ਪੰਜਾਬੀ ਦੇ ਸਾਹਿਤਕਾਰ ਬਲਵਿੰਦਰ ਸਿੰਘ ਚਾਹਲ ਨੇ ਦੂਜੇ ਵਿਸ਼ਵ ਯੁੱਧ ਵਿਚ ਇਟਲੀ ਵਿਚ ਸਿੱਖ ਫ਼ੌਜੀ ਪੁਸਤਕ ਲਿਖਕੇ ਆਪਣੀ ਵਿਰਾਸਤ ਦੀ ਸਫਲਤਾ ਦੀ ਕਹਾਣੀ ਲਿਖੀ ਹੈ। ਸਿੱਖਾਂ ਦੀ ਬਹਾਦਰੀ ਦੀਆਂ ਧੁੰਮਾਂ ਸੰਸਾਰ ਵਿਚ ਪਈਆਂ ਹੋਈਆਂ ਹਨ ਕਿਉਂਕਿ ਸਿੱਖਾਂ ਦੀ ਵਿਰਾਸਤ ਬਹੁਤ ਹੀ ਅਮੀਰ ਹੈ। ਲੇਖਕ ਨੇ ਇਸ ਪੁਸਤਕ ਨੂੰ 6 ਸਾਲਾਂ ਦੀ ਘਾਲਣਾ ਤੋਂ ਬਾਅਦ ਪ੍ਕਾਸ਼ਤ ਕਰਵਾਇਆ ਹੈ।
ਬਲਵਿੰਦਰ ਸਿੰਘ ਚਾਹਲ ਨੇ ਦੂਜੇ ਵਿਸ਼ਵ ਯੁੱਧ ਵਿਚ ਇਟਲੀ ਵਿਚ ਸਿੱਖ ਫ਼ੌਜੀ ਪੁਸਤਕ ਲਿਖਕੇ ਆਪਣੀ ਵਿਰਾਸਤ ਦੀ ਸਫਲਤਾ ਦੀ ਕਹਾਣੀ ਲਿਖੀ ਹੈ। ਦੂਜੇ ਵਿਸ਼ਵ ਯੁੱਧ ਵਿਚ ਸਿੱਖ ਫ਼ੌਜੀਆਂ ਦੀ ਸ਼ਮੂਲੀਅਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖ਼ਾਤਮੇ ਤੋਂ ਬਾਅਦ ਪੰਜਾਬ ਵਿਚ ਅੰਗਰੇਜ਼ਾਂ ਦਾ ਰਾਜ ਹੋਣ ਕਰਕੇ ਸੰਭਵ ਹੋਈ।
ਸਿੱਖਾਂ ਦੀ ਬਹਾਦਰੀ ਦੀਆਂ ਧੁੰਮਾਂ ਸੰਸਾਰ ਵਿਚ ਪਈਆਂ ਹੋਈਆਂ ਹਨ ਕਿਉਂਕਿ ਸਿੱਖਾਂ ਦੀ ਵਿਰਾਸਤ ਬਹੁਤ ਹੀ ਅਮੀਰ ਹੈ। ਸਿੱਖਾਂ ਦਾ ਵਿਰਸਾ ਦਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦਾ ਹੈ। ਸਾਰਿਆਂ ਨੂੰ ਬਰਾਬਰੀ ਅਤੇ ਨਿਆਂ ਦੇਣ ਦੀ ਵਕਾਲਤ ਕਰਦਾ ਹੈ। ਜ਼ਬਰ ਅਤੇ ਜ਼ੁਲਮ ਦਾ ਦਲੇਰੀ ਨਾਲ ਟਾਕਰਾ ਕਰਨ ਦੀ ਨਸੀਹਤ ਦਿੰਦਾ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਲਿਖਿਆ ਹੈ ਕਿ ਜਦੋਂ ਜ਼ੁਲਮ ਦੀ ਹੱਦ ਹੋ ਜਾਵੇ ਤਾਂ ਤਲਵਾਰ ਚੁੱਕਣੀ ਜ਼ਰੂਰੀ ਹੈ।
