ਸਿੱਖ ਸੋਸ਼ਲ ਮੀਡੀਆ ਪ੍ਰਚਾਰਕਾਂ ਨੇ ਕਰਾਈ ਆਰ. ਐਸ. ਐਸ. ਦੀ ਕਰਾਰੀ ਹਾਰ

 -  -  76


ਵਰਲਡ ਸਿੱਖ ਨਿਊਜ਼ ਦੇ ਸੰਪਾਦਕ ਨੇ ਆਰ. ਐਸ. ਐਸ. ਮੁਖੀ ਨੂੰ ਇੱਕ ਖੁੱਲਾ ਖੱਤ ਲਿਖ ਕੇ ਆਰ. ਐਸ. ਐਸ. ਅਤੇ ਉਨ੍ਹਾਂ ਨਾਲ ਸਬੰਧਤ ਜਥੇਬੰਦੀਆਂ ਵੱਲੋਂ ਸਿੱਖ ਮਸਲਿਆਂ `ਚ ਦਖਲਅੰਦਾਜੀ, ਸਿੱਖ ਫਲਸਫਾ ਅਤੇ ਇਤਿਹਾਸ ਵਿੱਚ ਝੂਠੀ ਜਾਣਕਾਰੀ ਅਤੇ ਫਰੇਬ ਦਾ ਟਾਕਰਾ ਕਰਦਿਆਂ ਵਿਰੋਧ ਕੀਤਾ ਹੈ ਅਤੇ ਵੰਗਾਰ ਪਾਈ ਹੈ। ਉਨ੍ਹਾਂ ਨੇ ਸਿੱਖ ਸੋਸ਼ਲ ਮੀਡੀਆ ਪ੍ਰਚਾਰਕਾਂ ਨੂੰ ਵਧਾਈ ਦਿੱਤੀ ਹੈ ਜਿਨ੍ਹਾਂ ਨੇ ਲਗਾਤਾਰ ਉਪਰਾਲੇ ਕਰਕੇ ਸਿੱਖ ਆਗੂਆਂ ਅਤੇ ਭੋਲੇ-ਭਾਲੇ ਸਿੱਖਾਂ ਨੂੰ ਆਰ. ਐਸ. ਐਸ. ਦੇ ਚੁੰਗਲ ਤੋਂ ਦੂਰ ਰੱਖਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।

ਪਿਆਰੇ ਮੋਹਨ ਭਾਗਵਤ ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!!!

ਇਹ ਚਿੱਠੀ ਸਿੱਖ ਅਵਾਜ਼ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਇੱਕ ਯਤਨ ਹੈ। ਜਿੱਥੋਂ ਤੱਕ ਸਿੱਖ ਮਾਮਲਿਆਂ ਵਿੱਚ ਤੁਹਾਡੀ ਪਹੁੰਚ ਅਤੇ ਦਖਲਅੰਦਾਜੀ ਦਾ ਸਵਾਲ ਹੈ, ਮੇਰਾ ਯਕੀਨ ਹੈ ਕਿ ਤੁਸੀਂ ਜਰੂਰ ਥੋੜ੍ਹੇ ਚਿੰਤਤ ਹੋਵੋਗੇ। ਕੁਝ ਸਾਲਾਂ ਦੇ ਵਖਵੇ ਬਾਅਦ ਕਿਸੇ ਨਾ ਕਿਸੇ ਬਹਾਨੇ ਆਰ. ਐਸ. ਐਸ. ਸਿੱਖ ਮਾਮਲਿਆਂ ਵਿੱਚ ਦਖਲਅੰਦਾਜੀ ਸ਼ੁਰੂ ਕਰਦੀ ਹੈ, ਪਹਿਲਾਂ ਇਹ ਕਹਿ ਕਿ ਸਿੱਖ ਤਾਂ ਹਿੰਦੂ ਹੀ ਹਨ ਫਿਰ ਸਿੱਖ ਆਗੂਆਂ ਨੂੰ ਫੁਸਲਾਇਆ-ਦਬਕਾਇਆ ਜਾਂਦਾ ਹੈ ਅਤੇ ਸੰਗਤ ਦੀ ਬਿਲਕੁਲ ਪ੍ਰਵਾਹ ਨਹੀਂ ਕੀਤੀ ਜਾਂਦੀ। ਪਰ ਇਸ ਵਾਰ ਕੁਝ ਹੋਰ ਹੀ ਹੋਇਆ।

ਕਈ ਸਾਲਾਂ ਦੇ ਕੂੜ ਪ੍ਰਚਾਰ, ਭਾਰੀ ਖਰਚ, ਬਾਦਲ ਦਲ ਨਾਲ ਨੇੜਤਾ, ਭਾਰਤ ਨਿਜ਼ਾਮ ਦੀ ਪਹੁੰਚ ਅਤੇ ਮੋਦੀ ਸਰਕਾਰ ਦੀ ਤਾਕਤ-ਸਾਰੇ ਮਿਲ ਕੇ ਵੀ ਸਿੱਖਾਂ ਨੂੰ ਅਤੇ ਸਿੱਖ ਆਗੂਆਂ ਨੂੰ ਰਾਸ਼ਟਰੀ ਸਿੱਖ ਸੰਗਤ ਵੱਲੋਂ ਤਾਲਕਟੋਰਾ ਸਟੇਡੀਅਮ, ਨਵੀਂ ਦਿੱਲੀ ਵਿਖੇ ਗੁਰੂ ਗੋਬਿੰਦ ਸਿੰਘ ਪਿਤਾ ਦੇ 350 ਸਾਲਾ ਪੁਰਬ ਦੇ ਸਮਾਗਮਾਂ ਵਿੱਚ ਸ਼ਾਮਿਲ ਕਰਾਉਣ ਵਿੱਚ ਨਾਕਾਮਯਾਬ ਰਹੇ। ਮੈਨੂੰ ਖੁਸ਼ੀ ਹੈ ਕਿ ਤਖਤ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਜੀ ਵੀ ਰੂਹਪੋਸ਼ ਹੀ ਰਹੇ।

ਹਾਂ, ਤੁਹਾਡੇ ਕੋਲ ਕੁਝ ਸਿੱਖਾਂ ਵਰਗੀਆਂ ਸ਼ਕਲਾਂ ਪਹੁੰਚੀਆਂ ਸਨ- ਪੰਥ-ਦੋਖੀ, ਅੰਨੇ-ਬੌਲੇ ਜੋ ਦੋਨੋ ਪਾਸਿਆਂ ਤੋਂ ਖੱਟੀ ਖੱਟਣਾ ਚਾਹੁੰਦੇ ਨੇ। ਮੈਂ ਸਮਝਦਾ ਹਾਂ ਕਿ ਉਹ ਵੀ ਸ਼ਾਮਿਲ ਇਸ ਕਰਕੇ ਹੋਏ ਕਿਉਂ ਕਿ ਸਿੱਖ ਸੋਸ਼ਲ ਮੀਡੀਆ ਪ੍ਰਚਾਰਕਾਂ ਨੇ ਉਨ੍ਹਾਂ ਤੱਕ ਪਹੁੰਚ ਨਹੀਂ ਕੀਤੀ, ਕਿਉਂਕਿ ਉਨ੍ਹਾਂ ਨੇ ਨਹੀਂ ਸੀ ਸੋਚਿਆ ਕਿ ਇਹ ਲੋਕ ਅਕਾਲ ਤਖਤ ਦੇ ਹੁਕਮਾਂ ਦੀ ਅਤੇ ਸਿੱਖਾਂ ਦੀ ਸਾਂਝੀ ਸੋਚ ਦੀ ਉਲੰਘਣਾ ਕਰਨਗੇ। ਤੁਹਾਡੇ ਸਿਆਸੀ ਵਿੰਗ ਦੇ ਮੰਤਰੀ ਅਤੇ ਸਾਬਕਾ ਮੰਤਰੀ ਵੀ ਪਹੁੰਚੇ ਹੋਏ ਸਨ ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀ ਸੀ। ਪਰ ਸੱਚ ਜਾਣਿਓ, ਉਹ ਬੇ-ਦਿਲਿਆਂ ਹੀ ਉਥੇ ਬੈਠੇ ਸਨ।

