ਪੰਜਾਬ ਅਤੇ ਪੰਜਾਬੀ

 -  -  129


1 ਨਵੰਬਰ ਨੂੰ ਪੰਜਾਬ ਦਿਵਸ, ਵਰਲਡ ਸਿੱਖ ਨਿਉਜ਼ ਦੇ ਸੰਪਾਦਕ ਦੀ ਇਹ ਪਹਿਲੀ ਪੰਜਾਬੀ ਕਵਿਤਾ। ਪੰਜਾਬੀ ਜ਼ੁਬਾਨ ਖਿਲਾਫ ਲਗਾਤਾਰ ਸਰਕਾਰੀ ਲਾਪਰਵਾਹੀ ਅਤੇ ਪੰਜਾਬੀ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਵਾਲਿਆਂ ਖਿਲਾਫ ਸਰਕਾਰੀ ਜ਼ਬਰ ਦੇ ਢੁਕਵੇਂ ਜਵਾਬ ਵਿੱਚ ਇਨ੍ਹਾਂ ਜ਼ਜ਼ਬਾਤਾਂ ਅਤੇ ਅਖਰਾਂ ਦੀ ਦੇਣ ਅਕਾਲਪੁਰਖ ਨੇ ਰਹਿਮਤ ਕਰ ਬਖਸ਼ਿਸ਼ ਕੀਤੇ।

ਗੁਰੂਆਂ ਪੀਰਾਂ ਫਕੀਰਾਂ ਦੀ ਧਰਤ ਪੰਜਾਬ
ਗੁਰੂਆਂ ਪੀਰਾਂ ਫਕੀਰਾਂ ਦੀ ਜ਼ੁਬਾਨ ਪੰਜਾਬੀ
ਕਿਰਤੀਆਂ ਬਹਾਦਰਾਂ ਦੀ ਸਰਜ਼ਮੀਨ ਪੰਜਾਬ
ਕਿਰਤ ਬਹਾਦਰੀ ਦੀ ਜ਼ੁਬਾਨ ਪੰਜਾਬੀ

ਵਿਲੱਖਣ ਸਿੱਖ ਕੌਮ ਦਾ ਘਰ ਪੰਜਾਬ
ਨਿਵੇਕਲੇ ਤੀਸਰੇ ਪੰਥ ਦੀ ਜ਼ੁਬਾਨ ਪੰਜਾਬੀ
ਪੋਥੀਆਂ ਗ੍ਰੰਥਾਂ ਦੀ ਧਰਮਸਾਲ ਪੰਜਾਬ
ਧਰਮੀ ਰੱਬੀ ਪਹੁੰਚ ਦੀ ਜ਼ੁਬਾਨ ਪੰਜਾਬੀ

ਪੰਜ ਦਰਿਆਵਾਂ ਦੀ ਧਰਤੀ ਪੰਜ ਆਬ
ਪੈਂਤੀ ਅੱਖਰਾਂ ਦੀ ਸ਼ੀਰੀਂ ਜ਼ੁਬਾਨ ਪੰਜਾਬੀ
ਸ਼ਾਹ ਮੁਹੰਮਦ ਬੁੱਲੇ ਸ਼ਾਹ ਵੀਰ ਸਿੰਘ ਬਟਾਲਵੀ ਪਾਤਰ ਨੂੰ ਕਿਵੇਂ ਭੁੱਲੇ ਪੰਜਾਬ
ਨਾ ਭੁੱਲੇ ਰਬਾਬ ਮਰਦਾਨੇ ਦੀ ਧੁੰਨ ਪੰਜਾਬੀ

