ਸਿੱਖ ਪ੍ਰਚਾਰਕ ਵੀਰੋ -ਗੁਰੂ ਨਾਨਕ ਸਾਹਿਬ ਅਜਿਹੇ ਹਾਲਾਤ’ਚ ਕੀ ਕਰਦੇ?

 -  -  111


ਵਰਲਡ ਸਿੱਖ ਨਿਊਜ਼ ਦੇ ਸੰਪਾਦਕ ਜਗਮੋਹਨ ਸਿੰਘ ਨੇ ਅਜੋਕੇ ਪੰਥਕ ਹਾਲਾਤ ਦਾ ਜਾਇਜ਼ਾ ਲੈਂਦੇ ਹੋਏ ਸਿੱਖ ਪ੍ਰਚਾਰਕਾਂ ਦੇ ਨਾਂ ਇੱਕ ਖੁੱਲਾ ਖੱਤ ਲਿਖਿਆ ਹੈ ਜਿਸ ਵਿੱਚ ਉਨ੍ਹਾਂ ਨੇ ਇੱਕ ਨਵਾ ਏਜੰਡਾ ਸੰਗਤ ਅਤੇ ਪ੍ਰਚਾਰਕਾਂ ਦੇ ਸਨਮੁੱਖ ਰੱਖਿਆ ਹੈ। ਉਹ ਹੋਕਾ ਦੇ ਰਹੇ ਹਨ ਕਿ ਜਿਸ ਢੰਗ ਨਾਲ ਅਸੀਂ ਪ੍ਰਚਾਰ ਕਰਦੇ ਹੋਏ ਸ਼ਬਦੀ ਜੰਗ ਕਰ ਰਹੇ ਹਾਂ ਇਹ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ, ਸ਼ੈਲੀ, ਸ਼ਬਦਾਵਲੀ ਅਤੇ ਤਰੀਕਾ ਨਹੀ ਹੈ।

ਪਰਮ ਸਤਿਕਾਰਯੋਗ ਸਿੱਖ ਪ੍ਰਚਾਰਕ ਵਰਗ ਦੇ ਸੂਝਵਾਨ ਗੁਰਮੁੱਖ ਪਿਆਰਿਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥

ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਵਿਚਾਰਾਂ ਰੱਖਣ ਵਾਲੇ ਪ੍ਰਚਾਰਕਾਂ ਵਿਚਾਲੇ ਤਕਰਾਰ ਜ਼ੁਬਾਨ ਤੋਂ ਹੱਟ ਕੇ ਹੱਥਾਂ-ਪੈਰਾਂ ਤੱਕ ਪੁੱਜ ਗਈ ਹੈ। ਹਰ ਇੱਕ ਨੂੰ ਇਉਂ ਜਾਪਦਾ ਹੈ ਜਿਵੇਂ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਸਿੱਖ ਧਰਮ ਦੀ ਵਿਆਖਿਆ ਜਾਂ ਸਿੱਖ ਇਤਿਹਾਸ ਦਾ ਦੱਸਣਾ ..ਜਿਵੇਂ ਬਸ ਆਖਰੀ ਸ਼ਬਦ ਹੀ ਹੋਣ। ਸੁਧਾਰ, ਵਿਸਥਾਰ ਤੇ ਵਿਚਾਰ ਦੀ ਕੋਈ ਜਰੂਰਤ ਹੀ ਨਾ ਹੋਵੇ!! ਧਿਰਾਂ ਗੁਰਮਤਿ ਦੇ ਸਿਧਾਂਤ ‘ਗੁਰਮੁਖਿ ਬੈਸਹੁ ਸਫਾ ਵਿਛਾਇ’ ਦੀ ਵਢਮੁੱਲੀ ਗੁਰਬਾਣੀ ਦੀ ਸੇਧ ਨੂੰ ਕੇਵਲ ਆਪਣੇ-ਆਪਣੇ ਢੰਗ ਨਾਲ ਹੀ ਮੰਨਣ ਨੂੰ ਤਿਆਰ ਹਨ -ਕੋਈ ਸ਼ਰਤ ਰੱਖਦਾ ਹੈ, ਕੋਈ ਦਬਾਅ ਪਾਉਂਦਾ ਹੈ ਤੇ ਕੋਈ ਡਰਾਉਂਦਾ-ਧਮਕਾਉਂਦਾ ਵੀ ਹੈ। ਇਹ ਸਭ ਕੁਝ ਸਿੱਖ ਆਸ਼ੇ ਦੇ ਉਲਟ ਹੈ। ਹੈ ਨਾ?

ਇੰਜ ਜਾਪਦਾ ਹੈ ਕਿ ਜਿਵੇਂ ਸਮਾਜ ਦੇ ਇੱਕ ਵਰਗ ਨੇ ਆਪਣੇ ਆਪ ਨੂੰ ਲਹੂ-ਲੁਹਾਣ ਕਰਨ ਦਾ ਤਹੀਆ ਕੀਤਾ ਹੋਇਆ ਹੈ। ਕੇਵਲ ਸਰੀਰਕ ਤੌਰ `ਤੇ ਲਹੂ-ਲੁਹਾਣ ਨਹੀਂ, ਮਾਨਸਿਕ ਅਤੇ ਆਤਮਿਕ ਤੌਰ `ਤੇ ਵੀ।

ਇਸ ਸਾਰੇ ਦ੍ਰਿਸ਼ਟਾਂਤ ਵਿੱਚ ਕੁਝ ਲੋਕ ਸਹਿਜ ਦੀ ਬੋਲੀ ਬੋਲ ਰਹੇ ਹਨ ਜਿਸ ਦੀ ਇਸ ਵੇਲੇ ਸਖਤ ਜਰੂਰਤ ਹੈ। ਬਹੁਤੇ ਵਿਦਵਾਨ ਜਾਂ ਤਾਂ ਚੁੱਪ ਹਨ ਜਾਂ ਉੱਚੀ ਅਵਾਜ ਵਿੱਚ ਚੰਗੇ-ਮੰਦੇ ਸ਼ਬਦਾਂ ਨਾਲ ਇੱਕ ਪਾਸੜ ਵਿਚਾਰ ਰੱਖ ਕੇ ਆਪਣੀ ਗੱਲ ਨੂੰ ਹੀ ਥੋਪਣਾ ਚਾਹੁੰਦੇ ਹਨ। ਵਰਤੋਂ ਕੀਤੀ ਸ਼ਬਦਾਵਲੀ ਤੋਂ ਡਰ ਲਗਦਾ ਹੈ।

ਜਿਨ੍ਹਾਂ ਨੂੰ ਅਸੀਂ ਸਿੱਖ ਧਰਮ ਦੀ ਰੱਖਿਆ ਦੇ ਲਈ ਵਾਗ-ਡੋਰ ਸੰਭਾਲੀ ਹੈ -ਚਾਹੇ ਉਹ ਸ਼੍ਰੋਮਣੀ ਕਮੇਟੀ ਹੋਵੇ, ਚਾਹੇ ਉਹ ਦਿੱਲੀ ਕਮੇਟੀ ਹੋਵੇ, ਚਾਹੇ ਉਹ ਪਿੰਡ ਜ਼ਾ ਸ਼ਹਿਰ ਦੀ ਗੁਰਦੁਆਰਾ ਪ੍ਬੰਧਕ ਕਮੇਟੀ ਹੋਵੇ, ਲੁਧਿਆਣੇ ਦੀ ਹੋਵੇ ਜਾਂ ਲੰਡਨ ਦੀ ਹੋਵੇ, ਚਾਹੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਹੋਣ, ਟਕਸਾਲ ਦੇ ਮੁਖੀ ਹੋਣ, ਲੋਕਲ ਕਮੇਟੀਆਂ ਦੇ ਪ੍ਧਾਨ ਹੋਣ ਸਭ ਪਾਸੇ ਬੁਜ਼ਦਿਲੀ ਦਾ ਆਲਮ ਹੈ। ਸਭ ਪਾਸੇ ਇੱਕ ਸ਼ੋਰ ਮਚਾਉਂਦੀ ਚੁੱਪ ਹੈ ਜੋ ਪੀੜਾ ਦਿੰਦੀ ਹੈ। ਕੋਈ ਇਸ ਹਾਲਾਤ ਵਿੱਚ ਚੰਗੇ ਆਗੂ ਦਾ ਰੋਲ ਨਹੀ ਨਿਭਾ ਰਿਹਾ।

ਜਿਨ੍ਹਾਂ ਨੂੰ ਅਸੀਂ ਸਿੱਖ ਧਰਮ ਦੀ ਰੱਖਿਆ ਦੇ ਲਈ ਵਾਗ-ਡੋਰ ਸੰਭਾਲੀ ਹੈ -ਚਾਹੇ ਉਹ ਸ਼੍ਰੋਮਣੀ ਕਮੇਟੀ ਹੋਵੇ, ਚਾਹੇ ਉਹ ਦਿੱਲੀ ਕਮੇਟੀ ਹੋਵੇ, ਚਾਹੇ ਉਹ ਪਿੰਡ ਜ਼ਾ ਸ਼ਹਿਰ ਦੀ ਗੁਰਦੁਆਰਾ ਪ੍ਬੰਧਕ ਕਮੇਟੀ ਹੋਵੇ, ਲੁਧਿਆਣੇ ਦੀ ਹੋਵੇ ਜਾਂ ਲੰਡਨ ਦੀ ਹੋਵੇ, ਚਾਹੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਹੋਣ, ਟਕਸਾਲ ਦੇ ਮੁਖੀ ਹੋਣ, ਲੋਕਲ ਕਮੇਟੀਆਂ ਦੇ ਪ੍ਧਾਨ ਹੋਣ ਸਭ ਪਾਸੇ ਬੁਜ਼ਦਿਲੀ ਦਾ ਆਲਮ ਹੈ। ਸਭ ਪਾਸੇ ਇੱਕ ਸ਼ੋਰ ਮਚਾਉਂਦੀ ਚੁੱਪ ਹੈ ਜੋ ਪੀੜਾ ਦਿੰਦੀ ਹੈ। ਕੋਈ ਇਸ ਹਾਲਾਤ ਵਿੱਚ ਚੰਗੇ ਆਗੂ ਦਾ ਰੋਲ ਨਹੀ ਨਿਭਾ ਰਿਹਾ।

