ਦੂਜੀ ਵਿਸ਼ਵ ਜੰਗ ਦੌਰਾਨ ਇਟਲੀ ਲਈ ਸ਼ਹੀਦ ਸਿੱਖ ਫੌਜੀ ਸਾਡਾ ਮਾਣ

 -  -  164


ਸ੍. ਬਲਵਿੰਦਰ ਸਿੰਘ ਚਾਹਲ ਵੱਲੋ ਕੀਤੀ ਹੋਈ ਅਣਥੱਕ ਮਿਹਨਤ ਦ੍ਰਿੜਤਾ ਅਤੇ ਲਗਨ ਨਾਲ ਲਿਖੀ ਹੋਈ ਇਹ ਇਤਿਹਾਸਕ ਤੱਥਾਂ ਦੇ ਅਧਾਰ `ਤੇ ਇਹ ਕਿਤਾਬ ਪੜ੍ ਕੇ ਬਹੁਤ-ਬਹੁਤ ਮੁਬਾਰਕਵਾਦ ਪੇਸ਼ ਕਰਦਾ ਹਾਂ ਅਤੇ ਸਾਰੀ ਸਿੱਖ ਕੌਮ ਨੂੰ ਵਧਾਈਆਂ ਅਰਜ ਕਰਦਾ ਹਾਂ। ਲੇਖਕ ਨੂੰ ਵਧਾਈਆਂ ਦਿੰਦੇ ਹੋਏ ਮੈ ਆਸ ਕਰਦਾ ਹਾਂ ਕਿ ਸਿੱਖ ਵਡੀ ਗਿਣਤੀ ਵਿਚ ਇਸ ਕਿਤਾਬ ਨੂੰ ਖਰੀਦਣ ਤੇ ਪੜਨ।

ਗਸਤ 2011 ਨੂੰ ਜਦ ਫੋਰਲੀ ਦੀ ਪਹਿਲੀ ਸਿੱਖ ਯਾਦਗਾਰ ਦਾ ਉਦਘਾਟਨ ਹੋਣਾ ਸੀ ਤਾਂ ਮੈਨੂੰ ਪਹਿਲੀ ਵਾਰ ਸ੍. ਬਲਵਿੰਦਰ ਸਿੰਘ ਚਾਹਲ ਨੂੰ ਮਿਲਣ ਅਤੇ ਉਨ੍ਹਾਂ ਦੇ ਘਰ ਅਰੈਸੋ ਵਿਚ ਕੁਝ ਦਿਨ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ। ਗਲਬਾਤ ਕਰਨ `ਤੇ ਮੈਨੂੰ ਇੰਝ ਮਹਿਸੂਸ ਹੋਇਆ ਕਿ ਇਹ ਨੋਜਵਾਨ ਆਪਣੀ ਜਿੰਦਗੀ ਵਿੱਚ ਕੁਝ ਨਵੇਕਲਾ ਹੀ ਕੰਮ ਕਰਨ ਦਾ ਵਿਚਾਰ ਰੱਖਦਾ ਹੋਇਆ ਸਿੱਖ ਕੋਮ ਲਈ ਇੱਕ ਉਸਾਰੂ ਅਤੇ ਚੜਦੀਕਲਾ ਵਾਲਾ ਕਾਰਜ ਕਰਨ ਲਈ ਬਹੁਤ ਹੀ ਤਤਪਰ ਅਤੇ ਤੜਪ ਰੱਖਦਾ ਹੈ।

ਪਹਿਲਾਂ ਕੁਝ ਸਾਹਿਤਕ ਸਰਗਰਮੀਆਂ ਸਨ ਪਰ ਹੁਣ ਇਟਲੀ ਨੂੰ ਆਜਾਦ ਕਰਵਾਉਣ ਲਈ ਆਏ ਸਿੱਖ ਫੋਜੀਆ ਤੇ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਦੇ ਵਿਸ਼ੇ `ਤੇ ਜਰੂਰੀ ਖੋਜ ਕਰਕੇ ਸਿੱਖ ਪੰਥ ਦੀ ਝੋਲੀ `ਚ ਜਰੁਰ ਹੀ ਕੁਝ-ਨਾ-ਕੁਝ ਪਾਵੇਗਾ।