ਦਰਬਾਰ ਸਾਹਿਬ ਅਕਾਲ ਤਖਤ ਤੇ ਲੰਗਰਾਂ ਦਾ ਧੁਰਾ ਪੰਜਾਬ
ਸੇਵਾ ਸਿਮਰਨ ਮਹਿਮਾਨ ਨਿਵਾਜ਼ੀ ਖੂਨ ਵਿੱਚ ਪੰਜਾਬੀ
ਡਰਕੇ ਦਬਕੇ ਨਹੀ ਰਹਿਣਾ ਸਿੱਖਿਆ ਪੰਜਾਬ
ਬਾਦਸ਼ਾਹੀ ਦਾਅਵਾ ਜਾਂ ਬਾਗੀ ਫਿਤਰਤ ਪੰਜਾਬੀ

ਪ੍ਰਚਾਰਕਾਂ ਲੇਖਕਾਂ ਕਵੀਆਂ ਢਾਡੀਆਂ ਦੀ ਸਭਾ ਪੰਜਾਬ
ਪ੍ਰਚਾਰ ਕਿਤਾਬ ਕਵਿਤਾ ਵਾਰ ਦੀ ਜ਼ੁਬਾਨ ਪੰਜਾਬੀ
ਸਹਿਜ ਰੱਖਣ ਭਾਣਾ ਮੰਨਣ ਵਾਲਿਆਂ ਦਾ ਸ੍ਰੋਤ ਪੰਜਾਬ
ਕੀਰਤਨ ਗੀਤ ਸੰਗੀਤ ਵਿਰਾਗ ਦੀ ਜ਼ੁਬਾਨ ਪੰਜਾਬੀ

ਸਿੱਖਾਂ ਤੇ ਨੇੜਲਿਆਂ ਦੀ ਪਿਉ-ਧਰਤ ਪੰਜਾਬ
ਸਿੱਖਾਂ ਤੇ ਨੇੜਲਿਆਂ ਦੀ ਮਾਂ-ਬੋਲੀ ਪੰਜਾਬੀ
ਹਿੰਦੁਸਤਾਨ ਦਾ ਅੰਨ ਦਾਤਾ ਪੰਜਾਬ
ਸਰਬੱਤ ਦਾ ਭਲਾ ਮੰਗਣ ਵਾਲਿਆਂ ਦੀ ਜ਼ੁਬਾਨ ਪੰਜਾਬੀ

ਸਦੀਆਂ ਤੋਂ ਵਿਸਾਹ ਕਰਦਾ ਆਇਆ ਪੰਜਾਬ
ਕ੍ਰਿਤਘਣ ਧੰਨਵਾਦੀ ਬਿਰਤੀ ਪਹਿਚਾਨ ਪੰਜਾਬੀ
ਉਨ੍ਹਾਂ ਧ੍ਰੋਹ ਸਦਾ ਕਮਾਇਆ ਨਾਲ ਪੰਜਾਬ
ਸਾਡੀ ਲੋੜ, ਹੱਕ ਜ਼ਾ ਪਹਿਚਾਨ ਜ਼ੁਬਾਨ ਪੰਜਾਬੀ

ਤਹਿਜ਼ੀਬ ਸੰਸਕਾਰ ਸੱਭਿਆਚਾਰ ਫੁਲਕਾਰੀ ਦਾ ਧਾਰਨੀ ਪੰਜਾਬ
ਸੂਟ ਸਲਵਾਰ ਮੱਕੀ ਸਾਗ ਪਰੌਂਠਾ ਲੱਸੀ ਮੰਗਦੇ ਪੰਜਾਬੀ
ਦਾਜ ਲਾਲਚੀ ਤੇ ਕੁੜੀ ਮਾਰ ਕਦੇ ਹੋਇਆ ਸੀ ਪੰਜਾਬ
ਹੁਣ ਬਚਾਏਗਾ ਵਧਾਏਗਾ ਔਰਤ ਦਾ ਮਾਣ ਪੰਜਾਬੀ