ਇਟਲੀ ਨਿਵਾਸੀ ਬਾਗੀਆਂ (ਪਰਤੀਜਾਨੀ) ਨੇ ਵੀ ਫ਼ੌਜ ਦਾ ਸਾਥ ਦਿੱਤਾ। ਦੂਜੇ ਵਿਸ਼ਵ ਯੁੱਧ ਸਮੇਂ ਇਟਲੀ ਵਿਚ ਸਿੱਖ ਫ਼ੌਜੀਆਂ ਨੇ ਆਪਣੀ ਬਹਾਦਰੀ, ਦਲੇਰੀ, ਲਗਨ ਅਤੇ ਦ੍ਰਿੜ੍ਹਤਾ ਦਾ ਸਬੂਤ ਦਿੰਦਿਆਂ ਜਰਮਨਾਂ ਦੇ ਛੱਕੇ ਛੁਡਾ ਦਿੱਤੇ। ਇਹ ਖੋਜ ਭਰਪੂਰ ਜਾਣਕਾਰੀ 16 ਸਾਲ ਇਟਲੀ ਵਿਚ ਰਹੇ ਅਤੇ ਹੁਣ ਇੰਗਲੈਂਡ ਵਿਚ ਰਹਿ ਰਹੇ ਪੰਜਾਬੀ ਦੇ ਸਾਹਿਤਕਾਰ ਬਲਵਿੰਦਰ ਸਿੰਘ ਚਾਹਲ ਨੇ ਆਪਣੀ ‘‘ਇਟਲੀ ਵਿੱਚ ਸਿੱਖ ਫ਼ੌਜੀ’’ ਦੂਜੇ ਵਿਸ਼ਵ ਯੁੱਧ ਬਾਰੇ ਲਿਖੀ ਪੁਸਤਕ ਵਿਚ ਦਿੱਤੀ ਹੈ। ਪੁਸਤਕ ਪੜ੍ਨ ਤੋਂ ਪਤਾ ਲਗਦਾ ਹੈ ਕਿ ਬਲਵਿੰਦਰ ਸਿੰਘ ਚਾਹਲ ਨੇ ਇਸ ਪੁਸਤਕ ਨੂੰ 6 ਸਾਲਾਂ ਦੀ ਘਾਲਣਾ ਤੋਂ ਬਾਅਦ ਪ੍ਕਾਸ਼ਤ ਕਰਵਾਇਆ ਹੈ। ਘਰ ਬੈਠਕੇ ਹਵਾਲਾ ਪੁਸਤਕਾਂ ਪੜ੍ਕੇ ਇਹ ਪੁਸਤਕ ਨਹੀਂ ਲਿਖੀ ਗਈ ਭਾਵੇਂ ਹਵਾਲਾ ਪੁਸਤਕਾਂ ਨੂੰ ਆਪਣਾ ਆਧਾਰ ਬਣਾਇਆ ਹੈ।
ਇਸ ਯੁੱਧ ਵਿਚ ਪੰਜਾਬ ਦੀਆਂ ਰਿਆਸਤਾਂ ਦੇ ਰਾਜਿਆਂ ਨੇ ਵੀ ਇੰਗਲੈਂਡ ਦੇ ਗੋਰਿਆਂ ਦੀ ਚਾਪਲੂਸੀ ਕਰਨ ਲਈ ਆਪਣੀਆਂ ਰਿਆਸਤਾਂ ਦੀਆਂ ਫ਼ੌਜਾਂ ਲੜਾਈ ਵਿਚ ਸ਼ਾਮਲ ਹੋਣ ਲਈ ਭੇਜ ਦਿੱਤੀਆਂ। ਅੰਗਰੇਜ਼ਾਂ ਦੇ ਪਿਠੂਆਂ ਸਫੇਦਪੋਸ਼ਾਂ, ਜ਼ੈਲਦਾਰਾਂ ਅਤੇ ਨੰਬਰਦਾਰਾਂ ਨੇ ਆਮ ਲੋਕਾਂ ਨੂੰ ਫ਼ੌਜ ਵਿਚ ਭਰਤੀ ਹੋਣ ਲਈ ਮਜ਼ਬੂਰ ਕੀਤਾ ਪ੍ਰੰਤੂ ਕੁਝ ਲੋੜਮੰਦ ਸਿੱਖ ਆਪਣੇ ਪਰਿਵਾਰਾਂ ਨੂੰ ਪਾਲਣ ਪੋਸ਼ਣ ਲਈ ਵੀ ਭਰਤੀ ਹੋਏ। ਇਸ ਯੁੱਧ ਵਿਚ ਦੋ ਗੱੁਟਾਂ ਦੀ ਸੁਪਰੀਮੇਸੀ ਦਾ ਸਵਾਲ ਸੀ। ਇੱਕ ਪਾਸੇ ਜਰਮਨ, ਇਟਲੀ ਅਤੇ ਜਾਪਾਨ ਸਨ। ਦੂਜੇ ਗੱੁਟ ਵਿਚ ਇੰਗਲੈਂਡ, ਫਰਾਂਸ, ਅਮਰੀਕਾ ਅਤੇ ਰੂਸ ਸ਼ਾਮਲ ਸਨ। ਉਸ ਸਮੇਂ ਇਟਲੀ ਦਾ ਤਾਨਾਸ਼ਾਹ ਮੁਸੋਲਿਨੀ ਹਿਟਲਰ ਨਾਲ ਮਿਲ ਗਿਆ। ਜਰਮਨਾਂ ਨੇ ਇਟਲੀ ਦੇ ਲੋਕਾਂ ਤੇ ਅਨੇਕਾਂ ਅਤਿਆਚਾਰ ਕੀਤੇ, ਜਿਸ ਕਰਕੇ ਇਟਲੀ ਦੇ ਲੋਕ ਜਰਮਨਾਂ ਤੋਂ ਖਹਿੜਾ ਛੁਡਵਾਉਣਾ ਚਾਹੁੰਦੇ ਸਨ।
ਲੇਖਕ ਨੇ ਇਸ ਯੁੱਧ ਵਿਚ ਸ਼ਾਮਲ ਹੋਣ ਵਾਲੇ ਵਿਅਕਤੀਆਂ, ਉਨ੍ਹਾਂ ਦੇ ਵਾਰਸ ਪੰਜਾਬੀਆਂ ਨਾਲ ਮੁਲਾਕਾਤਾਂ ਕਰਕੇ ਜਾਣਕਾਰੀ ਇਕੱਤਰ ਕੀਤੀ ਹੈ। ਇਸ ਤੋਂ ਇਲਾਵਾ ਜਿਹੜੀਆਂ ਥਾਵਾਂ ਲੜਾਈ ਦਾ ਮੈਦਾਨ ਸਨ, ਲੇਖਕ ਨੇ ਉਥੇ ਪਹੁੰਚਕੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਹੈ। ਸਿੱਖ ਫ਼ੌਜੀਆਂ ਦੀਆਂ ਯਾਦਗਾਰਾਂ ਦੀਆਂ ਤਸਵੀਰਾਂ ਖਿਚਕੇ ਪ੍ਕਾਸ਼ਤ ਕੀਤੀਆਂ ਹਨ। ਇਹ ਖੋਜ ਪੁਸਤਕ ਹੈ ਜਿਵੇਂ ਪੀ.ਐਚ.ਡੀ ਦਾ ਥੀਸਸ ਹੋਵੇ। ਪੁਸਤਕ ਵਿਚ ਲੇਖਕ ਜਾਂਬਾਜ ਪੰਜਾਬੀ ਫ਼ੌਜੀਆਂ ਵੱਲੋਂ ਪਹਾੜੀ ਅਤੇ ਨਦੀਆਂ ਨਾਲਿਆਂ ਵਾਲੇ ਇਲਾਕਿਆਂ ਵਿਚ ਜੋਖ਼ਮ ਵਿਚ ਪੈ ਕੇ ਪ੍ਰਾਪਤ ਕੀਤੀ ਸਫਲਤਾ ਦਾ ਬਾਖ਼ੂਬੀ ਨਾਲ ਦ੍ਰਿਸ਼ਟਾਂਤਿਕ ਢੰਗ ਨਾਲ ਵਰਣਨ ਕੀਤਾ ਹੈ।