ਅੱਜ ਜਦੋ ਮੈ ਸ੍. ਬਲਵਿੰਦਰ ਸਿੰਘ ਵੱਲੋਂ ਦੂਸਰੇ ਮਹਾਯੁੱਧ `ਚ ਇਟਲੀ `ਚ ਪਾਏ ਮਹਾਨ ਯੋਗ ਦੀ ਇਹ ਕਿਤਾਬ “ਇਟਲੀ ਵਿਚ ਸਿੱਖ ਫੌਜੀ -ਦੂਜਾ ਵਿਸ਼ਵ ਯੁਧ” ਪੜ੍ਹੀ ਤਾਂ ਮਨ ਅਸ਼-ਅਸ਼ ਕਰ ਉੱਠਿਆ ਅਤੇ ਇਹ ਗੱਲ ਬਿਲਕੁਲ ਸੱਚ ਸਾਬਿਤ ਹੋਈ। ਸ੍. ਬਲਵਿੰਦਰ ਸਿੰਘ ਚਾਹਲ ਵੱਲੋ ਕੀਤੀ ਹੋਈ ਅਣਥੱਕ ਮਿਹਨਤ ਦ੍ਰਿੜਤਾ ਅਤੇ ਲਗਨ ਨਾਲ ਲਿਖੀ ਹੋਈ ਇਹ ਇਤਿਹਾਸਕ ਤੱਥਾਂ ਦੇ ਅਧਾਰ `ਤੇ ਇਹ ਕਿਤਾਬ ਪੜ੍ ਕੇ ਬਹੁਤ-ਬਹੁਤ ਮੁਬਾਰਕਵਾਦ ਪੇਸ਼ ਕਰਦਾ ਹਾਂ ਅਤੇ ਸਾਰੀ ਸਿੱਖ ਕੌਮ ਨੂੰ ਵਧਾਈਆਂ ਅਰਜ ਕਰਦਾ ਹਾਂ। ਇਹ ਮੇਰੇ ਖਿਆਲ ਮੁਤਾਬਿਕ ਪੰਜਾਬੀ `ਚ ਲਿਖੀ ਹੋਈ ਪਹਿਲੀ ਸਿੱਖ ਫੌਜੀਆ ਦੀ ਕੁਰਬਾਨੀ ਨੂੰ ਕੌਮਾਂਤ੍ਰੀ ਪੱਧਰ `ਤੇ ਦਰਸਾੳਣ ਵਾਲੀ ਕਿਤਾਬ ਹੈ।

ਜਦ ਮੈ ਸ੍. ਬਲਵਿੰਦਰ ਸਿੰਘ ਵੱਲੋਂ ਦੂਸਰੇ ਮਹਾਯੁੱਧ `ਚ ਇਟਲੀ `ਚ ਪਾਏ ਮਹਾਨ ਯੋਗ ਦੀ ਇਹ ਕਿਤਾਬ “ਇਟਲੀ ਵਿਚ ਸਿੱਖ ਫੌਜੀ -ਦੂਜਾ ਵਿਸ਼ਵ ਯੁਧ” ਪੜ੍ਹੀ ਤਾਂ ਮਨ ਅਸ਼-ਅਸ਼ ਕਰ ਉੱਠਿਆ।

ਇਸ ਕਿਤਾਬ ਨੂੰ 6 ਭਾਗਾ `ਚ ਪੜ੍ਹਿਆ ਅਤੇ ਵਾਚਿਆ ਜਾਣਾ ਬਣਦਾ ਹੈ:
ਭਾਗ ਪਹਿਲਾ: ਦੂਜੀ ਸੰਸਾਰ ਜੰਗ ਦੇ ਮੁੱਖ ਕਾਰਨ ਪਹਿਲੇ ਵਿਸ਼ਵ ਯੁੱਧ ਦਾ ਹੋਣਾ ਅਤੇ ਇਸ ਤੋਂ ਹੀ ਦੁਸਰੇ ਵਿਸ਼ਵ ਯੁੱਧ ਦਾ ਮੁੱਢ ਬੱਝਣਾ ਤੇ ਜਰਮਨ, ਇਟਲੀ ਆਦਿ `ਚ ਫਾਸ਼ੀਵਾਦ ਤਾਕਤਾਂ ਦਾ ਵਧਣਾ ਫੁਲਣਾ ਆਦਿ ਨੂੰ ਬਹੁਤ ਹੀ ਚੰਗੇ ਢੰਗ ਅਤੇ ਵਿਸਥਾਰ ਨਾਲ ਦਰਸਾਇਆ ਗਿਆ ਹੈ।