ਸੋਸ਼ਲ ਮੀਡੀਆ ਤੇ ਭਾਰੀ ਸ਼ੋਰ ਹੈ, ਉੱਚੀ ਆਵਾਜ਼ ਵਿੱਚ ਸ਼ਬਦੀ ਡਾਂਗਾਂ ਫੇਰੀਆ ਜਾ ਰਹੀਆ ਹਨ, ਜੋ ਕਿ ਫਿਰ ਗੁਰਦੁਆਰਿਆਂ ਤੇ ਸੜਕਾਂ ਤੱਕ ਪਹੁੰਚਣ ਦੀ ਸਮਰੱਥਾ ਰੱਖਦੀਆਂ ਹਨ। ਇੱਕ-ਦੂਜੇ ਦੇ ਖੂਨ ਦੇ ਪਿਆਸੀਆਂ ਨਵ-ਜੰਮੀਆਂ ਪੰਥਕ ਸ਼ਖਸ਼ੀਅਤਾਂ ਅਤੇ ਸੋਸ਼ਲ ਮੀਡੀਆ ਸ਼ੇਰ, ਕੌਮ ਦਾ ਇਤਿਹਾਸ, ਧਰਮ ਅਤੇ ਤਕਦੀਰ ਲਿਖਣ ਨੂੰ ਅਤਿ ਕਾਹਲੇ ਹਨ। ਡਰ ਦੀ ਜ਼ੁਬਾਨ ਨਾਲ ਹੋਰਾਂ ਨੂੰ ਚੁੱਪ ਕਰਾੳਣਾ ਚਾਹੁੰਦੇ ਹਨ। ਸ਼ੋਰ ਏਨਾ ਮਚਾਉਂਦੇ ਹਨ ਕਿ ਦੁਸ਼ਮਣ ਤਾਕਤਾਂ ਨਾਲੋਂ ਵੱਧ ਇਨ੍ਹਾਂ ਤੋਂ ਡਰ ਲਗਦਾ ਹੈ।

ਇਹ ਸਾਜ਼ਸ਼ੀ ਚੁੱਪੀ, ਇਹ ਮਤਲਬੀ ਚੁੱਪੀ ਤੇ ਸੋਸ਼ਲ ਮੀਡੀ ਤੇ ਬੇਤਰਤੀਬੀ ਸ਼ੋਰ, ਬੇਲਗਾਮ ਸ਼ੋਰ ਤੇ ਉਚੀ ਆਵਾਜ਼ `ਚ ਪ੍ਰਚਾਰ, ਇਹ ਸਭ ਕੁਝ ਆਮ ਇਨਸਾਨ ਨੂੰ, ਜੋ ਸ਼ਰਧਾ ਨਾਲ ਗੁਰੂ ਘਰ ਨਾਲ ਜੁੜਿਆ ਹੋਇਆ ਹੈ, ਉਸਨੂੰ ਗੁਰੂ ਦੇ ਦੁਆਰ ਅਤੇ ਧਰਮ ਨਾਲ ਪਿਆਰ ਤੋਂ ਦੂਰ ਲਿਜਾ ਰਹੀ ਹੈ। ਉਹ ਨਾਸਤਕਤਾ ਨੂੰ ਹੀ ਚੰਗਾ ਸਮਝਣ ਲੱਗ ਜਾਂਦਾ ਹੈ। ਜੋ ਖੇੜਾ ਤੇ ਖੁਸ਼ੀ, ਜੋ ਜਜ਼ਬਾ ਉਹ ਗੁਰੂ ਦੇ ਦੁਆਰ ਤੋਂ ਲੈਣ ਜਾਂਦਾ ਹੈ, ਉਹ ਬੰਦਿਆ ਦੀ ਖਿੱਚੋ-ਤਾਣ ਵਿੱਚ ਭੁੱਲ ਜਾਂਦਾ ਹੈ। ਗੁਰੂ ਦੀ ਟੇਕ ਤੋਂ ਹਟ ਕੇ ਬੰਦਿਆਂ ਦੀ ਟੇਕ ਦੀ ਮਿਸਾਲ ਲੈ ਆਪਣੇ ਆਪ ਹੁਦਰੇ ਫੈਸਲੇ ਕਰਨ ਲੱਗਦਾ ਹੈ।