“ਲੇਖਕ ਲਿਖਣ ਲੱਗਿਆਂ ਲੜਾਈ ਦਾ ਸੀਨ ਪੈਦਾ ਕਰ ਦਿੰਦਾ ਹੈ, ਜਿਵੇਂ ਖੁਦ ਉਸਨੇ ਇਸ ਯੁੱਧ ਵਿਚ ਹਿੱਸਾ ਲਿਆ ਹੁੰਦਾ ਹੈ। ਪੰਜਾਬੀਆਂ ਦੀ ਬਹਾਦਰੀ ਦੇ ਕਸੀਦੇ ਅਜੇ ਤੱਕ ਵੀ ਇਟਲੀ ਦੇ ਲੋਕ ਬੜੇ ਮਾਣ ਅਤੇ ਸਤਿਕਾਰ ਨਾਲ ਸੁਣਾ ਰਹੇ ਹਨ। ਲੇਖਕ ਨੇ ਇਟਲੀ ਦੇ ਸਥਾਨਕ ਚਸ਼ਮਦੀਦ ਗਵਾਹਾਂ ਅਤੇ ਹੋਰ ਨਿਵਾਸੀਆਂ ਨਾਲ ਵੀ ਮੁਲਾਕਾਤਾਂ ਕੀਤੀਆਂ ਜਿਸ ਕਰਕੇ ਪੁਸਤਕ ਦੀ ਸਾਰਥਿਕਤਾ ਬਣਨ ਨਾਲ ਇਤਿਹਾਸਕ ਪੱਖ ਵੀ ਉਘੜ ਗਿਆ ਹੈ।”
ਲੇਖਕ ਲਿਖਣ ਲੱਗਿਆਂ ਲੜਾਈ ਦਾ ਸੀਨ ਪੈਦਾ ਕਰ ਦਿੰਦਾ ਹੈ, ਜਿਵੇਂ ਖੁਦ ਉਸਨੇ ਇਸ ਯੁੱਧ ਵਿਚ ਹਿੱਸਾ ਲਿਆ ਹੁੰਦਾ ਹੈ। ਪੰਜਾਬੀਆਂ ਦੀ ਬਹਾਦਰੀ ਦੇ ਕਸੀਦੇ ਅਜੇ ਤੱਕ ਵੀ ਇਟਲੀ ਦੇ ਲੋਕ ਬੜੇ ਮਾਣ ਅਤੇ ਸਤਿਕਾਰ ਨਾਲ ਸੁਣਾ ਰਹੇ ਹਨ। ਲੇਖਕ ਨੇ ਇਟਲੀ ਦੇ ਸਥਾਨਕ ਚਸ਼ਮਦੀਦ ਗਵਾਹਾਂ ਅਤੇ ਹੋਰ ਨਿਵਾਸੀਆਂ ਨਾਲ ਵੀ ਮੁਲਾਕਾਤਾਂ ਕੀਤੀਆਂ ਜਿਸ ਕਰਕੇ ਪੁਸਤਕ ਦੀ ਸਾਰਥਿਕਤਾ ਬਣਨ ਨਾਲ ਇਤਿਹਾਸਕ ਪੱਖ ਵੀ ਉਘੜ ਗਿਆ ਹੈ। ਲੇਖਕ ਨੇ ਦੂਜੇ ਵਿਸ਼ਵ ਯੁੱਧ ਵਿਚ ਵੱਖ-ਵੱਖ ਫਰੰਟਾਂ ਉਪਰ ਯੁੱਧ ਵਿਚ ਹਿੱਸਾ ਲੈਣ ਵਾਲੇ 11 ਸਿੱਖ ਫ਼ੌਜੀਆਂ ਅਤੇ 13 ਇਟਲੀ ਨਿਵਾਸੀਆਂ ਜਾਂ ਉਨ੍ਹਾਂ ਦੇ ਵਾਰਸਾਂ ਨਾਲ ਮੁਲਾਕਾਤਾਂ ਵੀ ਪੁਸਤਕ ਵਿਚ ਸ਼ਾਮਲ ਕੀਤੀਆਂ ਹਨ ਜੋ ਬਹੁਤ ਹੀ ਦਿਲਚਸਪ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਸਿੱਖਾਂ ਦੀ ਵਫ਼ਾਦਰੀ ਵੇਖਣ ਵਾਲੀ ਹੈ ਕਿ ਇਟਲੀ ਵਿਚ ਇਸ ਤਰ੍ਹਾਂ ਲੜੇ ਜਿਵੇਂ ਆਪਣੇ ਦੇਸ ਦੀ ਇੱਜ਼ਤ ਅਤੇ ਆਬਰੂ ਤੇ ਪਹਿਰਾ ਦੇ ਰਹੇ ਹੋਣ।