ਭਾਗ ਦੁਜਾ: ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ `ਚ ਸਿੱਖ ਕਿਵੇਂ ਸ਼ਾਮਿਲ ਹੋਏ। ਸਿੱਖ ਰਾਜ ਨੂੰ ਅੰਗਰੇਜੀ ਰਾਜ `ਚ ਐਂਗਲੋ-ਸਿੱਖ ਲੜਾਈਆਂ ਤੋਂ ਗੱਦਾਰ ਸਿੱਖ ਜਰਨੈਲਾਂ ਦੀ ਗੱਦਾਰੀ ਕਾਰਣ ਹਾਰ ਵੇਖਣ ਤੋਂ ਬਾਅਦ, ਆਪਣੀ ਫੌਜ ਵਿਚ ਸ਼ਾਮਿਲ ਕਰਨਾ ਅਤੇ 1849 `ਚ ਲਾਰਡ ਡਲਹੋਜੀ ਦੇ ਫੈਸਲੇ ਮੁਤਾਬਕ ਸਿੱਖਾਂ ਨੂੰ ਅੰਗਰੇਜੀ ਫੋਜ `ਚ ਭਰਤੀ ਸ਼ੁਰੂ ਕਰਨ ਨਾਲ ਹੁੰਦਾ ਹੈ ਜਿਸ ਵਿੱਚ ਸਿੱਖ ਫੋਜੀਆਂ ਨੂੰ ਧਾਰਮਿਕ ਖੁੱਲ ਵੀ ਦਿੱਤੀ ਗਈ ਸੀ।

ਭਾਗ ਤੀਜਾ: ਇਟਲੀ ਦੀ ਜੰਗ: ਡਿਕਟੇਟਰ ਮਸੋਲੋਨੀ (ਇਟਲੀ) ਦਾ ਜਰਮਨ ਦੇ ਨਾਜ਼ੀ ਹਿਟਲਰ ਨਾਲ ਮਿਲ ਜਾਣਾ, ਫਿਰ ਇਟਲੀ ਦੇ ਲੋਕਾਂ ਦਾ ਫਰਵਰੀ 1943 ਨੂੰ ਐਲਾਈਡ ਫੋਜਾਂ (ਇੰਗਲੈਡ, ਫਰਾਂਸ ਆਦਿ) ਨਾਲ ਮਿਲਣਾ। ਜਰਮਨੀ ਦਾ ਸਾਰੇ ਇਟਲੀ `ਤੇ ਕੰਟਰੋਲ ਕਰ ਲੈਣਾ ਅਤੇ ਗੁਸਤਾਵ ਤੇ ਗੋਟਿਕ ਡੀਫੈਂਸ ਲਾਈਨਾਂ ਨੂੰ ਬਨਾਉਣਾ। ਤਿੰਨ ਬ੍ਰਿਟਿਸ਼ ਇੰਡੀਅਨ ਆਰਮੀ ਡਵੀਜ਼ਨਾ ਦਾ ਜਿਨਾ `ਚ ਬਹੁਤ ਵੱਡੀ ਗਿਣਤੀ `ਚ ਸਿੱਖ ਰੈਜੀਮੇਂਟ ਸਨ, ਦਾ 3 ਸਤੰਬਰ 1943 ਨੂੰ ਇਟਲੀ ਦੇ ਸ਼ਹਿਰ ਤਰਾਤੋ `ਚ ਪ੍ਰਵੇਸ਼ ਕਰਨਾ ਅਤੇ ਕਨੇਡੀਅਨ, ਅਮਰੀਕਨ, ਬ੍ਰਿਟਿਸ਼, ਨਿਊਜ਼ੀਲੈਂਡ, ਅਸਟਰੇਲੀਆ, ਫਰੈਂਚ, ਪੋਲੈਂਡ ਤੇ ਅਫਰੀਕੀ ਫੋਜਾਂ ਦਾ ਇਟਲੀ ਚ ਦਾਖਿਲ ਹੋਣਾ ਹੈ।