ਵਖਰੇਵਿਆਂ ਦੀ ਜ਼ੁਬਾਨ ਤੇ ਸਾਲ-ਦੋ ਸਾਲ ਲਈ ਤਾਲਾਬੰਦੀ ਕਰ ਦੇਈਏ ਤੇ ਹਰ ਸਿੱਖ ਆਮ ਸਿੱਖ, ਆਗੂ ਸਿੱਖ, ਪਰਿਵਾਰਕ ਸਿੱਖ, ਪ੍ਰਚਾਰਕ ਸਿੱਖ, ਅੰਮ੍ਰਿਤਧਾਰੀ ਸਿੱਖ, ਪਤਿੱਤ, ਆਪਣੇ ਆਪ ਨੂੰ ਰੋਜ਼, ਜਦੋਂ ਵੀ ਕੋਈ ਮੁਸ਼ਕਲ ਆਵੇ, ਕੋਈ ਨਾ-ਸੁਲਝਦਾ ਸਵਾਲ ਨਿੱਜੀ ਜੀਵਨ ਵਿੱਚ, ਪਰਿਵਾਰ ਅਤੇ ਸਮਾਜ ਵਿੱਚ ਉਭਰੇ, ਗੁਰਦੁਆਰਾ ਸਾਹਿਬ ਵਿੱਚ ਉਭਰੇ, ਕੌਮ ਵਿੱਚ ਉਭਰੇ, ਛੋਟੇ ਪੱਧਰ `ਤੇ ਉਭਰੇ ਜਾਂ ਵੱਡੇ ਪੱਧਰ `ਤੇ ਉਭਰੇ ਇੱਕ ਸਵਾਲ ਆਪਣੇ ਆਪ ਨੂੰ ਕਰਨਾ ਪੈਣਾ ਹੈ।

ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ, ਪ੍ਰਚਾਰਕ ਵੀਰੋ, ਥੋੜ੍ਹਾਂ ਧਿਆਨ ਦੇਣਾ। ਸ਼ਹੀਦਾਂ ਦੀ ਸਿਰਮੋਰ ਜਥੇਬੰਦੀ ਦਮਦਮੀ ਟਕਸਾਲ ਦੇ ਪ੍ਰਚਾਰਕ ਵੀਰੋ, ਧਰਮ ਦੀ ਸੁਚੱਜੀ ਵਿਆਖਿਆ ਕਰਨ ਵਾਲੇ ਮਿਸ਼ਨਰੀ ਪ੍ਰਚਾਰਕ ਵੀਰੋ, ਸਿਰਲੱਥ ਯੋਧਿਆਂ ਦੀ ਜਥੇਬੰਦੀ ਅਖੰਡ ਕੀਰਤਨੀ ਜੱਥੇ ਦੇ ਪ੍ਰਚਾਰਕ ਵੀਰੋ, ਅੱਜ ਜਿਸ ਮੋੜ `ਤੇ ਪੰਜਾਬ ਤੇ ਸਿੱਖ ਕੌਮ ਖੜੀ ਹੈ, ਕੁਝ ਵਿਚਾਰਨ ਦਾ ਸਮਾਂ ਹੈ। ਇਸ ਸਾਲ ਅਸੀਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ 300 ਸਾਲਾ ਜਨਮਦਿਨ ਮਨਾਉਂਦੇ ਹੋਏ ਸਿੱਖੀਏ, ਕਿ ਮਿਸਲਾਂ ਵੱਖਰੀਆਂ ਸਨ ਪਰ ਪੰਥਕ ਫੈਸਲੇ ਇਕੱਠੇ ਹੋ ਕੇ ਕਰਦੀਆਂ ਸਨ ਅਤੇ ਇੱਕਮੱਠਤਾ ਰੱਖਦੇ ਹੋਏ ਜਰਨੈਲਾਂ ਦੀ ਭਰਮਾਰ ਹੁੰਦਿਆ ਵੀ ਉਨ੍ਹਾਂ ਨੇ ਸਿੱਖ ਰਾਜ ਕਾਇਮ ਕੀਤਾ, ਲੱਖ ਮੁਸ਼ਕਲਾਂ ਅਤੇ ਵਖਰੇਵਿਆਂ ਦੇ ਹੁੰਦਿਆਂ ਵੀ ਇਕਸੁਰ ਹੋ ਕੇ ਫੈਸਲੇ ਕੀਤੇ।

ਅੱਜ ਅਸੀਂ ਕਿਧਰ ਤੁਰ ਪਏ ਹਾਂ? ਅਸੀ ਕੌਮ ਨੂੰ ਵੰਡਣ ਤੇ ਲੱਗੇ ਹੋਏ ਹਾਂ? ਅਜੋਕੇ ਪੰਜਾਬ ਵਿੱਚ, ਸੰਸਾਰ ਭਰ ਦੇ ਸਿੱਖ ਜਗਤ ਵਿੱਚ ਆਉ ਕੁਝ ਫੈਸਲੇ ਕਰੀਏ।

ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਹੋ ਕੇ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਨਿਕਲ ਕੇ ਗੁਰੂ ਨਾਨਕ ਪਾਤਸ਼ਾਹ ਵਾਂਗ, ਪਿੰਡ-ਪਿੰਡ, ਗਲੀ-ਗਲੀ, ਘਰ-ਘਰ ਪਹੁੰਚ ਕਰ ਕੇ ਸਿੱਖੀ ਦੇ ਵਢਮੁੱਲੇ ਵਿਰਸੇ ਨਾਲ ਤੇ ਗੁਰਬਾਣੀ ਦੀ ਖੁਸ਼ਬੂ ਨਾਲ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਅਤੇ ਬੀਬੀਆਂ ਨੂੰ ਸਿੱਖੀ ਨਾਲ ਜੋੜੀਏ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ-ਮਾਰੂ ਤਾਕਤਾਂ ਸਰਗਰਮ ਨੇ, ਕੋਝੀਆਂ ਤੇ ਗੁੱਝੀਆਂ ਵਾਰ ਕਰ ਰਹੀਆਂ ਨੇ, ਪਰ ਇਹ ਕੋਈ ਨਵੀਂ ਗੱਲ ਨਹੀਂ, ਇੰਝ ਹੀ ਹੁੰਦਾ ਆਇਆ ਹੈ। ਗੁਰੂ ਕਾਲ ਤੋਂ ਹੁੰਦਾ ਆਇਆ ਹੈ।

ਪ੍ਰਚਾਰ ਜੱਥੇ ਬਣਾ ਕੇ ਹਰ ਉਹ ਕਿਸਾਨ ਜਿਸ ਨੇ ਖੁਦਕੁਸ਼ੀ ਕਰ ਲਈ ਹੈ, ਉਸਦੇ ਪਰਿਵਾਰ ਨੂੰ ਮਿਲੀਏ ਅਤੇ ਉਨ੍ਹਾਂ ਨੂੰ ਸਿੱਖੀ ਜੀਵਨ ਜਾਚ ਦੱਸੀਏ, ਹੋਂਸਲਾ ਵਧਾਈਏ, ਸਾਧਨ ਜੁਟਾਈਏ। ਹਰ ਉਸ ਕਿਸਾਨ ਪਰਿਵਾਰ ਨੂੰ ਮਿਲੀਏ ਜੋ ਕੱਲ ਖੁਦਕੁਸ਼ੀ ਕਰਨ ਵਾਲਾ ਹੈ। ਤੁਹਾਨੂੰ ਨਹੀਂ ਲਗਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਅਜਿਹਾ ਹੀ ਕੁਝ ਕਰਨਾ ਸੀ ਤੇ ਤੁਹਾਡੇ ਤੋਂ ਵੀ ਉਨ੍ਹਾਂ ਨੂੰ ਇਹ ਹੀ ਆਸ ਹੈ। ਬਹਾਦਰਾਂ ਦੀ ਧਰਤੀ ਪੰਜਾਬ `ਤੇ ਖੁਦਕੁਸ਼ੀਆਂ ਸਾਨੂੰ ਪਰੇਸ਼ਾਨ ਨਹੀ ਕਰਦੀਆਂ? ਛੱਡ ਦਿਉ ਵਖਰੇਵੇਂ ਬਾਣੀ ਦੇ, ਪਹਿਰਾਵੇ ਦੇ, ਵਿਆਖਿਆ ਦੇ ਤੇ ਬਚਾ ਲਉ ਡੁਬਦੇ ਪਰਿਵਾਰਾਂ ਨੂੰ। ਇਸ ਢੰਗ ਨਾਲ ਪ੍ਰਚਾਰ ਕਰੋ, ਸਾਧਨ ਜੁਟਾਉ ਕਿ ਪੰਜਾਬ ਦੀ ਧਰਤੀ `ਤੇ ਕਿਸਾਨਾਂ, ਵਿਦਿਆਰਥੀਆਂ ਅਤੇ ਵਿਆਹੁਤਾਂ ਬੀਬੀਆਂ ਦੀ ਖੁਦਕੁਸ਼ੀਆਂ ਦੀ ਜੋ ਮਹਾਂਮਾਰੀ ਫੈਲੀ ਹੋਈ ਹੈ ਉਹ ਰੁਕ ਜਾਵੇ।