ਮੁਲਾਕਾਤਾਂ ਲਿਖਣ ਸਮੇਂ ਲੜਾਈ ਦੇ ਅਜਿਹੇ ਸੀਨ ਦ੍ਰਿਸ਼ਟਾਂਤ ਕੀਤੇ ਜਿਸ ਨਾਲ ਕਈ ਵਾਰੀ ਖ਼ੌਫ਼ਨਾਕ, ਦਰਦਨਾਕ, ਭੁੱਖ ਮਰੀ ਦਾ ਮਾਹੌਲ, ਮੌਤ ਦੇ ਮੂੰਹੋਂ ਬਚਣ ਕਰਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਸਿੱਖਾਂ ਦੀ ਦੇਸ ਭਗਤੀ ਅਤੇ ਆਪਾ ਵਾਰੂ ਰੁੱਚੀ ਦਾ ਖ਼ੂਬਸੂਰਤ ਪ੍ਗਟਾਵਾ ਕੀਤਾ ਗਿਆ ਹੈ। ਇਸ ਯੁੱਧ ਵਿਚ ਸਿੱਖਾਂ ਦੇ ਬਿਹਤਰੀਨ ਯੋਗਦਾਨ ਕਰਕੇ ਸਿੱਖਾਂ ਦੀ ਵੱਖਰੀ ਪਹਿਚਾਣ ਬਣ ਗਈ ਹੈ। ਇਟਲੀ ਦੇ ਲੋਕ ਇਸ ਗੱਲ ਤੋਂ ਵੀ ਸੰਤੁਸ਼ਟ ਹਨ ਕਿ ਸਿੱਖ ਫ਼ੌਜੀਆਂ ਨੇ ਆਪਣੇ ਘਰਾਂ ਤੋਂ ਹਜ਼ਾਰਾਂ ਮੀਲ ਦੂਰ ਆ ਕੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਆਪਣੀਆਂ ਜਾਨਾ ਦੀ ਵੀ ਅਹੂਤੀ ਦਿੱਤੀ ਹੈ। ਸਿੱਖ ਫ਼ੌਜੀਆਂ ਦੀ ਇਸ ਕਰਕੇ ਵੀ ਪ੍ਸੰਸਾ ਕਰਦੇ ਹਨ ਕਿ ਉਹ ਮੌਤ ਤੋਂ ਬਿਲਕੁਲ ਹੀ ਡਰਦੇ ਨਹੀਂ ਸਨ, ਸਗੋਂ ਹਰ ਫਰੰਟ `ਤੇ ਮੂਹਰੇ ਹੋ ਕੇ ਲੜਦੇ ਸਨ।