ਭਾਗ ਚੋਥਾ: ਇਸ ਵਿਚ ਜੰਗਾਂ ਦਾ ਵਿਸਥਾਰ ਹੈ ਅਤੇ ਵੱਖ-ਵੱਖ ਇਲਾਕਿਆ, ਸ਼ਹਿਰਾਂ, ਪਿੰਡਾ ਅਤੇ ਘਾਟੀਆਂ ਨੂੰ ਕਿਵੇਂ ਅਜ਼ਾਦ ਕਰਵਾਇਆ ਗਿਆ ਹੈ। ਤਰੀਨਿਉ ਤੋ ਸ਼ੁਰੂ ਹੋ ਕੇ ਤੋਰੀਨੋ ਦੀ ਸਾਂਗਰੋ, ਟੁਫਿਲੋ, ਐਟਸਾ, ਸਾਂਗਰੋ, ਮੋਜ਼ਾਗਰੋਗਨਾ, ਲੀਰੀ ਘਾਟੀ, ਕਲਾਦਰੀ, ਅਸੰਭਵ ਪੁਲ, ਵੀਲਾ ਗਰਾਂਦੇ, ਮੌਂਤੇ ਕਸੀਨੋ ਦੀਆਂ ਚਾਰ ਲੜਾਈਆਂ, ਮੋਨਤੋਨੇ ਅਤੇ ਤਿਬਰ ਘਾਟੀ, ਐਨਕੋਨਾ, ਅਰੇਜ਼ੋ, ਮੋਂਤੀ ਪੋਗਲੀਆਓਲਾ, ਤੇ ਫੈਵੇਲਤੋ, ਸਿੱਖਾਂ ਦੁਆਰਾ, ਰਿਮੀਵੀ ਗੋਰਖਿਆ ਦੁਆਰਾ, ਸੈਨ ਮਰੀਨੋ, ਗੋਥਿਕ ਲਾਈਨ, ਸੋਗਲਿਆਨੋ, ਫੋਰਲੀ, ਮਰਾੜੀ, ਫਾਇਰੇਂਜ਼ ਅਤੇ ਬੋਲੋਜੀਨਾ ਦੀਆ ਲੜਾਈਆਂ ਅਤੇ ਅਜ਼ਾਦੀ ਦਾ ਜਿਕਰ ਹੈ ਅਤੇ ਇਹਨਾ ਮੁਹਿੰਮਾਂ `ਚ ਸਿੱਖਾਂ ਨੇ ਬਹੁਤ ਵੱਡੀ ਗਿਣਤੀ `ਚ ਹਿੱਸਾ ਲਿਆ ਅਤੇ ਫਤਿਹ ਪ੍ਰਾਪਤ ਕੀਤੀ। ਅਖੀਰ 29 ਅਪ੍ਰੈਲ 1945 ਨੂੰ ਜਰਮਨ ਨੇ ਇਟਲੀ `ਚ ਹਥਿਆਰ ਸੁੱਟ ਦਿੱਤੇ।

ਸਿੱਖ ਇਟਲੀ ਅਤੇ ਯੋਰਪ ਵਿੱਚ ਮਾਣ ਨਾਲ ਆਪਣਾ ਸਿਰ ਉਚਾ ਉਠਾ ਕੇ ਰਹਿਣਗੇ ਅਤੇ ਇਟਲੀ ਦੇ ਸਥਾਨਿਕ ਵਸਨੀਕ ਸਿੱਖ ਨੂੰ ਉਨ੍ਹਾਂ ਨੂੰ ਬਣਦਾ ਸਤਿਕਾਰ ਦੇਣਗੇ। ਇਹ ਸਾਰੇ ਸਿੱਖ ਇਟਲੀ ਦੀ ਅਜਾਦੀ ਦੇ ਸ਼ਹੀਦ ਹਨ ਜਿਨ੍ਹਾ ਨੇ ਅੰਤਰਰਾਸ਼ਟਰੀ ਭਾਈਚਾਰੇ ਨਾਲ ਮੋਢੇ ਨਾਲ ਮੋਢਾ ਜੋਡ ਕੇ ਇਹ ਲੜਾਈ ਲੜੀ ਅਤੇ ਇਕ ਹਜਾਰ ਤੋਂ ਉਪਰ ਮਨੁੱਖਤਾ ਦੀ ਆਜਾਦੀ ਲਈ ਆਪਣੀਆਂ ਕੀਮਤੀ ਜਾਨਾ ਕੁਰਬਾਨ ਕੀਤੀਆਂ।