ਆਉ ਪ੍ਰਚਾਰ ਨੂੰ ਘਰ-ਘਰ ਲੈ ਜਾ ਕੇ “ਘਰਿ ਘਰਿ ਅੰਦਰਿ ਧਰਮਸਾਲ” ਨੂੰ ਸਾਕਾਰ ਕਰੀਏ। ਪਿੰਡ ਪੱਧਰ `ਤੇ ਹੋ ਰਹੇ ਜਾਤ-ਪਾਤ ਦੇ ਵਿਤਕਰਿਆਂ ਨੂੰ ਗੁਰੂ ਨਾਨਕ ਦੀ ਬੋਲੀ ਨਾਲ ਠੀਕ ਕਰੀਏ। ਪਾਤਸ਼ਾਹ ਗੁਰੂ ਨਾਨਕ ਨੇ ਬੀਬੀਆਂ ਨੂੰ ਉਚਾ ਦਰਜੇ ਦਿੰਦੇ ਹੋਏ ਕਿਹਾ ਸੀ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’ ਇਸ ਨੂੰ ਸਾਰਥਕ ਰੂਪ ਵਿੱਚ ਸਾਕਾਰ ਕਰੀਏ। ਅਣਜੰਮੀਆਂ ਬੱਚੀਆਂ, ਸ਼ਾਦੀ-ਸ਼ੁਦਾ ਬੀਬੀਆਂ ਦੇ ਦਰਦ ਨੂੰ ਸਮਝੀਏ। ਨਹੀਂ ਤੇ ਗੁਰੂ ਨਾਨਕ ਦੇ ਸਿੱਖਾਂ ਤੇ ਦੁਨੀਆ ਨੇ ਕਿੰਤੂ ਪਰੰਤੂ ਸ਼ੁਰੂ ਕਰ ਦੇਣਾ ਹੈ। ਵੈਸੇ ਵੀ ਸਾਡੀ ਕਥਨੀ ਤੇ ਕਰਨੀ ਵਿੱਚ ਪਾੜਾ ਵਧਦਾ ਜਾ ਰਿਹਾ ਹੈ। ਇਹ ਸੂਝਵਾਨ ਵਰਗ ਦਾ ਕੰਮ ਹੈ, ਪ੍ਰਚਾਰ -ਹੋਰਾਂ ਤੱਕ ਪ੍ਰਚਾਰ ਹੀ ਕੌਮ ਨੂੰ ਬਚਾ ਸਕਦਾ ਹੈ। ਇਹ ਸਰਕਾਰਾਂ ਦਾ ਫਰਜ਼ ਨਹੀਂ, ਤੁਹਾਡਾ ਫਰਜ਼ ਹੈ, ਮੇਰਾ ਫਰਜ਼ ਹੈ। ਕਿਸੇ ਕਿਸਮ ਦੀ ਢਿੱਲ ਜ਼ਾਂ ਬਹਿਸ ਬੁਜਦਿਲੀ ਹੋਵੇਗੀ।

ਆਉ, ਕਿਰਤ ਦੀ ਦਾਤ ਨੂੰ ਮੁੜ ਸਿੱਖਾਂ ਦੀ ਝੋਲੀ ਪਾਈਏ। ਕਸਰਤ ਕਰਨ ਲਈ ਅਖਾੜੇ ਖੋਲੀਏ। ਖੇਡਾਂ ਅਤੇ ਵਿੱਦਿਆ ਦਾ ਪਸਾਰ ਕਰੀਏ ਤੇ ਨਿੱਤ ਪੰਜਾਬ ਤੋਂ ਪਲੈਨ ਕਰਨ ਵਾਲੇ ਨੌਜਵਾਨ ਬੱਚੇ-ਬੱਚੀਆਂ ਨੂੰ ਪੰਜਾਬ ਵਿੱਚ ਹੀ ਚੰਗੇ ਪੜ੍ਨ, ਵਪਾਰ, ਨੋਕਰੀਆਂ ਦੇ ਸਾਧਨ ਮੁਹੱਈਆ ਕਰਵਾਈਏ। ਸਿਕਲੀਗਰਾਂ ਨੂੰ ਚੰਗੀ ਤਰ੍ਹਾਂ ਵਸਾਈਏ। ਇਹ ਅਹਿਸਾਨ ਨਹੀਂ, ਫਰਜ਼ ਹੈ।

ਛੱਡ ਦਿਉ ਵਖਰੇਵੇਂ ਬਾਣੀ ਦੇ, ਪਹਿਰਾਵੇ ਦੇ, ਵਿਆਖਿਆ ਦੇ ਤੇ ਬਚਾ ਲਉ ਡੁਬਦੇ ਪਰਿਵਾਰਾਂ ਨੂੰ। ਇਸ ਢੰਗ ਨਾਲ ਪ੍ਰਚਾਰ ਕਰੋ, ਸਾਧਨ ਜੁਟਾਉ ਕਿ ਪੰਜਾਬ ਦੀ ਧਰਤੀ `ਤੇ ਕਿਸਾਨਾਂ, ਵਿਦਿਆਰਥੀਆਂ ਅਤੇ ਵਿਆਹੁਤਾਂ ਬੀਬੀਆਂ ਦੀ ਖੁਦਕੁਸ਼ੀਆਂ ਦੀ ਜੋ ਮਹਾਂਮਾਰੀ ਫੈਲੀ ਹੋਈ ਹੈ ਉਹ ਰੁਕ ਜਾਵੇ।