ਭਾਵੇਂ ਕਿ ਇਹ ਸਿੱਖ ਸਮਾਜ ਲਈ ਜਸ਼ਨ ਦਾ ਸਮਾਂ ਤਾਂ ਨਹੀਂ ਹੈ ਪਰ ਸਿੱਖ ਸੋਸ਼ਲ ਮੀਡੀਆ ਪ੍ਰਚਾਰਕਾਂ ਵੱਲੋਂ ਰਾਸ਼ਟਰੀ ਸਿੱਖ ਸੰਗਤ ਦੇ ਗੋਡੇ ਲਵਾਉਣੇ ਅਤੇ ਸਿੱਖ ਧਾਰਮਿਕ ਤੇ ਸਿਆਸੀ ਆਗੂਆਂ ਨੂੰ ਉਥੇ ਨਾ ਜਾਣ ਲਈ ਮਜ਼ਬੂਰ ਕਰ ਦੇਣਾ ਇੱਕ ਵੱਡੀ ਪ੍ਰਾਪਤੀ ਸਮਝਿਆ ਜਾਣਾ ਚਾਹੀਦਾ ਹੈ।

ਭਾਵੇਂ ਕਿ ਇਹ ਸਿੱਖ ਸਮਾਜ ਲਈ ਜਸ਼ਨ ਦਾ ਸਮਾਂ ਤਾਂ ਨਹੀਂ ਹੈ ਪਰ ਸਿੱਖ ਸੋਸ਼ਲ ਮੀਡੀਆ ਪ੍ਰਚਾਰਕਾਂ ਵੱਲੋਂ ਰਾਸ਼ਟਰੀ ਸਿੱਖ ਸੰਗਤ ਦੇ ਗੋਡੇ ਲਵਾਉਣੇ ਅਤੇ ਸਿੱਖ ਧਾਰਮਿਕ ਤੇ ਸਿਆਸੀ ਆਗੂਆਂ ਨੂੰ ਉਥੇ ਨਾ ਜਾਣ ਲਈ ਮਜ਼ਬੂਰ ਕਰ ਦੇਣਾ ਇੱਕ ਵੱਡੀ ਪ੍ਰਾਪਤੀ ਸਮਝਿਆ ਜਾਣਾ ਚਾਹੀਦਾ ਹੈ। ਭਾਵੇਂ ਉਹ ਕਿੰਨੀ ਵੀ ਛੋਟੀ ਗਿਣਤੀ ਵਿੱਚ ਸਨ, ਜਿਨ੍ਹਾਂ ਸਿੱਖਾਂ ਨੇ ਦਿੱਲੀ ਦੀਆਂ ਸੜਕਾਂ `ਤੇ ਆਰ. ਐਸ. ਐਸ. ਦਾ ਵਿਰੋਧ ਕੀਤਾ, ਉਹ ਸਿੱਖ ਜਜ਼ਬੇ ਦੀ ਤਰਜਮਾਨੀ ਸੀ।

ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਦਿੱਲੀ ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ, ਤੇਜਾ ਸਿੰਘ ਸਮੁੰਦਰੀ ਹਾਲ, ਅੰਮ੍ਰਿਤਸਰ ਵਿੱਚ ਮੀਟਿੰਗ ਕਰਕੇ 5 ਘੰਟੇ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਆਰ. ਐਸ. ਐਸ. ਦੇ ਪ੍ਰੋਗਰਾਮ ਵਿੱਚ ਦਿੱਲੀ ਨਾ ਜਾਣ ਦਾ ਫੈਸਲਾ ਲੈ ਸਕੇ ਸਨ।

