ਜੂਨ

 -  -  94


WSN presents the poetry of Ludhiana based Sufi singer, poet and celebrated Punjabi and Hindi author Jasmeet Kaur. She is a dedicated homemaker with a variety of interests including writing and activism for poor students, including Sikligars, with a deep passion to distribute books in schools and colleges challenging the version that Punjabis do not read.

ਜੂਨ

ਮੈਂ ਮੁੜ ਇਸ ਜੂਨ ਵਿੱਚ ਆਉਣਾ ਨਾ ਚਾਹੁੰਦੀ ਸੀ ਮੇਰੇ ਚੰਨਾ
ਮਗਰ ਤੇਰੀ ਰਵਾਇਤ ਤੇ ਇਰਾਦੇ ਮੋੜ ਬੈਠੀ ਹਾਂ

ਗਗਨ ਤੋਂ ਟੁੱਟ ਕੋਈ ਤਾਰਾ ਕਿਸੇ ਧਰਤੀ `ਤੇ ਡਿੱਗਿਆ ਹੈ
ਮੈਂ ਉਸ ਤਾਰੇ ਦੀ ਕਿਸਮਤ ਆਪਣੇ ਨਾਲ ਜੋੜ ਬੈਠੀ ਹਾਂ

ਤੇ ਕੀ ਹੋਇਆ ਜੇ ਕੋਈ ਬੱਦਲ ਨਾ ਵਰ੍ਹਿਆ ਮੇਰੀ ਧਰਤੀ `ਤੇ
ਨਦੀ ਵਿੱਚ ਹੜ੍ ਨੂੰ ਆਇਆ ਵੇਖ ਕੰਡੇ ਤੋੜ ਬੈਠੀ ਹਾਂ

ਸਜ਼ਾ ਵੀ ਇੱਕ ਮਜ਼ਾ ਦਿੰਦੀ ਹੈ ਜਦ ਉਹ ਹਦ ਤੋਂ ਹੋ ਗੁਜ਼ਰੇ
ਸਜ਼ਾਵਾਂ ਦੇ ਮਜ਼ੇ ਖਾਤਰ ਮੈਂ ਰੀਤਾਂ ਤੋੜ ਬੈਠੀ ਹਾਂ

ਤੇਰਾ ਸੀ ਚਾਨਣਾ ਜਦ ਮੇਰਾ ਜੀਵਨ ਸੀ ਅੰਧੇਰੀ ਰਾਤ
ਤੇਰੇ ਚਾਨਣੇ ਤੇ ਮੈਂ ਆਪਣੇ ਵਜੂਦ ਨੂੰ ਰੋੜ ਬੈਠੀ ਹਾਂ

ਬੜਾ ਮੁਸ਼ਕਿਲ ਹੈ ਕਹਿਣਾ ਸੱਚ ਤੇ ਰਹਿਣਾ ਉਸ `ਤੇ ਕਾਇਮ
ਤੇ ਲਿਖਦੀ ਜੋ ਕਲਮ ਹੈ ਸਚ ਮੈਂ ਅੱਜ ਉਹ ਤੋੜ ਬੈਠੀ ਹਾਂ

 If you like our stories, do follow WSN on Facebook.

94 recommended
2752 views
bookmark icon

Write a comment...

Your email address will not be published. Required fields are marked *