ਭਾਗ ਪੰਜਵਾਂ: ਸਿੱਖਾਂ ਅਤੇ ਹੋਰ ਭਾਰਤੀ ਫੌਜਾਂ ਦੇ ਇਟਲੀ `ਚ ਰੋਲ ਬਾਰੇ ਜਾਣਕਾਰੀ ਹੈ। ਚੋਥੀ ਇੰਡੀਅਨ ਡਵੀਜ਼ਨ, ਅੱਠਵੀ ਇੰਡੀਅਨ ਇਨਫੈਨਟਰੀ ਡਵੀਜ਼ਨ, ਦਸਵੀ ਇੰਡੀਅਨ ਡਿਵੀਜ਼ਨ ਜਿਨ੍ਹਾਂ `ਚ ਸਿੱਖ ਮਹਾਰਾਜਿਆਂ ਦੀ ਫੋਜ ਤੋਂ ਇਲਾਵਾ ਵੀ ਕਾਫੀ ਵੱਡੀ ਗਿਣਤੀ 3 ਸਿੱਖ ਰੈਜੀਮੈਟਾਂ ਆਦਿ ਦਾ ਵੇਰਵਾ ਦਿੱਤਾ ਹੋਇਆ ਹੈ।
ਭਾਗ ਛੇਵਾ: ਇਸ ਵਿਚ ਇੰਨਟਰਵਿਊ ਹਨ ਜਿਸ ਜਿਨ੍ਹਾਂ ਵਿਚ ਬੜੀ ਮਿਹਨਤ ਕਰਕੇ ਪੰਜਾਬ ਅਤੇ ਇਟਲੀ `ਚ ਇਹਨਾਂ ਸੰਸਾਰ ਜੰਗਾਂ ਨਾਲ ਸਬੰਧਤ ਫੋਜੀਆਂ, ਚਸ਼ਮਦੀਦ ਗਵਾਹਾਂ ਆਦਿ ਨਾਲ ਗਲਬਾਤ ਕਰਕੇ ਲੇਖਕ ਨੇ ਬਹੁਤ ਹੀ ਅਮੁੱਲੇ ਇਤਿਹਾਸਕ ਤੱਥਾਂ ਨੂੰ ਇਕੱਠਾ ਕੀਤਾ ਹੈ ਜੋ ਕਿ ਆਉਣ ਵਾਲੀ ਸਾਡੀ ਪੀੜੀ ਲਈ ਬਹੁਤ ਹੀ ਅਹਿਮ ਸਾਬਤ ਹੋਣਗੇ।

ਪੰਜਾਬ ਤੋ ਸ੍ਰ. ਜਗਤ ਸਿੰਘ ਰੰਧਾਵਾ, ਉਨ੍ਹਾਂ ਦੇ ਪੁੱਤਰ ਸ੍. ਅਜੀਤ ਸਿੰਘ ਰੰਧਾਵਾ ਜੋ ਕਿ ਬਲਵਿੰਦਰ ਸਿੰਘ ਚਾਹਲ ਦੇ ਨਾਨਾ ਲਗਦੇ ਸਨ, ਸ੍. ਹਰਬੰਸ ਸਿੰਘ ਚਾਹਲ- ਦਾਦਾ ਜੀ ਦੇ ਭਰਾ, ਦਰਸ਼ਨ ਸਿੰਘ ਧਾਂਦੀ, ਗੁਰਦਾਸ ਸਿੰਘ, ਸੋਹਨ ਸਿੰਘ ਸੋਹਲ, ਪਿਆਰਾ ਸਿੰਘ, ਕਰਨੈਲ ਸਿੰਘ, ਕਰਤਾਰ ਸਿੰਘ ਅਤੇ ਦੋਲਤ ਸਿੰਘ ਆਦਿ ਦੇ ਇਟਲੀ ਦੀਆਂ ਲੜਾਈਆਂ ਨਾਲ ਸਬੰਧਤ ਇੰਟਰਵਿਊ ਹਨ।

ਇਸ ਤੋ ਇਲਾਵਾ 3 ਇੰਟਰਵੀਊ ਫੋਰਲੀ ਤੋ ਇਟਾਲੀਅਨ ਲੋਕਾਂ ਦੇ ਹਨ। ਮਰਾੜੀ ਤੋਂ ਵੀ 3 ਇੰਟਰਵਿੳ ਹਨ। ਤੋਰੀਨੋ ਦੀ ਸਾਂਗਰੋ ਤੋਂ 2 ਹਨ। ਰੋਕਾ ਸੀ ਲਿਗਰਨਾ ਤੋਂ 3 ਅਤੇ ਫਰੀਜ਼ਾ ਦੇ ਮੇਅਰ ਦਾ ਹੈ।