ਸਿੱਖਾਂ ਨੂੰ ਬਹੁਤ ਪਹਿਲਾਂ ਹੀ ਸਮਝ ਆ ਚੁੱਕਾ ਹੈ ਕਿ ਰਾਸ਼ਟਰੀ ਸਿੱਖ ਸੰਗਤ, ਆਰ. ਐਸ. ਐਸ. ਦੀ ਹੀ ਇੱਕ ਕੋਝੀ ਖੇਡ ਹੈ ਜੋ ਕਿ ਸਿੱਖਾਂ ਦੇ ਸਮਾਜਕ, ਧਾਰਮਿਕ ਅਤੇ ਸਿਆਸੀ ਜੀਵਨ ਵਿੱਚ ਘੁਸਪੈਠ ਕਰਨ ਦੀ ਤਾੜ ਵਿੱਚ ਰਹਿੰਦੀ ਹੈ। ਕੁਝ ਥਾਵਾਂ `ਤੇ ਉਹ ਕਾਮਯਾਬ ਵੀ ਹੋਏ ਹਨ ਪਰ ਹੁਣ ਸਿੱਖ ਸੋਸ਼ਲ ਮੀਡੀਆ ਪ੍ਰਚਾਰਕਾਂ ਦੀ ਨਜ਼ਰਸ਼ਾਨੀ ਤੋਂ ਉਹ ਬਚ ਨਹੀਂ ਸਕਦੇ। ਦਲ ਖਾਲਸਾ ਨੇ ਬਿਲਕੁਲ ਠੀਕ ਕਿਹਾ ਹੈ ਕਿ “ਰਾਸ਼ਟਰੀ ਸਿੱਖ ਸੰਗਤ, ਰਾਸ਼ਟਰੀ ਸਵਾਇਮਸੇਵਕ ਸੰਘ ਦੀ ਨਜਾਇਜ਼ ਔਲਾਦ ਹੈ ਅਤੇ ਸਿੱਖ ਉਸ ਨੂੰ ਕਦੀ ਵੀ ਅਪਨਾ ਨਹੀਂ ਸਕਦੇ”।

ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ 350 ਸਾਲਾ ਪੁਰਬ ਦੇ ਜਸ਼ਨਾਂ `ਤੇ ਤੁਹਾਡੀ ਤਕਰੀਰ ਵਿੱਚੋਂ ਆਰ. ਐਸ. ਐਸ. ਦੇ ਏਜੰਡੇ ਦੀ ਬੂ ਆਉਂਦੀ ਹੈ। ਤੁਸੀਂ ਹਰ ਧਰਮ ਨੂੰ ਖਾਸ ਕਰਕੇ ਸਿੱਖੀ ਨੂੰ ਆਪਣਾ ਅੰਗ ਬਣਾਉਣਾ ਚਾਹੁੰਦੇ ਹੋ ਅਤੇ ਸਾਡੇ ਗੁਰੂ ਸਾਹਿਬਾਨ ਨੂੰ ਭਾਰਤੀ ਆਗੂ ਦੱਸਣਾ ਚਾਹੁੰਦੇ ਹੋ। ਮੈਂ ਸਪੱਸ਼ਟ ਕਰ ਦਿਆਂ ਗੁਰੂ ਗੋਬਿੰਦ ਸਿੰਘ ਪਿਤਾ ਨੇ ਖਾਲਸਾ ਪੰਥ ਸਾਜਿਆ ਸੀ ਜੋ ਇੱਕ ਅਕਾਲ ਪੁਰਖ ਦਾ ਪੁਜਾਰੀ ਹੈ ਅਤੇ ਇੱਕ ਸਾਂਝੇ ਸਮਾਜ ਦੀ ਸਿਰਜਣਾ ਲਈ ਸਮਰਪਿਤ ਹੈ ਜੋ ਕਿ ਭਾਰਤੀ ਸਮਾਜਿਕ ਅਤੇ ਸਿਆਸੀ ਵਰਤਾਰੇ ਤੋਂ ਕੋਹਾਂ ਦੂਰ ਹੈ।

