਜ ਨੂੰ ਪੰਥ ਦੀ ਝੋਲੀ ਵਿਚ ਪਾਉਂਦੇ ਹੋਏ ਕਹਿਆ, “ਘਰੁ ਦੇ ਵਿਧਾਨ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਭਾਇਮਾਨ ਪਾਵਨ ਸਿਰਲੇਖਾਂ ਅਤੇ ਨਿਰਦੇਸ਼ਾਂ ਦੇ ਆਧਾਰ ਤੇ ਘਰੁ ਦੇ ਵਿਧਾਨ ਦੀ ਪ੍ਰੌੜ੍ਹਤਾ ਦਾ ਅਧਿਐਨ ਕਰਦਿਆਂ ਇਹ ਸਥਾਪਤ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ੯੬% ਅੰਗਾਂ, ੮੬% ਰਾਗਾਂ ਅਤੇ ੮੬% ਘਰਾਂ ਵਿਚ ਘਰੁ ਦੇ ਵਿਧਾਨ ਦੀ ਪ੍ਰੋੜ੍ਹਤਾ ਹੋ ਰਹੀ ਹੈ ਅਤੇ ਘਰੁ ਦਾ ਵਿਧਾਨ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਕ-ਰੱੱਸ ਵਿਆਪਕ ਹੈ।”
ਇਸ਼ਮੀਤ ਸਿੰਘ ਇੰਸਟੀਚਊੁਟ ਦੀ ਡੀਨ ਦਵਿੰਦਰ ਕੌਰ ਨੇ ਪੁਸਤਕ ਅਤੇ ਲਿਖਾਰੀ ਬਾਰੇ ਕਿਹਾ, “ਘਰੁ ਦਾ ਵਿਧਾਨ ਰਾਹੀਂ ਡਾ: ਸਾਹਿਬ ਨੇ ਸਮੁੱਚੇ ਸਿੱਖ ਜਗਤ ਨੂੰ ਆਪਣੀ ਖੋਜ ਭਰਪੂਰ ਸੋਚ ਪਹਿਨਾ ਦਿਤੀ ਹੈ। ‘ਘਰੁ ਦਾ ਵਿਧਾਨ’ ਸਥਾਪਤ ਕਰਨਾ ਇਕ ਰਹੱਸ ਤੋਂ ਪਰਦਾ ਚੁੱਕਣਾ ਹੈ। ਇਕ ਨਵਾਂ ਰਾਹ ਲੱਭਣਾ ਹੈ।”
“ਚਰਨ ਕਮਲ ਸਿੰਘ ਨੇ ਅਜ ਉਹ ਕਰ ਦਿਖਾਇਆ ਹੈ ਜੋ ਪਤਾ ਨਹੀ ਕਿਵੇਂ ਪੰਜਾਬ ਵਿਚੋਂ ਮੁਕ ਰਿਹਾ ਹੈ। ਅਸੀ ਵਿਚਾਰ-ਵਟਾਂਦਰੇ ਤੋਂ ਦੂਰ ਹੋ ਰਹੇ ਹਾਂ ਇਸੇ ਕਰ ਕੇ ਸਮਾਜਕ, ਧਾਰਮਿਕ ਅਤੇ ਸਿਆਸੀ ਮੁਸ਼ਕਲਾਂ ਆ ਰਹੀਆਂ ਹਨ।”
ਭਾਈ ਗੁਰਮੀਤ ਸਿੰਘ ਸ਼ਾਂਤ, ਹਜ਼ੂਰੀ ਰਾਗੀ ਦਰਬਾਰ ਸਾਹਿਬ ਦੇ ਗੁਰਬਾਣੀ-ਕੀਰਤਨ ਨਾਲ ਸਮਾਗਮ ਦੀ ਅਰੰਭਤਾ ਕੀਤੀ।ਇਸ਼ਮੀਤ ਸਿੰਘ ਇੰਸਟੀਚਊੁਟ ਵਿਚ ਭਰਪੂਰ ਗੁਰੂ ਪਿਆਰ ਨਾਲ ਕੀਤੇ ਪ੍ਰੋਗਰਾਮ ਦੌਰਾਨ “ਘਰੁ ਦਾ ਵਿਧਾਨ” ਪੁਸਤਕ ਸੰਗਤ-ਅਰਪਣ ਕੀਤੀ ਗਈ। ਸਿੱਖ ਕੌਮ ਦੇ ਧਾਰਮਿਕ, ਸਮਾਜਿਕ ਅਤੇ ਸਿਆਸੀ ਪ੍ਰਮੁੱਖ ਹਸਤੀਆਂ ਦੀ ਵੱਡੀ ਹਾਜ਼ਰੀ ਸੀ। ਗਿਆਨੀ ਜੋਗਿੰਦਰ ਸਿੰਘ ਵਿਦਾਂਤੀ , ਸਾਬਕਾ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ, ਅਮਰਜੀਤ ਸਿੰਘ ਚਾਵਲਾ, ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਕੁਲਮੋਹਨ ਸਿੰਘ ਮੁੱਖ ਸਲਾਹਕਾਰ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ, ਮਸ਼ਹੂਰ ਲੇਖਕ ਅਤੇ ਕਵੀ ਗੁਰਭਜਨ ਸਿੰਘ ਗਿਲ, ਡਾ ਨਛੱਤਰ ਸਿੰਘ ਮੱਲ੍ਹੀ, ਸਾਬਕਾ ਵਾਈਸ ਚਾਂਸਲਰ, ਗੁਰੂ ਕਾਂਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਡਾ. ਅਲੰਕਾਰ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪ੍ਰਿੰਸੀਪਲ ਸੁਖਵੰਤ ਸਿੰਘ, ਗੁਰ ਸ਼ਬਦ ਸੁਰ ਗਿਆਨ ਕੇਂਦਰ, ਜੰਡਿਆਲਾ ਗੁਰੂ-ਕਾ, ਸ: ਹਰਚਰਨ ਸਿੰਘ, ਸਾਬਕਾ ਮੇਅਰ, ਨਗਰ ਨਿਗਮ, ਲੁਧਿਆਣਾ, ਪ੍ਰੋ: ਰਵਿੰਦਰ ਸਿੰਘ ਭੱਠਲ, ਪ੍ਰਧਾਨ, ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ, ਭਾਈ ਬਲਦੀਪ ਸਿੰਘ, ਚੇਅਰਮੈਨ, ਅਨਾਦਿ ਫਾਉਂਡੇਸ਼ਨ, ਸ੍ਰ. ਪ੍ਰਿਤਪਾਲ ਸਿੰਘ ਪਾਲੀ, ਪ੍ਰਧਾਨ, ਦੂਖ ਨਿਵਾਰਨ ਸਾਹਿਬ, ਲੁਧਿਆਣਾ, ਇੰਦਰਜੀਤ ਸਿੰਘ ਰਾਣਾ, ਚੇਅਰਮੈਨ, ਗੁਰਮਤਿ ਗਿਆਨ ਮਿਸ਼ਨਰੀ ਕਾਲਿਜ, ਲੁਧਿਆਣਾ ਅਤੇ ਵਰਲਡ ਸਿੱਖ ਨਿਉਜ਼ ਦੇ ਸੰਪਾਦਕ -ਜਗਮੋਹਨ ਸਿੰਘ ਸ਼ਾਮਲ ਸਨ।
“ਇਹ ਇਤਿਹਾਸਕ ਕਾਰਜ ਹੈ।ਅਸੀ ਕਮੇਟੀ ਵਲੋਂ ਲੋੜੀਂਦੀ ਖੋਜ ਕਰ ਕੇ ਇਸ ਖੋਜ ਨੂੰ ਪ੍ਰਚਾਰਣ ਲਈ ਪੂਰੀ ਤਨਦੇਹੀ ਨਾਲ ਉਪਰਾਲੇ ਕਰਾਂਗੇ।”
ਇਨ੍ਹਾਂ ਤੋਂ ਇਲਾਵਾ, ਮਨਜੀਤ ਸਿੰਘ, ਆਕਾਸ਼ਵਾਣੀ ਜਲੰਧਰ, ਮਸ਼ਹੂਰ ਫੋਟੋਗ੍ਰਾਫਰ, ਤੇਜ ਪ੍ਰਤਾਪ ਸਿੰਘ ਸੰਧੂ, ਡਾ: ਮਾਨ ਸਿੰਘ ਤੂਰ, ਡਾ: ਜਗਮੋਹਨ ਸਿੰਘ ਬੈਂਸ, ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵਲੋਂ ਪ੍ਰਤਾਪ ਸਿੰਘ, ਜਤਿੰਦਰਪਾਲ ਸਿੰਘ, ਪ੍ਰੋ: ਬਲਵਿੰਦਰਪਾਲ ਸਿੰਘ, ਤਬਲਾ ਉਸਤਾਦ ਕੁਲਵਿੰਦਰ ਸਿੰਘ, ਪਖਾਵਜ ਉਸਤਾਦ ਹਰਭਜਨ ਸਿੰਘ ਧਾਰੀਵਾਲ, ਸਾਬਕਾ ਡੀਨ ਇਸ਼ਮੀਤ ਇੰਸਟੀਚਿਊਟ ਮਨਜੀਤ ਕੌਰ, ਨਾਵਲਕਾਰ ਡਾ: ਬਲਬੀਰ ਸਿੰਘ ਸ਼ਾਹ, ਬਬਲੀ ਸਿੰਘ, ਚਿਤਰਕਾਰ, ਰਵਿੰਦਰ ਸਿੰਘ ਰਿੰਕਲ, ਸੰਗੀਤ ਨਿਰਦੇਸ਼ਕ ਅਤੇ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਡੀਨ ਦਵਿੰਦਰ ਕੌਰ ਸੈਣੀ ਸਮੇਤ ਕਈ ਸਿਰਕੱਢ ਸ਼ਖਸੀਅਤਾਂ ਹਾਜ਼ਰ ਸਨ।