ਪੁਸਤਕ ਦਾ ਨਾਮ ਭਾਵੇਂ ਇਟਲੀ ਵਿਚ ਸਿੱਖ ਫ਼ੌਜੀ ਦੂਜੀ ਵਿਸ਼ਵ ਜੰਗ ਵਿਚ ਹੈ ਪ੍ਰੰਤੂ ਲੇਖਕ ਨੇ ਦੂਜੇ ਵਿਸ਼ਵ ਯੁੱਧ ਵਿਚ ਹਿੱਸਾ ਲੈਣ ਵਾਲੀ ਹਰ ਰਜਮੈਂਟ ਦੀ ਕਾਰਗੁਜ਼ਾਰੀ ਦੀ ਪ੍ਸੰਸਾ ਕੀਤੀ ਹੈ ਕਿਉਂਕਿ ਇਟਲੀ ਵਿਚ ਜਿਹੜੀਆਂ ਥਾਵਾਂ ਤੇ ਲੜਾਈ ਹੋਈ ਹੈ ਉਹ ਸਾਰੀਆਂ ਉਭੜ ਖਾਬੜ ਅਤੇ ਬਹੁਤ ਹੀ ਨੁਕੀਲੀਆਂ ਪਹਾੜੀਆਂ ਵਾਲੀਆਂ ਸਨ, ਜਿਥੇ ਪੈਰ ਰੱਖਣ ਵਿਚ ਵੀ ਮੁਸ਼ਕਲ ਆਉਂਦੀ ਸੀ ਜਾਂ ਦਰਿਆਵਾਂ ਦੇ ਪਾਣੀਆਂ ਦੇ ਖ਼ੋਫ਼ਜਾਦਾ ਵਹਾਆ ਨਾਲ ਜੂਝਣਾ ਪੈਂਦਾ ਸੀ। ਲੇਖਕ ਨੇ ਪਹਿਲੀ ਵਿਸ਼ਵ ਜੰਗ ਬਾਰੇ ਵੀ ਜਾਣਕਾਰੀ ਦਿੱਤੀ ਹੈ।
ਬਲਵਿੰਦਰ ਸਿੰਘ ਚਾਹਲ ਨੇ ਇਕ ਇਤਿਹਾਸਕਾਰ ਦੀ ਤਰ੍ਹਾਂ ਕੰਮ ਕੀਤਾ ਹੈ। ਉਸਨੂੰ ਇਸ ਗੱਲ ਦਾ ਵੀ ਲਾਭ ਮਿਲਿਆ ਹੈ ਕਿ ਉਸਦੇ ਨਾਨਾ ਅਜੀਤ ਸਿੰਘ ਰੰਧਾਵਾ ਅਤੇ ਦਾਦਾ ਦੇ ਛੋਟੇ ਭਰਾ ਹਰਬੰਸ ਸਿੰਘ ਚਾਹਲ ਵੀ ਚਸ਼ਮਦੀਦ ਗਵਾਹ ਸਨ। ਪਰਵਾਸ ਦੀ ਜ਼ਿੰਦਗੀ ਬੜੀ ਜਦੋਜਹਿਦ ਵਾਲੀ ਹੁੰਦੀ ਹੈ। ਇਥੇ ਹਰ ਕੰਮ ਆਪ ਕਰਨਾ ਪੈਂਦਾ ਹੈ। ਆਪਣੇ ਰੋਜ਼ਗਾਰ ਦੇ ਸਮੇਂ ਵਿਚੋਂ ਸਮਾਂ ਕੱਢਕੇ ਲੇਖਕ ਨੇ ਇਹ ਪੁਸਤਕ ਲਿਖੀ ਹੈ, ਜਿਸਤੋਂ ਉਸਦੀ ਲਗਨ ਅਤੇ ਦ੍ਰਿੜ੍ਤਾ ਦਾ ਇਸ ਤੋਂ ਹੋਰ ਵੱਡਾ ਸਬੂਤ ਨਹੀਂ ਹੋ ਸਕਦਾ। ਲੇਖਕ ਨੇ ਇਸ ਪੁਸਤਕ ਰਾਹੀਂ ਜਾਣਕਾਰੀ ਦੇ ਕੇ ਪੰਜਾਬੀ ਨੌਜਵਾਨਾਂ ਨੂੰ ਆਪਣੀ ਵਿਰਾਸਤ ਤੋਂ ਪ੍ਰੇਰਨਾ ਲੈ ਕੇ ਜ਼ਿੰਦਗੀ ਵਿਚ ਸਫਲ ਹੋਣ ਲਈ ਮੁੱਢ ਬੰਨ੍ਹਿਆਂ ਹੈ ਕਿਉਂਕਿ ਅੱਜ ਦੇ ਸਮੇਂ ਵਿਚ ਪੰਜਾਬੀ ਨੌਜਵਾਨ ਬੇਰੋਜ਼ਗਾਰੀ ਕਰਕੇ ਜ਼ਿੰਦਗੀ ਤੋਂ ਭਟਕਿਆ ਹੋਇਆ ਹੈ।