ਸਾਰਾ ਮੁਲਕ ਵੰਡਿਆ ਜ਼ੁਬਾਨ `ਤੇ ਨਹੀਂ ਵੰਡਿਆ ਪੰਜਾਬ
ਕੁਰਬਾਨੀਆਂ ਨਾਲ 1 ਨਵੰਬਰ 1966 ਨੂੰ ਖੋਹਿਆ ਮਾਣ ਪੰਜਾਬੀ
ਚੰਡੀਗੜ੍ਹ ਅਜੇ ਵੀ ਨਹੀ ਹੈ ਤੇਰਾ ਪੰਜਾਬ
ਜੰਗਜੂ ਹੋਣਾ ਪਵੇਗਾ ਖੋਹਣ ਲਈ ਸ਼ਾਨ ਪੰਜਾਬੀ

ਹਰਿਆਣਾ ਹਿਮਾਚਲ ਟੁੱਟ ਰਹਿ ਗਿਆ ਛੋਟਾ ਪੰਜਾਬ
ਹਰਿਆਣਵੀ ਹਿਮਾਚਲੀ ਬੋਲ ਉਹ ਭੁੱਲੇ ਪੰਜਾਬੀ
ਦੋਖੀ ਕਹਿੰਦੇ ਤੈਨੂੰ ਤੰਗ ਕਰਾਂਗੇ ਪੰਜਾਬ
ਬੁਲਾਵਾਂਗੇ ਹਿੰਦੀ ਛੁੜਾਵਾਂਗੇ ਪਛਾੜਾਂਗੇ ਪੰਜਾਬੀ

ਭਲਾ ਕੋਈ ਪੁੱਛੇ ਕਿਉਂ ਹਿੰਦੀ ਬੋਲੇ ਪੰਜਾਬ
ਕਿਸੀ ਵੀ ਜ਼ੁਬਾਨ ਨਾਲ ਵੈਰ ਨਾ ਪਰ ਪਿਆਰੀ ਜ਼ੁਬਾਨ ਪੰਜਾਬੀ
ਗੁਰੂ ਗ੍ਰੰਥ ਲਿਖ ਕਈ ਜ਼ੁਬਾਨਾ ਵਿੱਚ ਦਿੱਤਾ ਤੈਨੂੰ ਪੰਜਾਬ
ਲਿਪੀ ਚੁਣੀ ਤੋਤਲੀ ਮਿੱਠੀ ਗੁਰਮੁੱਖੀ ਪੰਜਾਬੀ

ਕਈ ਰਹਿੰਦੇ ਪੰਜਾਬੀ ਬਾਹਰੋਂ ਪੰਜਾਬ
ਬਾਲੀਵੁੱਡ ਦੀ ਮਾਰ ਥੱਲੇ ਭੁੱਲਦੇ ਜਾਂਦੇ ਪੰਜਾਬੀ
ਜੇ ਜੁੜਨਾ ਮਿਲਣਾ ਨਾਲ ਧੁਰ ਪੰਜਾਬ
ਪੜ੍ਹਨੀ ਲਿਖਣੀ ਬੋਲਣੀ ਪਵੇਗੀ ਪੰਜਾਬੀ

Meri maa boli Punjabi

ਪਾਕਿਸਤਾਨ ਦੇ ਬਹਾਦਰ ਲੋਕਾਂ ਦਾ ਘਰ ਲਹਿੰਦਾ ਪੰਜਾਬ
ਲਹਿੰਦੇ ਪੰਜਾਬ ਦੀ ਜ਼ੁਬਾਨ ਸ਼ਾਹਮੁੱਖੀ ਪੰਜਾਬੀ
ਹਿੰਦੁਸਤਾਨ ਵਿਚ ਵੱਸਦੇ ਬਹਾਦਰ ਲੋਕਾਂ ਦਾ ਘਰ ਚੜ੍ਹਦਾ ਪੰਜਾਬ
ਚੜ੍ਹਦੇ ਪੰਜਾਬ ਦੀ ਜ਼ੁਬਾਨ ਗੁਰਮੁੱਖੀ ਪੰਜਾਬੀ