ਪਿਆਰੇ ਪ੍ਰਚਾਰਕ ਵੀਰੋ, ਗੁਰੂ ਸਾਹਿਬ ਨੇ ਬਖਸ਼ਿਸ਼ ਕਰ ਕੇ ਤੁਹਾਨੂੰ ਬਹੁਤ ਸੂਝ-ਬੂਝ ਦਿੱਤੀ ਹੈ। ਕੁਝ ਸਮੇਂ ਲਈ ਇਸ ਸੂਝ-ਬੂਝ ਦਾ ਇਸਤੇਮਾਲ ਪੰਜਾਬੀ ਜ਼ੁਬਾਨ ਨੂੰ ਬਚਾਉਣ, ਵਿੱਦਿਆ ਦਾ ਪਸਾਰ ਕਰਨ, ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ, ਕਿਸਾਨਾਂ ਨੂੰ ਬਚਾਉਣ, ਜਾਤ-ਪਾਤ ਖਤਮ ਕਰਨ, ਪੰਜਾਬ ਵਿੱਚ ਵੱਸਦੇ ਦਲਿਤ ਵੀਰਾਂ ਨਾਲ ਅਤੇ ਹੋਰ ਕਮਜ਼ੋਰ ਵਰਗਾਂ ਨਾਲ ਪਿਆਰ ਕਰਨ `ਤੇ ਲਗਾ ਲਈਏ।

ਵਖਰੇਵਿਆਂ ਦੀ ਜ਼ੁਬਾਨ ਤੇ ਸਾਲ-ਦੋ ਸਾਲ ਲਈ ਤਾਲਾਬੰਦੀ ਕਰ ਦੇਈਏ ਤੇ ਹਰ ਸਿੱਖ ਆਮ ਸਿੱਖ, ਆਗੂ ਸਿੱਖ, ਪਰਿਵਾਰਕ ਸਿੱਖ, ਪ੍ਰਚਾਰਕ ਸਿੱਖ, ਅੰਮ੍ਰਿਤਧਾਰੀ ਸਿੱਖ, ਪਤਿੱਤ, ਆਪਣੇ ਆਪ ਨੂੰ ਰੋਜ਼, ਜਦੋਂ ਵੀ ਕੋਈ ਮੁਸ਼ਕਲ ਆਵੇ, ਕੋਈ ਨਾ-ਸੁਲਝਦਾ ਸਵਾਲ ਨਿੱਜੀ ਜੀਵਨ ਵਿੱਚ, ਪਰਿਵਾਰ ਅਤੇ ਸਮਾਜ ਵਿੱਚ ਉਭਰੇ, ਗੁਰਦੁਆਰਾ ਸਾਹਿਬ ਵਿੱਚ ਉਭਰੇ, ਕੌਮ ਵਿੱਚ ਉਭਰੇ, ਛੋਟੇ ਪੱਧਰ `ਤੇ ਉਭਰੇ ਜਾਂ ਵੱਡੇ ਪੱਧਰ `ਤੇ ਉਭਰੇ ਇੱਕ ਸਵਾਲ ਆਪਣੇ ਆਪ ਨੂੰ ਕਰਨਾ ਪੈਣਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਇਸ ਮਸਲੇ ਨੂੰ ਕਿਵੇਂ ਹੱਲ ਕਰਨਾ ਸੀ? ਪਾਤਸ਼ਾਹ ਕੀ ਬੋਲਦੇ, ਸੰਬੰਧਿਤ ਧਿਰਾਂ ਨਾਲ ਕਿਵੇਂ ਗੱਲ ਕਰਦੇ, ਵੱਖ-ਵੱਖ ਉਦਾਸੀਆਂ ਦੌਰਾਨ ਗੁਰੂ ਸਾਹਿਬ ਨੇ ਸਮਾਜਕ, ਧਾਰਮਿਕ ਅਤੇ ਨਿੱਜੀ ਮਸਲਿਆਂ ਨੂੰ ਕਿਵੇਂ ਨਜਿੱਠਿਆ ਸੀ? ਕੀ ਅਸੀਂ ਉਸ ਤਰ੍ਹਾਂ ਕਰ ਰਹੇ ਹਾਂ?

ਗੁਰੂ ਨਾਨਕ ਪਾਤਸ਼ਾਹ ਨੇ ਇਸ ਮਸਲੇ ਨੂੰ ਕਿਵੇਂ ਹੱਲ ਕਰਨਾ ਸੀ? ਪਾਤਸ਼ਾਹ ਕੀ ਬੋਲਦੇ, ਸੰਬੰਧਿਤ ਧਿਰਾਂ ਨਾਲ ਕਿਵੇਂ ਗੱਲ ਕਰਦੇ, ਵੱਖ-ਵੱਖ ਉਦਾਸੀਆਂ ਦੌਰਾਨ ਗੁਰੂ ਸਾਹਿਬ ਨੇ ਸਮਾਜਕ, ਧਾਰਮਿਕ ਅਤੇ ਨਿੱਜੀ ਮਸਲਿਆਂ ਨੂੰ ਕਿਵੇਂ ਨਜਿੱਠਿਆ ਸੀ? ਕੀ ਅਸੀਂ ਉਸ ਤਰ੍ਹਾਂ ਕਰ ਰਹੇ ਹਾਂ?