ਅੱਜ ਅਸੀਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਚੇਤ ਹਾਂ ਤੇ ਅਜੋਕੀ ਤਕਨੀਕ ਦਾ ਵੀ ਪੁਰਾ ਲਾਭ ਉਠਾ ਰਹੇ ਹਾਂ। ਮੈਂ ਪੁਰਜ਼ੋਰ ਤਰੀਕੇ ਨਾਲ ਸੁਝਾਅ ਦਿੰਦਾ ਹਾਂ ਕਿ ਨਾਗਪੁਰ ਬੈਠੇ ਆਗੂ ਅੰਮ੍ਰਿਤਸਰ ਅਤੇ ਅਨੰਦਪੁਰ ਸਾਹਿਬ ਤੋਂ ਕੁਝ ਸਿੱਖਣ ਅਤੇ ਸਿੱਖ ਕੌਮ ਦੀ ਵੱਖਰੀ ਹੋਂਦ ਨੰੂ ਮੰਨ ਲੈਣ।ਅੱਜ ਅਸੀਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਚੇਤ ਹਾਂ ਤੇ ਅਜੋਕੀ ਤਕਨੀਕ ਦਾ ਵੀ ਪੁਰਾ ਲਾਭ ਉਠਾ ਰਹੇ ਹਾਂ। ਮੈਂ ਪੁਰਜ਼ੋਰ ਤਰੀਕੇ ਨਾਲ ਸੁਝਾਅ ਦਿੰਦਾ ਹਾਂ ਕਿ ਨਾਗਪੁਰ ਬੈਠੇ ਆਗੂ ਅੰਮ੍ਰਿਤਸਰ ਅਤੇ ਅਨੰਦਪੁਰ ਸਾਹਿਬ ਤੋਂ ਕੁਝ ਸਿੱਖਣ ਅਤੇ ਸਿੱਖ ਕੌਮ ਦੀ ਵੱਖਰੀ ਹੋਂਦ ਨੰੂ ਮੰਨ ਲੈਣ।

ਆਰ. ਐਸ. ਐਸ. ਅਤੇ ਭਾਜਪਾ ਦੇ ਆਗੂਆਂ ਸਮੇਤ ਰਾਜਨਾਥ ਸਿੰਘ ਦੇ ਤੁਹਾਡੇ ਭਾਸ਼ਣ ਅਤੇ ਯਤਨ ਗੁਰੂ ਗੋਬਿੰਦ ਸਿੰਘ ਨੂੰ ‘ਭਾਰਤੀ’ ਕਰਾਰ ਦੇਣ ਵਿੱਚ ਕਦੀ ਵੀ ਕਾਮਯਾਬ ਨਹੀਂ ਹੋਣਗੇ। ਪ੍ਰੋਗਰਾਮ ਵਿੱਚ ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਕਾਲੀ ਸੂਚੀ ਵਿੱਚੋਂ 100 ਹੋਰ ਸਿੱਖਾਂ ਦੇ ਨਾਮ ਕੱਢ ਦਿਆਂਗੇ। ਕਮਾਲ ਦੀ ਗੱਲ ਹੈ! ਸੂਚੀ ਕਿਸ ਨੇ ਬਣਾਈ? ਭਾਰਤ ਨੇ। ਸੂਚੀ `ਚੋਂ ਨਾਮ ਕੌਣ ਕੱਢੇਗਾ? ਭਾਰਤ। ਇਸ ਨੂੰ ਤੁਸੀਂ ਸਾਨੂੰ ਤੋਹਫੇ ਵਜੋਂ ਪੇਸ਼ ਕਰ ਰਹੇ ਹੋ? ਏਨੇ ਭੋਲੇ ਅਸੀਂ ਨਹੀਂ ਰਹੇ। ਤੁਹਾਡੀ ਚਾਲ ਸਮਝ ਲਈ ਹੈ।

ਸਿੱਖ ਬਚਾਉਣ ਲਈ ਪੈਦਾ ਹੋਏ ਹਨ? ਬਿਲਕੁਲ ਨਹੀਂ। ਅਸੀਂ ਸਰਬੱਤ ਦੇ ਭਲੇ  ਦੇ ਸਿਧਾਂਤ ਤੇ ਪਹਿਰਾ ਦਿੰਦੇ ਹਾਂ ਪਰ ਸਾਡੀ ਇੱਕ ਨਿਵੇਕਲੀ ਪਹਿਚਾਣ ਹੈ ਜੋ ਆਰ. ਐਸ. ਐਸ. ਦੇ ਬ੍ਰਾਹਮਣੀ ਸਮਾਜਿਕ ਪਹਿਚਾਣ ਤੋਂ ਬਿਲਕੁਲ ਉਲਟ ਹੈ। ਅਸੀਂ ਭਾਰਤੀ ਸਿਧਾਂਤ ਦੇ ਪਹਿਰੇਦਾਰ ਨਹੀਂ ਹਾਂ, ਸਾਡਾ ਆਪਣਾ ਸਿਧਾਂਤ ਹੈ। ਜਦ ਤੁਸੀਂ ਸਾਨੂੰ ਵਾਰ ਵਾਰ ਆਪਣੇ “ਵੱਡੇ ਭਰਾ” ਦੱਸਦੇ ਹੋ, “ਰੱਖਿਅਕ” ਦੱਸਦੇ ਹੋ ਤਾਂ ਸਾਨੂੰ ਸਮਝ ਆ ਜਾਂਦੀ ਹੈ ਕਿ ਤੁਸੀਂ ਸਾਨੂੰ ਬ੍ਰਾਹਮਣਵਾਦ ਵਿੱਚ ਜਜ਼ਬ ਕਰਨਾ ਚਾਹੁੰਦੇ ਹੋ ਅਤੇ ਅਸੀਂ ਇਹ ਬਿਲਕੁਲ ਨਹੀਂ ਹੋਣ ਦਿਆਂਗੇ।

ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਹਿਬ ਵਿੱਚ ਸਾਡੀ ਵੱਖਰੀ ਹੋਂਦ ਸਪੱਸ਼ਟ ਕੀਤੀ ਹੈ। ਪੰਚਮ ਪਾਤਸ਼ਾਹ ਕਹਿੰਦੇ ਹਨ

ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥

ਸਾਡੇ ਲਿਖਾਰੀਆਂ ਨੇ ਵੱਖ -ਵੱਖ ਸਮੇਂ ਤੇ ਪੁਸਤਕਾਂ ਲਿਖ ਕੇ ਸਾਡੀ ਵੱਖਰੀ ਹੋਂਦ ਨੂੰ ਜਤਾਇਆ ਹੈ। ਭਾਈ ਕਾਹਨ ਸਿੰਘ ਨਾਭਾ ਨੇ ਪੂਰੀ ਪੁਸਤਕ ਹੀ ਲਿਖ ਦਿੱਤੀ ਸੀ “ਹਮ ਹਿੰਦੂ ਨਹੀਂ”।

ਸਾਨੂੰ ਪਤਾ ਹੈ ਕਿ ਭਾਰਤੀ ਸਵਿਧਾਨ ਦੀ ਧਾਰਾ 25 ਵਿੱਚ ਸਿੱਖਾਂ ਨੂੰ ਹਿੰਦੂ ਕਰਕੇ ਜਾਣਿਆ ਗਿਆ ਹੈ ਪਰ ਅਸੀਂ ਆਪਣੀ ਲੜਾਈ ਲੜਦੇ ਰਹਾਂਗੇ। ਜੇ ਤੁਸੀਂ ਭੁੱਲ ਗਏ ਹੋਵੋ ਤਾਂ ਮੈਂ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਤੁਹਾਡੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਜਦ ਪਿਛਲੀ ਸਦੀ ਦੇ 70ਵਿਆਂ ਅਤੇ 80ਵਿਆਂ ਵਿੱਚ ਆਪਣੇ ਆਪ ਨੂੰ ਸਿੱਖ ਕੌਮ ਦਾ ਆਗੂ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਨੇ ਇਸ ਧਾਰਾ ਨੂੰ ਜਨਤਕ ਰੂਪ ਵਿੱਚ ਅਗਨ ਭੇਂਟ ਕੀਤਾ ਸੀ।