ਕਨੇਡਾ ਅਮਰੀਕਾ ਬਰਤਾਨੀਆ ਵੱਸਦੇ ਛੋਟੇ-ਛੋਟੇ ਪੰਜਾਬ
ਲਹਿਰਾਉਂਦੇ ਕੇਸਰੀ ਗੱਲਾਂ ਕਰਨ ਵਿੱਚ ਪੰਜਾਬੀ
ਸੱਥਾਂ ਸਭਾਵਾਂ ਸਕੂਲਾਂ ਵਿੱਚ ਚਰਚਾ ਹੋਵੇ ਬਾਰੇ ਪੰਜਾਬ
ਦਲੀਲਾਂ ਵਿਚਾਰਾਂ ਤਕਰੀਰਾਂ ਕਰਨ ਵਿੱਚ ਪੰਜਾਬੀ

ਬਸਤੀਵਾਦ ਜ਼ਬਰ ਜ਼ੁਲਮ ਦਾ ਸ਼ਿਕਾਰ ਪੰਜਾਬ
ਵਿਰੋਧ ਟਕਰਾਅ ਬਦਲਾਅ ਦੀ ਜ਼ੁਬਾਨ ਪੰਜਾਬੀ
ਵੱਡਾ ਭਰਾ ਦੱਸ ਵਿਤਕਰਾ ਕਰਦੇ ਵੀ ਵੱਸਦੇ ਪੰਜਾਬ
ਸਿਰਫ ਸਿੱਖਾਂ ਦੀ ਬਣਦੀ ਜਾਂਦੀ ਜ਼ੁਬਾਨ ਪੰਜਾਬੀ

ਗੱਲ ਕਰੀਏ ਅਜੋਕੀ ਸਰਕਾਰ-ਏ-ਪੰਜਾਬ
ਖਾਂਦੇ-ਪੀਂਦੇ ਪੰਜਾਬ ਦਾ ਪਰ ਦੁਤਕਾਰਦੇ ਪੰਜਾਬੀ
ਤੰਗ-ਦਿਲ ਸੋਚ ਵਿੱਦਿਆ ਮੰਤਰੀ ਪੰਜਾਬ
ਹਿੰਦੀ ਵਿੱਚ ਸਹੁੰ ਚੁੱਕ ਕਹਿੰਦੀ ਨਹੀ ਆਉਂਦੀ ਪੰਜਾਬੀ

ਪਗੜੀਧਾਰੀ ਪੁਲਿਸ ਹੈ ਸਾਡੇ ਦੇਸ ਪੰਜਾਬ
ਲੱਭਦੀ ਫਿਰਦੀ ਤੰਗ ਕਰਦੀ ਅਲੰਬਰਦਾਰ ਪੰਜਾਬੀ
ਤਰੱਕੀਪਸੰਦ ਅਖਵਾਉਂਦੇ ਆਗੂ ਅਫਸਰ ਪੰਜਾਬ
ਸਰਕਾਰੀ ਕਾਰਗੁਜ਼ਾਰੀ ਨਾ ਕਰਨ ਵਿੱਚ ਪੰਜਾਬੀ

ਦਿੱਲੀ ਸਰਕਾਰ ਲਗਦੀ ਹੈ ਨਾਲ ਪੰਜਾਬ
ਔਖੀ ਕਰਦੀ ਹੈ ਗੱਲ ਕੋਈ ਵਿੱਚ ਪੰਜਾਬੀ
ਹੱਕ ਖੋ ਕੇ ਲਹਿਣਾ ਪਏਗਾ ਮੇਰੇ ਪੰਜਾਬ
ਵਿਰਸੇ ਵਿੱਚ ਮਿਲੀ ਬਚਾਉਣੀ ਜ਼ੁਬਾਨ ਪੰਜਾਬੀ