“ਪੰਜਾਬੀ ਵਿਚ ਸਿੱਖ ਫ਼ੌਜੀਆਂ ਬਾਰੇ ਦੂਜੀ ਵਿਸ਼ਵ ਜੰਗ ਵਿਚ ਬਹਾਦਰੀ ਦਰਸਾਉਣ ਵਾਲੀ ਇਹ ਪਹਿਲੀ ਪੁਸਤਕ ਹੈ। ਇਸ ਪੁਸਤਕ ਵਿੱਚ ਸਰੋਤਾਂ ਤੇ ਅਧਾਰਤ ਤੱਥ ਦਿੱਤੇ ਗਏ ਹਨ।”
ਪੰਜਾਬੀ ਵਿਚ ਸਿੱਖ ਫ਼ੌਜੀਆਂ ਬਾਰੇ ਦੂਜੀ ਵਿਸ਼ਵ ਜੰਗ ਵਿਚ ਬਹਾਦਰੀ ਦਰਸਾਉਣ ਵਾਲੀ ਇਹ ਪਹਿਲੀ ਪੁਸਤਕ ਹੈ। ਇਸ ਪੁਸਤਕ ਵਿੱਚ ਸਰੋਤਾਂ ਤੇ ਅਧਾਰਤ ਤੱਥ ਦਿੱਤੇ ਗਏ ਹਨ। ਸਾਂਗਰੋ ਇਲਾਕੇ ਵਿਚ ਗੁਸਤਾਵ ਲਾਈਨ ਅਤੇ ਹਿਟਲਰ ਲਾਈਨ ਜਿਹੜੀ ਜਰਮਨਾਂ ਦੀ ਸਭ ਤੋਂ ਵੱਧ ਸੁਰੱਖਿਅਤ ਲਾਈਨ ਬਣਾਈ ਹੋਈ ਸੀ, ਉਸ ਨੂੰ ਸਿੱਖ ਫ਼ੌਜੀਆਂ ਨੇ ਆਪਣੀ ਬਹਾਦਰੀ ਨਾਲ ਤੋੜ ਕੇ ਜਰਮਨਾਂ ਦੇ ਦੰਦ ਖੱਟੇ ਕਰ ਦਿੱਤੇ। ਪੁਸਤਕ ਵਿਚ ਲੇਖਕ ਨੇ ਸਿੱਖਾਂ ਵਲੋਂ ਅਸੰਭਵ ਪੁਲ, ਕਲਾਦਰੀ, ਮੌਂਤੇ ਕਸੀਨੋ, ਵੀਲਾ ਗਰਾਂਦੇ, ਲੀਰੀ ਘਾਟੀ ਅਤੇ ਮੋਨਤੋਨੇ ਅਤੇ ਤਿਬਰ ਘਾਟੀ ਮੋਰਚਿਆਂ ਤੇ ਬਾਕਮਾਲ ਬਹਾਦਰੀ ਦਾ ਸਬੂਤ ਦਿੱਤਾ। ਇਸ ਲੜਾਈ ਵਿਚ ਭਾਰਤੀ ਫ਼ੌਜਾਂ ਦੇ ਨਾਲ ਸਿੱਖਾਂ ਦੀਆਂ ਪੰਜਾਬ ਰਜਮੈਂਟ, ਇੰਡੀਅਨ ਡਵੀਜ਼ਨ, ਨਾਭਾ ਅਕਾਲ ਇਨਫੈਂਟਰੀ, ਸਿੱਖ ਰਜਮੈਂਟਾਂ ਦੀ ਕਾਰਗੁਜ਼ਾਰੀ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ ਹੈ। ਇਹ ਵੀ ਦਰਸਾਇਆ ਗਿਆ ਹੈ ਕਿ ਇਟਲੀ ਵਿਚ ਮੌਂਤੇ ਕੇਸੀਨੋ, ਫੋਰਲੀ, ਸਾਂਗਰੋ ਅਤੇ ਰਿਵਰ ਮੈਮੋਰੀਅਲ 4 ਸ਼ਹੀਦੀ ਯਾਦਗਾਰਾਂ ਉਸਾਰੀਆਂ ਗਈਆਂ ਹਨ।