ਜਦ ਸਾਰੇ ਪ੍ਰਚਾਰਕ ਵੀਰ ਅਤੇ ਭੈਣਾਂ ਅਤੇ ਉਨ੍ਹਾਂ ਦੇ ਸਹਿਯੋਗੀ ਗੁਰੂ ਨਾਨਕ ਦੀ ਬੋਲੀ ਤੋਂ ਸੇਧ ਲੈ ਕੇ ਬੋਲ ਬੋਲਣਗੇ ਤੇ ਘਰ ਵਿੱਚ, ਸਮਾਜ ਵਿੱਚ, ਗੁਰਦੁਆਰਾ ਸਾਹਿਬ ਵਿੱਚ, ਅਕਾਲ ਤਖਤ ਸਾਹਿਬ `ਤੇ ਵੀ ਫਿਰ ਭਰਾ-ਮਾਰੂ ਜੰਗ ਵਰਗੇ ਹਾਲਾਤ ਨਹੀਂ ਪੈਦਾ ਹੋਣਗੇ। ਸਿੱਧੇ ਟਾਕਰੇ ਨਹੀਂ ਹੋਣਗੇ ਤੇ ਦਸਤਾਰ ਦਾ ਅਪਮਾਨ ਵੀ ਨਹੀਂ ਹੋਵੇਗਾ।

ਸਿੱਖ ਸੰਗਤ ਦੇ ਰੋਜ਼ਮਰ੍ਹਾ ਦੇ ਮਸਲਿਆਂ ਨੂੰ ਛੋਹਣ ਦਾ ਵੇਲਾ ਹੈ। ਕੌਮੀ ਆਨ-ਸ਼ਾਨ ਅਤੇ ਬਾਨ ਬਾਰੇ ਦੁਨੀਆਂ ਨੂੰ ਦੱਸਣ ਦਾ ਵੇਲਾ ਹੈ। ਨਿੱਜਪ੍ਰਸਤੀ ਤੋਂ ਉਪਰ ਉਠ ਆਪਣੇ ਵੱਲੋਂ ਮਿੱਥੀ ਹਦੂਦ `ਚੋਂ ਬਾਹਰ ਨਿਕਲ ਕੇ ਦੁਨੀਆਂ ਤੱਕ ਗੁਰੂ ਨਾਨਕ ਦੀ ਗੱਲ ਨੂੰ ਦੱਸਣ ਦਾ ਵੇਲਾ ਹੈ।

 If you like our stories, do follow WSN on Facebook.

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ-ਮਾਰੂ ਤਾਕਤਾਂ ਸਰਗਰਮ ਨੇ, ਕੋਝੀਆਂ ਤੇ ਗੁੱਝੀਆਂ ਵਾਰ ਕਰ ਰਹੀਆਂ ਨੇ, ਪਰ ਇਹ ਕੋਈ ਨਵੀਂ ਗੱਲ ਨਹੀਂ, ਇੰਝ ਹੀ ਹੁੰਦਾ ਆਇਆ ਹੈ। ਗੁਰੂ ਕਾਲ ਤੋਂ ਹੁੰਦਾ ਆਇਆ ਹੈ। ਆਪਣੇ ਆਪ ਨੂੰ ਕੋਸਣ, ਨੁਕਸਾਨ ਪਹੁੰਚਾਉਣ ਦਾ ਵੇਲਾ ਨਹੀਂ ਹੈ।ਨਿੱਤ ਆਪਣੇ ਆਪ ਨੂੰ ਕੋਸਣਾ ਸਾਡੀ ਫਿਤਰਤ ਨਹੀ ਹੈ। ਸਿੱਖੀ ਦੀ ਖੁਸ਼ਬੋ ਨੂੰ ਦੁਨੀਆਂ ਤੱਕ ਫੈਲ਼ਾਉਣ ਦੀ ਲੀਕ ਵੱਡੀ ਕਰੋ, ਆਰ. ਐਸ. ਐਸ. ਅਤੇ ਹੋਰ ਦੁਸ਼ਮਣ ਤਾਕਤਾਂ ਆਉਂਦੀਆਂ ਰਹਿਣਗੀਆਂ। ਵਾਧੂ-ਘਾਟੂ ਬਾਣੀ ਅਤੇ ਵਿਚਾਰਾਂ ਦੇ ਫਰਕ ਫਿਰ ਨਜਿਠ ਲਵਾਂਗੇ। ਹੁਣ ਘਰ ਨੂੰ ਲਗੀ ਅੱਗ ਤਾਂ ਬੁਝਾ ਲਈਏ!

ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ॥

111 recommended
2132 views
bookmark icon