ਇਹ ਇਟਲੀ ਦੇ ਸਾਰੇ ਹੀ ਇੰਟਰਵਿਊ, ਸਿੱਖ ਫੋਜੀਆ ਦੀ ਦਲੇਰੀ, ਚੜਦੀਕਲਾ, ਚੰਗਾ ਤੇ ਉਚਾ- ਸੁੱਚਾ ਆਚਰਨ ਤੇ ਧਾਰਮਿਕ ਤੇ ਸਿੱਖੀ ਸੇਵਾ ਭਾਵਨਾ ਨੂੰ ਚਾਰ ਚੰਨ ਲਾੳਂਦੇ ਹਨ। ਜਿਸਨੂੰ ਅੱਜ ਤਕ ਵੀ ਈਟਾਲੀਅਨ ਲੋਕ ਯਾਦ ਕਰਦੇ ਹਨ ਅਤੇ ਅਗਾਂਹ ਆਪਣੇ ਪਰਿਵਾਰਾਂ ਨੂੰ ਦਸਦੇ ਹਨ। ਇਟਲੀ ਵਸਦੇ ਲਗਭਗ ਇਕ ਲੱਖ ਸਿੱਖਾਂ ਲਈ ਇਹ ਬਹੁਤ ਹੀ ਮਾਣਮੱਤਾ ਇਤਿਹਾਸ ਹੈ।

ਭਾਗ ਛੇਵਾਂ: ਅਵਾਰਡ ਅਤੇ ਤਗਮੇ: ਇੰਡੀਅਨ ਆਡਰ ਆਫ ਮੈਰਿਟ: ਸ. ਰਤਨ ਸਿੰਘ ਨੂੰ ਮੋਂਤੀ ਕਸੀਨੋ ਦੀ ਲੜਾਈ ਚੋਂ। ਸ੍. ਦਰਸ਼ਨ ਸਿੰਘ ਨੂੰ ਵਿਲਾ ਗਰਾਂਡੇ ਤੋਂ। ਸ੍. ਕੁਲਦੀਪ ਸਿੰਘ ਨੂੰ ਔਰਸੋਗਨਾ ਪਿੰਡ ਦੀ ਲੜਾਈ ਚੋਂ ਮਿਲਿਆ ਹੈ।
ਮਿਲਟਰੀ ਕਰਾਸ: ਇਹ 30 ਸਿੱਖ ਫੋਜੀਆਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਮਿਲੇ ਸਨ। ਲੜਾਈ ਦਾ ਵੇਰਵਾ-ਬਹਾਦਰੀ ਆਦਿ ਦੇ ਕਾਰਨਾਮਿਆ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਲਿਖਿਆ ਹੋਇਆ ਹੈ, ਕਿਹੜੀ-ਕਿਹੜੀ ਲੜਾਈ ਚੋਂ ਮਿਲੇ ਹਨ। ਸਾਰੇ ਵੇਰਵੇ ਦਰਜ ਹਨ। ਇਸ ਵਿੱਚ ਵੀ ਬਹੁਤ ਖੋਜ ਕੀਤੀ ਹੋਈ ਹੈ। ਇੰਡੀਆਂਨ ਡਿਸਟਿੰਗੁਇਸ਼ਡ ਸਰਵਿਸ ਮੈਡਲ:

ਇਹ (2) 2nd ਪੰਜਾਬੀ ਰੈਜ਼ੀਮੇਂਟ ਨੂੰ ਮਿਲੇ ਹਨ।
(6) 11ਵੀ ਸਿੱਖ ਰੈਜੀਮੈਟ ਨੂੰ, 8ਵੀ ਪੰਜਾਬ ਰੈਜੀਮੈਂਟ ਨੂੰ (1)
12ਵੀਂ ਫਰੰਟੀਅਰ ਫੋਰਸ ਨੂੰ (6), 13ਵੀਂ ਫਰੰਟੀਅਰ ਫੋਰਸ ਨੂੰ (4)
15ਵੀਂ ਪੰਜਾਬ ਰਜਮੈਂਟ ਨੂੰ (3), 16ਵੀਂ ਇੰਡੀਆਨ ਇੰਜੀਨੀਅਰਜ਼ ਨੂੰ (2)
ਨਾਭਾ ਅਕਾਲ ਇਨਫੈਂਟਰੀ ਨੂੰ (2) ਇੰਡੀਆਨ ਇੰਜੀਨੀਅਰਜ਼ (2) ਅਤੇ ਰੋਇਲ ਇੰਡੀਆਨ ਆਰਮੀ ਸਰਵਿਸ ਕੋਰਪਸ ਨੂੰ(4)
ਸਪੱਸ਼ਟ ਹੈ ਕਿ ਕਿਤਨੀ ਲਗਨ, ਮਿਹਨਤ ਅਤੇ ਦੁਰਅੰਦੇਸ਼ੀ ਨਾਲ ਇਹ ਸਾਰੇ ਦਸਤਾਵੇਜ ਤਿਆਰ ਹੋਏ ਹਨ ਅਤੇ ਪੰਜਾਬੀ ਵਿਚ ਇਸ ਨੂੰ ਦਰਜ ਕੀਤਾ ਹੈ। ਮੈਨੂੰ ਪੱਕੀ ਉਮੀਦ ਹੇ ਕਿ ਸਾਰਾ ਸਿੱਖ ਜਗਤ ਸ. ਬਲਵਿੰਦਰ ਸਿੰਘ ਚਾਹਲ ਦੇ ਇਸ ਉਦਮ ਤੋਂ ਭਰਪੁਰ ਲਾਭ ਉਠਾਵੇਗਾ ਅਤੇ ਇਟਲੀ ਵੱਸਦੇ ਸਿੱਖਾਂ ਲਈ ਇਹ ਇਕ ਅਮੁੱਲ ਖਜਾਨਾ ਅਤੇ ਤੋਹਫਾ ਹੋਵੇਗਾ ਜਿਸ ਉਪਰ ਹਮੇਸਾ ਹੀ ਸਾਡੀ ਆਉਣ ਵਾਲੀ ਪਨੀਰੀ ਨੂੰ ਮਾਣ ਰਹੇਗਾ।

 If you like our stories, do follow WSN on Facebook.

ਸਿੱਖ ਇਟਲੀ ਅਤੇ ਯੋਰਪ ਵਿੱਚ ਮਾਣ ਨਾਲ ਆਪਣਾ ਸਿਰ ਉਚਾ ਉਠਾ ਕੇ ਰਹਿਣਗੇ ਅਤੇ ਇਟਲੀ ਦੇ ਸਥਾਨਿਕ ਵਸਨੀਕ ਸਿੱਖ ਨੂੰ ਉਨ੍ਹਾਂ ਨੂੰ ਬਣਦਾ ਸਤਿਕਾਰ ਦੇਣਗੇ। ਇਹ ਸਾਰੇ ਸਿੱਖ ਇਟਲੀ ਦੀ ਅਜਾਦੀ ਦੇ ਸ਼ਹੀਦ ਹਨ ਜਿਨ੍ਹਾ ਨੇ ਅੰਤਰਰਾਸ਼ਟਰੀ ਭਾਈਚਾਰੇ ਨਾਲ ਮੋਢੇ ਨਾਲ ਮੋਢਾ ਜੋਡ ਕੇ ਇਹ ਲੜਾਈ ਲੜੀ ਅਤੇ ਇਕ ਹਜਾਰ ਤੋਂ ਉਪਰ ਮਨੁੱਖਤਾ ਦੀ ਆਜਾਦੀ ਲਈ ਆਪਣੀਆਂ ਕੀਮਤੀ ਜਾਨਾ ਕੁਰਬਾਨ ਕੀਤੀਆਂ। ਲੇਖਕ ਨੂੰ ਵਧਾਈਆਂ ਦਿੰਦੇ ਹੋਏ ਮੈ ਆਸ ਕਰਦਾ ਹਾਂ ਕਿ ਸਿੱਖ ਵਡੀ ਗਿਣਤੀ ਵਿਚ ਇਸ ਕਿਤਾਬ ਨੂੰ ਖਰੀਦਣ ਤੇ ਪੜਨ।

164 recommended
3398 views
bookmark icon

Write a comment...

Your email address will not be published. Required fields are marked *