ਇਨ੍ਹਾਂ ਵਿਚੋਂ ਸਾਂਗਰੋ ਵਿਚ 237, ਮੌਂਤੇ ਕੇਸੀਨੋ ਵਿਚ 377 ਅਤੇ ਫੋਰਲੀ ਵਿਚ 370 ਸਿੱਖਾਂ ਦੀਆਂ ਯਾਦਗਾਰਾਂ ਹਨ। ਇਨ੍ਹਾਂ ਸਿੱਖਾਂ ਦੀਆਂ ਯਾਦਗਾਰਾਂ ਤੇ ’’ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸੰਸਕਾਰੇ ਗਏ’’ ਲਿਖਿਆ ਹੋਇਆ ਹੈ। ਦੂਜੇ ਵਿਸ਼ਵ ਯੁੱਧ ਵਿਚ ਅਮਰੀਕਾ ਅਤੇ ਇੰਗਲੈਂਡ ਤੋਂ ਬਾਅਦ ਤੀਜੇ ਨੰਬਰ ਤੇ ਭਾਰਤ ਦੀ ਫ਼ੌਜ ਹੀ ਆਉਂਦੀ ਹੈ ਜਿਸਦੇ 25 ਲੱਖ ਸੈਨਕਾਂ ਨੇ ਹਿੱਸਾ ਲਿਆ। ਇਟਲੀ ਵਿਚ ਫ਼ੌਜ ਦੀ ਸ਼ਨਦਾਰ ਕਾਰਗੁਜ਼ਾਰੀ ਕਰਕੇ 20 ਵਿਕਟੋਰੀਆ ਕਰਾਸ ਵਿਚੋਂ 6 ਭਾਰਤੀਆਂ ਨੂੰ ਮਿਲੇ। ਇਸ ਜੰਗ ਵਿਚ ਮਿਲਟਰੀ ਕਰਾਸ ਦੇ ਬਰਾਬਰ ਦਾ 75 ਸਿੱਖ ਫ਼ੌਜੀਆਂ ਨੂੰ ਸੈਨਾ ਮੈਡਲ, ਅਮਰੀਕਾ ਦਾ ਤੀਜੇ ਦਰਜੇ ਦਾ ਸਭ ਤੋਂ ਉਚਾ ਸਨਮਾਨ ਸਿਲਵਰ ਸਟਾਰ 2 ਸਿੱਖਾਂ ਨੂੰ, 3 ਨੂੰ ਤਾਂਬੇ ਦਾ, 1 ਵਿਸ਼ਿਸਟ ਸੇਵਾ ਮੈਡਲ, 3 ਬ੍ਰਿਟਿਸ਼ ਇਮਪਾਇਰ ਮੈਡਲ, 8 ਨੂੰ ਆਰਡਰ ਆਫ਼ ਦੀ ਬ੍ਰਿਟਿਸ਼ ਇੰਮਪਾਇਰ ਭਾਰਤੀ ਵਿਸ਼ਸ਼ਟ ਸੇਵਾ ਮੈਡਲ, 37 ਨੂੰ ਭਾਰਤੀ ਵਿਸ਼ਿਸ਼ਟ ਸੇਵਾ ਮੈਡਲ ਅਤੇ 30 ਨੂੰ ਮਿਲਟਰੀ ਕਰਾਸ ਦਿੱਤਾ ਗਿਆ। ਇਹ ਮੈਡਲ ਮਿਲਣਾਂ ਸਿੱਖਾਂ ਦੀ ਬਹਾਦਰੀ ਦੀ ਮੂੰਹ ਬੋਲਦੀ ਤਸਵੀਰ ਹੈ। ਪਹਿਲੀ ਅਤੇ ਦੂਜੀ ਵਿਸ਼ਵ ਯੁੱਧਾਂ ਵਿਚ ਲੇਖਕ ਅਨੁਸਾਰ 1 ਲੱਖ69 ਹਜ਼ਾਰ 700 ਫ਼ੌਜ ਸ਼ਹੀਦ ਹੋਏ ਇਨ੍ਹਾਂ ਵਿਚੋਂ 80 ਹਜ਼ਾਰ 500 ਸਿੱਖ ਸਨ।