ਦਿੱਲੀ ਕਹਿੰਦੀ ਜੇ ਹਿੰਦ ਵਿੱਚ ਰਹਿਣਾ ਤੂੰ ਪੰਜਾਬ
ਹਿੰਦੀ ਦੀ ਸਰਦਾਰੀ ਕਬੂਲਣੀ ਪਵੇਗੀ ਛੱਡ ਪੰਜਾਬੀ
ਪੰਜਾਬ ਕਹਿੰਦਾ ਈਨ ਮੰਨਦਾ ਸਿਰਫ ਗਰੂ ਦੀ ਪੰਜਾਬ
ਪੰਜਾਬ ਵਿੱਚ ਸਰਦਾਰੀ ਰਹੇਗੀ ਜ਼ੁਬਾਨ ਪੰਜਾਬੀ

ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ
ਸਰਕਾਰੀ ਕਾਰਵਾਈ ਫਾਰਸੀ ਵਿਚ ਫਿਰ ਵੀ ਭੁੱਲੀ ਨਹੀ ਪੰਜਾਬੀ
ਵਿਦਿਆ ਵਪਾਰ ਅਸਾਮੀਆ ਵਿਚ ਵਧੇ ਮੇਰਾ ਪੰਜਾਬ
ਬੋਲੀਏ ਅੰਗ੍ਰੇਜੀ ਫਾਰਸੀ ਜ਼ਾ ਹਿੰਦੀ ਵੀ ਦਿਲ ਦੀ ਜ਼ੁਬਾਨ ਰਹੇ ਪੰਜਾਬੀ

ਪੰਥ ਦੀ ਰਹੇਗੀ ਜੇ ਜਿਉਂਦਾ ਰਿਹਾ ਪੰਜਾਬ
ਗ੍ਰੰਥ ਦੀ ਰਹੇਗੀ ਜੇ ਪੜ੍ਹਦੇ ਰਹੇ ਪੰਜਾਬੀ
ਸ਼ਬਦ ਦਾ ਪੁਜਾਰੀ ਇਹ ਪੰਜਾਬ
ਕਿਸੇ ਦੇ ਭੁਲਾਇਆਂ ਨਹੀ ਭੁੱਲ ਸਕਦਾ ਪੰਜਾਬੀ

ਉਹ ਕਹਿੰਦੇ ਸਨ ਸ਼ੰਭੂ ਨਹੀ ਟੱਪੇਗਾ ਪੰਜਾਬ
ਨਸਲਕੁਸ਼ੀ ਬਚ ਦੁਨੀਆ ਭਰ ਵਿੱਚ ਪਹੁੰਚ ਗਏ ਪੰਜਾਬੀ
ਪੰਜਾਬੀ ਯੂਨੀਵਰਸਿਟੀ ਦੀ ਦੇਣ ਕਮਾਲ ਪੰਜਾਬ
ਗੂਗਲ ਮਾਈਕ੍ਰੋਸੋਫਟ ਬੀ ਬੀ ਸੀ ਤਾਂਈ ਪਹੁੰਚ ਗਈ ਪੰਜਾਬੀ

ਕੋਸ਼ਿਸ਼ਾਂ ਕਰ ਲਈਆਂ ਬਥੇਰੀਆਂ ਜੋ ਨੇ ਮਤਰਏ ਪੰਜਾਬ
ਇੱਕ ਅਰਬ ਬੋਲਦੇ ਦੁਨੀਆ ਦੀ ਯਾਰਵੀ ਜ਼ੁਬਾਨ ਪੰਜਾਬੀ
ਹੁਣ ਨਹੀਂ ਵਿਤਕਰਾ ਸਹੇਗਾ ਪੰਜਾਬ
ਪੰਜਾਬ ਜਾਗਿਐ ਪੰਜਾਬੀ ਜਾਗੇ ਵਧੇਗੀ ਜ਼ੁਬਾਨ ਪੰਜਾਬੀ

129 recommended
4458 views
bookmark icon

Write a comment...

Your email address will not be published. Required fields are marked *