ਮੈਨੂੰ ਯਕੀਨ ਹੈ ਕਿ ਤੁਸੀਂ ਨਾਗਪੁਰ ਜਾ ਕੇ “ਮੰਥਨ” ਜਰੂਰ ਕਰੋਗੇ। ਮੈਂ ਤੁਹਾਨੂੰ ਇੱਕ ਸੁਝਾਅ ਦੇਣਾ ਚਾਹੁੰਦਾ ਹਾਂ। ਨਾਗਪੁਰ ਨੂੰ ਮਾਸਕੋ ਤੋਂ ਕੁਝ ਸਿੱਖਣਾ ਚਾਹੀਦਾ। ਇੰਦਰਾ ਗਾਂਧੀ ਦੇ ਭਰਪੂਰ ਸਹਿਯੋਗ ਨਾਲ ਰੂਸ ਨੇ ਪੰਜਾਬ ਵਿੱਚ ਵੱਸਦੇ ਸਿੱਖਾਂ ਨੂੰ ਨਾਸਤਕ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ। ਬੇਹਿਸਾਬਾ ਪੈਸਾ ਖਰਚਿਆ, ਕਿਤਾਬਾਂ ਵੰਡੀਆਂ ਅਤੇ ਨਾਸਤਕ ਕਾਰਕੁਨ ਪੈਦਾ ਕੀਤੇ ਪਰ ਉਹ ਬੁਰੀ ਤਰਾਂ ਨਾਕਾਮਯਾਬ ਹੋਏ। ਚੰਡੀਗੜ੍ਹ ਵਿੱਚ ਪੰਜਾਬ ਬੁੱਕ ਸ਼ਾਪ, ਪੰਜਾਬ ਦੀਆਂ ਯੁਨੀਵਰਸਿਟੀਆਂ ਦੇ ਕੁਝ ਟੀਚਰ ਅਤੇ ਕੁਝ ਪੱਤਰਕਾਰਾਂ ਨੂੰ ਛੱਡ ਕੇ ਪੰਜਾਬ ਅੱਜ ਵੀ ਧਾਰਮਕ ਹੀ ਹੈ।

ਮੈਨੂੰ ਯਕੀਨ ਹੈ ਕਿ ਤੁਸੀਂ ਨਾਗਪੁਰ ਜਾ ਕੇ “ਮੰਥਨ” ਜਰੂਰ ਕਰੋਗੇ। ਮੈਂ ਤੁਹਾਨੂੰ ਇੱਕ ਸੁਝਾਅ ਦੇਣਾ ਚਾਹੁੰਦਾ ਹਾਂ। ਨਾਗਪੁਰ ਨੂੰ ਮਾਸਕੋ ਤੋਂ ਕੁਝ ਸਿੱਖਣਾ ਚਾਹੀਦਾ। ਇੰਦਰਾ ਗਾਂਧੀ ਦੇ ਭਰਪੂਰ ਸਹਿਯੋਗ ਨਾਲ ਰੂਸ ਨੇ ਪੰਜਾਬ ਵਿੱਚ ਵੱਸਦੇ ਸਿੱਖਾਂ ਨੂੰ ਨਾਸਤਕ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ। ਬੇਹਿਸਾਬਾ ਪੈਸਾ ਖਰਚਿਆ, ਕਿਤਾਬਾਂ ਵੰਡੀਆਂ ਅਤੇ ਨਾਸਤਕ ਕਾਰਕੁਨ ਪੈਦਾ ਕੀਤੇ ਪਰ ਉਹ ਬੁਰੀ ਤਰਾਂ ਨਾਕਾਮਯਾਬ ਹੋਏ। ਚੰਡੀਗੜ੍ਹ ਵਿੱਚ ਪੰਜਾਬ ਬੁੱਕ ਸ਼ਾਪ, ਪੰਜਾਬ ਦੀਆਂ ਯੁਨੀਵਰਸਿਟੀਆਂ ਦੇ ਕੁਝ ਟੀਚਰ ਅਤੇ ਕੁਝ ਪੱਤਰਕਾਰਾਂ ਨੂੰ ਛੱਡ ਕੇ ਪੰਜਾਬ ਅੱਜ ਵੀ ਧਾਰਮਕ ਹੀ ਹੈ।

ਰਾਸ਼ਟਰੀ ਸਿੱਖ ਸੰਗਤ ਬਹੁਤ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਕਰ ਰਿਹਾ ਹੈ ਕਦੀ-ਕਦੀ ਗੁਰਦੁਆਰਿਆਂ ਵਿੱਚ ਘੁਸਪੈਠ ਕਰਨ ਵਿੱਚ ਕਾਮਯਾਬ ਵੀ ਹੋ ਜਾਂਦਾ ਹੈ ਕਦੀ-ਕਦੀ ਅਕਾਲ ਤਖਤ ਸਾਹਿਬ ਦੇ ਆਜ਼ਾਦਾਨਾ ਸੋਚ ਤੇ ਵੀ ਹਮਲੇ ਕਰ ਦਿੰਦਾ ਹੈ ਪਰ ਸਮੁੱਚੇ ਤੌਰ `ਤੇ ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਨਹੀਂ ਹੋਇਆ ਹੈ ਸਾਡੀਆਂ ਕੁਝ ਅੰਦਰੂਨੀ ਮੁਸ਼ਕਲਾਂ, ਕਮਜ਼ੋਰੀਆਂ ਅਤੇ ਵੰਗਾਰਾਂ ਹਨ ਅਤੇ ਅਸੀਂ ਉਨ੍ਹਾਂ ਦਾ ਹੱਲ ਲੱਭ ਲਵਾਂਗੇ  ਅਸੀਂ ਬਹੁਤ ਕੁਝ ਅਜਿਹਾ ਕਰਦੇ ਹਾਂ ਜਾਂ ਨਹੀਂ ਕਰਦੇ ਹਾਂ ਕਿਉਂਕਿ ਅਸੀਂ ਹਿੰਦੂ ਸਮਾਜ ਦੇ ਨਾਲ ਵੱਸਦੇ ਹਾਂ ਪਰ ਇਸ ਨੂੰ ਸਾਡੀ ਕਮਜੋਰੀ ਨਾ ਸਮਝਿਆ ਜਾਵੇ

ਅੱਜ ਅਸੀਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਚੇਤ ਹਾਂ ਤੇ ਅਜੋਕੀ ਤਕਨੀਕ ਦਾ ਵੀ ਪੁਰਾ ਲਾਭ ਉਠਾ ਰਹੇ ਹਾਂ ਮੈਂ ਪੁਰਜ਼ੋਰ ਤਰੀਕੇ ਨਾਲ ਸੁਝਾਅ ਦਿੰਦਾ ਹਾਂ ਕਿ ਨਾਗਪੁਰ ਬੈਠੇ ਆਗੂ ਅੰਮ੍ਰਿਤਸਰ ਅਤੇ ਅਨੰਦਪੁਰ ਸਾਹਿਬ ਤੋਂ ਕੁਝ ਸਿੱਖਣ ਅਤੇ ਸਿੱਖ ਕੌਮ ਦੀ ਵੱਖਰੀ ਹੋਂਦ ਨੰੂ ਮੰਨ ਲੈਣ

ਇੱਕ ਜ਼ੁਬਾਨ, ਇੱਕ ਧਰਮ, ਇੱਕ ਜਾਤੀ ਕਾਨੁੰਨ, ਇੱਕ ਪਾਣੀ ਦਾ ਸਰੋਤ `ਤੇ ਅਧਾਰਤ ਇਕ ਮੁਲਕ ਬਣਾਉਣ ਦੇ ਚੱਕਰ ਵਿੱਚ ਜੋ ਤੁਸੀਂ ਨਫਰਤ ਫੈਲਾ ਰਹੇ ਹੋ ਉਹ ਦੁਨੀਆਂ ਨੂੰ ਜਗ ਜਾਹਰ ਹੈ

 If you like our stories, do follow WSN on Facebook.

ਮੈਂ ਚਾਹੁੰਦਾ ਹਾਂ ਕਿ ਤੁਸੀਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸੁਨਿਹਰੇ ਲਫਜ਼ ਯਾਦ ਰੱਖੋ। ਕਿਹਾ ਜਾਂਦਾ ਹੈ ਕਿ ਜਦ ਉਨ੍ਹਾਂ ਨੂੰ ਇੱਕ ਧਰਮ ਦੇ ਮੁਕਾਬਲੇ ਦੂਜੇ ਧਰਮ ਦੀ ਵਢਿਆਈ ਬਾਰੇ ਪੁੱਛਿਆ ਗਿਆ ਤਾਂ ਗੁਰੂ ਸਾਹਿਬ ਨੇ ਕਿਹਾ “ਤੁਮਕੋ ਤੁਮ੍ਹਾਰਾ ਖੂਬ, ਹਮਕੋ ਹਮਾਰਾ”।

ਇਸ ਲਈ, ਸਿੱਖਾਂ ਅਤੇ ਸਿੱਖੀ ਨਾਲ ਪੰਗਾ ਨਾ ਲਉ।

ਤੁਹਾਡਾ,
ਜਗਮੋਹਨ ਸਿੰਘ

76 recommended
893 views
bookmark icon

Write a comment...

Your email address will not be published. Required fields are marked *